Back ArrowLogo
Info
Profile
ਕੋਈ ਤਰੀਕਾ ਨਹੀਂ, ਜਿਸ ਨਾਲ ਮਨੁੱਖ ਵਿਚਲੇ ਪਸ਼ੂ ਨੂੰ ਕਾਬੂ ਵਿਚ ਰੱਖਿਆ ਜਾ ਸਕੇ। ਸਾਧਾਰਣ ਮਨੁੱਖਾਂ ਵਿਚਲਾ ਪਸ਼ੂ ਸਾਧਾਰਣ ਹੱਦ ਤਕ ਹੀ ਜਿਆਨਕ ਹੁੰਦਾ ਹੈ ਅਤੇ ਸਾਧਾਰਣ ਜਿਹੀਆਂ ਜੁਗਤੀਆਂ ਨਾਲ ਵੱਸ ਵਿਚ ਰੱਖਿਆ ਜਾ ਸਕਦਾ ਹੈ। ਪਰ ਕੌਮੀ ਸਰਕਾਰਾਂ ਦੀ ਪਾਥਵਿਕਤਾ ਅਸਾਧਾਰਣ ਹੁੰਦੀ ਹੈ ਅਤੇ ਉਸ ਉੱਤੇ ਕਾਬੂ ਪਾਉਣ ਲਈ ਸ਼ਕਤੀ, ਹਿੰਸਾ ਅਤੇ ਭੈ ਦੇ ਅਸਾਧਾਰਣ ਸਾਧਨਾਂ ਦਾ ਮਹਾਰਾ ਲੈਣ ਦੀ ਸਲਾਹ ਦਿੱਤੀ ਜਾਣੀ ਅਯੋਗ ਨਹੀਂ। ਇਸ ਯੋਗ ਸਲਾਹ ਉੱਤੇ ਅਮਲ ਕਰਦਿਆਂ ਹੋਇਆ ਸੰਸਾਰ ਦੀਆਂ ਕੌਮੀ ਸਰਕਾਰਾਂ ਨੇ ਜੰਗੀ ਤਿਆਰੀਆਂ ਨੂੰ ਸੁਰੱਖਿਆ ਦਾ ਇਕੋ ਇਕ ਸਾਧਨ ਮੰਨ ਕੇ ਅਤੇ ਸਾਇੰਸ ਦੀ ਅਸੀਮ ਉੱਨਤੀ ਨੂੰ ਇਸ ਸਾਧਨ ਦੀ ਸੇਵਾ ਵਿਚ ਲਾ ਕੇ ਕੱਲ ਦੇ 'ਯੋਗ' ਨੂੰ ਅੱਜ ਦਾ 'ਅਯੋਗ' ਬਣਾ ਦਿੱਤਾ ਹੈ। ਹੁਣ ਹਰ ਸਮਰਿੱਧ ਦੇਸ਼ ਐਟਮੀ ਹਥਿਆਰਾਂ ਦਾ ਮਾਲਕ ਹੋਣ ਨੂੰ ਆਪਣਾ ਅਧਿਕਾਰ ਮੰਨਦਾ ਹੈ ਅਤੇ ਦੁਨੀਆਂ ਦੇ ਹਿਰੂ ਇਸ ਗੱਲ ਨਾਲ ਸਹਿਮਤ ਹੋਣ ਨੂੰ ਤਿਆਰ ਨਹੀਂ ਹਨ। ਹੁਣ ਤਾਂ ਖ਼ਤਰਾ ਇਥੋਂ ਤਕ ਵਧ ਗਿਆ ਹੈ ਕਿ ਦੁਨੀਆਂ ਦੇ ਆਤੰਕਵਾਦੀਆਂ ਦੇ ਕਬਜ਼ੇ ਵਿਚ ਵੀ ਐਟਮੀ ਹਥਿਆਰਾਂ ਦਾ ਹੋਣਾ ਸੰਭਵ ਹੁੰਦਾ ਜਾ ਰਿਹਾ ਹੈ। ਅਮਨ ਚਾਹੁਣ ਵਾਲਿਆਂ ਨੂੰ ਜੰਗ ਲਈ ਤਿਆਰ ਰਹਿਣ ਦੀ ਸਲਾਹ ਦੇਣ ਵਾਲੇ ਨੇ ਮਨੁੱਖਤਾ ਨਾਲ ਮਖ਼ੌਲ ਕੀਤਾ ਸੀ ਜਾਂ ਆਪਣੀ ਬੁੱਧੀ-ਹੀਣਤਾ ਦਾ ਵਿਖਾਲਾ ਪਾਇਆ ਸੀ, ਇਸ ਗੱਲ ਦਾ ਫੈਸਲਾ ਜ਼ਰਾ ਮੁਸ਼ਕਿਲ ਹੈ ।

ਕੌਮੀ ਸਰਕਾਰਾਂ ਵਿਚਕਾਰ ਸੰਧੀਆਂ ਅਤੇ ਅਹਿਦਨਾਮੇ ਵੀ ਅਨੇਕ ਹੁੰਦੇ ਰਹੇ ਹਨ ਅਤੇ ਅਹਿਦਨਾਮਿਆਂ ਦਾ ਅਨਾਦਰ ਵੀ ਇਕ ਆਮ ਜਿਹੀ ਗੱਲ ਹੈ। ਕਹਿਣ ਨੂੰ ਜਨੇਵਾ ਕਨਵੈਨਸ਼ਨ ਵੀ ਜੀਉਂਦੀ ਹੈ ਅਤੇ ਜੰਗੀ ਕੈਦੀਆਂ, ਫੱਟੜਾਂ ਅਤੇ ਅਸੈਨਿਕ ਸ਼ਹਿਰੀਆਂ ਨਾਲ ਸਾਊ ਵਰਤਾਉ ਕਰਨ ਦੇ ਕਾਨੂੰਨ ਵੀ ਬਣੇ ਹੋਏ ਹਨ ਪਰ ਕੌਮੀ ਸਰਕਾਰਾਂ ਨੂੰ ਇਹ ਸਭ ਕੁਝ ਮੰਨਣ ਉੱਤੇ ਮਜਬੂਰ ਕੋਈ ਨਹੀਂ ਕਰ ਸਕਦਾ। ਅੰਤਰ-ਰਾਸ਼ਟਰੀ ਕਾਨੂੰਨ ਦਾ ਸਤਿਕਾਰ ਵੀ ਕੁਝ ਇਕ ਦੇਸ਼ਾਂ ਦੇ ਸਿਵਾ ਕੋਈ ਨਹੀਂ ਕਰਦਾ। ਜਿਹੜੇ ਕਰਦੇ ਹਨ ਉਹ ਵੀ ਉਦੋਂ ਕਰਦੇ ਹਨ, ਜਦੋਂ ਇਉਂ ਕਰਨ ਨਾਲ ਸਰਵ-ਸੱਤਾ ਸੰਪੰਨ ਹੋਣਾ ਖਤਰੇ ਵਿਚ ਨਾ ਪੈਂਦਾ ਹੋਵੇ। ਕੋਈ ਦੇਸ਼ ਲੁਕ ਛੁਪ ਕੇ ਐਟਮੀ ਹਥਿਆਰਾਂ ਦੇ ਕਾਰਖ਼ਾਨੇ ਨਾ ਲਾਈ ਜਾਵੇ, ਇਸ ਗੱਲ ਦਾ ਧਿਆਨ ਰੱਖਣਾ ਵੀ ਯੂ.ਐਨ.