Back ArrowLogo
Info
Profile
ਵੀਹਵੀਂ ਸਦੀ ਇਸ ਗੱਲ ਦਾ ਉਚੇਚਾ ਮਾਣ ਕਰ ਸਕਦੀ ਹੈ। ਇਸੇ ਸਦੀ ਦੇ ਪਿਛਲੇ ਅੱਧ ਵਿਚ ਸੰਸਾਰ ਦੇ ਸੱਭਿਅ ਅਤੇ ਉਨਤ ਪੱਛਮੀ ਦੇਸ਼ਾਂ ਨੇ ਪੱਛੜੇ ਦੇਸ਼ਾਂ ਵਿਚ ਖ਼ਾਨਾ ਜੰਗੀ ਦੇ ਰੋਗ ਦਾ ਲਾਭ ਲੈਂਦਿਆਂ ਹੋਇਆ, ਹਥਿਆਰਾਂ ਦੇ ਵਾਪਾਰ ਦੀ ਵਿਉਂਤਬੰਦੀ ਵੀ ਕੀਤੀ ਅਤੇ ਹਿੰਸਾ ਅਤੇ ਹੱਤਿਆ ਦੇ ਇਸ ਕਾਰੋਬਾਰ ਵਿਚੋਂ ਕਮਾਏ ਹੋਏ ਧਨ ਨਾਲ ਆਪਣੇ ਦੇਸ਼ ਦੇ ਸ਼ਹਿਰੀਆਂ ਨੂੰ ਸੁਖੀ ਜੀਵਨ ਜੀਉਣ ਦਾ ਅਵਸਰ ਦੇਣ ਦਾ ਉਪਰਾਲਾ ਵੀ ਕੀਤਾ: ਆਪਣੇ ਕਾਮਿਆਂ ਲਈ ਰੋਜ਼ਗਾਰ ਵੀ ਪੈਦਾ ਕੀਤੇ ਅਤੇ ਮਨੁੱਖ ਜਾਤੀ ਦੇ ਇਕ ਹਿੱਸੇ ਵਿਚ, ਮਨੁੱਖ ਜਾਤੀ ਦੇ ਦੂਜੇ ਹਿੱਸੇ ਦੀ ਪੀੜ ਵੱਲੋਂ ਅਨਜਾਣ ਅਤੇ ਅਡਿੱਜ ਰਹਿਣ ਦੀ ਹਿਰਦੇ-ਹੀਣਤਾ ਵੀ ਉਪਜਾਈ। ਹਥਿਆਰਾਂ ਦੀਆਂ ਕਨਸਾਈਨਮੈਂਟਾਂ ਅਤੇ ਬਿਲਟੀਆਂ ਤਾਂ ਸੰਸਾਰ ਦੇ ਸੰਚਾਰ-ਸਾਧਨਾਂ ਤੋਂ ਛੁਪਾ ਕੇ ਘੱਲੀਆਂ ਜਾ ਸਕਦੀਆਂ ਹਨ, ਪਰ ਖ਼ਾਨਾ-ਜੰਗੀਆਂ ਨਾਲ ਬੇ-ਘਰ ਹੋਏ ਭੁੱਖੇ ਲੋਕਾਂ ਦੇ ਪਿੰਜਰਾਂ ਨੂੰ ਲੋਕਾਂ ਕੋਲੋਂ ਲੁਕਾ ਕੇ ਰੱਖਣਾ ਸੰਭਵ ਨਹੀਂ; ਖ਼ਾਸ ਕਰਕੇ ਉਦੋਂ, ਜਦੋਂ ਇਨ੍ਹਾਂ ਦੀ ਗਿਣਤੀ ਲੱਖਾਂ ਨੂੰ ਪੁੱਜ ਜਾਵੇ। ਜਦੋਂ ਲੋਕਾਂ ਦੀਆਂ ਅੱਖਾਂ ਅਫ਼ਰੀਕਾ ਦੇ ਭੁੱਖੇ ਮਰਦੇ ਲੋਕਾਂ ਲਈ ਅੰਨ ਭੇਜਣ ਦੀ ਪੰਛਮੀ ਦਾਨ-ਵੀਰਤਾ ਵੇਖਦੀਆਂ ਹਨ, ਉਦੋਂ ਲੋਕਾਂ ਦਾ ਮਨ ਹਥਿਆਰ ਅਤੇ ਹੱਤਿਆ ਦੇ ਕਾਰੋਬਾਰ ਵਿਚੋਂ ਧਨ ਕਮਾਉਣ ਦੀ ਪੱਛਮੀ ਨਾਮਰਦੀ ਬਾਰੇ ਵੀ ਤਾਂ ਸੋਚਦਾ ਹੈ।

ਪਰ ਵਿਗਿਆਨੀਆਂ ਅਤੇ ਹਥਿਆਰਾਂ ਦੇ ਵਾਪਾਰੀਆਂ ਨੂੰ ਲੋਕਾਂ ਦੀ ਕਿਸੇ ਸੋਚ ਨੇ ਸੁਚੇਤ ਨਹੀਂ ਕੀਤਾ। ਅਮਨ ਦੀ ਸੋਚ ਦਾ ਕਮਲ ਮਨੁੱਖ ਦੀ ਸੁਹਿਰਦਤਾ ਦੇ ਨਿਰਮਲ ਜਲ ਵਿਚੋਂ ਨਹੀਂ ਉਪਜਿਆ। ਇਸਦਾ ਜਨਮ ਐਟਮੀ ਹਥਿਆਰਾਂ ਦੀ ਭਿਆਨਕਤਾ ਦੇ ਚਿੱਕੜ ਵਿਚੋਂ ਹੋਇਆ ਹੈ। ਕਿਤੋਂ ਵੀ ਉਪਜੇ, ਕਮਲ ਤਾਂ ਕਮਲ ਹੀ ਹੈ। ਅਤੇ ਵੀਹਵੀਂ ਸਦੀ ਨਵ-ਵਿਚਾਰ ਦੇ ਇਸ ਕਮਲ ਦੀ ਜਨਨੀ ਹੋਣ ਕਰਕੇ ਮਨੁੱਖੀ ਇਤਿਹਾਸ ਵਿਚ ਉਚੇਚੇ ਮਹੱਤਵ ਦਾ ਮਾਣ ਕਰਦੀ ਰਹੇਗੀ।

59 / 140
Previous
Next