Back ArrowLogo
Info
Profile

ਜੰਗ ਲਈ ਤਾਂ ਉਸਨੂੰ ਕਈ ਲਾਰੇ ਲਾ ਕੇ ਅਤੇ ਤਨਖਾਹ ਦੇ ਕੇ ਤਿਆਰ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਸਾਧਾਰਣ ਮਨੁੱਖ ਨੂੰ ਜੰਗਜੂ ਕਹਿਣਾ ਅਤੇ ਉਸਦੇ ਸਾਧਾਰਣ ਗੁੱਸੇ ਨੂੰ ਜੰਗ ਦਾ ਬੀਜ ਮੰਨਣਾ ਇਕ ਵਧੀਕੀ ਹੈ: ਇਕ ਅਨਿਆ ਹੈ: ਜਾਂ ਫਿਰ ਨਿਰੋਲ ਅਨਜਾਣਪੁਣਾ ਹੈ।

ਜੰਗਲੀ ਮਨੁੱਖ ਦੀਆਂ ਲੜਾਈਆਂ ਦੇ ਕੇਂਦਰ ਵਿਚ ਭੁੱਖ ਜਾਂ ਭੋਜਨ ਦੀ ਸਮੱਸਿਆ ਬਿਰਾਜਮਾਨ ਸੀ। ਜਿਨ੍ਹਾਂ ਸਮਿਆਂ ਵਿਚ ਮਨੁੱਖ ਨੇ ਇਸਤ੍ਰੀ ਨੂੰ ਲੜਾਈ ਦਾ ਕਾਰਨ ਮੰਨਿਆ ਸੀ, ਉਨ੍ਹਾਂ ਸਮਿਆਂ ਵਿਚ ਮਨੁੱਖ ਅਜੇ ਪਸ਼ੂ-ਪੱਧਰ ਤੋਂ ਉੱਚਾ ਨਹੀਂ ਸੀ ਉੱਠਿਆ ਅਤੇ ਇਸਤ੍ਰੀ ਤੋਂ ਉਵੇਂ ਹੀ ਲੜਦਾ ਸੀ ਜਿਵੇਂ ਪਸ਼ੂ ਅੱਜ ਵੀ ਲੜਦੇ ਹਨ। ਸੱਭਿਅਤਾ ਦੇ ਵਿਕਾਸ ਨਾਲ ਜੰਗ ਦੇ ਕਾਰਣ ਅਤੇ ਮਨੋਰਥ ਵੀ ਵਿਕਸਦੇ ਗਏ ਹਨ। ਮੱਧਕਾਲ ਦੀਆਂ ਜੰਗਾਂ ਦਾ ਪ੍ਰਮੁੱਖ ਕਾਰਣ ਇਹ ਸੀ ਕਿ ਜੰਗ ਵਿਚ ਜਿੱਤਣ ਵਾਲੇ ਨੂੰ ਹਾਰ ਜਾਣ ਵਾਲੇ ਰਾਜੇ ਦੇ ਦੇਸ਼ ਦਾ ਕਾਨੂੰਨੀ ਮਾਲਕ ਮੰਨ ਲਿਆ ਜਾਂਦਾ ਸੀ। ਰਾਜ-ਅਧਿਕਾਰ ਭਾਵੇਂ ਵਿਰਾਸਤ ਵਿਚ ਮਿਲਿਆ ਹੋਇਆ ਹੋਵੇ ਭਾਵੇਂ ਜ਼ੋਰ ਨਾਲ ਜੰਗ ਜਿੱਤ ਕੇ ਪ੍ਰਾਪਤ ਕੀਤਾ ਗਿਆ ਹੋਵੇ, ਇਕੋ ਜਿਹਾ ਜਾਇਜ਼ ਅਧਿਕਾਰ ਮੰਨਿਆ ਜਾਂਦਾ ਹੋਣ ਕਰਕੇ ਮੱਧਕਾਲ ਦੀਆਂ ਜੰਗਾਂ ਮੁਲਕਗੀਰੀ ਦੀ ਹਵਸ ਅਤੇ ਹੁਕਮਰਾਨੀ ਦੀ ਹੈਂਕੜ ਵਾਸਤੇ ਲੜੀਆਂ ਜਾਂਦੀਆਂ ਸਨ।

ਮਿਸਰ ਦੇ ਪੁਰਾਤਨ ਇਤਿਹਾਸ ਵਿਚ ਜਿਨ੍ਹਾਂ ਜੰਗਾਂ ਦਾ ਜ਼ਿਕਰ ਹੈ, ਉਨ੍ਹਾਂ ਦਾ ਮਨੋਰਥ ਮੁਲਕਗੀਰੀ ਤੋਂ ਇਲਾਵਾ ਹੋਰ ਕੁਝ ਨਹੀਂ। ਕਈ ਵੇਰ ਦੇਸ਼ਾਂ ਨੂੰ ਜਿੱਤ ਕੇ ਆਪਣੇ ਰਾਜ ਵਿਚ ਸ਼ਾਮਲ ਨਹੀਂ ਸੀ ਕੀਤਾ ਜਾਂਦਾ, ਸਗੋਂ ਹਾਰੇ ਹੋਏ ਰਾਜੇ ਨੂੰ ਉਸਦਾ ਰਾਜ ਮੋੜ ਦਿੱਤਾ ਜਾਂਦਾ ਸੀ ਅਤੇ ਇਸ ਮਿਹਰਬਾਨੀ ਅਤੇ ਮਿੱਤਰਤਾ ਦੇ ਬਦਲੇ ਵਿਚ ਉਸ ਕੋਲੋਂ ਹਰ ਸਾਲ ਖ਼ਰਾਜ ਜਾਂ ਟੈਕਸ ਲਿਆ ਜਾਣਾ ਮਨਜ਼ੂਰ ਕਰ ਲਿਆ ਜਾਂਦਾ ਸੀ। ਇਉਂ ਕੁਝ ਜੰਗਾਂ ਕੇਵਲ ਈਨ ਮਨਾਉਣ ਲਈ ਹੀ ਹੁੰਦੀਆਂ ਸਨ। ਮਹਾਂਭਾਰਤ ਵਿਚ ਜਿਨ੍ਹਾਂ ਵਿਜੇ-ਯਾਤਰਾਵਾਂ ਦਾ ਵਰਣਨ ਹੈ ਉਹ ਇਸੇ ਪ੍ਰਕਾਰ ਦੀਆਂ ਜੰਗਾਂ ਸਨ, ਜਿਨ੍ਹਾਂ ਦਾ ਮਨੋਰਥ ਈਨ ਮਨਾਉਣਾ ਅਤੇ ਕਰ ਲੈਣਾ ਹੁੰਦਾ ਸੀ। ਅਸ਼ਵ-ਮੈਧ ਜਾਂ ਰਾਜਤੂਅ ਯੰਗ ਕਰ ਕੇ ਚੱਕ੍ਰਵਰਤੀ ਰਾਜਾ ਅਖਵਾਉਣ ਦਾ ਭਾਵ ਵੀ ਦੂਜਿਆਂ ਨੂੰ ਆਪਣੀ ਸਰਦਾਰੀ ਮੰਨਣ ਲਈ ਮਜਬੂਰ ਕਰਨਾ ਹੀ ਸੀ।

ਪੁਰਾਤਨ ਯੂਨਾਨੀ ਲਿਖਤਾਂ ਵਿਚ ਜੰਗ ਦੇ ਨਾਲ ਨਾਲ ਅਮਨ ਦਾ ਜ਼ਿਕਰ ਵੀ ਕੀਤਾ ਗਿਆ ਹੈ ਅਤੇ ਇਹ ਖ਼ਿਆਲ ਪ੍ਰਗਟ ਕੀਤਾ ਗਿਆ ਹੈ ਕਿ ਸੰਸਾਰ ਵਿਚ ਅਮਨ ਕਾਇਮ ਕਰਨ ਲਈ ਸਾਰੇ ਸੰਸਾਰ ਦੀ ਇਕ ਹਕੂਮਤ ਹੋਣੀ ਜ਼ਰੂਰੀ ਹੈ। ਇਹ ਕਹਿਣਾ ਮੁਸ਼ਕਿਲ ਹੈ ਕਿ ਸਿਕੰਦਰ ਨੇ ਸਾਰੀ ਦੁਨੀਆਂ ਨੂੰ ਜਿੱਤਣ ਦਾ ਇਰਾਦਾ ਸੰਸਾਰ-ਅਮਨ ਦੇ ਮਨੋਰਥ ਨਾਲ ਬਣਾਇਆ ਸੀ ਜਾਂ ਚੱਕ੍ਰਵਰਤੀ ਸਮਰਾਟ ਬਣਨ ਦੀ ਅਤੇ ਖਰਾਜ ਲੈਣ ਦੀ ਇੱਛਾ ਨਾਲ, ਕਿਉਂਜੁ ਉਸਦੇ ਮਰਦਿਆਂ ਹੀ ਉਸਦੇ ਵਾਰਸਾਂ ਨੇ ਆਪੇ ਵਿਚ ਲੜ ਕੇ ਅਮਨ ਦਾ ਰੇਡਲਾ ਘਰ ਢਾਹ ਦਿੱਤਾ ਸੀ ਅਤੇ ਹਾਰੇ ਹੋਏ ਰਾਜਿਆਂ ਨੇ ਖ਼ੁਦਮੁਖ਼ਤਾਰੀ ਦਾ ਐਲਾਨ ਕਰ ਕੇ ਮਰਾਜ ਦੀ ਗੱਲ ਮੁਕਾ ਦਿੱਤੀ ਸੀ। ਰੋਮਨਾਂ ਨੇ ਯੌਰਪ ਅਤੇ ਮੱਧ-ਪੂਰਬ ਦੇ ਦੇਸ਼ਾਂ ਨੂੰ ਅਮਨ ਅਤੇ ਸੱਭਿਅਤਾ ਦੇ ਉੱਚੇ ਆਦਰਸ਼ਾਂ ਅਧੀਨ ਨਹੀਂ ਸੀ ਜਿੱਤਿਆ। ਉਹ ਸ਼ਕਤੀ-ਮਦ-ਮਤਵਾਲੇ ਸਨ। ਉਨ੍ਹਾਂ ਦੇ ਰਾਜ ਵਿਚ ਲੰਮੇ ਸਮੇਂ ਲਈ ਪੱਛਮੀ ਅਤੇ ਮੱਧ-ਪੂਰਬੀ ਦੁਨੀਆ ਨੇ ਅਮਨ

46 / 140
Previous
Next