ਯੁੱਧ-ਜੰਗ -2
ਕਾਰਣ ਅਤੇ ਮਨੋਰਥ
ਮਹਾਂਭਾਰਤ ਅਤੇ ਇਲੀਅਡ ਵਰਗੇ ਪੁਰਾਣੇ ਗ੍ਰੰਥਾਂ ਨੂੰ ਪੜ੍ਹ ਕੇ, ਪੁਰਾਤਨ ਮਿਸਰੀ, ਯੂਨਾਨੀ ਅਤੇ ਰੋਮਨ ਇਤਿਹਾਸ ਨੂੰ ਦੁਹਰਾਉਣ ਵਾਲੀਆਂ ਫਿਲਮਾਂ ਵਿਚ ਮਹਾਨ ਸੈਨਾਵਾਂ ਦੀ ਸਾਨੋ-ਸ਼ੌਕਤ ਨੂੰ ਵੇਖ ਕੇ, ਵੱਖ ਵੱਖ ਬੋਲੀਆਂ ਦੇ ਬੀਰ-ਰਸੀ ਕਾਵਿ ਵਿਚ ਫ਼ੌਜਾਂ ਦੀ ਚੜ੍ਹਤ ਦੇ ਬਿਆਨ ਵਿਚ ਕਵੀਆਂ ਦੇ ਅਲੰਕਾਰ-ਕੋਸ਼ ਨੂੰ ਖ਼ਾਲੀ ਹੁੰਦਾ ਜਾਣ ਕੇ, ਦੋਸ਼ਾਂ ਦੇ ਆਜ਼ਾਦੀ ਦਿਵਸਾਂ ਉੱਤੇ ਫੌਜੀ ਸਲਾਮੀਆਂ ਅਤੇ ਟੈਕਾਂ, ਤੋਪਾਂ, ਮਿਜ਼ਾਇਲਾ, ਬੰਬਾਂ ਅਤੇ ਹੋਰ ਹਰ ਪ੍ਰਕਾਰ ਦੇ ਮਾਰੂ ਹਥਿਆਰਾਂ ਦੀ ਨੁਮਾਇਸ਼ ਵੇਖ ਕੇ, ਤੀਜੀ ਦੁਨੀਆਂ ਦੇ ਗਰੀਬ ਦੇਸ਼ਾਂ ਦੀਆਂ ਸਰਕਾਰਾਂ ਨੂੰ ਗਰੀਬੀ, ਬੀਮਾਰੀ, ਭੁੱਖ, ਬੇ-ਰੋਜ਼ਗਾਰੀ, ਅਨਪੜ੍ਹਤਾ ਅਤੇ ਭ੍ਰਿਸ਼ਟਾਚਾਰ ਦੇ ਰੂਬਰੂ ਨਵੇਂ ਤੋਂ ਨਵੇਂ ਮਾਰੂ ਹਥਿਆਰਾਂ ਦੀ ਮੂੰਹ-ਮੰਗੀ ਕੀਮਤ ਦੇਣ ਲਈ ਤਿਆਰ ਵੇਖ ਕੇ, ਸਾਰੀ ਦੁਨੀਆਂ ਦੇ ਮਨੁੱਖਾਂ ਦੀ ਅੱਧੀਓ ਬਹੁਤੀ ਕਮਾਈ ਨੂੰ ਜੰਗ ਦੀ ਤਿਆਰੀ ਲਈ ਖਰਚ ਕਰਨ ਦੇ ਮਨਸੂਬਿਆਂ ਦਾ ਖਿਆਲ ਕਰ ਕੇ ਅਤੇ ਸੰਸਾਰ ਦੇ ਸਾਰੇ ਦਾਰਸ਼ਨਿਕਾਂ ਦੁਆਰਾ ਜੰਗ ਨੂੰ ਅਨਿਵਾਰੀ (ਅਟੱਲ) ਦੱਸਿਆ ਜਾਣ ਕਰਕੇ ਸਾਧਾਰਣ ਮਨੁੱਖੀ ਮਨ ਇਹ ਮੰਨਣ ਲਈ ਤਿਆਰ ਹੋ ਜਾਵੇਗਾ ਕਿ ਜੰਗ ਕਿਸੇ ਮਨੋਰਥ ਦੀ ਪ੍ਰਾਪਤੀ ਦਾ ਸਾਧਨ ਨਹੀਂ, ਸਗੋਂ ਆਪਣੇ ਆਪ ਵਿਚ ਇਕ ਮਨੋਰਥ ਹੈ। ਪਰ ਧਰਤੀ ਅਤੇ ਧਰਤੀ ਮਾਂ ਦੇ ਸਰਵੋਤਮ ਕਿਸਮੇਂ, ਮਨੁੱਖ ਦੀ ਖ਼ੁਸ਼ਕਿਸਮਤੀ ਹੈ ਕਿ ਹੀਗਲ ਅਤੇ ਨੀਸ਼ ਵਰਗੇ ਸਿਆਣਿਆਂ ਦੀ ਸਲਾਹ ਦੇ ਬਾਵਜੂਦ, ਜੰਗ ਨੂੰ ਆਪਣੇ ਆਪ ਵਿਚ ਇਕ ਮਨੋਰਥ ਮੰਨਣ ਦੀ ਮੂਰਖਤਾ, ਸਾਧਾਰਣ ਮਨੁੱਖ ਨੇ ਅਜੇ ਤਕ ਨਹੀਂ ਕੀਤੀ।
ਮੈਨੂੰ ਵਿਲੀਅਮ ਜੇਮਜ਼ ਅਤੇ ਅਲੈਗਜ਼ੈਂਡਰ ਹੈਮਿਲਟਨ ਦਾ ਇਹ ਖ਼ਿਆਲ ਵੀ ਬਹੁਤਾ ਠੀਕ ਨਹੀਂ ਲੱਗਦਾ ਕਿ ਮਨੁੱਖ ਸੁਭਾਵਕ ਤੌਰ ਉੱਤੇ ਝਗੜਾਲੂ ਅਤੇ ਜੰਗਬਾਜ਼ ਹੈ, ਇਸ ਲਈ ਸੰਸਾਰ ਵਿਚ ਜੰਗਾਂ ਹੁੰਦੀਆਂ ਹਨ। ਇਹ ਮੰਨਣਾ ਔਖਾ ਹੈ ਕਿ ਨੈਪੋਲੀਅਨ, ਨੈਲਸਨ, ਵੈਲਿੰਗਟਨ, ਹਿਟਲਰ ਅਤੇ ਚਰਚਿਲ ਆਦਿਕ ਲੋਕ ਆਪਣੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨਾਲ ਲੜਦੇ ਝਗੜਦੇ ਰਹਿਣ ਵਾਲੇ ਭਗੜਾਲੂ ਵਿਅਕਤੀ ਸਨ। ਜੋ ਐਂਟੀਲਾ, ਚੰਗੇਜ਼, ਤੈਮੂਰ ਅਤੇ ਹਿਟਲਰ ਆਦਿਕ ਕੁਝ ਕੁ ਵਿਅਕਤੀ ਜੰਗਬਾਜ਼ ਅਤੇ ਜ਼ਾਲਮ ਵੀ ਸਨ ਤਾਂ ਵੀ ਇਹ ਆਖਿਆ ਜਾਣਾ ਠੀਕ ਨਹੀਂ ਕਿ ਉਨ੍ਹਾਂ ਦੇ ਹੁਕਮ ਵਿਚ ਲੜਨ ਵਾਲੇ ਹਜ਼ਾਰਾਂ/