Back ArrowLogo
Info
Profile
ਕਿਸੇ ਸ਼ਾਕਾਹਾਰੀ ਪਸ਼ੂ ਨੂੰ ਇਹ ਜਤਨ ਕਰਨਾ ਪੈਂਦਾ ਹੈ, ਤਾਂ ਅਤੇ ਤਦੋਂ ਉਸਨੂੰ ਵੀ ਆਪਣੇ ਵਿਚਲੀ ਹਿੰਸਾ ਦੀ ਸ਼ਰਣ ਲੈਣੀ ਪੈਂਦੀ ਹੈ। ਹਿੰਸਾ ਲਈ ਸਰੀਰਕ ਬਲ ਅਤੇ ਹਿਰਦੇ ਦੀ ਕਠੋਰਤਾ ਦੋ ਮੁੱਢਲੀਆਂ ਲੋੜਾਂ ਹਨ। ਚੋਰੀ ਜਾਂ ਧੋਖੇ ਨਾਲ ਦੂਜੇ ਦਾ ਭੋਜਨ ਹਥਿਆਉਣ ਲਈ ਹਿਰਦੇ ਦੀ ਕਠੋਰਤਾ ਜਾਂ ਨਿਰਦੈਤਾ ਅਤੇ ਬਲ ਦੇ ਨਾਲ ਨਾਲ ਬੌਧਿਕ ਤੀਖਣਤਾ ਦੀ ਵੀ ਲੋੜ ਪੈਂਦੀ ਹੈ। ਬੌਧਿਕ ਤੀਖਣਤਾ ਇਸ ਕੰਮ ਵਿਚ ਸਰੀਰਕ ਬਲ ਦੀ ਘਾਟ ਨੂੰ ਪੂਰਾ ਕਰ ਦਿੰਦੀ ਹੈ ਪਰ ਇਸ ਨੂੰ ਉੱਕਾ ਬੇ-ਲੋੜਾ ਨਹੀਂ ਬਣਾ ਸਕਦੀ। ਮਨੁੱਖ ਵਿਚ ਚੋਰੀ ਦੀ ਰੁਚੀ ਨਿਰੋਲ ਮਨੁੱਖੀ ਰੁਚੀ ਸੀ ਜਾਂ ਆਪਣੇ ਗੁਆਂਢੀਆਂ ਕੋਲੋਂ ਲਈ ਹੋਈ ਮੱਤ ਸੀ, ਇਸ ਗੱਲ ਦਾ ਨਿਰਣਾ ਪੇਸ਼ਾਵਰ ਪਸੂ-ਮਨੋਵਿਗਿਆਨੀਆਂ ਅਤੇ ਪਰਕਿਰਤੀ-ਵਿਗਿਆਨੀਆਂ ਉੱਤੇ ਛੱਡ ਕੇ ਮੈਂ ਆਪਣਾ ਮੱਤ ਪੇਸ਼ ਕਰਦਾ ਹਾਂ। ਅਤੇ ਮੇਰਾ ਮੱਤ ਇਹ ਹੈ ਕਿ ਜੰਗਲੀ ਮਨੁੱਖ ਦੀ ਇਹ ਰੁਚੀ ਸੱਭਿਅਤਾ ਦੇ ਵਿਕਾਸ ਨਾਲ 'ਵਾਪਾਰ' ਦਾ ਰੂਪ ਧਾਰਨ ਕਰ ਗਈ ਹੈ।     

ਕਿਰਪਾ ਕਰਨੀ, ਗੁੱਸੇ ਨਾ ਹੋ ਜਾਣਾ । ਮੈਂ ਭੁੱਲਣਹਾਰ ਹਾਂ ਅਤੇ ਹਰ ਭੁੱਲਣਹਾਰ ਖਿਮਾ ਕੀਤਾ ਜਾਣ ਦੇ ਯੋਗ ਹੈ। ਮੈਨੂੰ ਪਤਾ ਹੈ, ਮੈਂ ਬਹੁਤ ਹੀ ਨਾਜ਼ੁਕ ਥਾਵੇਂ ਹੱਥ ਰੱਖ ਦਿੱਤਾ ਹੈ। ਮੈਂ ਆਪਣੀ ਗੱਲ ਦੁਹਰਾਉਣ ਦੀ ਆਗਿਆ ਮੰਗਦਾ ਹਾਂ ਅਤੇ ਇਸ ਗੱਲ ਦਾ ਇਕਰਾਰ ਵੀ ਕਰਦਾ ਹਾਂ ਕਿ ਜੇ ਮੈਂ ਗਲਤ ਹੋਇਆ ਤਾਂ ਆਪਣੀ ਗੱਲ ਵਾਪਸ ਲੈ ਲਵਾਂਗਾ। ਸੰਸਾਰ ਦੇ ਸਤਿਕਾਰਯੋਗ ਲੋਕਾਂ ਨੂੰ ਚੋਰ ਕਹਿ ਕੇ ਉਨ੍ਹਾਂ ਦਾ ਤ੍ਰਿਸਕਾਰ ਕਰਨ ਦਾ ਇਰਾਦਾ ਮੈਂ ਨਹੀਂ ਰੱਖਦਾ, ਠੀਕ ਉਵੇਂ ਹੀ ਜਿਵੇਂ ਬਾਂਦਰਾਂ ਨੂੰ ਮਨੁੱਖ ਦੇ ਪੂਰਵਜ ਕਹਿ ਕੇ ਕਿਸੇ ਬੁੱਧ, ਈਸਾ ਜਾਂ ਨਾਨਕ ਦਾ ਨਿਰਾਦਰ ਕਰਨ ਦਾ ਖ਼ਿਆਲ ਚਾਰਲਸ ਡਾਰਵਿਨ ਨਹੀਂ ਸੀ ਰੱਖਦਾ। ਜੇ ਜਿਸ ਪ੍ਰਕਾਰ ਦੇ ਮੂਲ ਵਿਚੋਂ ਉਪਜਿਆ ਹੈ ਉਸ ਲਈ ਵਿਕਾਸ ਕਰ ਕੇ ਆਪਣੇ ਮੂਲ ਤੋਂ ਵੱਖਰੀ ਪ੍ਰਕਾਰ ਦਾ ਹੋ ਜਾਣਾ ਅਸੰਭਵ ਨਹੀਂ, ਸਗੋਂ ਸੁਭਾਵਕ ਹੈ। ਜੇ ਵਾਪਾਰ ਅਤੇ ਵਾਪਾਰੀ ਨੇ ਆਪਣੀ ਉਤਪਤੀ ਦੇ ਸੋਮੇਂ ਦੇ ਆਧਾਰ ਉੱਤੇ ਚੰਗਾ ਜਾਂ ਬੁਰਾ ਮੰਨਿਆ ਜਾਣਾ ਹੈ ਤਾਂ ਇਸ ਸੰਸਾਰ ਵਿਚ ਚੰਗਾ ਕੋਈ ਵੀ ਨਹੀਂ ਆਖਿਆ ਜਾ ਸਕੇਗਾ। ਜ਼ਰਾ ਮਨੁੱਖ ਵੱਲ ਹੀ ਝਾਤੀ ਮਾਰ ਵੇਖੋ । ਬਚਪਨ ਦੀ ਉਮਰੇ ਹਰ ਕੋਈ ਮਲ-ਮੂਤਰ ਵਿਚ ਲੇਟਿਆ ਹੈ। ਕੀ ਇਸ ਕਾਰਨ ਸਾਰੀ ਮਨੁੱਖ ਜਾਰੀ ਸਿਰ ਨਿਵਾ ਕੇ ਤੁਰੇ ?

