Back ArrowLogo
Info
Profile
ਵਿਗਿਆਨ ਅਤੇ ਮਸ਼ੀਨ ਨੇ ਜਿਥੇ ਰਾਜ-ਪ੍ਰਬੰਧ ਦੀ ਸ਼ਕਤੀ ਵਿਚ ਅਪਾਰ ਵਾਧਾ ਕੀਤਾ ਹੈ, ਓਥੇ ਇਨ੍ਹਾਂ ਨੇ ਦੁਨੀਆਂ ਦੇ ਦੇਸ਼ਾਂ ਵਿਚ, ਸੰਚਾਰ ਦੀਆਂ ਸਹੂਲਤਾਂ ਪੈਦਾ ਕਰ ਕੇ ਇਕ ਨੇੜ ਪੈਦਾ ਕਰ ਦਿੱਤਾ ਹੈ। ਅਜੋਕੀ ਦੁਨੀਆਂ ਦੇ ਦੇਸ਼ਾਂ ਵਿਚ ਆਪਸੀ ਨਿਰਭਰਤਾ ਏਨੀ ਵਧ ਗਈ ਹੈ ਕਿ ਕਿਸੇ ਦੇਸ਼ ਦਾ ਵਾਪਾਰਕ ਬਾਈਕਾਟ ਉਸ ਲਈ ਜੰਗ ਵਿਚ ਹਾਰ ਜਾਣ ਨਾਲੋਂ ਜ਼ਿਆਦਾ ਦੁਖਦਾਈ ਹੋ ਜਾਂਦਾ ਹੈ। ਇਹ ਮੰਨਣਾ ਮੁਸ਼ਕਿਲ ਹੈ ਕਿ ਸਾਊਥ ਅਫ਼ਰੀਕਾ ਵਰਗੇ ਦੋਸ਼ ਦੇ ਚਿੱਟੇ ਹਾਕਮ ਉਨ੍ਹਾਂ ਕਾਲੇ ਲੋਕਾਂ ਨੂੰ ਹਕੂਮਤ ਸੌਂਪ ਚੁੱਕੇ ਹਨ, ਜਿਨ੍ਹਾਂ ਨੂੰ ਉਹ ਆਪਣੀਆਂ ਸੜਕਾਂ ਉੱਤੇ ਤੁਰਨ ਦੀ ਆਗਿਆ ਦੇਣ ਨੂੰ ਵੀ ਤਿਆਰ ਨਹੀਂ ਸਨ। ਪਰ ਹੈ ਇਹ ਸੱਚ ਕਿ ਇਉਂ ਹੋ ਗਿਆ ਹੈ ਅਤੇ ਹੋ ਇਸ ਲਈ ਗਿਆ ਹੈ ਕਿ ਦੁਨੀਆਂ ਦੇ ਦੇਸ਼ਾਂ ਨੇ ਸਾਉਥ ਅਫ਼ਰੀਕਾ ਨਾਲੋਂ ਵਾਪਾਰਕ ਨਾਤਾ ਤੋੜੀ ਰੱਖਿਆ ਸੀ ਅਤੇ ਇਸ ਦੇ ਨਤੀਜੇ ਵਜੋਂ ਉਸ ਦੇਸ਼ ਵਿਚ ਉਪਜੇ ਆਰਥਕ ਮੰਦਵਾੜੇ ਨੇ ਹੀਰੇ ਮੋਤੀ ਉਗਲਣ ਵਾਲੀ ਧਰਤੀ ਦੇ ਮਾਲਕਾਂ ਨੂੰ ਈਨ ਮੰਨਣ ਉੱਤੇ ਮਜਬੂਰ ਕਰ ਦਿੱਤਾ ਹੈ। ਦੇਸ਼ਾਂ ਵਿਚ ਵਾਪਾਰਕ ਰਿਸ਼ਤਿਆਂ ਦਾ ਮਹੱਤਵ ਏਨਾ ਵਧ ਗਿਆ ਹੈ ਅਤੇ ਵਧਦਾ ਜਾ ਰਿਹਾ ਹੈ ਕਿ ਇੱਕੀਵੀਂ ਸਦੀ ਦੀ ਪਹਿਲੀ ਚੌਥਾਈ ਦੇ ਵਿਚ ਇਹ ਰਿਸ਼ਤੇ ਸਿਆਸਤ ਤੋਂ ਮੁਕਤ ਸੁਤੰਤਰ ਵਾਪਾਰਕ ਰਿਸ਼ਤੇ ਬਣਨ ਵਿਚ ਸਫਲ ਹੋ ਜਾਣਗੇ। ਇਥੋਂ ਤਕ ਕਿ ਧਾਰਮਕ ਮੁਲਵਾਦ ਵੀ ਇਨ੍ਹਾਂ ਰਿਸ਼ਤਿਆਂ ਦਾ ਰਾਹ ਰੋਕ ਨਹੀਂ ਸਕੇਗਾ।

