ਆਇਆ ਹੈ। ਇੱਕਾ ਦੁੱਕਾ ਪੁਰਾਤਨ ਯੂਨਾਨੀ ਕਵੀਆਂ ਨੂੰ ਛੱਡ ਕੇ ਸੰਸਾਰ ਦੇ ਸਾਰੇ ਕਵੀ ਯੁੱਧ ਅਤੇ ਯੋਧਾ ਦਾ ਯਸ਼ਗਾਨ ਕਰਦੇ ਆਏ ਹਨ । ਬੀਰ-ਰਸੀ ਕਾਵਿ ਕੇਵਲ ਸੈਨਿਕਾਂ ਦੇ ਮਨ ਵਿਚ ਹਿੰਸਾ ਅਤੇ ਹੈਵਾਨੀਅਤ ਨੂੰ ਉਭਾਰਨ ਦਾ ਉਪਰਾਲਾ ਹੀ ਨਹੀਂ, ਸਗੋਂ ਜਨ-ਸਾਧਾਰਣ ਦੇ ਮਨ-ਪਰਚਾਵੇ ਦਾ ਸਾਧਨ ਵੀ ਹੈ। ਮੇਰੇ ਖਿਆਲ ਵਿਚ ਇਹ ਮਨੁੱਖਤਾ ਲਈ, ਕਿਸੇ ਗੌਰਵ ਦੀ ਗੱਲ ਨਹੀਂ। ਬੀਰ-ਰਸੀ ਕਾਵਿ ਮਾਨਵਵਾਦੀ ਕਾਵਿ ਨਹੀਂ ਹੈ। ਕੇਵਲ ਟੈਲੀਵਿਯਨ ਉੱਤੇ ਜਾਂ ਫ਼ਿਲਮਾਂ ਵਿਚ ਵਿਖਾਈ ਜਾਣ ਵਾਲੀ ਹਿੱਸਾ ਹੀ ਹਾਨੀਕਾਰਕ ਨਹੀਂ ਹੁੰਦੀ; ਨਾਵਲ, ਨਾਟਕ ਅਤੇ ਕਵਿਤਾ ਰਾਹੀਂ ਹਿੰਸਾ ਦਾ ਵਰਣਨ ਵੀ ਓਨਾ ਹੀ ਬੁਰਾ ਹੈ।
ਬੁੱਧ ਅਤੇ ਜੈਨ ਨੂੰ ਛੱਡ ਕੇ ਮਨੁੱਖ ਦੇ ਸਾਰੇ ਧਰਮ, ਮਨੁੱਖਤਾ ਦੀ ਇਸ ਕਚਹਿਰੀ ਵਿਚ ਦੇਬੀ ਗਰਦਾਨੇ ਜਾਣੇ ਚਾਹੀਦੇ ਹਨ। ਵਿਸ਼ਵ ਦੀ ਸ਼ਾਂਤੀ ਲਈ ਅਤੇ ਸਰਬੱਤ ਦੇ ਭਲੇ ਲਈ ਪ੍ਰਾਰਥਨਾਵਾਂ ਅਤੇ ਅਰਦਾਸਾਂ ਤੋਂ ਕੋਈ ਧਰਮ ਸੱਖਣਾ ਨਹੀਂ ਅਤੇ ਨਾ ਹੀ ਕਿਸੇ ਧਰਮ ਜਾਂ ਧਰਮ ਅਸਥਾਨ ਨੇ, ਕਿਸੇ ਧਰਮ ਗ੍ਰੰਥ ਜਾਂ ਧਰਮਾਚਾਰੀਆਂ ਨੇ, ਵਿਜੇ ਸ਼੍ਰੀ ਦਾ ਵਰ ਮੰਗਣ ਆਏ ਕਿਸੇ ਯੋਧਾ ਨੂੰ ਇਹ ਵਰ ਦੇਣ ਤੋਂ ਇਨਕਾਰ ਹੀ ਕੀਤਾ ਹੈ। ਨਾਨਾ-ਪ੍ਰਕਾਰ ਦੇ ਹਥਿਆਰ ਸਾਡੇ ਦੇਵੀ-ਦੇਵਤਿਆਂ ਦੇ ਸਰੀਰਾਂ ਦਾ ਹਿੱਸਾ ਬਣ ਚੁੱਕੇ ਹਨ। ਹੱਤਿਆ ਦੇ ਇਹ 'ਪਵਿੱਤਰ ਸਾਧਨ' ਸਾਡੇ ਧਰਮ ਅਸਥਾਨਾਂ ਦੀ ਨਿਰੀ ਪੁਰੀ ਸ਼ੋਭਾ ਹੀ ਨਹੀਂ ਬਣ ਗਏ ਸਗੋਂ 'ਪੂਜ' ਵੀ ਹੋ ਗਏ ਹਨ। ਸੇਂਟ ਆਗਸਟੀਨ ਅਤੇ ਸੇਂਟ ਐਕਵੀਨਾਸ ਵਰਗੇ ਕੁਝ ਇਕ ਈਸਾਈ ਸੰਭਾ ਤੋਂ ਸਿਵਾ ਹੋਰ ਕਿਸੇ ਧਰਮ ਦੇ ਵਿਦਵਾਨਾਂ ਨੇ ਜੰਗ ਦੇ ਵਿਸ਼ੇ ਬਾਰੇ ਗੰਭੀਰਤਾ ਨਾਲ ਸੋਚਣਾ ਜ਼ਰੂਰੀ ਨਹੀਂ ਸਮਝਿਆ ਅਤੇ ਜੇ ਕਿਸੇ ਨੇ ਸੋਚਿਆ ਹੈ ਤਾਂ ਕੇਵਲ ਇਹ ਕਿ "ਜੰਗ ਮਨੁੱਖੀ ਸਮਾਜਾਂ ਦੇ ਰੋਗਾਂ ਦੀ ਇਕੋ ਇਕ ਰਾਮ-ਬਾਣ ਔਸ਼ਧੀ ਹੈ।" ਮੱਧਕਾਲ ਤਕ ਦਰਸ਼ਨ ਅਤੇ ਧਰਮ ਹੀ ਕਲਾਕਾਰ ਅਤੇ ਸਾਹਿਤਕਾਰ ਦੇ ਪ੍ਰੇਰਣਾ-ਸ੍ਰੋਤ ਸਨ। ਧਰਮ ਅਤੇ ਦਰਸ਼ਨ ਯੁੱਧ ਨੂੰ ਸਤਿਕਾਰਨ ਅਤੇ ਸਲਾਹੁਣ ਦੀ ਪ੍ਰੇਰਣਾ ਦਿੰਦੇ ਸਨ। ਰਾਜ ਦਾ ਅਧਿਕਾਰ ਦੀ ਯੁੱਧ ਉੱਤੇ ਆਧਾਰਿਤ ਸੀ। ਇਸ ਲਈ ਹਰ ਜੰਗ ਪਹਿਲੀ ਨਾਲੋਂ ਵੱਧ ਭਿਆਨਕ ਹੋਣ ਕਰਕੇ ਵੱਧ ਸਤਿਕਾਰਯੋਗ ਮੰਨੀ ਜਾਂਦੀ ਸੀ।
ਯੌਰਪ ਦੀ ਮਸ਼ੀਨੀ ਕ੍ਰਾਂਤੀ ਨੇ ਮੱਧਕਾਲ ਦਾ ਅੰਤ ਅਤੇ ਆਧੁਨਿਕ ਯੁਗ ਦਾ ਆਰੰਡ ਕਰ ਕੇ ਵੇਦ ਵਿਆਸ ਜੀ ਦੇ ਇਸ ਸਿਧਾਂਤ ਨੂੰ ਨਿਰਮੂਲ ਸਿੱਧ ਕਰ ਦਿੱਤਾ ਹੈ ਕਿ ਨਵ-ਯੁਗ-ਨਿਰਮਾਣ ਲਈ ਇਕ ਮਹਾਂਭਾਰਤ ਜ਼ਰੂਰੀ ਹੈ। ਵਿਸ਼ੇਸ਼ ਕਰਕੇ ਆਧੁਨਿਕ ਮਨੁੱਖ ਨੂੰ ਇਸ ਪ੍ਰਕਾਰ ਦੇ ਕਿਸੇ ਸਿਧਾਂਤ ਉੱਤੇ ਵਿਸ਼ਵਾਸ ਅਤੇ ਅਮਲ ਕਰਨਾ ਬਹੁਤ ਮਹਿੰਗਾ ਪੈ ਸਕਦਾ ਹੈ। ਸਾਇੰਸ ਦੇ ਸਹਿਯੋਗ ਨਾਲ ਸਨਅਤ ਵਿਚ ਹੋਣ ਵਾਲਾ ਹਰ ਵਿਕਾਸ ਉਤਪੱਤੀ ਦੇ ਨਾਲ ਨਾਲ ਵਿਨਾਸ਼ ਦੇ ਵਸੀਲਿਆਂ ਨੂੰ ਵੀ ਵਿਕਸਾਉਂਦਾ ਗਿਆ ਹੈ। ਦਰਸ਼ਨ, ਧਰਮ ਅਤੇ ਸਾਹਿਤ ਨੇ ਆਪਣੀ ਸਿਆਣਪ ਵਰਤ ਕੇ ਜੰਗ ਦਾ ਸਤਿਕਾਰ ਘਟਾਉਣ ਦਾ ਯਤਨ ਨਹੀਂ ਸੀ ਕੀਤਾ ਅਤੇ ਸਾਇੰਸ ਅਤੇ ਸਨਅਤ ਕੋਲ ਇਸ ਪ੍ਰਕਾਰ ਦੀ ਸਿਆਣਪ ਲਈ ਸਮਾਂ ਨਹੀਂ ਸੀ। ਜਿਸ ਹੈਰਾਨਕੁੰਨ ਤੇਜ਼ੀ ਨਾਲ ਸਨਅਤੀ ਯੌਰਪ ਵਿਚ ਲੋੜ ਦੀਆਂ ਚੀਜ਼ਾਂ ਦੀ ਉਪਜ ਵਧੀ, ਉਸੇ ਹੈਰਾਨਕੁੰਨ ਤੇਜ਼ੀ ਨਾਲ ਜੰਗ ਦੀ ਭਿਆਨਕਤਾ ਵਿਚ ਵੀ ਵਾਧਾ ਹੋਇਆ। ਹੁਣ ਹਾਲਤ ਇਹ ਹੈ ਕਿ ਅਮਰੀਕਾ ਕੋਲ ਵੀ ਸਾਰੀ ਧਰਤੀ ਨੂੰ ਕੁਝ ਕੁ ਘੰਟਿਆਂ ਵਿਚ ਠੋਸ ਤੋਂ ਤਰਲ ਅਤੇ ਤਰਲ ਤੋਂ ਗੈਸ ਬਣਾ ਕੇ ਪੁਲਾੜ ਵਿਚ ਲੀਨ ਕਰ ਦੇਣ ਲਈ ਚੌਖੇ