ਸੁਣਿਆ ਹੈ ਐਲਵਰਡ ਨੋਬੈੱਲ ਨਾਂ ਦੇ ਇਕ ਆਦਮੀ ਨੇ ਬਾਰੂਦਾਂ, ਬੰਬਾਂ ਅਤੇ ਪਲੀਤਿਆਂ ਦੇ ਕਾਰੋਬਾਰ ਵਿਚ ਆਖਰਾਂ ਦਾ ਧਨ ਕਮਾ ਲਿਆ। ਇਸ ਵਿਗਿਆਨੀ ਦੀਆਂ ਖੋਜਾਂ ਅਤੇ ਕਾਢਾਂ ਜੰਗਾਂ ਵਿਚ ਵਰਤੀਆਂ ਜਾਣ ਕਰਕੇ ਕਈ ਮਨੁੱਖਾਂ ਦੀ ਮੌਤ ਦਾ ਕਾਰਣ ਬਣੀਆਂ ਅਤੇ ਅੱਗੋਂ ਲਈ ਬਣ ਸਕਦੀਆਂ ਸਨ। "ਮੇਰੀ ਸੰਪਤੀ ਮੇਰਾ ਐਸਵਰਜ, ਮਨੁੱਖਾਂ ਦੀ ਮੌਤ ਅਤੇ ਮਰਨ ਵਾਲਿਆਂ ਦੇ ਸਨੇਹੀਆਂ ਦੇ ਸੰਗ ਨਾਲ ਸੰਬੰਧਤ ਹੈ।" ਇਸ ਸੱਚ ਦੀ ਸੋਝੀ ਨੇ ਇਸ ਭਲੇ ਪੁਰਸ਼ ਨੂੰ ਇਕ ਦਿਨ ਆਪਣੇ ਅੰਤਹਕਰਣ, ਆਪਣੇ ਜ਼ਮੀਰ ਦੀ ਹਜੂਰੀ ਵਿਚ ਖੜਾ ਕਰ ਦਿੱਤਾ। ਇਸ ਕਚਹਿਰੀ ਵਿਚੋਂ ਇਸ ਨੂੰ ਪਸ਼ਚਾਤਾਪ ਦਾ ਹੁਕਮ ਹੋਇਆ, ਜਿਸਦੀ ਪਾਲਣਾ ਕਰਦਿਆਂ ਹੋਇਆ ਇਸਨੇ ਨੋਬਲ ਪ੍ਰਾਈਜ਼ (Nobel Prize) ਦੀ ਸਥਾਪਨਾ ਕੀਤੀ ਤਾਂ ਜ ਮਨੁੱਖ ਮਾਤਰ ਦੇ ਸੁਖ ਅਤੇ ਖ਼ੁਸ਼ੀ ਵਿਚ ਵਾਧਾ ਕਰਨ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਰਹੇ।
ਉਤਸ਼ਾਹ ਦੇ ਇਸ ਸੋਮੇਂ ਵਿਚੋਂ ਮਨੁੱਖਤਾ ਲਈ ਜਿੰਨਾ ਸਹਿਮ ਉਪਜਿਆ ਹੈ, ਓਨੀ ਖੁਸ਼ੀ ਨਹੀਂ ਉਪਜੀ। ਨੋਬਲ ਪ੍ਰਾਈਜ਼ ਦੀ ਦੌੜ ਦੌੜਨ ਵਾਲੇ ਵਿਗਿਆਨਕਾਂ ਨੂੰ ਇਹ ਸੋਚਣ ਦੀ ਲੋੜ ਹੀ ਮਹਿਸੂਸ ਨਹੀਂ ਹੋਈ ਕਿ ਉਹ ਉਸੇ ਦੇਸ਼ ਦੇ ਦੋਸ਼ੀ ਹਨ, ਜਿਸਦੀ ਸੋਝੀ ਵਿਚੋਂ ਅਤੇ ਜਿਸ ਨੂੰ ਮੁੜ ਦੁਹਰਾਇਆ ਜਾਣ ਤੋਂ ਰੋਕਣ ਲਈ ਇਸ ਇਨਾਮ ਦਾ ਜਨਮ ਹੋਇਆ ਸੀ। ਐਟਮ ਬੰਬਾਂ ਦੇ ਅੰਬਾਰ ਲੱਗ ਚੁੱਕੇ ਹਨ; ਜ਼ਹਿਰੀਲੀਆਂ ਗੈਸਾਂ ਦੀ ਵਰਤੋਂ ਹੋ ਚੁੱਕੀ ਹੈ: ਹੀਰੋਸ਼ੀਮਾ ਅਤੇ ਨਾਗਾਸਾਕੀ ਵਿਚ ਕੁਝ ਕੁ ਮਿੰਟਾਂ ਵਿਚ ਮਾਰੇ ਜਾਣ ਵਾਲਿਆਂ ਦੀ ਗਿਣਤੀ ਲੱਖਾਂ ਤਕ ਪੁਚਾ ਕੇ ਵੇਖ ਲਈ ਗਈ ਹੈ; ਸੈਂਕੜੇ ਮੀਲਾਂ ਤਕ ਗੋਲੇ ਪੁਚਾ ਦੇਣ ਵਾਲੀਆਂ ਸੁਪਰ ਗੰਨਾਂ (Super Guns) ਬਣ ਗਈਆਂ ਹਨ; ਕੱਪੜੇ ਸਿਊਣ ਵਾਲੀ ਇਕ ਮਸ਼ੀਨ ਮਿੰਟ ਵਿਚ ਓਨੇ ਤੋਪੇ ਨਹੀਂ ਲਾ ਸਕਦੀ, ਜਿੰਨੀਆਂ ਗੋਲੀਆਂ ਇਕ ਮਸ਼ੀਨ ਗੰਨ ਇਕ ਮਿੰਟ ਵਿਚ ਚਲਾ ਸਕਦੀ ਹੈ: ਸੁਡਾਨ, ਸੋਮਾਲੀਆ ਅਤੇ ਮੇਜ਼ਮਬੀਕ ਆਦਿਕ ਦੇਸ਼ਾਂ ਦੇ ਹਰ ਛੋਕਰੇ ਨੂੰ ਆਟੋਮੈਟਿਕ ਹਥਿਆਰ ਰੱਖਣ-ਵਰਤਣ ਦੀ ਇਜਾਜ਼ਤ ਦੇ ਨਾਲ ਨਾਲ ਇਨ੍ਹਾਂ ਹਥਿਆਰਾਂ ਦੀ ਸਹਾਇਤਾ ਨਾਲ ਭੁੱਖਿਆ, ਬੀਮਾਰਾਂ, ਲਾਚਾਰਾਂ ਤਕ ਭੋਜਨ, ਦਵਾਈ ਅਤੇ ਸਹਾਇਤਾ ਪੁਚਾਉਣ ਦੇ ਸਾਰੇ ਰਾਹ ਰੋਕਣ ਦੀ ਖੁੱਲ੍ਹ ਵੀ ਦਿੱਤੀ ਜਾ ਚੁੱਕੀ ਹੈ। ਪਰ ਕਿਸੇ ਆਈਨਸਟਾਈਨਾਂ ਨੇ ਆਪਣੀ ਜ਼ਮੀਰ ਦੇ ਸਨਮੁਖ ਖੜਾ ਹੋਣ ਦੀ ਲੋੜ ਕਦੇ ਮਹਿਸੂਸ ਨਹੀਂ ਕੀਤੀ।
ਸਾਡੇ ਸਮੇਂ ਵਿਚ ਕੋਕੇਨ, ਫੈਕ ਅਤੇ ਹੈਰੋਇਨ ਆਦਿਕ ਨਸ਼ੀਲੀਆਂ ਦਵਾਈਆਂ ਦਾ ਕਾਲਾ ਧੰਦਾ ਵਾਹਵਾ ਜ਼ੋਰਾਂ ਉੱਤੇ ਹੈ। ਸੱਭਿਅ ਸਮਾਜਾਂ ਵਿਚ ਇਸ ਵਾਪਾਰ ਦੇ ਵਾਪਾਰੀਆਂ ਨੂੰ ਕੋਈ ਆਦਰ ਨਹੀਂ ਦਿੱਤਾ ਜਾਂਦਾ। ਉਹ ਮੁਜਰਿਮ ਮੰਨੇ ਜਾਂਦੇ ਹਨ ਅਤੇ ਇਸ ਧੰਦੇ ਵਿਚੋਂ ਕਮਾਏ ਹੋਏ ਧਨ ਦਾ ਬਹੁਤਾ ਮਾਣ ਨਹੀਂ ਕਰ ਸਕਦੇ। ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਇਸ ਧੰਦੇ
1. ਮੇਰਾ ਭਾਵ ਹੈ ਸਾਇੰਸਦਾਨ। ਹਾਥੀ ਕੇ ਪਾਉਂ ਮੈਂ ਸਭ ਕਾ ਪਾਉਂ।