Back ArrowLogo
Info
Profile
ਦੋਹਾਂ ਦੇਸ਼ਾਂ ਨੂੰ ਕਿਸੇ ਵੱਲੋਂ ਕੋਈ ਖ਼ਤਰਾ ਨਹੀਂ ਸੀ। ਰੂਸ ਨੂੰ ਆਪਣੀਆਂ ਕੁਝ ਘਰੇਲੂ ਸਮੱਸਿਆਵਾਂ ਸਨ; ਅਮਰੀਕਾ ਨੂੰ ਅਜਿਹੀ ਕੋਈ ਸਿਰਦਰਦੀ ਵੀ ਨਹੀਂ ਸੀ; ਜਿਸ ਕਰਕੇ ਦੁਨੀਆਂ ਨੂੰ ਭੈ-ਭੀਤ ਕਰ ਕੇ ਆਪਣੀ ਸਿਆਸੀ ਦਾਦਾਗਿਰੀ ਦਾ ਬੈਂਕ ਅਮਰੀਕਾ ਦੇ ਸਿਆਸਤਦਾਨਾਂ ਦੇ ਸਿਰ ਵਿਚ ਸਰਸਾਮ ਵਾਂਗ ਸਮਾਇਆ ਰਿਹਾ ਹੈ। ਹੁਣ ਜਦੋਂ ਰੂਸ ਨੇ ਆਪਣੇ ਆਰਥਕ ਮੰਦਵਾੜੇ ਸਾਹਮਣੇ ਗੋਡੇ ਟੇਕ ਦਿੱਤੇ ਹਨ ਤਾਂ ਅਮਰੀਕਾ ਦੁਨੀਆਂ ਦਾ ਸਿਆਸੀ ਦਾਦਾ ਬਣ ਗਿਆ ਹੈ ਪਰ ਇਸ ਸ਼ੌਕ ਦੀ ਪੂਰਤੀ ਦਾ ਮੁੱਲ ਲੱਖਾਂ ਮਾਸੂਮਾਂ ਨੇ ਮੌਤ ਨਾਲ ਤਾਰਿਆ ਹੈ। ਇਹ ਸਭ ਜਾਨਾਂ ਅਜਾਈ ਨਹੀਂ ਗਈਆਂ, ਕਿਉਂਜੁ ਅਮਰੀਕਾ ਦੇ ਸਿਆਸੀ ਚੌਧਰੀ ਸਾਰੀ ਦੁਨੀਆਂ ਲਈ ਦਹਿਸ਼ਤ ਦਾ ਕਾਰਣ ਬਣ ਗਏ ਹਨ। ਸਾਰੇ ਸੰਸਾਰ ਵਿਚਲੇ ਸਿਆਸੀ ਕਤਲਾਂ ਦਾ ਸਿਹਰਾ ਇਨ੍ਹਾਂ ਹੀ ਸੂਰਮਿਆਂ ਦੇ ਸਿਰ ਹੈ।

ਤਖ਼ਤਾਂ ਅਤੇ ਤਾਜਾਂ ਦੇ ਯੁਗ ਵਿਚ ਜੰਗ ਅਤੇ ਜਿੱਤ ਦਾ ਬਹੁਤ ਮਹੱਤਵ ਸੀ। ਇਕ ਜੰਗ ਜਿੱਤ ਕੇ ਕੋਈ ਜੇਤੂ ਪੂਰੇ ਦੇਸ਼ ਦਾ ਮਾਲਕ ਬਣ ਜਾਂਦਾ ਸੀ ਅਤੇ ਉਸ ਨੂੰ ਹੱਕੀ ਮਾਲਕ ਮੰਨ ਲਿਆ ਜਾਂਦਾ ਸੀ। ਪਰਜਾਤੰਤਰ ਵਿਚ ਰਾਜ ਦਾ ਅਧਿਕਾਰ ਲੋਕ ਰਾਏ ਨਾਲ ਪ੍ਰਾਪਤ ਹੁੰਦਾ ਹੈ। ਜੇ ਕੋਈ ਪਰਜਾਤੰਤਰ ਦੇਸ਼ ਦੂਜੇ ਪਰਜਾਤੰਤਰ ਦੇਸ਼ ਦਾ ਕੁਝ ਭਾਗ ਹਥਿਆ ਲਵੇ ਤਾਂ ਜੰਗ ਤੋਂ ਪਿੱਛੇ ਸਿਆਸੀ ਸਮਝੌਤਿਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਅਤੇ ਜਿੱਤੇ ਹੋਏ ਇਲਾਕੇ ਵਾਪਸ ਮੋੜਨੇ ਪੈਂਦੇ ਹਨ। ਇਸ ਲਈ ਅਜੋਕੀਆਂ ਜੰਗਾਂ ਮੂਰਖਤਾ ਤੋਂ ਵੱਧ ਕੁਝ ਨਹੀਂ ਹਨ। ਇਸ ਮੂਰਖਤਾ ਦੇ ਸਾਰੇ ਕਾਰਣਾਂ ਨੂੰ ਕੇਵਲ ਦੋ ਵੰਡਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੀ ਵੰਡ ਦਾ ਨਾਂ ਹੈ ਸਿਆਸੀ ਨੀਚਤਾ ਅਤੇ ਦੂਜੀ ਦਾ ਨਾਂ ਹੈ ਵਿਗਿਆਨਕ ਵਹਿਬਰ । ਸਿਆਸੀ ਨੀਚਤਾ ਦੀ ਵਿਆਖਿਆ ਹੋ ਚੁੱਕੀ ਹੈ ਅਤੇ ਵਿਗਿਆਨਕ ਜਾਂ ਵਿਗਿਆਨੀਆਂ ਦੀ ਵਹਿਸ਼ਤ ਬਾਰੇ ਏਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਨਵੇਂ ਨਵੇਂ ਹਥਿਆਰਾਂ ਦਾ ਨਿਰਮਾਣ ਕਰਨ ਵਾਲੇ, ਮਨੁੱਖਤਾ ਦੇ ਮੁਜਰਿਮ ਵਿਗਿਆਨੀ ਜੇ ਹਥਿਆਰਾਂ ਦੇ ਅੰਬਾਰਾਂ ਨਾਲ ਦੇਸ਼ਾਂ ਦੇ ਅਸਲਾਖਾਨਿਆਂ ਨੂੰ ਭਰਪੂਰ ਨਾ ਕਰਦੇ ਤਾਂ ਸਿਆਸੀ ਮਦਾਰੀਆਂ ਨੂੰ ਤਬਾਹੀ ਦੇ ਤਮਾਸ਼ਿਆਂ ਦੇ ਦੋਰੇ ਹੁਣ ਨਾਲੋਂ ਘੱਟ ਪੈਣੇ ਸਨ।

50 / 140
Previous
Next