ਦਿਸਣਗੇ। ਸੁਕਰਾਤ ਅਫਲਾਰੂਨ ਅਤੇ ਅਰਸਤੂ ਤੋਂ ਲੈ ਕੇ ਹੁਣ ਤਕ ਅਜਿਹਾ ਦਾਰਸ਼ਨਿਕ ਸਾਡੀ ਦੁਨੀਆਂ ਨੇ ਪੈਦਾ ਨਹੀਂ ਕੀਤਾ,
ਜਿਸ ਨੇ ਦੋ ਟੁਕ ਗੱਲ ਕਰਦਿਆਂ ਹੋਇਆ ਇਹ ਆਖਿਆ ਹੋਵੇ ਕਿ ਯੁੱਧ ਨਿਰੀ ਨਿਰਦੈਤਾ ਹੈ;
ਨਿਰੀ ਨਿਰਲੱਜਤਾ ਹੈ;
ਨਿਰੀ ਸ਼ਰਬਾਦੀ ਹੈ: ਮਨੁੱਖ ਵਿਚਲੀ ਮਨੁੱਖਤਾ ਦੀ,
ਰੱਬਤਾ ਦੀ,
ਰੂਹਾਨੀਅਤ ਦੀ ਹੱਤਿਆ ਹੈ। ਜੰਗ ਦੀ ਕੁਰੂਪਤਾ ਅਤੇ ਸਿਆਨਕਤਾ ਦਾ ਵਰਣਨ ਕਰ ਲੈਣ ਪਿੱਛੋਂ ਸਾਡੇ ਦਾਰਸ਼ਨਿਕ,
ਅਮਨ-ਸ਼ਾਂਰੀ ਤੋਂ ਉਤਪੰਨ ਹੋਣ ਵਾਲੇ ਖ਼ਤਰਿਆਂ ਦਾ ਵਰਣਨ ਕਰਨ ਲੱਗ ਪੈਂਦੇ ਹਨ। ਉਨ੍ਹਾਂ ਦਾ ਖ਼ਿਆਲ ਹੈ ਕਿ ਲੰਮੇਰੇ ਸਮੇਂ ਲਈ ਅਮਨ ਭਰਪੂਰ ਜੀਵਨ ਜੀਊਣ ਨਾਲ ਮਨੁੱਖੀ ਸਮਾਜਾਂ ਵਿਚ ਭ੍ਰਿਸ਼ਟਾਚਾਰ,
ਵਿਲਾਸ ਅਤੇ ਦੁਰਬਲਤਾ ਪ੍ਰਵੇਸ਼ ਕਰ ਜਾਂਦੀ ਹੈ। ਇਸ ਲਈ ਇਕ ਨਿਸ਼ਚਿਤ ਸਮੇਂ ਦੇ ਬੀਤਣ ਉੱਤੇ ਜੰਗ ਦਾ ਹੋਣਾ ਜ਼ਰੂਰੀ ਅਤੇ ਲਾਭਦਾਇਕ ਹੈ। ਸਤਿਕਾਰਯੋਗ ਕਾਂਟ ਜੀ ਕਹਿੰਦੇ ਹਨ ਕਿ ਜਨ-ਸਾਧਾਰਣ ਦੇ ਅਧਿਕਾਰਾਂ ਦਾ ਆਦਰ ਕਰਦਿਆਂ ਹੋਇਆਂ ਲੜੀਆਂ ਜਾਣ ਵਾਲੀਆਂ ਲੜਾਈਆਂ ਕੌਮੀ ਆਚਰਣ ਦੀ ਉਸਾਰੀ ਕਰਦੀਆਂ ਹਨ। ਗੁਰੂ ਨਾਨਕ ਦੇਵ ਜੀ ਵੀ ਸਕਤੇ ਦਾ ਸਕਤੇ ਦੁਆਰਾ ਮਾਰਿਆ ਜਾਣਾ ਮਾਝਾ ਨਹੀਂ ਮੰਨਦੇ। ਨਾ ਹੀ ਉਹ ਇਸ ਕਿਰਿਆ ਵਿਚੋਂ ਕਿਸੇ ਅਜਿਹੇ ਅਲੌਕਿਕ ਪ੍ਰਭਾਵ ਦਾ ਪੈਦਾ ਹੋਣਾ ਹੀ ਦੱਸਦੇ ਹਨ,
ਜਿਸ ਨਾਲ ਕਿਸੇ ਕੌਮ ਦਾ ਆਚਰਣ ਉੱਚਾ ਅਤੇ ਉਜਲਾ ਹੋ ਜਾਂਦਾ ਹੋਵੇ । ਕਾਂਟ ਦੇ ਸਮੇਂ ਜੰਗਾਂ ਵਿਚ ਜ਼ਹਿਰੀਲੀਆਂ ਗੈਸਾਂ ਨਹੀਂ ਸਨ ਵਰਤੀਆਂ ਜਾਂਦੀਆਂ;
ਨਾ ਹੀ ਹਵਾਈ ਜਹਾਜ਼ ਅਜੇ ਹੋਂਦ ਵਿਚ ਆਏ ਸਨ,
ਜਿਨ੍ਹਾਂ ਰਾਹੀਂ ਸ਼ਹਿਰਾਂ ਉੱਤੇ ਬੰਬਾਂ ਦੀ ਵਰਖਾ ਕਰਨ ਦੀ ਕਰਾਮਾਤ ਸੰਭਵ ਹੁੰਦੀ । ਹੁਣ ਵਾਲੀਆਂ ਜੰਗਾਂ ਵਿਚ ਜਨ-ਸਾਧਾਰਣ ਓਨਾ ਸੁਰੱਖਿਅਤ ਨਹੀਂ ਹੁੰਦਾ ਜਿੰਨਾ ਕਾਂਟ ਦੇ ਸਮੇਂ ਦੀਆਂ ਜੰਗਾਂ ਵਿਚ ਹੋ ਸਕਦਾ ਸੀ। ਮੰਨ ਲਉ,
ਕਾਂਟ ਜੀ ਦੀ ਇਹ ਇੱਛਾ ਪੂਰੀ ਕਰ ਦਿੱਤੀ ਜਾਂਦੀ ਹੈ ਅਤੇ ਜੰਗ ਵਿਚ ਕਿਸੇ ਸ਼ਹਿਰੀ ਨੂੰ ਕੋਈ ਨੁਕਸਾਨ ਪੁਚਾਏ ਬਿਨਾਂ ਸੈਨਿਕ ਇਕ ਵੱਡੇ ਮੈਦਾਨ ਵਿਚ ਤੋਪਾਂ,
ਬੰਦੂਕਾਂ,
ਤੀਰਾਂ,
ਤਲਵਾਰਾਂ,
ਨੇਜ਼ਿਆਂ ਅਤੇ ਬਰਛਿਆਂ ਨਾਲ ਲੜਦੇ ਹਨ। ਹਜ਼ਾਰਾਂ ਦੀ ਗਿਣਤੀ ਵਿਚ ਮਰ ਜਾਂਦੇ ਹਨ: ਏਨੇ ਕੁ ਲੂਲੇ ਲੱਗੜੇ ਹੋ ਜਾਂਦੇ ਹਨ;
ਇਕ ਸੈਨਾ ਜਿੱਤ ਜਾਂਦੀ ਹੈ;
ਦੂਜੀ ਸੈਨਾ ਹਾਰ ਕੇ ਦੌੜ ਜਾਂਦੀ ਹੈ ਜਾਂ ਹਥਿਆਰ ਸੁੱਟ ਕੇ ਆਪਣੇ ਆਪ ਨੂੰ ਵੈਰੀ ਦੇ ਰਹਿਮ ਜਾਂ ਜੁਲਮ ਉੱਤੇ ਛੱਡ ਦਿੰਦੀ ਹੈ। ਇਸ ਸਾਰੀ ਕਿਰਿਆ ਵਿਚ ਉਹ ਕਿਹੜੀ ਰੂਹਾਨੀ ਕਰਾਮਾਤ ਕਾਂਟ ਜੀ ਨੂੰ ਦਿਸੀ ਹੈ,
ਜਿਸ ਨਾਲ ਉਨ੍ਹਾਂ ਲੋਕਾਂ ਦੇ ਆਚਰਣ ਉਜਲੇ ਅਤੇ ਉੱਚੇ ਹੋਣ ਦੀ ਸੰਭਾਵਨਾ ਹੈ,
ਜਿਹੜੇ ਸੈਂਕੜੇ ਮੀਲਾਂ ਵਿਚ ਪੱਸਰੇ ਹੋਏ ਦੇਸ਼ ਵਿਚ ਵੱਸਦੇ ਹਨ।
ਮੈਂ ਇਹ ਨਹੀਂ ਕਹਿੰਦਾ ਕਿ ਜੰਗ ਮਨੁੱਖੀ ਆਚਰਣ ਅਤੇ ਸਮਾਜਕ ਜੀਵਨ ਨੂੰ ਪ੍ਰਭਾਵਿਤ ਨਹੀਂ ਕਰਦੀ। ਜ਼ਰੂਰ ਕਰਦੀ ਹੈ। ਸਾਰੇ ਯੁੱਧ ਕਮੀਨੇਪਨ ਅਤੇ ਕਠੋਰਤਾ ਦੀ ਉਸ ਪੌੜੀ ਦੇ ਡੰਡੇ ਹਨ, ਜਿਸ ਉੱਤੇ ਚੜ੍ਹਦੇ ਹੋਏ ਸੰਸਾਰ ਦੇ ਰਜੋਗੁਣੀ ਸੁਆਮੀ ਕਮੀਨੇਪਨ ਅਤੇ ਕਠੋਰਤਾ ਦੀ ਸਿਖਰ ਉੱਤੇ ਪੁੱਜ ਗਏ ਹਨ। ਹਰ ਇਕ ਜੰਗ ਅੱਜ ਦੇ ਨੈਪੋਲੀਅਨ ਨੂੰ ਕੱਲ ਦਾ ਹਿਟਲਰ ਬਣਾਉਣ ਦੀ ਸਮਰੱਥਾ ਰੱਖਦੀ ਹੈ।
ਹੀਗਲ ਦੁਨੀਆਂ ਦਾ ਇਕ ਅਜਿਹਾ ਦਾਰਸ਼ਨਿਕ ਹੋਇਆ ਹੈ, ਜਿਸ ਨੂੰ ਜੰਗ ਵਿਚ ਕਦੇ ਕੋਈ ਦੋਸ਼ ਨਹੀਂ ਦਿਸਿਆ। ਉਸਨੇ ਜੰਗ ਦੇ ਗੁਣਾਂ ਅਤੇ ਐਗੁਣਾਂ ਨੂੰ ਆਪਣੀ ਅਕਲ
1. ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥
ਸਕਤਾ-ਸ਼ਕਤੀ ਵਾਲਾ।