ਦਖ਼ਲ ਦੇਣ ਦਾ ਅਧਿਕਾਰ ਨਹੀਂ ਹੁੰਦਾ। ਇਸੇ ਅਧਿਕਾਰ ਦੀ ਰੋਸ਼ਨੀ ਵਿਚ ਕੌਮੀ ਸਰਕਾਰਾਂ ਮੁਜ਼ਾਹਰੇ ਕਰਨ ਵਾਲੇ ਵਿਦਿਆਰਥੀਆਂ ਨੂੰ ਟੈਕਾਂ ਹੇਠ ਦਰੜ ਦੇਂਦੀਆਂ ਹਨ ਅਤੇ ਦੁਨੀਆਂ ਦੇ ਲੋਕ ਤਮਾਸ਼-ਬੀਨ ਬਣ ਕੇ ਰਹਿ ਜਾਂਦੇ ਹਨ। ਹਵਾਈ ਜਹਾਜ਼ਾਂ ਵਿਚ,
ਸਿਨਮੇ ਹਾਲਾਂ ਵਿਚ,
ਸਟੇਸ਼ਨਾਂ ਉੱਤੇ,
ਦਫ਼ਤਰਾਂ ਵਿਚ ਬੰਬ ਰੱਖ ਕੇ ਕਈ ਕਈ ਸੋ ਆਦਮੀਆਂ ਦੀ ਹੱਤਿਆ ਕਰ ਕੇ ਜਦੋਂ ਹੱਤਿਆ ਦੇ ਦੋਸ਼ੀ ਦੂਜੇ ਦੇਸ਼ਾਂ ਵਿਚ ਜਾ ਲੁਕਦੇ ਹਨ,
ਉਦੋਂ ਉਨ੍ਹਾਂ ਅਪਰਾਧੀਆਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਵੀ ਉਸ ਦੇਸ਼ ਦੀ ਸਰਕਾਰ ਦੇ ਇਸੇ ਅਧਿਕਾਰ ਦਾ ਹੀ ਹੁੰਦਾ ਹੈ। ਕੁਝ ਸਮਾਂ ਪਹਿਲਾਂ ਤਾਂ ਇਹ ਗੱਲ ਆਮ ਸੀ (ਅਤੇ ਕਦੇ ਕਦੇ ਹੁਣ ਵੀ ਇਉਂ ਹੁੰਦਾ ਹੈ) ਕਿ ਆਪਣੇ ਇਸੇ ਅਧਿਕਾਰ ਦੀ ਫਤਰ-ਛਾਇਆ ਹੇਠ ਸ਼ਕਤੀਸ਼ਾਲੀ ਦੇਸ਼ ਆਪਣੇ ਲਾਗਲੇ ਦੇਸ਼ ਉੱਤੇ ਜਾਂ ਆਪਣੇ ਤੋਂ ਹਜ਼ਾਰਾਂ ਮੀਲ ਦੂਰ ਕਿਸੇ ਦੇਸ਼ ਵੱਲ ਫ਼ੌਜਾਂ ਲੈ ਕੇ ਚੜ੍ਹ ਪੈਂਦੇ ਸਨ,
ਇਹ ਕਹਿ ਕੇ ਕਿ ਸਾਡੀ ਸੋਵਰਨਿਟੀ ਨੂੰ ਖ਼ਤਰਾ ਹੈ। ਦੁਨੀਆਂ ਦੀਆਂ ਸਰਕਾਰਾਂ ਦਾ ਆਪਸੀ ਵਤੀਰਾ ਸੱਭਿਅ ਵਿਅਕਤੀਆਂ ਵਾਲਾ ਨਹੀਂ;
ਇਹ ਨੈਤਿਕਤਾ ਉੱਤੇ ਆਧਾਰਿਤ ਨਹੀਂ;
