Back ArrowLogo
Info
Profile
ਜੰਗਾਂ ਵਿਚਲੀ ਜਿੱਤ-ਹਾਰ ਨਾਲ ਜੋੜਦੇ ਸਨ। ਮੱਧਕਾਲ ਦਾ ਸੱਚਿਅ ਮਨੁੱਖ ਵੀ ਏਸੇ ਤਰ੍ਹਾਂ ਹੀ ਕਰਦਾ ਰਿਹਾ ਹੈ। ਆਪਣੇ ਧਰਮੇਂ ਵੱਖਰੇ ਧਰਮ ਦੇ ਧਾਰਨੀਆਂ ਨਾਲ ਲੜ ਕੇ, ਉਨ੍ਹਾਂ ਨੂੰ ਹਰਾ ਕੇ ਆਪਣਾ ਧਰਮ ਕਬੂਲਣ ਲਈ ਮਜਬੂਰ ਕਰਦਾ ਰਿਹਾ ਹੈ। ਬਹੁਤੇ ਹਠੀ ਅਤੇ ਸਿਰੜੀ ਲੋਕਾਂ ਨੂੰ ਅਨੇਕ ਪ੍ਰਕਾਰ ਦੇ ਤਸੀਹੇ ਦੇ ਕੇ ਮਾਰਿਆ ਵੀ ਜਾਂਦਾ ਸੀ । ਵਿਰੋਧੀਆਂ ਦੇ ਪੂਜਾ-ਸਥਾਨ ਢਾਹੇ ਅਤੇ ਉਜਾੜੇ ਵੀ ਜਾਂਦੇ ਸਨ । ਆਪਣੇ ਧਰਮ ਅਸਥਾਨਾਂ ਨੂੰ ਅਨ ਧਰਮੀਆਂ ਦੇ ਕਬਜ਼ੇ ਵਿਚੋਂ ਛੁਡਾਉਣ ਲਈ ਜਹਾਦ ਵੀ ਕੀਤੇ ਜਾਂਦੇ ਸਨ। ਇਨ੍ਹਾਂ ਉੱਦਮਾਂ ਨੇ ਮਜ਼ਹਬ ਅਤੇ ਜੰਗ ਵਿਚ ਜਾਂ ਮੁਕਤੀ ਅਤੇ ਸੈਨਾ ਵਿਚ ਇਕ ਸਦੀਵੀ ਸੰਬੰਧ ਜੋੜ ਦਿੱਤਾ ਹੈ। ਪਿਆਰ-ਰੂਪ ਯਿਸੂ ਦਾ ਧਰਮ ਗਰੀਬ, ਨਿਮਰ ਅਤੇ ਨਿਮਾਣੇ ਨੂੰ ਰੱਬੀ ਰਾਜ ਵਿਚ ਪ੍ਰਵੇਸ਼ ਕਰਨ ਦਾ ਹੱਕ ਦਿੰਦਾ ਹੈ ਪਰ ਸੰਤ ਪਾਲ ਦੀ ਈਸਾਈਅਤ ਦਾ ਪ੍ਰਚਾਰ ਕਰਨ ਲਈ ਸੈਨਾ ਦੀ ਲੋੜ ਹੈ। ਇਸ ਸੈਨਾ ਨੂੰ ਮੁਕਤੀ ਫੌਜ (Salvation Army) ਆਖਿਆ ਜਾਂਦਾ ਹੈ।

