Back ArrowLogo
Info
Profile
ਲੈਣ ਪਿੱਛੋਂ ਮਨੁੱਖ, ਧਰਤੀ ਉੱਤੇ ਵੱਸਣ ਵਾਲੇ ਸਾਰੇ ਜੀਵ-ਧਾਰੀਆਂ ਨਾਲੋਂ ਵਧੇਰੇ ਸੁਰੱਖਿਅਤ ਹੋ ਗਿਆ ਹੋਣ ਕਰਕੇ, ਉਸਦੀ ਗਿਣਤੀ ਵਿਚ ਵਾਧਾ ਹੋਣਾ ਸੁਭਾਵਕ ਸੀ। ਜਗਤ ਪ੍ਰਸਿੱਧ ਅੰਗਰੇਜ਼ ਅਰਥ-ਸ਼ਾਸਤਰੀ ਮਾਲਬਸ (1766-1834) ਦਾ ਸਿਧਾਂਤ ਇਹ ਸੀ ਕਿ ਜਨ-ਸੰਖਿਆ ਦਾ ਵਾਧਾ, ਉਪਜ ਦੇ ਵਾਧੇ ਨਾਲੋਂ ਕਿਤੇ ਵੱਧ ਹੁੰਦਾ ਹੋਣ ਕਰਕੇ ਸਮਾਜਕ ਖ਼ੁਸ਼ਹਾਲੀ ਦਾ ਰਾਹ ਰੋਕਣ ਦੇ ਨਾਲ ਨਾਲ ਜੰਗ, ਜੁਰਮ, ਬੀਮਾਰੀ ਅਤੇ ਭੁੱਖ-ਮਰੀ ਦਾ ਅਗਰਦੂਤ ਵੀ ਹੈ। (ਪਰ ਜਿਸ ਸੰਤਾਨ-ਸੰਜਮ ਨੂੰ ਉਹ ਬੁਰਾਈ ਮੰਨਦਾ ਸੀ, ਉਸੇ ਦੀ ਸਹਾਇਤਾ ਨਾਲ ਪੱਛਮੀ ਯੌਰਪ ਨੇ ਜਨ-ਸੰਖਿਆ ਦੇ ਵਾਧੇ ਨੂੰ ਰੋਕ ਕੇ ਉਸਦੀ ਥਾਂ ਖ਼ੁਸ਼ਹਾਲੀ ਵਿਚ ਵਾਧਾ ਕਰ ਕੇ ਲਗਭਗ ਇਕ ਸਦੀ ਦੇ ਸਮੇਂ ਵਿਚ ਉਸ ਦੇ ਸਿਧਾਂਤ ਨੂੰ ਗਲਤ ਸਿੱਧ ਕਰ ਦਿੱਤਾ ਹੈ। ਆਦਿ ਮਨੁੱਖ ਨੂੰ ਸੰਤਾਨ-ਸੰਜਮ ਦਾ ਗਿਆਨ ਨਹੀਂ ਸੀ, ਇਸ ਲਈ ਉਸ ਉੱਤੇ ਮਾਲਬਸ ਦੀ ਥੀਉਰੀ ਉਵੇਂ ਹੀ ਲਾਗੂ ਹੋਈ ਹੋਵੇਗੀ, ਜਿਵੇਂ ਪੱਛੜੀ ਦੁਨੀਆਂ ਦੇ ਦੇਸ਼ਾਂ ਉੱਤੇ ਅੱਜ ਬੱਲ ਹੁੰਦੀ ਹੈ)। ਜਨ-ਸੰਖਿਆ ਦੇ ਵਾਧੇ ਕਾਰਣ ਭੋਜਨ ਦੀ ਸਮੱਸਿਆ ਦਾ ਗੰਭੀਰ ਬਣ ਜਾਣਾ ਅਤੇ ਉਪਜ ਅਤੇ ਉਪਜ ਦੇ ਵਸੀਲਿਆਂ ਦੀ ਮਾਲਕੀ ਦਾ, ਮਨੁੱਖੀ ਸਮਾਜਾਂ ਦੇ ਮੁੱਢਲੇ ਹਥਿਆਰਬੰਦ ਮੁਕਾਬਲਿਆਂ ਦਾ ਮਨੋਰਥ ਅਤੇ ਕਾਰਣ ਬਣ ਜਾਣਾ ਵੀ ਸੁਭਾਵਕ ਸੀ। ਅੱਜ ਵੀ, ਜਦੋਂ ਅੰਤਰ-ਰਾਸ਼ਟਰੀ ਵਾਪਾਰਕ ਰਿਸ਼ਤਿਆਂ ਦੀ ਰੂਪ-ਰੇਖਾ ਬਹੁਤ ਹੱਦ ਤਕ ਸੁੰਦਰ ਬਣਾ ਲਈ ਗਈ ਹੈ, ਲੁੱਟ ਅਤੇ ਮਾਰ-ਧਾੜ ਦੇ ਅਣਮਨੁੱਖੀ ਰਿਸ਼ਤੇ ਮਨੁੱਖੀ ਸਮਾਜਾਂ ਵਿਚ ਕਾਇਮ ਹਨ; ਉਦੋਂ, ਜਦੋਂ ਅੰਤਰ-ਰਾਸ਼ਟਰੀ ਵਪਾਰਕ ਰਿਸ਼ਤਿਆਂ ਨੇ ਅਜੇ ਜਨਮ ਨਹੀਂ ਸੀ ਲਿਆ, ਲੁੱਟ ਅਤੇ ਮਾਰ-ਧਾੜ ਦੇ ਰਿਸ਼ਤੇ ਨੂੰ ਸੁੰਦਰ ਅਤੇ ਸਤਿਕਾਰਯੋਗ ਸਮਝਿਆ ਜਾਣਾ ਵੀ ਸੁਭਾਵਕ ਸੀ।

