ਦੇ ਵਿਸ਼ਾਲ ਰੰਗ-ਮੰਚ ਉੱਤੇ ਵਿਕਾਸ ਦੀ ਖੇਡ ਦੇ ਵਿਵਿਧ ਦ੍ਰਿਸ਼ ਦਿਖਾਈ ਦਿੰਦੇ ਹਨ। ਕਿਧਰੇ ਕੁਝ ਵਿਕਸਦਾ,
ਸੰਵਰਦਾ ਵੀ ਦਿੱਸਦਾ ਹੈ ਅਤੇ ਕਿਧਰੇ ਕੁਝ ਨਿੱਘਰਦਾ,
ਤੱਕਦਾ ਵੀ ਵਿਖਾਈ ਦਿੰਦਾ ਹੈ। ਜੇ ਇਕ ਪਾਸੇ ਜ਼ਹਿਰੀਲੀਆਂ ਗੈਸਾਂ ਅਤੇ ਪ੍ਰਮਾਣੂ ਬੰਬਾਂ ਦੇ ਅੰਬਾਰ ਉਸਰਦੇ ਅਤੇ ਵਿਉਪਾਰ ਵਧਦੇ ਹਨ ਤਾਂ ਦੂਜੇ ਪਾਸੇ ਐਲਵਡ ਨੋਬੈਲ ਅਤੇ ਏ.ਕੇ. 47
ਰਾਈਵਲ ਦੇ ਰੂਸੀ ਡੀਜ਼ਾਈਨਰ ਵਰਗੇ ਆਪਣੀ ਭੁੱਲ ਦੀ ਸੰਧ ਕਰਨ ਲਈ ਸੋਚਣ ਉੱਤੇ ਵੀ ਮਜਬੂਰ ਹੁੰਦੇ ਹਨ। ਬੋਸਨੀਆਂ ਦੀ ਜੰਗ ਵਿਚ ਵਰਤੀ ਗਈ ਨੀਚਤਾ ਵਿਕਾਸ ਦੀ ਹਰ ਦਲੀਲ ਨੂੰ ਝੂਠਾ ਕਰਦੀ ਹੈ ਪਰ ਇਸੇ ਜੰਗ ਵਿਚ ਹੀ ਤਾਂ ਇਹ ਵੀ ਸਾਸ਼ਤ ਹੋਇਆ ਹੈ ਕਿ "ਜੰਗ ਕੌਮਾਂਤਰੀ ਮਸਲਿਆਂ ਦਾ '
ਹੱਲ'
ਨਹੀਂ,
ਸਗੋਂ ਸਮੁੱਚੀ ਮਾਨਵ ਜਾਤੀ ਸਾਹਮਣੇ ਸੰਸਕ੍ਰਿਤੀਆਂ,
ਸੱਭਿਅਤਾਵਾਂ,
ਧਰਮਾਂ,
ਮੁਨਾਫ਼ਿਆਂ,
ਦੇਸ਼-ਭਗਤੀਆਂ,
ਕੌਮੀ ਅਣਖਾਂ ਕੁਰਬਾਨੀਆਂ,
ਸ਼ਹੀਦੀਆਂ,
ਬਹਾਦਰੀਆਂ,
ਮਾਤ-ਭੂਮੀਆਂ ਦੀ ਰੱਖਿਆ,
ਦੇਸ਼ਾਂ ਦੀ ਅਖੰਡਤਾ,
