Back ArrowLogo
Info
Profile

ਲੱਖਾਂ ਲੋਕ ਆਪਣੀ ਕਿਸੇ ਝਗੜਾਲੂ ਰੁਚੀ ਦੀ ਪ੍ਰੇਰਣਾ ਨਾਲ ਉਨ੍ਹਾਂ ਦੀਆਂ ਸੈਨਾਂ ਵਿਚ ਭਰਤੀ ਹੋਏ ਸਨ, ਤਾਂ ਜੂ ਆਪਣੀ ਝਗੜੇ ਜਾਂ ਜੰਗ ਦੀ ਰੀਝ ਪੂਰੀ ਕਰ ਸਕਣ। ਸਾਧਾਰਣ ਮਨੁੱਖਾਂ ਦੇ ਸਾਧਾਰਣ ਜੀਵਨ ਵਿਚ ਇਕ ਦੂਜੇ ਨਾਲ ਹੋਣ ਵਾਲੇ ਨਿੱਕੇ ਨਿੱਕੇ ਝਗੜਿਆਂ, ਗੁੱਸਿਆ ਅਤੇ ਗਿਲਿਆਂ ਨੂੰ ਜੰਗ ਵਰਗੇ ਜੁਰਮ ਦਾ ਆਧਾਰ ਸਿੱਧ ਕਰਨਾ, ਮੇਰੇ ਖਿਆਲ ਵਿਚ ਉਨ੍ਹਾਂ ਅਸਲੀ ਮੁਜਰਿਮਾਂ ਨੂੰ ਲੁਕਾਉਣ ਦਾ ਯਤਨ ਕਰਨਾ ਹੈ, ਜਿਹੜੇ ਇਸ ਜੁਰਮ ਦੀ ਮਿਹਰ ਨਾਲ ਮੱਲਦੇ ਰਹੇ ਹਨ।

