ਬਣਾਉਣ ਵਾਲੇ ਹਥਿਆਰ ਨੂੰ ਵੇਚਣ ਵਾਲੇ,
ਹਥਿਆਰ ਦੀ ਵਰਤੋਂ ਕਰ ਕੇ ਕਿਸੇ ਦੀ ਹੱਤਿਆ ਕਰਨ ਵਾਲੇ ਹੱਤਿਆਰੇ ਅਤੇ ਹਥਿਆਰ ਨਾਲ ਮਾਰੇ ਜਾਣ ਵਾਲਿਆਂ ਵਿਚ ਸਿੱਧਾ ਅਤੇ ਸਰਲ ਸੰਬੰਧ ਵੇਖਿਆ ਸੀ। ਜੇ ਚਾਹੀਏ ਤਾਂ ਅਸੀਂ ਵੀ ਵੇਖ ਸਕਦੇ ਹਾਂ। ਨਵੇਂ ਹਥਿਆਰਾਂ ਲਈ ਰੀਸਰਚ ਕਰਨ ਵਾਲੇ ਸਾਇੰਸਦਾਨ,
ਇਨ੍ਹਾਂ ਨੂੰ ਬਣਾਉਣ ਵਾਲੇ ਤਕਨੀਕੀ ਮਾਹਰ ਅਤੇ ਇਨ੍ਹਾਂ ਨੂੰ ਵੇਚਣ ਵਾਲੇ ਬੀਬੇ ਰਾਣੇ ਵਾਪਾਰੀ ਇਨ੍ਹਾਂ ਹਥਿਆਰਾਂ ਨਾਲ ਕੀਤੀ ਜਾਣ ਵਾਲੀ ਹੱਤਿਆ ਦੇ ਓਨੇ ਹੀ ਭਾਗੀਦਾਰ ਹਨ,
ਜਿੰਨੋ ਇਨ੍ਹਾਂ ਨੂੰ ਚਲਾ ਕੇ ਇਨ੍ਹਾਂ ਦੀ ਵਰਤੋਂ ਕਰਨ ਵਾਲੇ ਹਤਿਆਰੇ ਭਾਗੀਦਾਰ ਹਨ। ਸਾਇੰਸਦਾਨ,
ਇੰਜੀਨੀਅਰ ਅਤੇ ਵਾਪਾਰੀ ਦੀ ਇਸ ਹੱਤਿਆ ਤੋਂ ਨਿਰਲੇਪਤਾ,
ਅਫ਼ਗਾਨਿਸਤਾਨ ਵਿਚ ਅਰੀਮ ਦੀ ਕਾਸ਼ਤ ਕਰਨ ਵਾਲੇ ਉਸ ਆਦਮੀ ਦੀ ਨਿਰਲੇਪਤਾ ਨਾਲੋਂ ਵੱਖਰੀ ਪ੍ਰਕਾਰ ਦੀ ਨਹੀਂ,
ਜਿਸਦੀ ਪੈਦਾ ਕੀਤੀ ਅਫੀਮ ਨੂੰ ਕੈਕ ਜਾਂ ਹੈਰੋਇਨ ਦਾ ਰੂਪ ਦੇ ਕੇ ਨਿਊਯਾਰਕ ਅਤੇ ਲੰਡਨ ਦੇ ਬਾਜਾਰਾਂ ਵਿਚ ਵੇਚਿਆ ਜਾਣਾ ਹੁੰਦਾ ਹੈ। ਹਾਂ,
ਅਫ਼ਰੀਕਾ ਅਤੇ ਏਸ਼ੀਆ ਵਿਚ ਹਥਿਆਰ ਖ਼ਰੀਦਣ ਵਾਲੇ ਲੋਕਾਂ ਦਾ ਰੰਗ ਨਿਊਯਾਰਕ ਅਤੇ ਲੰਡਨ ਵਿਚ ਕੁੰਕ ਖਾਣ ਵਾਲੇ ਲੋਕਾਂ ਦੇ ਰੰਗ ਨਾਲੋਂ ਜ਼ਰੂਰ ਵੱਖਰਾ ਹੈ। ਇਸ ਰੰਗ-ਭੇਦ ਨਾਲ ਇਸ ਸੱਚ ਵਿਚ ਕੋਈ ਫਰਕ ਨਹੀਂ ਪੈਂਦਾ ਕਿ ਹਥਿਆਰ ਖਰੀਦਣ ਲਈ ਲੋੜੀਂਦਾ ਧਨ ਕਮਾਉਣ ਵਾਸਤੇ ਨਸ਼ੀਲੇ ਪਦਾਰਥ ਵੇਚਣ ਤੋਂ ਚੰਗੇਰਾ ਤਰੀਕਾ ਲੱਭਣਾ ਔਖਾ ਹੈ। ਮੌਤ ਦਾ ਮੁੱਲ ਜੀਵਨ ਨਾਲ ਚੁਕਾਉਣਾ ਵੱਡੀ ਬੇ-ਇਨਸਾਫ਼ੀ ਹੈ। ਮੌਤ ਦੇ ਬਦਲੇ ਵਿਚ ਬੀਮਾਰੀ ਦੇਣੀ ਬਹੁਤੀ ਅਯੋਗ ਨਹੀਂ। ਪੱਗਮ ਦੇ ਵਾਪਾਰੀ ਹਥਿਆਰਾਂ ਦੇ ਰੂਪ ਵਿਚ ਮੌਤ ਦਿੰਦੇ ਹਨ ਅਤੇ ਫੈਕ ਦੇ ਰੂਪ ਵਿਚ ਬੀਮਾਰੀ ਲੈਂਦੇ ਹਨ। ਸੋਦੇ ਵਿਚਲੀ ਸਿਆਣਪ ਵੇਖ ਸਕਣ ਲਈ ਬਹੁਤੀ ਬੌਧਿਕ ਸੂਖਮਤਾ ਦੀ ਲੋੜ ਨਹੀਂ।