ਮਨੁੱਖ ਦੇ ਜੰਗਲੀ ਚੋਗਿਰਦੇ ਵਿਚ ਹਿੰਸਾ ਅਤੇ ਹੱਤਿਆ ਦੀ ਯੋਗਤਾ ਰੱਖਣ ਵਾਲੇ ਪਸ਼ੂਆਂ ਦਾ ਦਬਦਬਾ ਸੀ । ਹਿੰਸਾ ਅਤੇ ਹੱਤਿਆ ਦੀ ਸਹਾਇਤਾ ਨਾਲ ਆਪਣੇ ਸਾਥੀਆਂ ਲਈ 'ਲੁੱਟ-ਮਾਰ ਕਰਨ ਵਾਲੇ ਅਤੇ ਕਦੀ ਕਦੀ ਇਸੇ ਕੰਮ ਲਈ ਆਏ ਹੋਏ ਜਰਵਾਣਿਆਂ ਦਾ ਟਾਕਰਾ ਕਰ ਕੇ ਆਪਣੇ ਸਾਧੀਆਂ ਦੀ 'ਰੱਖਿਆ ਕਰਨ ਵਾਲੇ ਲੋਕਾਂ ਨੂੰ ਆਦਰਯੋਗ ਸਮਝਿਆ ਅਤੇ ਆਖਿਆ ਜਾਣਾ ਕਿਸੇ ਤਰ੍ਹਾਂ ਵੀ ਓਪਰਾ ਨਹੀਂ ਸੀ। ਇਉਂ ਆਖਿਆ ਅਤੇ ਸਮਝਿਆ ਜਾਣ ਦੇ ਸਿੱਟੇ ਵਜੋਂ ਉਪਜਾਊਆਂ ਅਤੇ ਰਾਖਿਆਂ ਵਿਚ, ਕਿਰਤੀਆਂ ਅਤੇ ਵਿਹਲੜਾਂ ਵਿਚ, ਸਾਊਆਂ ਅਤੇ ਸੁਆਰਥੀਆਂ ਵਿਚ, ਮਾਲਕਾਂ ਅਤੇ ਨੌਕਰਾਂ ਵਿਚ, ਪਰਜਾ ਅਤੇ ਪਰਜਾ-ਪਾਲਕ ਦਾ ਉਹ ਅਯੋਗ ਸੰਬੰਧ ਪੈਦਾ ਹੋ ਗਿਆ, ਜਿਸ ਵਿਚ ਕਿਸੇ ਅੰਤਲੇ ਸੁਧਾਰ ਨੂੰ ਅਜੇ ਸਦੀਆਂ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ। ਸੱਭਿਅਤਾ ਦੇ ਅਣਪਛਾਤੇ ਰਾਹ ਉੱਤੇ ਪਹਿਲੇ ਕਦਮ ਪੁੱਟਣ ਵਾਲੇ ਅਰਧ ਜੰਗਲੀ ਮਨੁੱਖ ਦੀ ਮਜਬੂਰੀ ਅਤੇ ਮੁਰਖਤਾ ਵਿਚੋਂ ਉਪਜੇ ਹੋਏ ਇਸ ਕੁਰੂਪ ਰਿਸ਼ਤੇ ਦੀ ਰਾਖੀ ਕਰਨ ਹਿਤ ਸੱਭਿਆ ਸਿਆਣੇ ਅਤੇ ਸਾਊ ਮਨੁੱਖ ਨੇ ਜਿੰਨੀ ਮਿਹਨਤ, ਸਿਆਣਪ ਅਤੇ ਸਾਮੱਗਰੀ ਖਰਚ ਕੀਤੀ ਹੈ, ਓਨੀ ਹੋਰ ਕਿਸੇ ਵੀ ਸਮਾਜਕ ਸੰਬੰਧ ਦੀ ਸੁੰਦਰਤਾ ਅਤੇ ਸਦੀਵਤਾ ਲਈ ਨਹੀਂ ਕੀਤੀ। ਇਹ ਰਿਸ਼ਤਾ 'ਰਾਖੀ' ਉੱਤੇ ਨਹੀਂ, ਸਗੋਂ 'ਲੁੱਟ' ਉੱਤੇ ਆਧਾਰਿਤ ਸੀ। 'ਲੁੱਟ' ਦੀ ਅਣਹੋਂਦ ਵਿਚ 'ਰਖਵਾਲੀ' ਦੀ ਹੋਂਦ ਸੰਭਵ ਨਹੀਂ ਸੀ। ਇਸ ਲਈ ਸੱਖਿਆ ਸਮਾਜਾਂ ਵਿਚ ਸਤਿਕਾਰਯੋਗ ਸਮਝੇ ਜਾਣ ਵਾਲੇ 'ਸਿਆਣੇ', ਲੁੱਟ ਅਤੇ ਮਾਰ-ਧਾੜ ਦੀ ਯੋਗਤਾ ਨੂੰ ਅਕਲੀ ਆਸਰੇ ਦੇਣ ਦੀ 'ਭੁੱਲ' ਕਰਦੇ

71 / 140
Previous
Next