ਸਾਧਾਰਣ ਮਨੁੱਖ ਗੁਸੈਲ ਵੀ ਹੈ ਅਤੇ ਹਿੰਸਕ ਵੀ, ਪਰ ਕ੍ਰੋਧ ਅਤੇ ਹਿੰਸਾ ਉਸ ਦੇ ਅਸਲੇ ਦੇ ਪ੍ਰਧਾਨ ਅੰਗ ਨਹੀਂ ਹਨ। ਕ੍ਰੋਧ ਅਤੇ ਹਿੰਸਾ ਦੀਆਂ ਪਰਵਿਰਤੀਆਂ ਦੀ ਭਰਪੂਰ ਅਭਿਵਿਅੰਜਨਾ ਹਿੰਸਕ ਪਸ਼ੂਆਂ ਦੇ ਰੂਪ ਵਿਚ ਮਨੁੱਖ ਦੀ ਉਤਪਤੀ ਤੋਂ ਪਹਿਲਾਂ ਕਈ ਲੱਖ ਸਾਲਾਂ ਦੇ ਲੰਮੇ ਸਮੇਂ ਲਈ ਹੋ ਚੁੱਕੀ ਸੀ। ਜੇ ਵਿਕਾਸ ਇਸੇ ਪ੍ਰਕਾਰ ਦੀ ਅਭਿਵਿਅੰਜਨਾ ਦੇ ਮਨੋਰਥ ਨਾਲ ਹੋ ਰਿਹਾ ਹੁੰਦਾ ਤਾਂ ਮਨੁੱਖ-ਰੂਪ ਦੀ ਲੋੜ ਹੀ ਨਹੀਂ ਸੀ। ਨਾ ਤਾਂ ਮਨੁੱਖੀ ਮਨ ਵਿਚਲੇ ਕੋਮਲ ਭਾਵ ਕਿਸੇ ਹਿੱਸਕ, ਗੁਸੈਲ, ਈਰਖਾਲੂ, ਘਿਰਣਾਲੂ ਅਤੇ ਜੰਗਜੂ ਪਸ਼ੂ ਦੀ ਪਾਸ਼ਵਿਕਤਾ ਦੇ ਪਰਚਾਵੇ ਲਈ ਖਿਲਾਉਣੇ ਹੀ ਮੰਨੇ ਜਾ ਸਕਦੇ ਹਨ ਅਤੇ ਨਾ ਹੀ ਮਨੁੱਖ ਦੀ ਬੌਧਿਕਤਾ ਉਸ ਵਿਚਲੇ ਪਸੂਪੁਣੇ ਦੀ ਵਕਾਲਤ ਲਈ ਉਪਜੀ ਆਖੀ ਜਾਣੀ ਚਾਹੀਦੀ ਹੈ। ਜੇ ਵਿਕਾਸ ਕਿਸੇ ਚੇਤਨਾ ਦੀ ਮਨੋਰਥ-ਪੂਰਣ ਬੌਧਿਕ ਵਿਉਂਤ ਦੀ ਥਾਂ ਕੇਵਲ ਇਕ ਮੌਕਾ-ਮੇਲ ਹੀ ਹੈ, ਜਾਂ ਇਕ ਆਕਸਮਿਕ ਅਤੇ ਸੰਜੋਗੀ ਜਿਹੀ ਘਟਨਾ ਹੈ, ਤਾਂ ਵੀ ਇਹ ਸੱਚ ਕਿਸੇ ਕੋਲੋਂ ਲੁਕਿਆ ਹੋਇਆ ਨਹੀਂ ਕਿ ਇਸ ਇਤਫ਼ਾਕੀਆ ਜਿਹੇ ਸੰਜੋਗ ਦੀ ਹਰ ਬਾਰੀਕੀ ਦੀ ਬੌਧਿਕ ਵਿਆਖਿਆ ਦੇ ਕਿਸੇ ਵੀ ਮਨੁੱਖੀ ਯਰਨ ਨੂੰ, ਕਿਸੇ ਪ੍ਰਕਾਰ ਦੀ ਨਿਰਾਸ਼ਾ ਕਦੇ ਨਹੀਂ ਹੋਈ। ਵਿਜ਼ਿਕਸ, ਕੈਮਿਸਟਰੀ, ਗਣਿਤ, ਪਰਕਿਰਤੀ- ਵਿਗਿਆਨ ਅਤੇ ਜੀਵ-ਵਿਗਿਆਨ ਦੇ ਨੇਮਾਂ ਦੀ ਜਿੰਨੀ ਭਰਪੂਰ ਪਾਲਣਾ ਕੁਦਰਤ ਵਿਚ ਮੌਜੂਦ ਹੈ, ਉਸ ਤੋਂ ਵਧੇਰੇ ਭਰੋਸੇਯੋਗ ਅਤੇ ਪਰਿਪੂਰਣ ਪਾਲਣਾ ਮਨੁੱਖ ਦੀ ਬਣਾਈ ਮਸ਼ੀਨ ਵੀ, ਕਿਸੇ ਕਿਸੇ ਵੇਲੇ ਨਹੀਂ ਕਰ ਸਕਦੀ। ਵਿਜ਼ਿਕਸ ਦੇ ਨੇਮਾਂ ਦੀ ਅਟੱਲਤਾ ਦੇ ਕਾਰਣ ਹੀ ਤਾਂ ਇਸਾਕ ਨਿਊਟਨ ਨੇ ਵਿਸ਼ਵ ਦੀ ਮਸ਼ੀਨੀ ਕਲਪਨਾ ਕੀਤੀ ਸੀ। ਇਸ ਇਤਫ਼ਾਕੀਆ ਅਤੇ ਸੰਬੰਧਕੀ ਵਿਕਾਸ ਨੇ ਨਿਮਾਣੇ ਅਤੇ ਲਾਚਾਰ ਬਾਕਾਹਾਰੀ ਪਸ਼ੂਆਂ ਨੂੰ ਹਿੰਸਕ ਸ਼ਿਕਾਰੀ ਪਸ਼ੂਆਂ ਤੋਂ ਬਚਣ ਲਈ 'ਡਰ ਕੇ ਦੌੜ ਜਾਣ ਤੋਂ ਵੱਖਰੀ ਕੋਈ ਵਿਧੀ ਨਹੀਂ ਸੀ ਸਿਖਾਈ। ਮਨੁੱਖ ਵਿਚ ਸਰੀਰਕ ਬਲ ਨੂੰ ਘੱਟ ਕਰ ਕੇ, ਬੁੱਧੀ ਬਲ ਅਤੇ ਸਰੀਰਕ ਬਣਤਰ ਵਿਚ ਵਾਧਾ ਅਤੇ ਵਿਸ਼ੇਸ਼ਤਾ ਉਤਪੰਨ ਕਰ ਕੇ, ਕੁਦਰਤ ਨੇ ਇਸ ਧਰਤੀ ਉੱਤੇ ਮਾਨਵ ਦੀ ਸਰਦਾਰੀ ਸਥਾਪਤ ਕਰਨ ਦਾ ਕ੍ਰਿਸਮਾ ਕੀਤਾ ਆਖਿਆ ਜਾਂਦਾ ਹੈ। ਜਿਸ ਬੌਧਿਕਤਾ ਨੇ ਹਿੰਸਾ ਅਤੇ ਹੱਤਿਆ ਨੂੰ ਹਰਾ ਕੇ ਮਾਨਵ ਨੂੰ ਧਰਤੀ ਦਾ ਵਾਰਸ ਬਣਾਇਆ ਹੈ, ਉਸੇ ਬੌਧਿਕਤਾ ਨੂੰ ਮਾਨਵ ਦੀਆਂ ਹਿੰਸਕ ਰੁਚੀਆਂ ਦੀ ਸੇਵਕ ਮੰਨਣਾ ਮੇਰੇ ਲਈ ਮੁਸ਼ਕਿਲ ਹੈ।

ਮਹਾਤਮਾ ਟਾਲਸਟਾਏ ਜੀ ਨੇ ਆਪਣੀਆਂ ਲਿਖਤਾਂ ਵਿਚ ਲਿਖਿਆ ਹੈ ਕਿ "ਮਨੁੱਖੀ ਮਨ ਵਿਚ ਹਿੰਸਕ ਰੁਚੀਆਂ ਸਦਾ ਹੀ ਹਾਜ਼ਰ ਹੁੰਦੀਆਂ ਹਨ। ਯੋਗ ਵਾਤਾਵਰਣ ਅਤੇ ਮੌਕਾ ਮਿਲ ਜਾਣ ਉੱਤੇ ਇਹ ਰੁਚੀਆਂ ਪ੍ਰਗਟ ਹੋ ਉੱਠਦੀਆਂ ਹਨ। ਮਨੁੱਖ ਕੋਲ ਲੋੜੋਂ ਬਹੁਤਾ ਧਨ

43 / 140
Previous
Next