ਮਹਾਤਮਾ ਟਾਲਸਟਾਏ ਜੀ ਦੀ ਸੂਖਮ ਸੂਝ ਨੇ ਬੁੱਚੜਖਾਨੇ ਅਤੇ ਯੁੱਧ-ਭੂਮੀ ਵਿਚ ਕੋਈ ਸੂਖਮ ਸੰਬੰਧ ਪਰਤੀਤ ਕਰ ਲਿਆ ਸੀ। ਉਨ੍ਹਾਂ ਦਾ ਖਿਆਲ ਸੀ ਕਿ ਜਦੋਂ ਤਕ ਸੰਸਾਰ ਵਿਚ ਬੁੱਚੜਖ਼ਾਨੇ ਕਾਇਮ ਰਹਿਣਗੇ, ਉਦੋਂ ਤਕ ਜੰਗਾਂ ਵੀ ਹੁੰਦੀਆਂ ਰਹਿਣਗੀਆਂ। ਜਨ-ਸਾਧਾਰਣ ਵਿਚ ਬੌਧਿਕ ਸੂਖਮਤਾ ਦੀ ਘਾਣ ਦਾ ਹੀ ਝਲ ਹੈ ਕਿ ਨਸ਼ੀਲੇ ਪਦਾਰਥਾਂ ਦੇ ਵਾਪਾਰ ਵਿਚੋਂ ਧਨ ਕਮਾਉਣ ਦੀ ਕੋਸ਼ਿਸ਼ ਕਰਨ ਵਾਲਾ ਮੁਜਰਿਮ ਮੰਨਿਆ ਜਾਂਦਾ ਹੈ ਅਤੇ ਸਿਰ ਨੀਵਾਂ ਕਰਨ ਲਈ ਮਜਬੂਰ ਹੈ, ਜਦ ਕਿ ਹਥਿਆਰਾਂ ਦੇ ਨਿਰਮਾਤਾ ਅਤੇ ਵਿਕਰੇਤਾ ਕੌਮਾਂ ਦੀ ਆਰਥਕਤਾ ਦਾ ਸੰਮ੍ਹ ਮੰਨੇ ਜਾਣ ਕਰਕੇ ਛਾਤੀ ਤਾਣ ਕੇ ਤੁਰਦੇ ਹਨ। ਉਂਞ ਹੈਨ ਇਹ ਇਕ ਦੂਜੇ ਦੇ ਸਹਾਇਕ ਅਤੇ ਪੂਰਕ। ਸਿਆਣੀ ਮਨੁੱਖਤਾ ਦੇ ਸਨਮੁੱਖ ਇਹ ਦੋਵੇਂ ਇਕੋ ਜਿਹੇ ਦੋਸ਼ੀ ਮੰਨੇ ਜਾਣਗੇ। ਜਿੰਨਾ ਚਿਰ ਜਨ-ਸਾਧਾਰਣ ਦੀ ਸੂਝ ਏਨੀ ਸੂਖਮ ਨਹੀਂ ਹੋ ਜਾਂਦੀ, ਓਨਾ ਚਿਰ ਹਰ ਇਕ ਜੰਗ ਪਹਿਲੀ ਨਾਲੋਂ ਵਧੇਰੇ ਭਿਆਨਕ ਹੋਵੇਗੀ।
ਜੰਗ ਦੇ ਸੰਬੰਧ ਵਿਚ ਸੰਸਾਰ ਦੇ ਸਿਆਸਤਦਾਨਾਂ ਨੂੰ ਮਨੁੱਖਤਾ ਦੀ ਕਚਹਿਰੀ ਵਿਚ ਖਲ੍ਹਾਰਨ ਦੀ ਲੋੜ ਮੈਂ ਅਜੇ ਮਹਿਸੂਸ ਨਹੀਂ ਕਰਦਾ। ਏਥੇ ਮੈਂ ਉਨ੍ਹਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਜ਼ਮੀਰ ਦੀ ਆਵਾਜ਼ ਸੁਣ ਸਕਣ ਦੀ ਸੰਭਾਵਨਾ ਵਾਲੇ ਹਨ। ਸੱਤਾ, ਪ੍ਰਭੁਤਾ ਅਤੇ ਸਿਆਸਤ ਦੇ ਪਿੜ ਵਿਚ ਕੋਈ ਮਨੁੱਖ ਆਉਂਦਾ ਹੀ ਉਦੋਂ ਹੈ, ਜਦੋਂ ਉਸ ਦੇ ਅੰਤਹਕਰਣ ਦੀ ਆਵਾਜ਼ ਬੰਦ ਹੋ ਜਾਂਦੀ ਹੈ। ਹੋ ਸਕਦਾ ਹੈ ਭਵਿੱਖ ਵਿਚ ਇਹ ਨੇਮ ਬਦਲ ਜਾਵੇ ਕਿਉਂਜੁ "ਭਵਿੱਖ ਵਿਚ ਕਈ ਕੁਝ ਬਦਲ ਜਾਣਾ ਹੈ" ਅਜਿਹਾ ਮੇਰਾ ਅਨੁਮਾਨ ਹੈ।