ਇਹ ਪ੍ਰਸ਼ਨ ਵੀ ਪੁੱਛਿਆ ਜਾ ਸਕਦਾ ਹੈ ਕਿ "ਇਹ ਕੰਮ ਕੌਣ ਕਰੇਗਾ ?"
ਮੇਰਾ ਉੱਤਰ ਇਹ ਹੈ ਕਿ ਇਹ ਕੰਮ ਸਿਆਸਤਦਾਨਾਂ ਦੇ ਵੱਸ ਦਾ ਨਹੀਂ। ਇਨ੍ਹਾਂ ਉਤੋਂ ਲੋਕਾਂ ਦਾ ਭਰੋਸਾ ਉੱਠਦਾ ਜਾ ਰਿਹਾ ਹੈ। ਇਹ ਰਜੋਗੁਣੀ ਅਵਤਾਰ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ। ਇਹ ਕੰਮ ਸ਼ਕਤੀ ਦੀ ਥਾਂ ਲੋਡ ਨੂੰ ਸੌਂਪਿਆ ਜਾਣਾ ਠੀਕ ਹੈ । ਸਾਰੀ ਧਰਤੀ ਨੂੰ ਸਮੁੱਚੀ ਮਨੁੱਖ ਜਾਤੀ ਦਾ ਸਾਂਝਾ ਘਰ ਬਣਾਉਣ ਦਾ ਬੀੜਾ ਸੰਸਾਰ ਦੇ ਵਾਪਾਰੀ ਚੁੱਕਣਗੇ,
ਅਜਿਹਾ ਮੇਰਾ ਅਨੁਮਾਨ ਹੈ। ਸਾਇੰਸਦਾਨ ਛੇਤੀ ਹੀ ਸਿਆਸਤਦਾਨਾਂ ਦਾ ਸਾਥ ਛੱਡ ਕੇ ਵਾਪਾਰੀਆ ਦੇ ਦਲ ਵਿਚ ਮਿਲ ਜਾਣਗੇ। ਮਕਾਇਵਲੀ ਅਤੇ ਕ੍ਰਿਸ਼ਨ ਵਿਚ ਬਹੁਤਾ ਅੰਤਰ ਨਹੀਂ ਅਤੇ ਅਜੋਕੇ '
ਸਿਆਸਕਦਾਨ'
ਅਤੇ ਉਨ੍ਹਾਂ ਦੇ ਛੋਟੇ ਵੀਰ,
ਐਟਮ ਬੰਬਾਂ ਦਾ ਨਿਰਮਾਣ ਕਰਨ ਵਾਲੇ '
ਸਾਇੰਸਦਾਨ'
ਕਿਸੇ ਅਰਜਨ ਨਾਲੋਂ ਘੱਟ ਨਿਰਲੇਪ ਨਹੀਂ ਹਨ। ਵਾਪਾਰੀਆਂ ਲਈ ਨਿਰਲੇਪਤਾ ਨਾ ਪਿਛਲੇ ਸਮਿਆਂ ਵਿਚ ਸੁਖਾਵੀਂ ਸੀ,
ਨਾ ਹੁਣ ਸੰਭਵ ਹੈ। ਮੁਨਾਡੇ ਦੇ ਲੋਭ ਨੇ ਉਦਯੋਗਪਤੀਆਂ,
ਵਾਪਾਰੀਆਂ ਅਤੇ ਜਨ-ਸਾਧਾਰਣ ਵਿਚ ਨਿਰਭਰਤਾ ਦਾ ਰਿਸ਼ਤਾ ਸਥਾਪਤ ਕਰ ਦਿੱਤਾ ਹੈ। ਵਿਗਿਆਨਕ,
ਨਵੀਆਂ ਨਵੀਆਂ ਕਾਢਾਂ ਨਾਲ,
ਇਸ ਸੁਖਾਵੇਂ ਅਤੇ ਸੁੰਦਰ ਰਿਸ਼ਤੇ ਨੂੰ ਖ਼ਤਮ ਕਰਨ ਦੇ ਅਪਰਾਧ ਲਈ ਪ੍ਰੇਰਿਤ ਕੀਤੇ ਜਾਣੋਂ ਬੰਦ ਹੋ ਜਾਣਗੇ। ਜੇ ਇਉਂ ਹੋ ਸਕਿਆ ਤਾਂ ਸੱਭਿਅਤਾ ਦੀ ਉਮਰ ਵੀ ਲੰਮੇਰੀ ਹੋ ਜਾਵੇਗੀ ਅਤੇ ਧਰਤੀ,
ਰਣ-ਭੂਮੀ ਹੋਣ ਦੀ ਥਾਂ ਰੰਗ-ਭੂਮੀ ਬਣ ਜਾਵੇਗੀ: ਇਹ ਮਾਨਵ ਜਾਤੀ ਦਾ ਨਿਰਾ ਪੂਰਾ ਘਰ ਹੀ ਨਹੀਂ ਰਹੇਗੀ,
ਸਗੋਂ ਮਾਨਵਮਾਤ ਲਈ ਮਾਂ ਦੀ ਗੋਦ ਹੋ ਨਿਬੜੇਗੀ ।
ਕੁਝ ਕੁ ਲੇਖਾਂ ਦੀ ਲੜੀ ਰਾਹੀਂ ਸਮਾਜਕ ਅਤੇ ਰਾਜਨੀਤਕ ਵਿਕਾਸ ਦਾ ਵਾਪਾਰ ਨਾਲ ਸੰਬੰਧ ਪ੍ਰਗਟ ਕਰਨ ਦਾ ਯਤਨ ਕਰਾਂਗਾ।