Back ArrowLogo
Info
Profile
ਤਾਂ ਸਾਰੇ ਸੱਭਿਆ ਸਮਾਜਾਂ ਵਿਚ ਇਕੋ ਜਿਹੀ ਸੀ, ਪਰ ਯੌਰਪ ਵਿਚ ਇਹ ਦੋਵੇਂ ਸੁਭਾ ਵਜੋਂ ਵੀ ਇਕ ਹੋ ਗਏ ਸਨ। ਰੋਮਨ ਸਾਮਰਾਜ ਦਾ ਸਰਕਾਰੀ ਧਰਮ ਬਣ ਜਾਣ ਉੱਤੇ ਈਸਾਈਅਤ, ਸਾਮਰਾਜੀ ਲੀਹਾਂ ਉੱਤੇ ਜਥੇਬੰਦ ਹੁੰਦੀ ਗਈ ਸੀ ਅਤੇ ਅੰਤ ਵਿਚ ਰੋਮਨ ਸਾਮਰਾਜ ਨੂੰ ਆਦੇਸ਼ ਦੇਣ ਦੀ ਦਲੇਰਾਨਾ ਭੁੱਲ ਵੀ ਕਰਨ ਲੱਗ ਪਈ ਸੀ।

ਯੋਰਪ ਵਿਚ ਰਿਨੋਸਾਂਸ ਦੀ ਮਾਨਵਵਾਦੀ ਲਹਿਰ ਨੇ ਰੋਮਨ ਕੈਥੋਲਿਕ ਈਸਾਈ ਮਤ ਨੂੰ ਅਤੇ ਰੈਫ਼ਰਮੇਸ਼ਨ ਦੀ ਸਿਆਸੀ ਲਹਿਰ ਨੇ ਪ੍ਰੋਟੈਸਟੈਂਟ ਈਸਾਈ ਰੂਪ ਨੂੰ ਉਨ੍ਹਾਂ ਰਾਹਾਂ ਉੱਤੇ ਤੋਰਿਆ ਸੀ, ਜਿਨ੍ਹਾਂ ਉੱਤੇ ਤੁਰਦੇ ਹੋਏ ਇਹ ਦੋਵੇਂ ਈਸਾਈ ਫਿਰਕੇ ਆਪੋ ਆਪਣੀ ਅਜੋਕੀ ਮੰਜ਼ਲ ਤਕ ਪੁੱਜੇ ਹਨ। ਅੱਜ ਕੱਲ ਇਹ ਦੋਵੇਂ ਆਪਣੇ ਜਰਜਰ ਸਰੀਰਾਂ ਨੂੰ, ਤੋਰ ਨਹੀਂ, ਧਰੀਕ ਰਹੇ ਹਨ। ਵੇਖੀਏ, ਕਿਥੋਂ ਤਕ ਧਰੀਕਦੇ  ਹਨ। ਇਨ੍ਹਾਂ ਵਿਚੋਂ ਵਿਕਾਸ ਦੀਆਂ ਸੰਭਾਵਨਾਵਾਂ ਅਲੋਪ ਹੋ ਚੁੱਕੀਆਂ ਹਨ।

ਰਾਜ-ਪ੍ਰਬੰਧ ਵੀ ਵਿਕਸਦਾ ਆਇਆ ਹੈ। ਏਕ ਮੰਤਰ ਅਲੋਪ ਹੋਏ ਹਨ ਅਤੇ ਜਮਹੂਰੀਅਤਾਂ ਨੇ ਜਨਮ ਲਿਆ ਹੈ। ਇਨ੍ਹਾਂ ਵਿਚ ਹੋਰ ਵਿਕਾਸ ਦੀ ਸੰਭਾਵਨਾ ਹੈ। ਆਉਣ ਵਾਲੇ ਸਮੇਂ ਵਿਚ ਪਰਜਾਤੰਤਰਾਂ ਦਾ ਰੂਪ-ਸਰੂਪ ਕਿਹੋ ਜਿਹਾ ਹੋ ਸਕਦਾ ਹੈ ਇਸ ਗੱਲ ਦਾ ਅਨੁਮਾਨ ਲਾਉਣ ਲਈ ਰਾਜ-ਪ੍ਰਬੰਧ ਦੇ ਸਾਥੀ ਅਤੇ ਸਮਕਾਲੀ ਧਰਮ-ਪ੍ਰਬੰਧ ਦੀ ਜੀਵਨ-ਯਾਤਰਾ ਉੱਤੇ ਝਾਰੀ ਪਾਉਣੀ ਅਯੋਗ ਨਹੀਂ। ਇਹ ਵੀ ਸੱਚ ਹੈ ਕਿ ਮਸ਼ੀਨੀ ਕ੍ਰਾਂਤੀ ਤੋਂ ਪਿੱਛੋਂ ਪੱਛਮੀ ਯੌਰਪ ਦੇ ਮਸ਼ੀਨੀ ਸਮਾਜਾਂ ਵਿਚ ਹੋਣ ਵਾਲੇ ਵਿਕਾਸ ਸਾਰੀ ਧਰਤੀ ਉਤਲੇ ਜੀਵਨ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਪ੍ਰਭਾਵਿਤ ਕਰਦੇ ਆ ਰਹੇ ਹਨ। ਇਸ ਸੱਚ ਨੂੰ ਸਵੀਕਾਰ ਕਰਨ ਦਾ ਮਤਲਬ ਇਹ ਹੈ ਕਿ ਪੱਛਮੀ ਯੌਰਪ ਦੇ ਰਾਜ-ਪ੍ਰਬੰਧ ਬਾਰੇ ਲਾਏ ਹੋਏ ਅਨੁਮਾਨ ਬਾਕੀ ਦੁਨੀਆਂ ਦੇ ਰਾਜ-ਪ੍ਰਬੰਧਾਂ ਦੇ ਵਿਕਾਸ ਦੀ ਥੋੜ੍ਹੀ ਬਹੁਤੀ ਟੌਹ ਦੇ ਸਕਦੇ ਹਨ। ਇਸ ਲੇਖ ਦੇ ਦੋਹਾਂ ਭਾਗਾਂ ਵਿਚ ਸੰਸਾਰ ਦੇ ਰਾਜ-ਪ੍ਰਬੰਧ ਦੇ ਭਵਿੱਖ ਵਿਚ ਵੇਖਣ ਦਾ ਇਕ ਨਿੱਕਾ ਜਿਹਾ ਯਤਨ ਕਰਨ ਲੱਗਾ ਹਾਂ। ਇਹ ਅਨੁਮਾਨ ਹੈ, ਇਲਹਾਮ ਨਹੀਂ।

