ਸਿਆਸਤ ਨੇ ਧਰਮ ਦੀ ਸਾਇੰਸ ਨਾਲੋਂ ਵੀ ਬਹੁਤੀ ਹਾਨੀ ਕੀਤੀ ਹੈ। ਇਸਨੇ ਵੀ ਦੇ ਹੱਥ ਵਰਤੇ ਹਨ। ਉੱਨਤ ਦੋਸ਼ਾਂ ਵਿਚ ਵਿਆਹਾਂ-ਸ਼ਾਦੀਆਂ ਦੇ ਕੰਮ ਨੂੰ ਸਰਕਾਰੀ ਬਣਾ ਕੇ ਇਸਨੇ ਧਰਮ ਨੂੰ ਇਕ ਬੇ-ਲੋੜਾ ਜਿਹਾ ਲਾਗੀ ਬਣਾ ਦਿੱਤਾ ਹੈ ਅਤੇ ਪੱਛੜੀ ਦੁਨੀਆਂ ਵਿਚ ਆਪਣੀ ਸ਼ਤਰੰਜ ਦੀ ਹਰ ਚਾਲ ਧਰਮ ਰਾਹੀਂ ਚੱਲ ਕੇ ਇਸਨੂੰ ਉਹ ਪਾਗਲ ਪਸੂ ਬਣਾ ਦਿੱਤਾ ਹੈ ਜਿਹੜਾ ਜੇ ਆਪਣੇ ਰੋਗ ਨਾਲ ਆਪ ਨਾ ਮਰੇ ਤਾਂ ਲੋਕਾਂ ਦੁਆਰਾ ਮਾਰ ਦਿੱਤਾ ਜਾਂਦਾ ਹੈ। ਸਿਆਸਤ ਦੀ ਸ਼ਤਰੰਜ ਦੇ ਦਾਅ ਉੱਤੇ ਲਾਏ ਹੋਏ ਹਰ ਧਰਮ ਦਾ ਇਹੋ ਹਾਲ ਹੋਇਆ ਹੈ,
ਹੋ ਰਿਹਾ ਹੈ ਅਤੇ ਅੱਗੇ ਲਈ ਹੋਵੇਗਾ। ਸਿਆਸਤ ਦੀ ਸ਼ਤਰੰਜ ਦਾ '
ਬਾਦਸ਼ਾਹ'
ਸਿਆਸਤ ਹੈ-ਧਰਮ ਨਹੀਂ। ਧਰਮ ਤਾਂ ਇਸ ਸ਼ਤਰੰਜ ਦਾ ਇਕ ਪਿਆਦਾ ਹੈ। '
ਪਿਆਦੇ'
ਮਰਵਾ ਕੇ '
ਬਾਦਸ਼ਾਹ'
ਦੀ ਰੱਖਿਆ ਕਰਨੀ ਕੋਈ ਅਨਾੜੀਪਨ ਤਾਂ ਨਹੀਂ। ਮਾਰਟਨ ਲੂਥਰ ਨੇ ਪੱਛਮੀ ਯੌਰਪ ਵਿਚ ਈਸਾਈਅਤ ਨੂੰ ਪ੍ਰੋਟੈਸਟੈਂਟ ਮੱਤ ਦਾ ਰੂਪ ਦੇ ਕੇ ਸਿਆਸੀ ਸ਼ਤਰੰਜ ਦਾ ਪਿਆਦਾ ਬਣਾਇਆ ਸੀ। ਸੰਸਾਰ ਦਾ ਸਭ ਤੋਂ ਵੱਧ ਜਥੇਬੰਦ ਧਰਮ ਜਿਹੜਾ ਰੋਮਨ ਸਾਮਰਾਜ ਨਾਲ ਸਿੱਧੀ ਟੱਕਰ ਲੈਣ ਦੇ ਯੋਗ ਸੀ,
ਆਪਣੇ ਨਵੇਂ ਰੂਪ ਵਿਚ ਕੌਮੀ ਸਰਕਾਰਾਂ ਦਾ ਸੇਵਕ,