ਆਜ਼ਾਦੀ ਅਤੇ ਸੋਵਰਨਿਟੀ ਨਾਮ ਦੇ ਕਈ ਪੁਰਾਤਨ ਅਤੇ ਨਵੀਨ ਨਕਾਬ ਅਤੇ ਕਵਚ ਪਹਿਨ ਕੇ ਅਨੇਕ ਅਸੂਲ ਮਸਲਿਆਂ ਦੀ ਆੜ ਵਿਚ ਖਲੋਤੀ ਹੋਈ ਇਕ ਭਿਆਨਕ ਸਮੱਸਿਆ ਹੈ।" ਅੱਜ ਤੋਂ ਕੁਝ ਸਦੀਆਂ ਪਹਿਲਾਂ ਧਰਮਾਂ ਦੇ ਪੈਗੰਬਰ ਵੀ ਇਕ ਰੱਬ ਦੇ ਪੈਦਾ ਕੀਤੇ ਹੋਏ ਮਨੁੱਖ ਨੂੰ ਲੜਨ-ਮਰਨ ਦੀ ਸਲਾਹ ਦਿੰਦੇ ਸਨ। ਪੈਗੰਬਰ ਅਤੇ ਗੁਰੂ-ਪੀਰ ਹੀ ਕਿਉਂ,
ਰੱਬ ਆਪ ਵੀ ਜੇ ਅਵਤਾਰ ਲੈ ਕੇ ਆਉਂਦਾ ਸੀ ਤਾਂ ਸਾਡੀਆਂ ਸਾਰੀਆਂ ਸਮਾਜਕ ਸਮੱਸਿਆਵਾਂ ਦੀ ਇਕੋ ਇਕ ਰਾਮ-ਬਾਣ ਦਵਾਈ '
ਯੁੱਧ'
ਹੀ ਨਾਲ ਲਿਆਉਂਦਾ ਸੀ। ਇਸ ਬਾਰ ਬਾਰ ਅਪਣਾਈ ਗਈ,
ਅਜ਼ਮਾਈ ਗਈ ਅਤੇ ਨਾਕਾਮ ਹੋਈ '
ਦਵਾਈ'
ਨੂੰ '
ਵਿਸ਼'
ਆਖਣ ਦੀ ਅਕਲਮੰਦੀ,
ਮੇਰੀ ਜਾਚੇ,
ਮਨੁੱਖਤਾ ਦਾ ਸਾਤਵਿਕ ਵਿਕਾਸ ਹੈ। ਇਸ ਤੋਂ ਹੋਰ ਅੱਗੇ ਜਾ ਕੇ ਵੇਖੀਏ ਤਾਂ ਇਸ ਵਿਕਾਸ ਦੇ ਵਿਸ਼ਵਾਸੀ ਹੋਣ ਦੀ ਪ੍ਰੇਰਣਾ ਮਿਲੇਗੀ। ਅੱਜ ਉਹ ਫੌਜੀ ਜਰਨੈਲ,
ਜਿਨ੍ਹਾਂ ਦਾ ਸਮਾਜਕ ਸਥਾਨ ਯੁੱਧ ਦੀ ਯੋਗਤਾ ਦੁਆਰਾ ਨੀਯਤ ਕੀਤਾ ਹੋਇਆ ਹੈ,
ਵੀ ਜੰਗ ਨੂੰ ਮਨੁੱਖਤਾ ਦੇ ਮੱਥੇ ਦਾ ਕਲੰਕ ਆਖਣ ਲੱਗ ਪਏ ਹਨ।
ਮਨੁੱਖਤਾ ਦਾ ਵਿਕਾਸ ਚੱਕਰ-ਰੂਪ, ਇਕ-ਦਿਸ਼ਾਈ ਹੈ ਅਤੇ ਸਾਤਵਿਕਤਾ ਇਸ ਦੀ ਦਿਸ਼ਾ ਹੈ। ਸਾਤਵਿਕਤਾ ਦੇ ਤਿੰਨ ਪ੍ਰਧਾਨ ਤੱਤ ਹਨ-ਕੌਮਲਤਾ, ਪਵਿੱਤਰਤਾ ਅਤੇ ਸੁੰਦਰਤਾ। ਇਹ ਸਾਤਵਿਕ ਵਿਕਾਸ ਵਿਅਕਤੀਗਤ ਵੀ ਹੈ ਅਤੇ ਸਾਮੂਹਿਕ ਵੀ। ਮਨੁੱਖ ਦੇ ਸਾਮੂਹਿਕ ਜਾਂ ਸਮਾਜਕ ਵਿਕਾਸ ਨੇ ਵੱਡੇ ਵੱਡੇ ਪ੍ਰਬੰਧਾਂ ਨੂੰ ਜਨਮ ਦਿੱਤਾ ਹੈ। ਅੱਜ ਕੱਲ ਮਾਨਵ ਸਮਾਜ ਕਈ ਪ੍ਰਕਾਰ ਦੇ ਸਮਾਜਕ, ਰਾਜਨੀਤਕ, ਵਿੱਦਿਅਕ, ਵਾਪਾਰਕ, ਧਾਰਮਕ, ਸੈਨਿਕ, ਆਰਥਕ, ਉਦਯੋਗਿਕ ਅਤੇ ਸੰਚਾਰੀ ਪ੍ਰਬੰਧਾਂ ਦੀ ਪੱਕੀ ਪਕੜ ਵਿਚ ਹਨ। ਇਨ੍ਹਾਂ ਪ੍ਰਬੰਧਾਂ ਦੀ ਵਿਸ਼ਾਲਤਾ ਅਤੇ ਵਿਖਮਤਾ ਵਿਗਿਆਨ ਅਤੇ ਮਸ਼ੀਨ ਦੀ ਉਪਜਾਈ ਹੋਈ ਹੈ। ਪੁਰਾਤਨ ਅਤੇ ਮੱਧਕਾਲ ਦੇ ਸਮਾਜਕ ਜੀਵਨ ਦੀ ਸਰਲਤਾ ਨਾਲ ਅਜੋਕੀ ਵਿਸ਼ਾਲਤਾ ਅਤੇ ਵਿਖਮਤਾ ਦਾ ਕੋਈ ਸੰਬੰਧ ਜੋੜ ਸਕਣਾ ਸਾਧਾਰਣ ਸੂਝ-ਬੂਝ ਵਾਲੇ ਆਦਮੀ ਲਈ ਸੰਭਵ ਨਹੀਂ। ਤਾਂ ਵੀ ਇਹ ਸੱਚ ਹੈ ਕਿ ਇਹ ਸਾਰੇ ਵਿਸ਼ਾਲ, ਸ਼ਕਤੀਸ਼ਾਲੀ ਅਤੇ ਗੁੰਝਲਦਾਰ ਪ੍ਰਬੰਧ ਭੋਜਨ ਦੀ ਸਮੱਸਿਆ ਵਿਚੋਂ ਵਿਕਸੇ ਹੋਏ ਹਨ। ਜਿਨ੍ਹਾਂ ਪਸ਼ੂਆਂ ਸਾਹਮਣੇ ਭੋਜਨ ਦੀ ਪ੍ਰਾਪਤੀ ਸਮੱਸਿਆ ਦਾ ਰੂਪ ਧਾਰਣ ਨਹੀਂ ਕਰਦੀ ਜਾਂ ਜੇ ਕਰਦੀ ਹੈ ਤਾਂ ਉਹ ਭੁੱਖੇ ਮਰਨ ਤੋਂ ਵੱਖਰਾ ਇਸ ਸਮੱਸਿਆ ਦਾ ਕੋਈ ਹੋਰ ਹੱਲ ਨਹੀਂ ਕਰ ਸਕਦੇ, ਉਨ੍ਹਾਂ ਪਸ਼ੂਆਂ ਵਿਚ ਪਰਿਵਾਰ ਅਤੇ ਕਬੀਲੇ ਤੋਂ ਵੱਖਰਾ ਕੋਈ ਪ੍ਰਬੰਧ ਨਹੀਂ ਉਪਜਦਾ। ਮਨੁੱਖ ਆਪਣੀ ਅਕਲ ਅਤੇ ਆਪਣੇ ਹੱਥਾਂ ਦੀ ਵਰਤੋਂ ਕਰ ਕੇ ਕੁੱਖ