Back ArrowLogo
Info
Profile
ਨੂੰ ਘੁਰਨਾ ਬੰਦ ਕਰ ਦੇਵੇਗਾ । ਹਰ ਪ੍ਰਬੰਧ ਆਪੋ ਆਪਣੀ ਥਾਂ ਸੁਤੰਤਰ ਹੋ ਕੇ ਕੰਮ ਕਰ ਰਿਹਾ ਹੋਵੇਗਾ। ਜੇ ਸਰਦਾਰੀ ਹੋਵੇਗੀ ਤਾਂ ਵਾਪਾਰਕ ਜਾਂ ਆਰਥਕ ਪ੍ਰਬੰਧ ਦੀ। ਉਦੋਂ ਕੋਈ ਕਿਸੇ ਨੂੰ ਭੈ-ਭੀਤ ਨਹੀਂ ਕਰ ਰਿਹਾ ਹੋਵੇਗਾ ਅਤੇ ਕਿਸੇ ਕੋਲੋਂ ਡਰ ਨਹੀਂ ਰਿਹਾ ਹੋਵੇਗਾ। ਉਦੋਂ ਦੇਸ਼ਾਂ ਅਤੇ ਕੰਮਾਂ ਵਿਚ ਸੱਤਾ ਅਤੇ ਸੁਆਰਥ ਦੇ ਜੰਗਲੀ ਕਾਨੂੰਨ ਦੀ ਥਾਂ ਅੰਤਰ-ਰਾਸ਼ਟਰੀ ਕਾਨੂੰਨ ਸਥਾਪਤ ਕਰ ਲਿਆ ਜਾਵੇਗਾ। ਪਰ ਇਹ ਸਭ ਕੁਝ ਅਜੇ ਦੂਰ ਹੈ। ਬਹੁਤੀ ਦੂਰ ਨਹੀਂ ਕਿਉਂਜੁ ਸਾਇੰਸ, ਸਨਅਤ ਅਤੇ ਟੈਕਨੀਕ ਨੇ ਵਿਕਾਸ ਦੀ ਤੌਰ ਪਹਿਲਾਂ ਨਾਲੋਂ ਬਹੁਤ ਤੇਜ਼ ਕਰ ਦਿੱਤੀ ਹੈ। ਜਨ-ਸਾਧਾਰਣ ਦੀ ਸੋਚ ਨੇ ਇਸ ਤੋਰ ਦੇ ਨਾਲ ਨਾਲ ਤੁਰਨਾ ਹੈ। ਅੰਤਲੀ ਮੰਜ਼ਲ ਤਾਂ ਸ਼ਾਇਦ ਕਿਤੇ ਵੀ ਨਹੀਂ, ਪਰ ਭਰੋਸੇ ਭਰੀ ਠਰ੍ਹੰਮੇ ਵਾਲੀ ਖੂਬਸੂਰਤ ਤੌਰ ਨੂੰ ਮਨੋਰਥ ਮੰਨ ਲੈਣ ਵਿਚ ਕੋਈ ਬੁਰਾਈ ਨਹੀਂ।

ਮਨੁੱਖੀ ਸਮਾਜਾਂ ਵਿਚਲਾ ਸਿਆਸੀ ਪਸ਼ੂਪੁਣਾ, ਅਨੇਕ ਰੂਪ ਧਾਰ ਕੇ ਇਸ ਰਾਹ ਦੀ ਰੁਕਾਵਟ ਬਣਨ ਦਾ ਯਤਨ ਕਰਦਾ ਰਹੇਗਾ ਪਰ ਜਿਸ ਤਰ੍ਹਾਂ ਸੈਨਿਕ ਸੱਤਾ ਅਤੇ ਲੋਕਾਂ ਦਾ ਸਾਥ ਪ੍ਰਾਪਤ ਹੋਣ ਉੱਤੇ ਵੀ ਧਰਮ, ਯੌਰਪ ਵਿਚ ਸਿਆਸੀ ਵਿਕਾਸ ਦਾ ਰਾਹ ਨਹੀਂ ਸੀ ਰੋਕ ਸਕਿਆ, ਉਸੇ ਤਰ੍ਹਾਂ ਸਿਆਸੀ 'ਸਿਆਣਪਾਂ' ਵੀ ਵਾਪਾਰਕ 'ਸਹੂਲਤਾਂ' ਦਾ ਰਾਹ ਨਹੀਂ ਰੋਕ ਸਕਣਗੀਆਂ। ਸੁੰਦਰ ਅਤੇ ਨਿਆਏ-ਪੂਰਣ ਅਰਥ-ਵਿਵਸਥਾ ਮਨੁੱਖੀ ਸਮਾਜਾਂ ਦੀ ਮੁੱਢਲੀ ਲੋੜ ਵੀ ਹੈ ਅਤੇ ਅੰਤਲਾ ਆਦਰਸ਼ ਵੀ ਇਸ ਦੇ ਟਾਕਰੇ ਵਿਚ ਸਿਆਸੀ ਅਧੀਨਗੀ ਮਨੁੱਖੀ ਮਨ ਵਿਚਲੀ ਅਨੈਤਿਕਤਾ ਦੀ ਉਪਜ ਹੋਣ ਕਰਕੇ ਨਾ ਮੁੱਢਲੀ ਲੋੜ ਹੈ ਨਾ ਅੰਤਲਾ ਆਦਰਸ਼ ਇਹ ਇਕ ਮਜਬੂਰੀ ਹੈ, ਜਿਸ ਤੋਂ ਪਿੱਛਾ ਛੁਡਾਉਣ ਲਈ ਨੈਤਿਕਤਾ ਦੀ ਸ਼ਰਨ ਲੈਣੀ ਮਨੁੱਖਤਾ ਲਈ ਸ਼ਰਮਸਾਰੀ ਵਾਲੀ ਗੱਲ ਨਹੀਂ। ਮਨੁੱਖੀ ਸਮਾਜਾਂ ਦੇ ਅਰਥ-ਪ੍ਰਬੰਧਾਂ ਦੀ ਸ੍ਰੇਸ਼ਟਤਾ ਦਾ ਸਮਾਂ ਨੇੜੇ ਆ ਗਿਆ ਹੈ। ਇਹ ਗੱਲ ਇਸ ਸੱਚ ਤੋਂ ਪ੍ਰਗਟ ਹੈ ਕਿ ਅਜੋਕੀ ਬਰਤਾਨਵੀ ਸਰਕਾਰ ਨੂੰ ਸਿੰਗਲ ਯੌਰਪੀਨ ਕਰੰਸੀ ਨੂੰ ਮਨਜ਼ੂਰ ਜਾਂ ਨਾ ਮਨਜੂਰ ਕਰਨ ਲੱਗਿਆ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਇਸ ਸੰਬੰਧ ਵਿਚ ਪ੍ਰਤਾਨੀਆਂ ਵਿਚ ਕੰਮ ਕਰਨ ਵਾਲੇ ਜਾਪਾਨੀ ਕਾਰਖ਼ਾਨੇਦਾਰ ਕੀ ਸੋਚਦੇ ਹਨ ਅਤੇ ਆਖਦੇ ਹਨ। ