Back ArrowLogo
Info
Profile
ਦਾ ਵੀ ਨੈਤਿਕ ਪਤਨ ਹੋ ਗਿਆ ਹੈ। ਵਿਗਿਆਨਕ ਕਾਢਾਂ ਅਤੇ ਮਸ਼ੀਨੀ ਉਪਜ ਦਾ ਸੁਖ ਮਾਣਦੇ ਹੋਏ ਜਨ-ਸਾਧਾਰਣ ਲਈ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਆਲੋਚਨਾ ਕਰਨੀ ਔਖੀ ਹੈ। ਜਿਸਦਾ ਮੂੰਹ ਖਾਂਦਾ ਹੈ ਉਸਦੀਆਂ ਅੱਖਾਂ ਲਈ ਬਰਮਾਉਣਾ ਜ਼ਰੂਰੀ ਹੋ ਜਾਂਦਾ ਹੈ। ਖਾਨਾ-ਜੰਗੀ ਜਾਂ ਸਿਵਲ ਵਾਰ ਆਧੁਨਿਕ ਯੁਗ ਦੀ ਕਾਢ ਨਹੀਂ। ਮੱਧਕਾਲ ਵਿਚ  ਵੀ ਘਰੇਲੂ ਜੰਗਾਂ ਹੁੰਦੀਆਂ ਰਹੀਆਂ ਹਨ ਅਤੇ ਗੁਆਂਢੀ ਦੇਸ਼ ਉਨ੍ਹਾਂ ਦਾ ਲਾਭ ਲੈਂਦੇ ਰਹੇ ਹਨ। ਆਧੁਨਿਕ ਵਿਗਿਆਨਕ ਯੁਗ ਵਿਚ ਇਸ ਪਾਸੇ ਵਾਧਾ ਇਹ ਹੋਇਆ ਹੈ ਕਿ ਹਰ ਦੇਸ਼ ਦੀ ਸਰਕਾਰ ਗੁਆਂਢੀ ਦੇਸ਼ ਵਿਚ ਮਾਨਾ-ਜੰਗੀ ਪੈਦਾ ਕਰਨ ਲਈ ਚੋਖਾ ਧਨ ਖ਼ਰਚ ਕਰ ਕੇ ਉਚੇਚੇ ਮਹਿਕਮੇ ਖੋਲ੍ਹਦੀ ਹੈ ਅਤੇ ਇਨ੍ਹਾਂ ਮਹਿਕਮਿਆਂ ਵਿਚ ਉਪ੍ਰੋਕਤ ਸ਼ੁਭ ਕੰਮ ਦੇ ਮਾਹਰਾਂ ਨੂੰ ਉੱਚੀਆਂ ਤਨਖਾਹਾਂ ਦੇ ਕੇ ਉਨ੍ਹਾਂ ਕੋਲੋਂ  ਨੀਚ ਕਰਮ ਕਰਵਾਉਂਦੀ ਹੈ। ਭਾਰਤ ਅਤੇ ਪਾਕਿਸਤਾਨ ਦੇ ਵਸਨੀਕਾਂ ਨੂੰ ਇਸ ਗੱਲ ਦੀ ਸੱਚਾਈ ਦਾ ਕੋਈ ਸਬੂਤ ਜ਼ਰੂਰੀ ਨਹੀਂ। ਭਾਰਤ ਆਪਣੇ ਇਕ ਪ੍ਰਧਾਨ ਮੰਤਰੀ ਦੀ ਜ਼ਿੰਦਗੀ ਰਾਹੀਂ ਇਸ ਜੁਰਮ ਦਾ ਜੁਰਮਾਨਾ ਕਰ ਚੁੱਕਾ ਹੈ; ਅਤੇ ਜੇ ਸ੍ਰੀਮਤੀ ਇੰਦਰਾ ਗਾਂਧੀ ਹਰਿਮੰਦਰ ਸਾਹਿਬ ਉੱਤੇ ਹਮਲਾ ਕਰਨ ਦੀ ਸਮਾਜਕ ਭੁੱਲ ਕਰਨ ਦੀ ਥਾਂ ਪਾਕਿਸਤਾਨ ਉਤੇ ਹਮਲਾ ਕਰਨ ਦਾ ਸਿਆਸੀ ਅਪਰਾਧ ਕਰ ਦਿੰਦੀ ਤਾਂ ਪਾਕਿਸਤਾਨ ਨੂੰ ਖਾਨਾ-ਜੰਗੀ ਕਰਾਉਣ ਦਾ ਦੁਸ਼ਟਾਚਾਰ ਬਹੁਤ ਹੀ ਮਹਿੰਗਾ ਪੈ ਜਾਣਾ ਸੀ। ਅਮਰੀਕਾ ਇਸ ਖੇਡ ਦਾ ਉਸਤਾਦ ਖਿਲਾੜੀ ਹੈ, ਪਰ ਉਹ ਉਸਤਾਦੀ ਵੀ ਕਿਸ ਕੰਮ ਜਿਹੜੀ ਉਸਤਾਦ ਦੀ ਪੱਗ ਲਾਹ ਦੇਵੇ । ਜੇ ਭਵਿੱਖ ਵਿਚ ਭਲੇ ਲੋਕਾਂ ਦੀ ਕੌਮਾਂਤਰੀ ਪੰਚਾਇਤ ਬਣ ਗਈ ਤਾਂ ਅਮਰੀਕਾ ਨੂੰ ਉਸ ਪੰਚਾਇਤ ਵਿਚ ਸਿਰ ਨਿਵਾ ਕੇ ਬੈਠਣਾ ਪੈ ਸਕਦਾ ਹੈ।

ਮਕਾਇਵਲੀ ਨੇ ਹਰ ਹਾਕਮ ਨੂੰ ਅਮਨ ਦੇ ਦਿਨਾਂ ਵਿਚ ਜੰਗ ਦੀ ਤਿਆਰੀ ਕਰਦੇ ਰਹਿਣ ਦੀ ਸਲਾਹ ਦਿੱਤੀ ਹੈ। ਦੁਨੀਆ ਦੇ ਇਤਿਹਾਸਕਾਰ ਇਹ ਵੀ ਕਹਿੰਦੇ ਹਨ ਕਿ ਹਰ ਜੰਗ ਪਿੱਛੋਂ ਅਗਲੀ ਜੰਗ ਦੀ ਤਿਆਰੀ ਆਰੰਭੀ ਜਾਣ ਕਰ ਕੇ ਕਿਸੇ ਦੇਸ਼ ਦੇ ਕਿਸੇ ਸਮੇਂ ਨੂੰ ਅਮਨ ਦਾ ਸਮਾਂ ਆਖਣਾ ਅਯੋਗ ਹੈ। ਇਕ ਦੂਜੇ ਦੀ ਨੀਅਤ ਉੱਤੇ ਸ਼ੱਕ ਕਰਦੇ ਹੋਣ ਕਰਕੇ ਦੁਨੀਆਂ ਦੇ ਦੇਸ਼ ਸਦਾ ਹੀ ਤੱਤੀ ਜਾਂ  ਠੰਢੀ ਜੰਗ ਵਿਚ ਜੁੱਟੇ ਰਹਿੰਦੇ ਹਨ। ਤਾਂ ਵੀ ਇਤਿਹਾਸਕਾਰਾਂ ਨੇ ਪਿਛਲੇ ਕਿਸੇ ਸਮੇਂ ਨੂੰ ਦੇ ਦੋਸ਼ਾਂ ਵਿਚਕਾਰ ਠੰਡੀ ਜੰਗ ਦਾ ਸਮਾਂ ਨਹੀਂ ਆਖਿਆ। ਇਹ ਇਕ ਨਵਾਂ ਨਾਮਕਰਣ ਹੈ। ਦੂਜੇ ਸੰਸਾਰ ਯੁੱਧ ਤੋਂ ਪਿੱਛੋਂ ਅਮਰੀਕਾ ਅਤੇ ਰੂਸ ਦੇ ਆਪਸੀ ਬਣਾਉ ਨੂੰ ਕੋਲਡ ਵਾਰ ਜਾਂ ਠੰਢੀ ਜੰਗ ਦਾ ਨਾਂ ਦਿੱਤਾ ਜਾਂਦਾ ਹੈ। ਇਹ ਜੰਗ ਚਾਰ ਤਰੀਕਿਆਂ ਨਾਲ ਲੜੀ ਗਈ ਹੈ। ਪਹਿਲੇ ਤਰੀਕੇ ਅਨੁਸਾਰ ਸੰਸਾਰ ਦੇ ਪੱਛੜੇ ਦੇਸ਼ਾਂ ਵਿਚ ਘਰੇਲੂ ਜੰਗਾਂ ਕਰਵਾ ਕੇ ਅਤੇ ਉਨ੍ਹਾਂ ਵਿਚ ਬਣੇ ਧੜਿਆਂ ਨੂੰ ਜੰਗੀ ਸਾਮਾਨ ਦੀ ਸਹਾਇਤਾ ਦੇ ਕੇ ਆਪੋ ਆਪਣੇ ਹਥਿਆਰਾਂ  ਦੀ ਤਾਕਤ ਦੀ ਪ੍ਰੀਖਿਆ ਕੀਤੀ ਜਾਂਦੀ ਰਹੀ ਹੈ। ਦੂਜੇ ਤਰੀਕੇ ਅਨੁਸਾਰ ਵੱਧ ਤੋਂ ਵੱਧ ਭਿਆਨਕ ਹਥਿਆਰ ਬਣਾ ਕੇ ਉਨ੍ਹਾਂ ਦੇ ਤਜਰਬੇ ਕਰ ਕੇ ਵਿਰੋਧੀ ਦੇ ਪੈਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਤੀਜੇ ਤਰੀਕੇ ਅਨੁਸਾਰ ਜਾਸੂਸੀ ਰਾਹੀਂ ਇਕ ਦੂਜੇ ਦੀ ਜੰਗੀ ਤਿਆਰੀ ਦਾ ਭੇਤ ਲੈਣ ਦੇ ਯਤਨ ਕੀਤੇ ਜਾਂਦੇ ਰਹੇ ਹਨ। ਇਹ ਕੰਮ ਏਨੇ ਵੱਡੇ ਪੈਮਾਨੇ ਉੱਤੇ ਬੀਤਾ ਜਾਂਦਾ ਰਿਹਾ ਹੈ ਕਿ ਰੂਸ ਅਤੇ ਅਮਰੀਕਾ ਵਿਚਕਾਰ, ਇਕ ਦੂਜੇ ਦੇ ਗ੍ਰਿਫ਼ਤਾਰ ਕੀਤੇ ਹੋਏ ਜਾਸੂਸਾਂ ਦਾ ਵਟਾਂਦਰਾ ਉਵੇਂ ਹੀ ਹੁੰਦਾ ਰਿਹਾ ਹੈ, ਜਿਵੇਂ ਜੰਗ ਦੀ ਸਮਾਪਤੀ ਪਿੱਛੋਂ ਜੰਗੀ ਕੈਦੀਆਂ ਦਾ ਵਟਾਂਦਰਾ ਕੀਤਾ ਜਾਂਦਾ ਹੈ। ਅਤੇ ਚੌਥੇ ਤਰੀਕੇ ਅਨੁਸਾਰ ਸੰਸਾਰ ਦੇ ਵੱਡੇ ਵੱਡੇ ਸ਼ਹਿਰਾਂ ਨੂੰ ਨਿਸ਼ਾਨੇ ਵਿਚ ਰੱਖ ਕੇ ਐਟਮ ਬੰਬਾਂ

57 / 140
Previous
Next