Back ArrowLogo
Info
Profile
'ਸ਼ਬਦ' ਤਾਂ ਪਹਿਲਾਂ ਤੋਂ ਹੀ ਜੁੜ ਚੁੱਕਾ ਹੈ। ਆਪਣੇ ਜੰਗੀ ਰੁਝੇਵਿਆਂ ਵਿਚੋਂ ਵਿਹਲ ਪ੍ਰਾਪਤ ਕਰ ਲੈਣ ਉੱਤੇ ਰਾਜ-ਪ੍ਰਬੰਧ ਵਿਚ ਵੈਲਫੇਅਰ ਦੀ 'ਭਾਵਨਾ' ਵੀ ਪੈਦਾ ਹੋ  ਜਾਵੇਗੀ। ਜਦੋਂ ਆਪੋ ਆਪਣੇ ਸਮਾਜਾਂ ਵਿਚ ਸੁਖ ਅਤੇ ਸੁੰਦਰਤਾ ਉਪਜਾਉਣ ਦੀ ਪਰਬਲ ਭਾਵਨਾ ਰਾਜ-ਪ੍ਰਬੰਧ ਦੀ ਪ੍ਰੇਰਕ ਹੋਵੇਗੀ, ਉਦੋਂ ਸਿਆਸੀ ਪਾਰਟੀਆਂ ਦੇ ਆਪਸੀ ਵਿਰੋਧਾਂ ਲਈ ਵੀ ਬਹੁਤੀ ਥਾਂ ਨਹੀਂ ਬਚੇਗੀ । ਹੁਣ ਵਾਲੇ ਪਾਰਟੀ ਪ੍ਰਬੰਧ ਵਿਚ ਬਹੁਤੀ ਵੇਰ ਬਹੁ-ਗਿਣਤੀ ਦੀ ਥਾਂ ਘੱਟ-ਗਿਣਤੀ ਹੀ ਦੇਸ਼ ਉੱਤੇ ਕਾਬਜ਼ ਹੋਈ ਰਹਿੰਦੀ ਹੈ। ਨਵੀਂ ਦੁਨੀਆਂ ਵਿਚ ਹੋ ਸਕਦਾ ਹੈ ਨਵੇਂ ਤਜਰਬੇ ਕੀਤੇ ਜਾਣ ਅਤੇ ਰਾਜ ਦੇ ਕੰਮ ਨੂੰ ਅਸਲੀ ਅਰਥਾਂ ਵਿਚ ਤਿੰਨ ਹਿੱਸਿਆ ਵਿਚ ਵੰਡ ਲਿਆ ਜਾਵੇ। ਕਾਨੂੰਨ ਬਣਾਉਣ ਲਈ ਉਸ ਪਾਰਟੀ ਨੂੰ ਹੱਕ ਦਿੱਤਾ ਜਾਵੇ ਜਿਹੜੀ ਬਹੁਤੀਆਂ ਸੀਟਾਂ ਜਿੱਤੇ ਅਤੇ ਘੱਟ-ਗਿਣਤੀ ਵਾਲੀ ਪਾਰਟੀ ਨੂੰ ਮੰਤਰੀ-ਮੰਡਲ ਦੀ ਸਥਾਪਨਾ ਕਰਨ ਦਾ ਅਧਿਕਾਰ ਦਿੱਤਾ ਜਾਵੇ। ਇਹ ਵੀ ਤਾਂ ਹੋ ਸਕਦਾ ਹੈ ਕਿ ਹਰ ਮਹਿਕਮੇ ਜਾਂ ਵਿਭਾਗ ਲਈ ਮੰਤਰੀਆਂ ਦੀ ਚੈਟ ਜਨਤਕ ਵੋਟਾਂ ਨਾਲ ਕੀਤੀ ਜਾਵੇ ਅਤੇ ਗੋਰਮਿੰਟ ਵਿਚ ਕਈ ਪਾਰਟੀਆਂ ਦੇ ਮੈਂਬਰ ਸ਼ਾਮਲ ਹੋ ਸਕਣ। ਸਵਿਟਜਰਲੈਂਡ ਵਿਚ ਪਾਰਲੀਮੈਂਟ ਦੇ ਅਯੋਗ ਮੈਂਬਰਾਂ ਨੂੰ ਵਾਪਸ ਵੀ ਬੁਲਾਇਆ ਜਾ ਸਕਦਾ ਹੈ ਅਤੇ ਪਾਰਲੀਮੈਂਟ ਦੁਆਰਾ ਬਣਾਏ ਕਾਨੂੰਨ ਨੂੰ ਜਨਤਾ ਦੁਆਰਾ ਰੱਦ ਵੀ ਕੀਤਾ ਜਾ ਸਕਦਾ ਹੈ। ਸੰਸਾਰ ਦੇ ਸਾਰੇ ਪਰਜਾਤੰਤਰਾਂ ਦੁਆਰਾ ਇਨ੍ਹਾਂ ਅਸੂਲਾਂ ਦਾ ਅਪਣਾਇਆ ਜਾਣਾ ਜ਼ਰੂਰੀ ਹੋ ਜਾਵੇਗਾ।

 ਜਦੋਂ ਜੰਗਾਂ, ਜਿੱਤਾਂ ਅਤੇ ਹਾਰਾਂ ਤੋਂ ਉਪਜੀਆਂ ਹੋਈਆਂ ਨਵਰਤਾਂ ਦਾ ਨਾਸ਼ ਹੋ । ਜਾਵੇਗਾ, ਉਦੋਂ ਇਹ ਵੀ ਸੰਭਵ ਹੋ ਸਕਦਾ ਹੈ ਕਿ ਇਕ ਦੇਸ਼ ਆਪਣੇ ਵਿੱਦਿਆ ਪ੍ਰਬੰਧ ਲਈ ਜਾਂ ਆਪਣੀ ਟਰਾਂਸਪੋਰਟ ਦੀ ਵਿਵਸਥਾ ਲਈ ਜਾਂ ਆਪਣੇ ਸਿਹਤ ਵਿਭਾਗ ਲਈ, ਕਿਸੇ ਦੂਜੇ ਦੇਸ਼ ਦੇ ਯੋਗ ਵਿਅਕਤੀ ਨੂੰ ਤਨਖਾਹ ਦੇ ਕੇ ਆਪਣੇ ਦੇਸ਼ ਵਿਚ ਮੰਤਰੀ ਦੇ ਅਹੁਦੇ ਉੱਤੇ ਨਿਯੁਕਤ ਕਰ ਲਵੇ। ਚੰਡੀਗੜ੍ਹ ਦੀ ਵਿਉਂਤਬੰਦੀ ਅਤੇ ਉਸਾਰੀ ਲਈ ਫ਼ਰਾਂਸੀਸੀ ਪ੍ਰਤਿਭਾ ਵਰਤੀ ਜਾ ਸਕਦੀ ਹੈ; ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਵਿਦੇਸ਼ੀ ਜਰਨੈਲ ਰੱਖੇ ਜਾ ਸਕਦੇ ਹਨ; ਆਧੁਨਿਕ ਰੂਸ ਵਿਚ ਸਮਾਜਵਾਦੀ ਅਰਥ-ਪ੍ਰਬੰਧ ਨੂੰ ਪੂੰਜੀਵਾਦੀ ਅਰਥ-ਪ੍ਰਬੰਧ ਵਿਚ ਉਲਥਾਉਣ ਲਈ ਪੱਛਮੀ ਦੇਸ਼ਾਂ ਵਿਚੋਂ ਵੱਡੇ ਵੱਡੇ ਅਰਥ-ਸ਼ਾਸਤ੍ਰੀ ਮੰਗਵਾਏ ਜਾ ਸਕਦੇ ਹਨ ਤਾਂ ਕਿਸੇ ਸੁੰਦਰਤਾ ਵਿਚ ਵਾਧਾ ਕਰਨ ਲਈ ਕਿਸੇ ਨੂੰ 'ਮੰਤਰੀ' ਕਹਿ ਕੇ ਆਪਣੇ ਘਰ ਬੁਲਾ ਲੈਣ ਵਿਚ ਕੀ ਬੁਰਾਈ ਹੈ। ਜੇ ਪਠਾਣਾਂ ਕੋਲੋਂ ਰਾਜ ਖੋਹ ਕੇ ਮੁਗਲ ਰਾਜੇ ਬਣ ਬਹਿੰਦੇ ਹਨ ਤਾਂ ਇਸ ਲਈ ਕਿ ਪਠਾਣਾਂ ਦੇ ਰਾਜ-ਪ੍ਰਬੰਧ ਵਿਚ ਤਰੁੱਟੀਆਂ ਸਨ। ਨਾਲਾਇਕ ਪਠਾਣਾਂ ਦੀ ਥਾਂ ਯੋਗ ਮੁਗਲ ਦੇਸ਼ ਵਿਚ ਆ ਗਏ। ਦੇਸ਼ ਨੇ ਪਰਵਾਨ ਕਰ ਲਏ। ਜੰਗ ਵਿਚ ਹਾਰ ਦੀ ਨਮੋਸ਼ੀ ਝੱਲ ਕੇ, ਸ਼ਹਿਰਾਂ ਪਿੰਡਾਂ ਦੀ ਬਰਬਾਦੀ ਕਰਵਾ ਕੇ, 'ਪੱਟੀਆਂ ਵਾਲੇ ਸਿਰਾਂ' ਅਤੇ 'ਸੰਧੂਰ ਭਰੀਆ ਮਾਂਗਾਂ' ਦਾ ਨਿਰਾਦਰ ਕਰਵਾ ਕੇ ਵੀ ਤਾਂ ਮਨੁੱਖੀ ਸਮਾਜ ਆਪਣੇ ਪ੍ਰਬੰਧਕ ਬਦਲਦੇ ਆਏ ਹਨ। ਸੁਲ੍ਹਾ, ਸਿਆਣਪ ਅਤੇ ਸੁੰਦਰਤਾ ਨਾਲ ਕਿਸੇ ਦੀ ਸੇਵਾ ਹਾਸਲ ਕਰਨ ਵਿਚ ਕੀ ਹਰਜ ਹੈ ?

ਪੱਛਮੀ ਯੋਰਪ ਵਿਚ ਇਕ ਦੇਸ਼ ਦੇ ਮੰਤਰੀ ਦੂਜੇ ਦੇਸ਼ ਦੇ ਮੰਤਰੀਆਂ ਕੋਲੋਂ ਸਲਾਹ ਲੈਣ ਲੱਗ ਪਏ ਹਨ। ਅਗਲੀ ਸਦੀ ਵਿਚ ਪੁੱਜ ਕੇ ਇਹ ਇਕ ਦੂਜੇ ਕੋਲੋਂ ਸਹਾਇਤਾ ਵੀ ਲੈਣ ਲੱਗ ਪੈਣਗੇ। ਸੰਭਵ ਹੈ ਇੱਕੀਵੀਂ ਸਦੀ ਦਾ ਅੰਤ ਹੋਣ ਤੋਂ ਪਹਿਲਾਂ ਆਜ਼ਾਦ ਦੇਸ਼ਾਂ ਦੀਆਂ ਕੈਬਨਿਟਾਂ ਵਿਚ ਵਿਦੇਸ਼ੀ ਵਿਅਕਤੀ ਮੰਤਰੀ ਬਣੇ ਬੈਠੇ ਹੋਣ। ਉਦੋਂ ਰਾਜ-ਪ੍ਰਬੰਧ ਬਾਕੀ ਪ੍ਰਬੰਧਾਂ

86 / 140
Previous
Next