ਇਕ ਪਾਸੇ ਵਾਪਾਰ ਦਾ ਮਹੱਤਵ ਵਧ ਰਿਹਾ ਹੈ ਅਤੇ ਦੂਜੇ ਪਾਸੇ ਜੰਗ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਣ ਲੱਗ ਪਿਆ ਹੈ। ਜੰਗ ਹੁਣ ਜਿੱਤ, ਗੋਰਵ ਅਤੇ ਕੌਮੀ ਸਨਮਾਨ ਦਾ ਸਾਧਨ ਹੋਣ ਦੀ ਥਾਂ ਸੰਸਾਰ-ਵਿਆਪੀ ਸਮੱਸਿਆ ਬਣਦੀ ਜਾ ਰਹੀ ਹੈ। ਪਿਛਲੇ ਸਮਿਆ ਵਿਚ ਜੰਗਾਂ ਦੀ ਕੁਰੂਪਤਾ ਜਨ-ਸਾਧਾਰਣ ਤੋਂ ਲੁਕੀ ਰਹਿੰਦੀ ਸੀ। ਅੱਜ ਕੱਲ ਜੰਗ ਦੁਆਰਾ ਉਪਜਾਈ ਜਾਣ ਵਾਲੀ ਪੀੜ ਦਾ ਵਡੇਰਾ ਭਾਗ ਜਨ-ਸਾਧਾਰਣ ਦੇ ਹਿੱਸੇ ਆਉਂਦਾ ਹੈ ਅਤੇ ਸੰਚਾਰ ਦੇ ਸਾਧਨਾਂ ਦੇ ਉੱਨਤ ਹੋਣ ਕਰਕੇ ਬੇ-ਦੋਸ਼ੇ ਲੋਕਾਂ ਦੀ ਪੀੜ ਦਾ ਦੁਖਦਾਈ ਦ੍ਰਿਸ਼ ਸਾਰੀ ਦੁਨੀਆਂ ਦੇ ਦ੍ਰਿਸ਼ਟੀਗੋਚਰ ਹੋਣ ਵਿਚ ਦੇਰ ਨਹੀਂ ਲੱਗਦੀ। ਅਜੋਕੀਆਂ ਜੰਗਾਂ ਦੇ ਇਤਿਹਾਸ ਨੂੰ ਲਿਖਣ ਵਾਲੇ ਇਤਿਹਾਸਕਾਰ, ਸੈਨਿਕਾਂ ਦੀ ਵੀਰਤਾ ਦਾ ਵਰਣਨ ਕਰਨ ਵਿਚ ਸ਼ਰਮ ਮਹਿਸੂਸ ਕਰਦੇ ਹਨ ਅਤੇ 'ਦੇਸ਼ ਭਗਤ' ਸੈਨਿਕ 'ਬਹਾਦਰਾਂ' ਦੀ ਵਹਿਸ਼ਤ ਦਾ ਸ਼ਿਕਾਰ ਹੋਣ ਵਾਲੇ ਮਜ਼ਲੂਮਾਂ ਤਕ ਅੰਨ-ਪਾਣੀ, ਦਵਾ-ਦਾਰੂ ਅਤੇ ਕੱਪੜਾ-ਲੱਤਾ ਪੁਚਾਉਣ ਵਾਲੇ ਲੋਕਾਂ ਦੀ ਦਇਆ ਅਤੇ ਮਿੱਤਰ-ਭਾਵਨਾ ਦਾ ਵਰਣਨ ਕਰਨ ਨੂੰ ਮਾਣ ਅਤੇ ਮਰਦਾਨਗੀ ਦੀ ਗੱਲ ਮੰਨਦੇ ਹਨ। ਹੌਲੀ ਹੌਲੀ ਸੰਸਾਰ ਵਿਚੋਂ ਸੈਨਾ ਦਾ ਮਹੱਤਵ ਘਟਣਾ ਆਰੰਭ ਹੋ ਜਾਵੇਗਾ। ਜਿਹੜੀਆਂ ਖ਼ਾਨਾ-ਜੰਗੀਆਂ ਅਸੀਂ ਅੱਜ ਵੇਖ ਰਹੇ ਹਾਂ, ਇਨ੍ਹਾਂ ਦੀ ਉਮਰ ਬਹੁਤੀ ਲੰਮੇਰੀ ਨਹੀਂ, ਕਿਉਂਚ ਇਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਸੱਭਿਅ ਸਨਅਤੀ ਦੇਸ਼ ਆਪਣੀ ਜਨਤਾ ਉੱਤੇ ਟੈਕਸਾਂ ਦਾ ਭਾਰ ਪਾ ਕੇ ਅਤੇ ਡਰੱਗਾਂ ਦੇ ਬਦਲੇ ਵਿਚ ਹਥਿਆਰ ਦੇ ਕੇ ਕੀਤਾ ਜਾਣ ਵਾਲਾ ਇਹ ਘਾਟੇ-ਬੰਦਾ ਵਾਪਾਰ ਕਰਨ ਦੀ ਨਮੋਬੀ ਬਹੁਤੀ ਦੇਰ ਤਕ ਬਰਦਾਸ਼ਤ ਨਹੀਂ ਕਰ ਸਕਣਗੇ।

ਜਦੋਂ ਜੰਗ ਅਤੇ ਸੈਨਾ ਦਾ ਮਹੱਤਵ ਘਟ ਗਿਆ, ਉਦੋਂ ਜੰਗ ਅਤੇ ਸੈਨਾ ਦੇ ਸਹਾਰੇ ਸਮਾਜਾਂ ਦੇ ਸਾਰੇ ਪ੍ਰਬੰਧਾ ਨੂੰ ਘੁਰਨ ਵਾਲੇ ਰਾਜ-ਪ੍ਰਬੰਧ ਦਾ ਕੀ ਬਣੇਗਾ ? ਮੈਨੂੰ ਲੱਗਦਾ ਹੈ ਕਿ ਹਿੰਸਾ ਅਤੇ ਹੱਤਿਆ ਦੀ ਮਜਬੂਰੀ ਤੋਂ ਮੁਕਤ ਹੋ ਕੇ ਰਾਜ-ਪ੍ਰਬੰਧ ਵੀ ਸਾਤਵਿਕਤਾ ਵੱਲ ਵਿਕਾਸ ਕਰੇਗਾ। ਰਾਜ-ਪ੍ਰਬੰਧ ਨਾਲ ਜਨ-ਕਲਿਆਣ ਜਾਂ ਵੈਲਫੇਅਰ (Welfare) ਦਾ

85 / 140
Previous
Next