ਸੱਭਿਅਤਾ ਦੇ ਪਹਿਲੇ ਭੋਲੇ ਭਾਲੇ ਪਾਂਧੀਆਂ ਨੇ ਪਰਿਵਾਰ ਅਤੇ ਕਬੀਲੇ ਦੇ ਕੁਦਰਤੀ ਪ੍ਰਬੰਧਾਂ ਵਿਚ ਪ੍ਰਵੇਸ਼ ਕੀਤਾ ਸੀ। ਇਹ ਸਹਿਜ ਪ੍ਰਵੇਸ਼ ਸੀ; ਇਹ ਮਨੁੱਖ ਦੀ ਮਜਬੂਰੀ ਸੀ: ਯਤਨ ਨਹੀਂ ਸੀ। ਪਰ ਜਿਵੇਂ ਜਿਵੇਂ ਸੱਭਿਅਤਾ ਦਾ ਵਿਕਾਸ ਹੁੰਦਾ ਗਿਆ ਹੈ, ਤਿਵੇਂ ਤਿਵੇਂ ਵੱਡੇ ਵੱਡੇ ਸ਼ਕਤੀਸ਼ਾਲੀ ਅਤੇ ਗੁੰਬਲਦਾਰ ਪ੍ਰਬੰਧਾਂ ਦਾ ਜਨਮ ਹੁੰਦਾ ਗਿਆ ਹੈ। ਸੱਭਿਅਤਾ ਦੇ ਵਿਕਾਸ ਨਾਲ ਹੋਂਦ ਵਿਚ ਆਉਣ ਵਾਲੇ ਸਾਰੇ ਪ੍ਰਬੰਧ ਸਮੇਂ ਅਤੇ ਸਥਾਨ ਦੀਆਂ ਲੜਾਂ ਦੀ ਉਪਜ ਹੋਣ ਕਰਕੇ ਸਥਾਨਕ ਅਤੇ ਸਾਮਿਅਕ ਹੁੰਦੇ ਹਨ। ਸਾਮਿਅਕ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਪ੍ਰਬੰਧਾਂ ਦੀ ਉਮਰ ਦੇ, ਦਸ ਜਾਂ ਵੀਹ ਸਾਲ ਹੁੰਦੀ ਹੈ, ਸਾਮਿਅਕ ਤੋਂ ਮੇਰਾ ਤਾਵ ਇਹ ਹੈ ਕਿ ਉਹ ਪ੍ਰਬੰਧ, ਪਰਿਵਾਰ ਪ੍ਰਬੰਧ ਵਾਂਗ ਆਦਿ ਅੰਤ ਤੋਂ ਪਰੇ ਨਹੀਂ ਹੁੰਦੇ, ਉਹ ਉਨ੍ਹਾਂ ਦੀ ਉਮਰ ਕਈ ਸਦੀਆਂ ਜਾਂ ਕਈ ਹਜ਼ਾਰ ਸਾਲ ਵੀ ਹੋ ਸਕਦੀ ਹੈ। ਇਵੇਂ ਹੀ ਸਥਾਨਕ ਦਾ ਭਾਵ ਇਹ ਨਹੀਂ ਕਿ ਇਕ ਦੇਸ਼ ਵਿਚ ਉਪਜਣ ਵਾਲਾ ਪ੍ਰਬੰਧ ਦੂਜੇ ਦੇਸ਼ ਵਿਚ ਚਾਲੂ ਨਹੀਂ ਕੀਤਾ ਜਾ ਸਕਦਾ। ਕੀਤਾ ਜਾ ਸਕਦਾ ਹੈ, ਪਰੰਤੂ ਅਜਿਹਾ ਕਰਨ ਲਈ ਉਚੇਚੇ ਯਤਨਾਂ ਦੀ ਲੋੜ ਪਵੇਗੀ। ਜਿਨ੍ਹਾਂ ਪ੍ਰਸਥਿਤੀਆਂ ਨੇ ਉਸ ਪ੍ਰਬੰਧ ਨੂੰ ਜਨਮ ਦਿੱਤਾ ਸੀ, ਉਹ ਪ੍ਰਸਥਿਤੀਆਂ

1. ਇਹ ਲਹਿਰ ਆਰੰਭ ਵਿਚ ਧਾਰਮਕ ਸੀ, ਪਰ ਛੇਤੀ ਹੀ ਸਿਆਸੀ ਰੂਪ ਧਾਰਨ ਕਰ ਗਈ ਸੀ।

69 / 140
Previous
Next