Back ArrowLogo
Info
Profile
ਹੋਣ ਦਾ ਸੁਭਾਗ ਪ੍ਰਾਪਤ ਨਾ ਹੋਇਆ ਹੋਵੇ। ਸੋਚ ਦੇ ਲੰਮੇ ਸਾਥ ਦਾ ਸਦਕਾ ਯੁੱਧ ਦੇ ਸਤਿਕਾਰ ਅਤੇ ਆਕਾਰ ਵਿਚ ਵਾਧਾ ਹੁੰਦਾ ਗਿਆ ਹੋਣ ਕਰਕੇ ਯੁੱਧ ਅਤੇ ਯੋਧਾ, ਦੋਵੇਂ ਹੀ, ਆਪਣੇ ਆਪ ਨੂੰ ਹਰ ਪ੍ਰਕਾਰ ਦੀ ਮਰਿਆਦਾ ਤੋਂ ਮੁਕਤ ਮੰਨਦੇ ਆਏ ਹਨ। ਜੀਵਨ ਵਿਚਲੇ ਹਰ ਸਾਊਪੁਣੇ ਦਾ ਨਿਰਾਦਰ ਕਰਨਾ ਆਪਣਾ ਜਨਮ-ਸਿੱਧ ਅਧਿਕਾਰ ਅਤੇ ਜੀਵਨ ਵਿਚਲੀ ਹਰ ਮਾਸੂਮੀਅਤ ਨੂੰ ਮਾਰ ਮੁਕਾਉਣਾ ਆਪਣੇ ਲਈ ਮਾਣ ਵਾਲੀ ਗੱਲ ਮੰਨਣਾ ਵੀਹਵੀਂ ਸਦੀ ਦੇ ਯੋਧਿਆਂ ਨੂੰ ਨਿਰਾ ਸੁਭਾਵਕ ਹੀ ਨਹੀਂ ਲੱਗਦਾ, ਸਗੋਂ ਆਪਣੇ ਇਨ੍ਹਾਂ ਵਿਸ਼ਵਾਸਾਂ ਨੂੰ ਉਹ ਮਨੁੱਖੀ ਕਲਿਆਣ ਦੇ ਸਾਧਨ ਵੀ ਸਮਝਣ ਲੱਗ ਪਏ ਹਨ। ਸੰਦੇਹ ਤੋਂ ਆਰੰਭ ਹੋ ਕੇ, ਨਿਰਦੈਤਾ, ਕਠੋਰਤਾ, ਨੀਚਤਾ ਅਤੇ ਹੈਵਾਨੀਅਤ ਵਿਚੋਂ ਹੁੰਦੀ ਹੋਈ, ਯੁੱਧ ਅਤੇ ਯੋਧਿਆਂ ਦੀ ਇਹ ਯਾਤਰਾ ਹੁਣ ਬੈਤਾਨੀਅਤ ਵਿਚ ਪਰਵੇਸ਼ ਕਰ ਗਈ ਹੈ। ਆਗੇ ਆਰੀ ਦੇਖੀਏ ਹੋਤਾ ਹੈ ਕਿਆ।

ਅੱਜ ਜਦੋਂ ਕਦੇ ਆਪਣੇ ਵਿਦਿਆਰਥੀ ਜੀਵਨ ਵੱਲ ਮੁੜ ਕੇ ਵੇਖਦਾ ਹਾਂ ਤਾਂ ਉਹ ਸਮਾਂ ਬਹੁਤ ਪਿੱਛੇ ਰਹਿ ਗਿਆ ਪ੍ਰਤੀਤ ਹੁੰਦਾ ਹੈ। ਪਿਛਲੇ ਪੰਜਾਹ ਕੁ ਸਾਲਾਂ ਵਿਚ ਜੀਵਨ ਦਾ ਏਨਾ ਕੁਝ ਬਦਲ ਗਿਆ ਹੈ ਕਿ ਉਸ ਸਮੇਂ ਦੀਆਂ ਗੱਲਾਂ ਪਰੀ-ਕਹਾਣੀਆਂ ਵਰਗੀਆਂ  ਕਾਲਪਨਿਕ ਲੱਗਣ ਲੱਗ ਪੈਂਦੀਆਂ ਹਨ। ਅੱਜ ਪੰਜਾਬ ਦੇ ਕਿਸੇ ਮੁੰਡੇ ਨੂੰ ਇਹ ਮੰਨਵਾਉਣਾ ਔਖਾ ਹੈ ਕਿ ਅਸੀਂ ਜਦੋਂ ਉਸਦੀ ਉਮਰ ਦੇ ਸਾਂ ਉਦੋਂ ਸੁਹਾਗੀਆਂ ਪੈਲੀਆਂ ਵਿਚ ਕਬੱਡੀ ਖੇਡਦੇ ਹੁੰਦੇ ਸਾਂ। ਅੱਜ ਪਤਾ ਨਹੀਂ ਕਿਸੇ ਦੇ ਮੰਨਣ ਵਿਚ ਆਵੇ ਕਿ ਨਾ ਆਵੇ ਪਰ ਉਦੋਂ ਸਾਡੇ ਮੰਨਣ ਵਿਚ ਇਹ ਗੱਲ ਆ ਜਾਂਦੀ ਸੀ ਕਿ ਵੈਦਿਕ ਕਾਲ ਦੇ ਲੋਕ ਜੰਗ ਵਿਚ ਨਿਹੱਥੇ, ਬੱਚੇ, ਬੁੱਢੇ, ਬੀਮਾਰ ਅਤੇ ਇਸਤ੍ਰੀ ਉੱਤੇ ਵਾਰ ਨਹੀਂ ਸਨ ਕਰਦੇ। ਦੌੜੇ ਜਾਂਦੇ ਦੁਸ਼ਮਣ ਦੀ ਪਿੱਠ ਉੱਤੇ ਵਾਰ ਕਰਨਾ ਜਾਂ ਸੁੱਤੇ ਪਏ ਵੈਰੀ ਦੀ ਹੱਤਿਆ ਕਰਨਾ ਬਹੁਤ ਹੀ ਨੀਚ ਕੰਮ ਮੰਨਿਆ ਜਾਂਦਾ ਸੀ। ਜਦੋਂ ਕੋਈ ਸਿਪਾਹੀ ਹਥਿਆਰ ਸੁੱਟ ਕੇ ਈਨ ਮੰਨ ਲੈਂਦਾ ਸੀ, ਉਦੋਂ ਉਸਦੀ ਰੱਖਿਆ ਦੀ ਜ਼ਿੰਮੇਵਾਰੀ ਜਿੱਤਣ ਵਾਲੇ ਉੱਤੇ ਆ ਪੈਂਦੀ ਸੀ। ਜਦੋਂ ਫੌਜਾਂ ਵੈਰੀ ਦੇ ਦੇਸ਼ ਉੱਤੇ ਹੱਲਾ ਕਰਨ ਲਈ ਚੜ੍ਹਾਈ ਕਰਦੀਆਂ ਸਨ ਤਾਂ ਇਸ ਗੱਲ ਦਾ ਉਚੇਚਾ ਧਿਆਨ ਰੱਖਿਆ ਜਾਂਦਾ ਸੀ ਕਿ ਉਨ੍ਹਾਂ ਦੇ ਰੱਥਾ ਅਤੇ ਘੋੜਿਆਂ ਦੇ ਦੌੜਨ ਨਾਲ ਲੋਕਾਂ ਦੀਆਂ ਫਸਲਾਂ ਬਰਬਾਦ ਨਾ ਹੋਣ। ਕਿਸੇ ਅਸੈਨਿਕ ਨਾਗਰਿਕ ਨੂੰ ਕਿਸੇ ਪ੍ਰਕਾਰ ਦੀ ਹਾਨੀ ਪੁਚਾਉਣੀ ਇਕ ਅਪਰਾਧ ਸੀ। ਤੀਰਾਂ, ਤਲਵਾਰਾਂ, ਨੇਜਿਆ, ਬਰਛਿਆਂ ਅਤੇ ਗੁਰਜਾਂ ਨਾਲ ਕੀਤਾ ਜਾਣ ਵਾਲਾ ਯੁੱਧ ਕਿਸੇ ਖੁੱਲ੍ਹੇ ਮੈਦਾਨ ਵਿਚ ਹੁੰਦਾ ਸੀ ਅਤੇ ਵੱਸੋਂ ਦਾ ਕੋਈ ਨੁਕਸਾਨ ਨਹੀਂ ਸੀ ਕੀਤਾ ਜਾਂਦਾ।

ਪਤਾ ਨਹੀਂ ਸੰਸਾਰ ਦੇ ਕਿੰਨਿਆਂ ਕੁ ਦੇਸ਼ਾਂ ਵਿਚ ਅਤੇ ਕਦੋਂ ਕੁ ਤਕ ਅਜਿਹੇ ਨੇਮਾਂ ਦਾ ਪਾਲਣ ਕੀਤਾ ਜਾਂਦਾ ਰਿਹਾ ਹੈ; ਹਾਂ, ਮਹਾਭਾਰਤ ਵਰਗੇ ਗ੍ਰੰਥਾਂ ਵਿਚ ਇਹ ਜ਼ਰੂਰ ਲਿਖਿਆ ਮਿਲਦਾ ਹੈ ਕਿ ਸਮੇਂ ਦੇ ਬੀਤਣ ਨਾਲ ਮਨੁੱਖੀ ਆਵਰਣ ਦਾ ਪਤਨ ਹੋਇਆ ਹੈ ਅਤੇ ਯੋਧਿਆਂ ਨੇ ਯੁੱਧ ਦੇ ਨੇਮਾਂ ਦਾ ਉਲੰਘਣ ਕਰ ਕੇ ਝੂਠ, ਚਾਲਾਕੀ ਅਤੇ ਧੋਖੇ ਦੀ ਵਰਤੋਂ ਕਰਨੀ ਆਰੰਡ ਕਰ ਦਿੱਤੀ ਹੈ। ਹੋਮਰ ਨੇ ਟ੍ਰਾਏ ਦੇ ਯੁੱਧ ਵਿਚ ਨਗਰ ਦਾ ਘੇਰਾ ਪਾਇਆ ਜਾਣਾ ਲਿਖਿਆ ਹੈ। ਇਸਦਾ ਇਹ ਭਾਵ ਹੈ ਕਿ ਨਗਰ ਦੇ ਅਸੈਨਿਕ ਵਸਨੀਕਾਂ, ਬੁੱਢਿਆਂ, ਬੱਚਿਆਂ ਅਤੇ ਇਸਤ੍ਰੀਆਂ ਲਈ ਜੀਵਨ ਨੂੰ ਦੁਖਦਾਇਕ ਬਣਾ ਕੇ ਵੈਰੀ ਨੂੰ ਹਥਿਆਰ ਸੁੱਟਣ ਅਤੇ ਹਾਰ ਮੰਨਣ ਲਈ ਮਜਬੂਰ ਕਰਨ ਨੂੰ ਯੁੱਧ ਕਲਾ ਦਾ ਜ਼ਰੂਰੀ ਹਿੱਸਾ ਮੰਨਿਆ ਜਾਂਦਾ ਸੀ । ਬਾਈਬਲ ਦੇ ਇਕ ਭਾਗ ਨੂੰ ਓਲਡ ਟੈਸਟਾਮੈਂਟ (Old Testament) ਆਖਿਆ ਜਾਂਦਾ ਹੈ। ਇਸ ਭਾਗ ਵਿਚ ਯਹੂਦੀ ਰੱਬ ਆਪਣੇ ਚੁਣੇ ਹੋਏ ਚਹੇਤਿਆਂ ਨੂੰ ਵਿਰੋਧੀਆਂ ਦੇ ਘਰ-ਕੁੱਲੇ ਸਾੜਨ,

54 / 140
Previous
Next