ਨੌਕਰ ਜਾਂ ਦਾਸ ਹੀ ਨਹੀਂ,
ਸਗੋਂ ਆਪਣੇ ਸਿਆਸੀ ਸੁਆਮੀਆਂ ਪਿੱਛੇ ਦੁਮ ਹਿਲਾ ਕੇ ਤੁਰਨ ਵਾਲਾ ਕਤੂਰਾ ਬਣ ਕੇ ਰਹਿ ਗਿਆ ਹੈ। ਮੇਰਾ ਅਨੁਮਾਨ ਹੈ ਕਿ ਇਸਲਾਮੀ ਰਾਜਾਂ ਵਿਚ ਵੀ ਇਸਲਾਮ ਦੀ ਹਾਲਤ,
ਹਾਕਮਾਂ ਦੇ ਟਾਕਰੇ ਵਿਚ ਇਸ ਨਾਲੋਂ ਬਹੁਤੀ ਸਤਿਕਾਰਯੋਗ ਨਹੀਂ। ਜਿਨ੍ਹਾਂ ਦੇਸ਼ਾਂ ਵਿਚ ਧਰਮ ਦੀ ਆੜ ਵਿਚ ਸਿਆਸੀ ਲੜਾਈ ਲੜੀ ਜਾ ਰਹੀ ਹੈ,
ਉਸੇ ਲੜਾਈ ਦੇ ਸਮੇਂ ਧਰਮ ਉਹ ਮੋਢਾ ਹੈ ਜਿਸ ਉੱਤੇ ਰੱਖ ਕੇ ਸਿਆਸਤ ਦੀ ਬੰਦੂਕ ਚਲਾਈ ਜਾ ਰਹੀ ਹੈ ਅਤੇ ਲੜਾਈ ਦੇ ਸਮਾਪਤ ਹੋਣ ਉੱਤੇ ਧਰਮ ਦਾ ਸਥਾਨ ਉਹ ਹੋ ਜਾਵੇਗਾ,
ਜਿਹੜਾ ਸੱਭਿਅ ਸਮਾਜਾਂ ਵਿਚ ਦੋਸ਼ੀਆਂ ਨੂੰ ਫਾਂਸੀ ਦੇਣ ਵਾਲੇ ਜੱਲਾਦਾਂ ਦਾ ਹੁੰਦਾ ਹੈ। ਜੱਜੀ ਦੀ ਕੁਰਸੀ ਉੱਤੇ ਸਿਆਸਤ ਹੀ ਬੈਠੇਗੀ। ਮੇਰਾ ਖ਼ਿਆਲ ਹੈ ਕਿ ਅਗਲੇ ਦਸਾਂ ਕੁ ਸਾਲਾਂ ਵਿਚ ਈਰਾਨੀ ਆਇਆਤੋਲੇ ਆਪਣੀ '
ਆੱਨੇ ਵਾਲੀ ਥਾਂ'
ਉੱਤੇ ਆ ਜਾਣਗੇ।
ਅੱਜ ਜਦੋਂ ਧਰਮ ਦੇ ਸਾਰੇ ਕੰਮ ਜਾਂ ਬਹੁਤੇ ਜ਼ਰੂਰੀ ਕੰਮ ਸਰਕਾਰਾਂ, ਸਮਾਜਕ ਸੰਸਥਾਵਾਂ, ਵਿੱਦਿਅਕ ਅਦਾਰਿਆਂ, ਇਨਸ਼ਰੈਂਸ ਕੰਪਨੀਆਂ ਅਤੇ ਕਾਨੂੰਨੀ ਅਦਾਲਤਾਂ ਨੇ ਸੰਭਾਲ ਲਏ ਹਨ, ਉਦੋਂ ਵੀ ਧਰਮ ਉੱਕਾ ਬੇ-ਲੋੜਾ ਹੋਣੇ ਬਚ ਸਕਦਾ ਹੈ ਪਰ ਇਸ ਕੰਮ ਲਈ ਜਿਸ ਤਪ ਅਤੇ ਤਿਆਗ ਦੀ ਲੋੜ ਹੈ, ਉਹ ਧਰਮ ਦਾ ਹਿੱਸਾ ਹੋਣੋਂ ਹਟ ਗਿਆ ਹੈ; ਸੀ ਉਂਪ ਪਹਿਲਾਂ ਵੀ ਘੱਟ। ਧਰਮ ਦੇ ਜਿੰਮੇ ਸਭ ਤੋਂ ਵੱਧ ਜ਼ਰੂਰੀ ਕੰਮ ਸੀ ਮਨੁੱਖੀ ਮਨ ਦਾ ਵਿਕਾਸ। ਧਰਮ ਨੂੰ ਆਪਣੇ ਇਸ ਕੰਮ ਦੀ ਸੋਝੀ ਆਰੰਭ ਵਿਚ ਭਾਵੇਂ ਘੱਟ ਸੀ ਪਰ ਜਿਵੇਂ ਜਿਵੇਂ ਜੀਵ ਸਿਆਣਾ ਹੋ ਕੇ ਆਪਣੇ ਕੰਮ ਆਪ ਕਰਨ ਦੇ ਯੋਗ ਹੁੰਦਾ ਗਿਆ ਹੈ, ਤਿਵੇਂ ਤਿਵੇਂ ਧਰਮ ਲਈ ਇਹ ਜ਼ਰੂਰੀ ਬਣਦਾ ਗਿਆ ਹੈ ਕਿ ਉਹ ਉਨ੍ਹਾਂ ਕੰਮਾਂ ਦੀ ਜ਼ਿੰਮੇਵਾਰੀ ਤੋਂ ਮੁਕਤ ਹੁੰਦਾ ਜਾਵੇ, ਜਿਹੜੇ ਕੰਮ ਦੂਜੀਆਂ ਸੰਸਥਾਵਾਂ ਦੁਆਰਾ ਕੀਤੇ ਜਾਣੇ ਵਧੇਰੇ ਯੋਗ ਹਨ ਅਤੇ ਉਸ ਕੰਮ ਵੱਲ ਪੂਰਾ ਧਿਆਨ ਦੇਵੇ ਜਿਹੜਾ ਹੋਰ ਕਿਸੇ ਦੇ ਵੱਸ ਦਾ ਨਹੀਂ। ਕੁਝ ਇਕ ਈਸਾਈ ਸੰਤਾਂ ਨੇ ਰੋਮਨ ਕੈਥੋਲਿਕ ਜਥੇਬੰਦੀ ਤੋਂ ਪਰੇ ਰਹਿ ਕੇ ਸ਼ਾਨੋ-ਸ਼ੌਕਤ ਅਤੇ ਐਸ਼ੋ-ਆਰਾਮ ਦਾ ਤਿਆਗ ਕਰਦਿਆਂ ਹੋਇਆ ਮਨੁੱਖੀ ਮਨ ਦੇ ਸਾਤਵਿਕ ਵਿਕਾਸ ਨੂੰ ਆਪਣਾ ਮਨੋਰਥ ਮੰਨਿਆ ਹੈ। ਕਦੀ ਸੁਫੀ ਫ਼ਕੀਰਾਂ ਨੇ ਇਸਲਾਮੀ ਕੱਟੜਤਾ ਅਤੇ ਦੰਡ ਦੀ ਕਠੋਰਤਾ ਦੀ ਪਰਵਾਹ ਨਾ ਕਰਦਿਆਂ ਹੋਇਆਂ ਮਨੁੱਖੀ ਮਨ ਦੇ ਵਿਕਾਸ ਦੀ ਗੱਲ ਕੀਤੀ ਹੈ। ਹਜ਼ਾਰਾਂ ਬੋਧੀ ਭਿਕਸ਼ੂਆਂ ਨੇ ਘਰ ਬਾਹਰ ਛੱਡ