ਓ. ਦਾ ਕੰਮ ਹੈ। ਕਿੰਨੀ ਸ਼ਰਮ ਆਉਂਦੀ ਹੈ ਇਹ ਵੇਖ ਕੇ ਕਿ ਜਿਸ ਮੁਲਕ ਨੇ ਪਿਛਲੇ ਹਫ਼ਤੇ ਹਥਿਆਰ ਸੁੱਟ ਕੇ ਗੋਡੇ ਟੇਕੇ ਸਨ ਉਹ ਇਸ ਹਫਤੇ ਯੂ.ਐਨ.ਓ. ਵੱਲੋਂ ਘੱਲੀ ਹੋਈ ਨਿਗਰਾਨੀ ਕਰਨ ਵਾਲੀ ਟੋਲੀ ਨੂੰ ਇਉਂ ਦਬਕੇ ਮਾਰਦਾ ਹੈ, ਜਿਵੇਂ ਮੱਧਕਾਲ ਦਾ ਕੋਈ ਜਾਗੀਰਦਾਰ ਆਪਣੇ ਮੁਜਾਰਿਆਂ ਨੂੰ ਵੀ ਮਾਰ ਨਾ ਸਕਦਾ ਹੋਵੇ। ਜੋ ਹਾਰੇ ਹੋਏ 'ਸਦਾਮ' ਦਾ ਇਹ ਹਾਲ ਹੈ ਤਾਂ ਜਿੱਤਿਆ ਹੋਇਆ 'ਆਇਆਕਲਾ' ਪਤਾ ਨਹੀਂ ਕੀ ਕਰੋ।

ਇਸ ਲਈ ਯੂਨੈਸਕੋ ਦੇ ਵਿਧਾਨ ਵਿਚਲਾ ਇਹ ਵਾਕ ਬੇ-ਅਰਥਾ ਹੋ ਕਿ "ਮਨੁੱਖਾਂ ਦੇ ਮਨ ਵਿਚ ਹੀ ਅਮਨ ਦੀ ਰਖਵਾਲੀ ਲਈ ਮੋਰਚਾਬੰਦੀ ਕੀਤੀ ਜਾਣੀ ਚਾਹੀਦੀ ਹੈ।" ਜੇ ਹੀਗਲ ਦੇ ਇਸ ਕਥਨ ਵਿਚ ਜ਼ਰਾ ਵੀ ਸੱਚਾਈ ਹੈ ਕਿ "ਰਾਜ ਅਤੇ ਸਰਕਾਰਾਂ ਸਾਧਾਰਣ ਵਿਅਕਤੀ ਨਹੀਂ ਹੁੰਦੇ" ਤਾਂ ਇਹ ਵੀ ਸੱਚ ਹੈ ਕਿ ਰਾਜਾਂ ਅਤੇ ਸਰਕਾਰਾਂ ਦਾ ਮਨ ਨਹੀਂ ਹੁੰਦਾ: ਇਨ੍ਹਾਂ ਦੀ ਜ਼ਮੀਰ ਨਹੀਂ ਹੁੰਦੀ; ਇਨ੍ਹਾਂ ਉੱਤੇ ਨੈਤਿਕਤਾ ਦੇ ਨੇਮ ਲਾਗੂ ਨਹੀਂ ਹੁੰਦੇ। ਜੇ ਇਹ ਸੱਚ ਹੈ ਤਾਂ ਵਿਧਾਨ ਵਿਚਲਾ ਉਪ੍ਰੋਕਤ ਵਾਕ ਕਿਸੇ ਵਾਰਤਕਕਾਰ ਦੀ ਵਾਕ-ਚਾਤੁਰੀ ਦਾ ਸੁੰਦਰ ਨਮੂਨਾ ਹੋਣ ਤੋਂ ਸਿਵਾ ਹੋਰ ਕੁਝ ਨਹੀਂ। ਅਸੀਂ ਕੌਣ ਹਾਂ ਸਰਕਾਰਾਂ, ਕੌਮਾਂ, ਪ੍ਰਾਈਮ

66 / 140
Previous
Next