ਆਪਣੇ ਵਿਸ਼ਵਾਸਾਂ ਅਤੇ ਸਿਧਾਂਤਾਂ ਨੂੰ ਦੂਜਿਆਂ ਉੱਤੇ ਠੋਸਣ ਲਈ ਜੰਗ ਦੀ ਜੁਗਤੀ ਵਰਤੀ ਜਾਣੀ ਅਜੇ ਬੰਦ ਨਹੀਂ ਹੋਈ। ਵੀਹਵੀਂ ਸਦੀ ਦਾ ਪਿਛਲਾ ਅੱਧ ਸਮਾਜਵਾਦ ਅਤੇ ਸਰਮਾਏਦਾਰੀ ਦੇ ਦੇ ਸਿਧਾਂਤਾਂ ਵਿਚ ਇਕ ਲੰਮੇ, ਭਿਆਨਕ, ਅਣ-ਮਨੁੱਖੀ ਅਤੇ ਅਸੱਭਿਅ ਅਪਰਾਧ ਦੀ ਲੰਮੀ ਅਤੇ ਸ਼ਰਮਨਾਕ ਕਸ਼ਣ-ਕਹਾਣੀ ਹੈ। ਕੋਰੀਆ, ਕੰਬੋਡੀਆ, ਕਿਊਬਾ, ਵੀਅਤਨਾਮ, ਲਗਭਗ ਸਾਰਾ ਅਫ਼ਰੀਕਾ ਅਤੇ ਪੂਰਬੀ ਯੌਰਪ ਇਨ੍ਹਾਂ ਦੇ ਖਿਆਲਾਂ ਦੀ ਖ਼ਤਰਨਾਕ ਖੇਡ ਦਾ ਅਖਾੜਾ ਬਣੇ ਹਨ। ਵਧੇਰੇ ਠੀਕ ਗੱਲ ਇਹ ਹੈ ਕਿ ਇਸ ਜੰਗ ਦੇ ਪ੍ਰਭਾਵ ਤੋਂ ਦੁਨੀਆਂ ਦਾ ਕੋਈ ਦੇਸ਼ ਬਚ ਨਹੀਂ ਸਕਿਆ। ਪੋਲੈਂਡ, ਯੂਰੀਡਾ, ਵੀਅਤਨਾਮ, ਕੋਰੀਆ, ਅਵਗਾਨਿਸਤਾਨ, ਹੰਗਰੀ ਅਤੇ ਰੁਮਾਨੀਆ ਆਦਿਕ ਕਈ ਦੇਸ਼ ਮੌਤ, ਸ਼ਰਬਾਦੀ ਅਤੇ ਬੇ-ਹੁਰਮਤੀ ਦੇ ਸਿੱਕਿਆਂ ਨਾਲ ਇਸ ਮਹਿੰਗੀ ਮੂਰਖਤਾ ਦਾ ਮੁੱਲ ਤਾਰ ਚੁੱਕੇ ਹਨ। ਚੈਕੋਸਲਾਵਾਕੀਆ, ਯੋਗੋਸਲਾਵੀਆ ਅਤੇ ਅਫ਼ਰੀਕਾ ਹੁਣ ਤਾਰ ਰਹੇ ਹਨ। ਅਮਰੀਕਾ ਨੇ ਇਸ ਮੂਰਖਤਾ ਦਾ ਮੁੱਲ ਕੇਵਲ ਵੀਅਰਨਾਮ ਵਿਚੋਂ ਹਾਰ ਕੇ ਨੱਸਣ ਦੀ ਨਮੋਸ਼ੀ ਨਾਲ ਹੀ ਨਹੀਂ ਤਾਰਿਆ, ਸਗੋਂ ਆਪਣੇ ਦੇਸ਼ ਦੀ ਆਬਾਦੀ ਦੇ ਚੌਖੇ ਭਾਗ ਨੂੰ ਨਰਕ-ਨੁਮਾ ਜੀਵਨ ਬਣਾ ਦੇਣ ਦੀ ਮਜਬੂਰੀ ਵੀ ਸਮਾਜਵਾਦ ਵਿਰੁੱਧ ਪ੍ਰਾਪਤ ਕੀਤੀ ਗਈ ਜਿੱਤ ਦਾ ਹੀ ਮੁੱਲ ਹੈ। ਰੂਸ ਦੇ ਇਸ ਮਨ-ਪਰਚਾਵੇ ਦਾ ਮੁੱਲ, ਧਨ ਦੇ ਰੂਪ ਵਿਚ, ਅਮਰੀਕਾ ਅਤੇ ਪੱਛਮੀ ਯੌਰਪ ਨੂੰ ਵੀ ਤਾਰਨਾ ਪੈ ਰਿਹਾ ਹੈ। ਗੱਲ ਇਥੇ ਹੀ ਮੁੱਕ ਜਾਵੇ ਤਾਂ ਚੰਗਾ ਹੈ। ਜੇ ਦੁਨੀਆਂ ਦੇ ਵਿਸ਼ਾਨ ਸਟੇਡੀਅਮ ਵਿਚ ਇਨ੍ਹਾਂ ਦੇ ਸਿਧਾਂਤਾਂ ਦਾ ਟੂਰਨਾਮੈਂਟ ਸ਼ੁਰੂ ਹੋ ਗਿਆ ਤਾਂ ਸਾਰੇ ਸਕੋਰ-ਬੋਰਡਾਂ ਉੱਤੇ ਲਹੂ ਦੀ ਲਾਲੀ ਫਿਰ ਜਾਣ ਦਾ ਡਰ ਹੈ। ਸਮਾਜਵਾਦ ਅਤੇ ਸਰਮਾਏਦਾਰੀ ਦੇ ਸਿਆਸੀ ਸਿਧਾਂਤਾਂ ਦੁਆਰਾ ਮਨੁੱਖਤਾ ਵਿਚ ਉਸਾਰੀਆਂ ਗਈਆਂ ਕੰਧਾਂ ਢਹਿੰਦੀਆ ਢਹਿੰਦੀਆਂ ਵੀ, ਘਟੋਤਕੱਚ ਦੇ ਡਿੱਗਣ ਵਾਂਗੂ, ਮਨੁੱਖਤਾ ਦੇ ਕਿੰਨੇ ਸਾਰੇ ਹਿੱਸੇ ਨੂੰ ਲਿਤਾੜ ਦੇਣਗੀਆਂ। ਸੁਖੀ ਸਾਂਦੀ ਤਾਂ ਇਕ ਬਰਲਿਨ ਵਾਲ ਦੀ ਡਿੱਗੀ ਹੈ। ਸਿਆਸੀ ਸਿਧਾਂਤਾਂ ਦੇ ਪ੍ਰਚਾਰ ਅਤੇ ਇਨ੍ਹਾਂ ਦੇ ਪ੍ਰਚਾਰ ਨੂੰ ਰੋਕਣ ਦੇ ਯਤਨ ਵਿਚੋਂ ਜਨਮ ਲੈਣ ਵਾਲੀਆਂ ਆਧੁਨਿਕ ਜੰਗਾਂ, ਕਿਸੇ ਵੀ ਪੱਖੋਂ, ਜਹਾਦਾਂ ਨਾਲੋਂ ਪਿੱਛੇ ਨਹੀਂ ਰਹੀਆਂ।

ਮੱਧਕਾਲ ਵਿਚ ਵਾਪਾਰ ਨੂੰ ਜੰਗ ਦਾ ਕਾਰਣ ਅਤੇ ਮਨੋਰਥ ਹੋਣ ਦਾ ਮੌਕਾ ਨਹੀਂ

48 / 140
Previous
Next