ਇਹ ਨਿਰੋਲ ਨਿਜੀ ਹਿਤਾਂ ਦੀ ਰਾਖੀ ਦੀ ਭਾਵਨਾ ਦੀ ਉਪਜ ਹੈ;
ਇਹ ਸੁਆਰਥ ਅਤੇ ਸੱਤਾ ਉੱਤੇ ਆਧਾਰਿਤ ਹੈ: ਇਹ ਅਸਭਿਅ ਜੰਗਲੀ ਵਤੀਰਾ ਹੈ;
ਇਹ ਸੋਵਰਨਿਟੀ ਵਿਚੋਂ ਉਪਜੀ ਹੋਈ ਪਾਸ਼ਵਿਕਤਾ ਹੈ। ਸੋਵਰਨਿਟੀ ਜੀਵਨ ਦੀ ਸੁੰਦਰਤਾ ਅਤੇ ਅਮਨ ਦੇ ਰਾਹ ਦੀ ਸਭ ਤੋਂ ਵੱਡੀ ਰੁਕਾਵਟ ਹੈ। ਹਰ ਖੁਦਮੁਖਤਾਰ ਦੇਸ਼ ਦੂਜੇ ਖ਼ੁਦਮੁਖ਼ਤਾਰ ਦੇਸ਼ ਲਈ ਜਿੰਨੀ ਮੰਦ-ਭਾਵਨਾ ਆਪਣੇ ਵਿਚ ਪਾਲਦਾ ਹੈ,
ਓਨੀ ਮੰਦ-ਭਾਵਨਾ ਕਿਸੇ ਜੰਗਲੀ ਪਸ਼ੂ ਦੇ ਮਨ ਵਿਚ ਦੂਜੇ ਪਸ਼ੂ ਲਈ ਕਦੇ ਨਹੀਂ ਹੁੰਦੀ;
ਜੇ ਹੁੰਦੀ ਹੈ ਤਾਂ ਕੇਵਲ ਇਸ ਲਈ ਕਿ ਉਹ ਜੰਗਲੀ ਹੈ। ਸੱਭਿਅਤਾ ਦਾ ਵਰਤਾਉ ਪਸ਼ੂ ਵਿਚੋਂ ਵੀ ਪਸ਼ੂਪੁਣਾ ਕੱਢ ਦਿੰਦਾ ਹੈ। ਸਾਡੀ ਸੱਭਿਅਤਾ ਸਾਡੀਆਂ ਕੌਮਾਂ ਅਤੇ ਕੌਮੀ ਸਰਕਾਰਾਂ ਦੇ ਵਤੀਰੇ ਵਿਚ ਕੋਈ ਸੁੰਦਰਤਾ ਨਹੀਂ ਪੈਦਾ ਕਰ ਸਕੀ।
ਸਮੇਂ ਦੀ ਲੋੜ ਅਤੇ ਲੋਕਾਂ ਦੇ ਅਗਿਆਨ ਵਿਚੋਂ ਉਪਜੀ ਹੋਈ ਸੋਵਰਨਿਟੀ ਅੱਜ ਦੀ ਦੁਨੀਆਂ ਵਿਚ ਵੱਡੀ ਕੁਰੂਪਤਾ ਬਣ ਗਈ ਹੈ। ਕੋਈ ਦੇਸ਼ ਆਤਮ-ਨਿਰਭਰ ਨਾ ਕਦੇ ਸੀ, ਨਾ ਅੱਜ ਹੈ। ਸੱਭਿਅਤਾ ਦੇ ਵਿਕਾਸ ਨਾਲ ਵਿਅਕਤੀਆਂ ਅਤੇ ਕੰਮਾਂ ਦੀ ਨਿਰਭਰਤਾ ਵਿਚ ਵਾਧਾ ਹੁੰਦਾ ਗਿਆ ਹੈ। ਇਕ ਦੂਜੇ ਦੀ ਸਹਾਇਤਾ ਅਤੇ ਮਿੱਤਰਤਾ ਉੱਤੇ ਨਿਰਭਰ ਹੋਣ ਦਾ ਅਹਿਸਾਸ ਦੇਸ਼ਾਂ ਅਤੇ ਕੌਮਾਂ ਵਿਚ ਸੁੰਦਰ ਸੰਬੰਧ ਪੈਦਾ ਕਰ ਸਕਦਾ ਹੈ ਪਰ ਅਜਿਹੇ ਹਰ ਯਤਨ ਦਾ ਵਿਰੋਧ ਕਰਨ ਲਈ ਸਰਵ-ਸੱਤਾ-ਅਧਿਕਾਰ ਦੀ ਹੈਂਕੜ ਸਦਾ ਮੌਜੂਦ ਰਹਿੰਦੀ ਹੈ। ਇਹ ਅਧਿਕਾਰ ਲੋਕਾਂ ਦਾ ਨਹੀਂ, ਸਗੋਂ ਸਰਕਾਰਾਂ ਦਾ ਹੁੰਦਾ ਹੈ ਪਰ ਲੋਕਾਂ ਨੂੰ ਇਸ ਦੀ ਮਾਲਕੀ ਦਾ ਭੁਲੇਖਾ ਪਾਇਆ ਜਾਣਾ ਕੋਈ ਔਖੀ ਗੱਲ ਨਹੀਂ ਹੁੰਦੀ। ਇਹ ਭੁਲੇਖਾ ਲੋਕਾਂ ਵਿਚ ਸਦਾ ਮੌਜੂਦ ਹੁੰਦਾ ਹੈ। ਸੰਸਾਰ-ਅਮਨ ਦੀ ਗੱਲ ਸੋਚਣ ਅਤੇ ਕਰਨ ਵਾਲਿਆਂ ਲਈ ਇਸ ਦੀ ਮੌਜੂਦਗੀ ਨੂੰ ਮਨਜੂਰ ਕਰਨਾ ਜਰੂਰੀ ਬਣਿਆ ਰਿਹਾ ਹੈ। ਇਸ ਲਈ ਸੰਸਾਰ ਦੀ ਇਕ ਸਰਕਾਰ ਦੀ ਥਾਂ ਕੌਮੀ ਸਰਕਾਰਾਂ ਦੀ ਫੈਡਰੇਸ਼ਨ ਜਾਂ ਲੀਗ ਦੀ ਗੱਲ ਸੋਚੀ ਗਈ ਹੈ ਅਤੇ ਰਾਬਜ਼, ਲਾਕ ਅਤੇ ਕਾਂਟ ਇਸ ਸੋਚ ਦੇ ਸਤਿਕਾਰਯੋਗ ਉਸਰੱਈਏ ਹਨ।
ਅਸਾਧਾਰਣ ਆਦਮੀ ਇਕ ਵਿਅਕਤੀ ਪਹਿਲੋਂ ਹੈ ਅਤੇ ਇਕ ਨਾਗਰਿਕ, ਸ਼ਾਇਦ ਕਦੇ ਵੀ ਨਹੀਂ ਬਣਨਾ ਚਾਹੁੰਦਾ। ਇਕ ਨਾਗਰਿਕ ਨੂੰ ਦੂਜੇ ਨਾਗਰਿਕਾ ਵਰਗਾ ਹੋਣ ਬੀਣ ਅਤੇ ਸਮਝਿਆ ਜਾਣ ਨਾਲ ਮਾਨਸਿਕ ਧਰਵਾਸ ਮਿਲਦੀ ਹੈ, ਜਦ ਕਿ ਅਸਾਧਾਰਣ ਵਿਅਕਤੀ ਲਈ ਨਾਗਰਿਕਾਂ ਵਰਗਾ 'ਜਾਪਣ ਦਾ ਯਤਨ' ਆਪਣੀ ਅਸਾਧਾਰਣਤਾ ਦਾ ਸਹਾਰਾ ਮਾਤਰ