ਮੈਂ ਵਾਪਾਰ ਨੂੰ 'ਚੋਰੀ' ਨਹੀਂ ਕਹਿੰਦਾ। ਮੈਂ ਆਪਣੀ ਗੱਲ ਨੂੰ ਜ਼ਰਾ ਵਿਸਥਾਰ ਨਾਲ ਦੁਹਰਾਉਂਦਾ ਹਾਂ। ਜੰਗਲੀ ਪਸ਼ੂਆਂ ਵਿਚ ਵੀ ਅਤੇ ਜੰਗਲੀ ਮਨੁੱਖਾਂ ਵਿਚ ਵੀ ਅਜਿਹੇ ਪਸੂ ਅਤੇ ਜੰਗਲੀ ਮਨੁੱਖ ਸਨ ਜਿਹੜੇ ਆਪਣੇ ਭੋਜਨ ਦੀ ਪ੍ਰਾਪਤੀ ਲਈ ਨਿਰੋਲ ਨਿੱਜੀ ਜਤਨ ਕਰਨ ਦੀ ਥਾਂ ਦੂਜਿਆਂ ਦਾ ਭੋਜਨ, ਉਨ੍ਹਾਂ ਦੀ ਅੱਖ ਬਚਾ ਕੇ ਚੁਰਾਉਣ ਦੀ ਰੁਚੀ ਰੱਖਦੇ ਸਨ। ਜਦੋਂ ਮਨੁੱਖ ਨੇ ਆਪਣੇ ਲਈ ਭੋਜਨ ਉਗਾਉਣ ਦੀ ਵਿਧੀ ਅਪਣਾ ਲਈ, ਉਦੋਂ ਭੋਜਨ ਪ੍ਰਾਪਤੀ ਦਾ ਕੰਮ ਪਹਿਲਾਂ ਨਾਲੋਂ ਵਧੇਰੇ ਮਿਹਨਤ ਦੀ ਮੰਗ ਕਰਨ ਲੱਗ ਪਿਆ ਅਤੇ ਇਸਦੇ ਨਾਲ ਨਾਲ ਪ੍ਰਾਪਤੀ ਦਾ ਭਰੋਸਾ ਵੀ ਵਧ ਗਿਆ। ਜਿਹੜੇ ਮਨੁੱਖ ਪਹਿਲਾਂ ਹੇਰਾ-ਫੇਰੀ ਨਾਲ ਭੋਜਨ ਪ੍ਰਾਪਤ ਕਰਦੇ ਸਨ, ਉਹ ਹੁਣ ਵਾਲੀ ਵਧੇਰੇ ਕਰੜੀ ਮਿਹਨਤ ਲਈ ਤਿਆਰ ਨਹੀਂ ਸਨ ਹੋ ਸਕਦੇ। ਇਹ ਚੋਰੀ ਜਾਂ ਹੇਰਾ-ਫੇਰੀ ਦੀ ਰੁਚੀ ਵਾਲਿਆਂ ਦੀ ਖ਼ੁਸ਼ਕਿਸਮਤੀ ਸੀ ਕਿ ਭੋਜਨ ਉਪਜਾਉਣ ਦੀ ਵਿਧੀ ਨੇ ਮਨੁੱਖਾਂ ਵਿਚ ਵੱਖ ਵੱਖ ਪ੍ਰਕਾਰ ਦੇ ਕਿੱਤਿਆਂ ਨੂੰ ਜਨਮ ਦੇ ਕੇ ਜਿਨਸਾਂ ਦੇ ਵਟਾਂਦਰੇ ਦਾ ਕਾਰੋਬਾਰ ਪੈਦਾ ਕਰ ਦਿੱਤਾ। ਇਹ ਮਨੁੱਖੀ ਸਮਾਜਾਂ ਦਾ ਪਹਿਲਾ ਵਾਪਾਰ ਸੀ ਅਤੇ ਇਸ ਕੰਮ ਨੂੰ ਕਰ ਸਕਣ ਲਈ ਸਾਧਾਰਣ ਨਾਲੋਂ ਵਧੇਰੇ ਚਤੁਰਤਾ ਦੀ ਲੋੜ

4 / 140
Previous
Next