Back ArrowLogo
Info
Profile
ਹਰ ਯੁਗ ਵਿਚ ਰੱਬ ਦੇ ਨਵੇਂ ਅਵਤਾਰ ਵਿਚ ਵਿਸ਼ਵਾਸ ਰੱਖਦੇ ਆਏ ਹਨ ਅਤੇ ਜੇ ਤ੍ਰੇਤਾ ਦਾ ਅਵਤਾਰ ਮਰਿਆਦਾ ਪੁਰਸ਼ੋਤਮ ਸੀ ਤਾਂ ਦੁਆਪਰ ਦਾ ਅਵਤਾਰ ਮਰਿਆਦਾ-ਮੁਕਤ। ਨੈਤਿਕਤਾ ਦੇ ਦੋ ਵਿਰੋਧੀ ਸਿਰਿਆਂ ਉੱਤੇ ਖਲੋਤੇ ਹੋਏ ਵੀ ਦੋਵੇਂ ਇਕੋ ਜਿਹੀ ਸ਼ਰਧਾ ਨਾਲ ਪੂਜੇ, ਪਿਆਰੇ ਅਤੇ ਸਤਿਕਾਰੇ ਜਾਂਦੇ ਹਨ। ਕੁਹਾੜੇ ਵਾਲਾ ਪਰਸ਼ੁਰਾਮ ਵੀ ਅਵਤਾਰ ਹੈ ਅਤੇ ਅਹਿੰਸਾ-ਮੂਰਤੀ ਬੁੱਧ ਵੀ ਪੂਜ ਹੈ।

ਇਹ ਸਾਰਾ ਵਿਕਾਸ, ਇਹ ਸਾਰੀ ਤਬਦੀਲੀ ਨੇਮ-ਬੱਧ ਹੈ। ਇਸ ਦੀ ਵਿਗਿਆਨਕ ਵਿਆਖਿਆ ਸੰਭਵ ਹੈ। ਲੋੜੀਂਦਾ ਭੂਗੋਲਕ ਵਾਤਾਵਰਣ ਪੈਦਾ ਕਰ ਕੇ ਵਿਕਾਸ ਦੀ ਕੋਈ ਇਕ ਕਿਰਿਆ, ਛੋਟੇ ਪੈਮਾਨੇ ਉੱਤੇ ਦੁਹਰਾਈ ਜਾ ਸਕਦੀ ਹੈ। ਅਜੋਕਾ ਆਦਮੀ ਇਹੋ ਜਿਹੇ ਤਜਰਬੇ ਕਰ ਵੀ ਰਿਹਾ ਹੈ। ਗਣਿਤ, ਕੈਮਿਸਟਰੀ ਅਤੇ ਫਿਜਿਕਸ ਦੇ ਫਾਰਮੂਲਿਆਂ ਅਤੇ ਨੇਮਾਂ ਦੀ ਅਟੱਲਤਾ ਦਾ ਵਿਸ਼ਵਾਸ ਹੱਥ ਉੱਤੇ ਰੱਖੇ ਹੋਏ ਔਲੇ ਦੀ ਹੋਂਦ ਦੇ ਵਿਸ਼ਵਾਸ ਨਾਲੋਂ ਵੀ ਪਕੇਰਾ ਹੈ। ਕਾਰਣ ਅਤੇ ਕਾਰਜ ਦੇ ਅਟੁੱਟ ਸੰਬੰਧ ਦੀ ਹੋਂਦ ਵਿਚ, ਹਰ ਕਿਰਿਆ ਦੇ ਨਿਸ਼ਚਿਤ ਨਤੀਜੇ ਦੀ ਜਾਣਕਾਰੀ ਹਾਸਲ ਕਰ ਲੈਣ ਦੀ ਯੋਗਤਾ ਦੀ ਹੋਂਦ ਵਿਚ, ਵਿਕਾਸ ਜਾਂ ਤਬਦੀਲੀ ਦੀ ਸੋਧ ਦਾ ਗਿਆਨ ਪ੍ਰਾਪਤ ਕਰ ਸਕਣਾ ਅਤੇ ਇਸ ਗਿਆਨ ਦੇ ਆਧਾਰ ਉੱਤੇ ਵਿਕਾਸ ਦਾ ਕੋਈ ਮਨੋਰਥ ਮੰਨ ਲਿਆ ਜਾਣਾ, ਕਿਸੇ ਤਰ੍ਹਾਂ ਵੀ ਅਵਿਗਿਆਨਕ ਵਤੀਰਾ ਨਹੀਂ। ਪਰ ਇਸ ਵਤੀਰੇ ਦੇ ਵਿਗਿਆਨਕ ਹੋਣ ਦਾ ਇਹ ਭਾਵ ਨਹੀਂ ਕਿ ਇਹ ਸੌਖਾ ਅਤੇ ਸਰਲ ਵੀ ਹੈ। ਦਾਰਸ਼ਨਿਕ ਅਤੇ ਵਿਗਿਆਨਕ ਵੱਖ ਵੱਖ ਦ੍ਰਿਸ਼ਟੀਕੋਣ ਤੋਂ ਵੇਖ ਕੇ ਵੱਖ ਵੱਖ ਨਤੀਜਿਆਂ ਉੱਤੇ ਪੁੱਜ ਜਾਂਦੇ ਹਨ। ਹਰ ਕਿਸੇ ਦੇ ਸਿਧਾਂਤ ਦਾ ਸਮਰਥਨ ਕਰਨ ਲਈ ਦਲੀਲਾ ਅਤੇ ਮਿਸਾਲਾਂ ਮੌਜੂਦ ਹੁੰਦੀਆਂ ਹਨ। ਜਿਹੜੇ ਇਸ ਸ੍ਰਿਸ਼ਟੀ ਦੇ ਵਿਕਾਸ ਨੂੰ ਚੱਕਰਾਕਾਰ ਦੱਸਦੇ ਹਨ, ਉਨ੍ਹਾਂ ਕੋਲ ਵੀ ਆਪਣੇ ਸਿਧਾਂਤ ਲਈ ਸਹਾਰੇ ਮੌਜੂਦ ਹਨ ਅਤੇ ਜਿਨ੍ਹਾਂ ਲਈ ਇਹ ਵਿਕਾਸ ਕਿਸੇ ਇਕ ਦਿਸ਼ਾ ਵੱਲ ਨੂੰ ਹੋ ਰਿਹਾ ਹੈ, ਉਹ ਵੀ ਹਵਾ ਵਿਚ ਸੋਟੇ ਮਾਰਦੇ ਪ੍ਰਤੀਤ ਨਹੀਂ ਹੁੰਦੇ। ਮੈਨੂੰ ਇਹ ਮੰਨਣ ਵਿਚ ਸਿਆਣਪ ਦਿੱਸਦੀ ਹੈ ਕਿ ਜਿਸ ਤਰ੍ਹਾਂ ਅਨੇਕ ਘੁੰਮਣ- ਘੇਰੀਆਂ ਦੇ ਬਾਵਜੂਦ ਇਕ ਨਦੀ ਦਾ ਸਮੁੱਚਾ ਜਲ ਕਿਸੇ ਇਕ ਸੋਧ ਵਿਚ ਤੁਰਿਆ ਜਾ ਰਿਹਾ ਹੁੰਦਾ ਹੈ, ਇਵੇਂ ਹੀ ਇਹ ਵਿਕਾਸ ਆਪਣੇ ਕਈ ਸਤਰਾਂ (ਜਾਹੀ) ਉੱਤੇ ਚੱਕਰਾਕਾਰ ਹੁੰਦਾ ਹੋਇਆ ਸਮੁੱਚੇ ਤੌਰ ਉੱਤੇ ਦਿਸ਼ਾ ਦਾ ਧਾਰਨੀ ਹੈ।

ਇਹ ਵੇਖ ਅਤੇ ਜਾਣ ਸਕਣਾ ਸੰਭਵ ਹੈ ਕਿ ਕੁਦਰਤ ਵਿਚਲੀ ਹਰ ਚੀਜ਼ ਬੜੀ ਦ੍ਰਿੜਤਾ ਅਤੇ ਲਗਨ ਨਾਲ ਆਪਣੇ ਅਸਲੇ ਵਿਚ ਸਮਾ ਜਾਣ ਦੀ ਇੱਛਾ ਦੀ ਅਭਿਵਿਅਕਤੀ ਕਰ ਰਹੀ ਹੈ। ਸਾਗਰਾਂ ਵਿਚੋਂ ਵਾਸ਼ਪ-ਕਣਾਂ ਦੇ ਰੂਪ ਵਿਚ ਉੱਡਿਆ ਹੋਇਆ ਪਾਣੀ, ਬੱਦਲ, ਬਰਖਾ ਅਤੇ ਨਦੀਆਂ ਦੇ ਰੂਪ ਵਟਾਉਂਦਾ ਹੋਇਆ ਮੁੜ ਸਾਗਰਾਂ ਵੱਲ ਨੂੰ ਬੇਗਵਾਨ ਹੈ। ਬੀਜ ਵਿਚੋਂ ਉਪਜਿਆ ਹੋਇਆ ਬਿਰਖ ਮੁੜ ਬੀਜ ਵਿਚ ਸਮਾ ਜਾਂਦਾ ਹੈ। ਮਾਤਾ, ਪਿਤਾ ਅਤੇ ਉਨ੍ਹਾਂ ਦੇ ਵੱਡੇ ਵਡੇਰਿਆਂ ਦਾ ਰੰਗ, ਰੂਪ ਅਤੇ ਆਕਾਰ ਉਨ੍ਹਾਂ ਦੀਆਂ ਆਦਤਾਂ ਇੱਛਾਵਾਂ ਅਤੇ ਤਰੁੱਟੀਆਂ ਉਨ੍ਹਾਂ ਦੇ ਗੁਣ, ਔਗੁਣ ਅਤੇ ਨਕਸ਼; ਇਥੋਂ ਤਕ ਕਿ ਉਨ੍ਹਾਂ ਦੀਆਂ ਆਵਾਜ਼ਾਂ, ਪਸੰਦਾਂ, ਸ਼ੰਕਾਵਾਂ, ਲਗਨਾਂ ਅਤੇ ਲਿਆਕਤਾਂ ਉਨ੍ਹਾਂ ਦੇ ਬੀਜ ਵਿਚ ਸਮਾ ਕੇ ਉਨ੍ਹਾਂ ਦੇ ਬੱਚਿਆਂ ਵਿਚ ਪ੍ਰਗਟ ਹੋ ਜਾਂਦੀਆਂ ਹਨ। ਸੂਖਮ ਅਤੇ ਸਥੂਲ ਆਪਣੇ ਅਸਲੇ ਵਿਚ ਸਮਾਅ ਜਾਣ ਲਈ ਮਜਬੂਰ ਹੈ। ਇਸ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ, ਹੋਰ ਕੋਈ ਥਾਂ ਨਹੀਂ।

ਉਪਜਣਾ, ਵਿਕਸਣਾ ਅਤੇ ਆਪਣੇ ਅਸਲੇ ਵਿਚ ਸਮਾਅ ਕੇ ਮੁੜ ਉਪਜਣਾ ਅਤੇ

80 / 140
Previous
Next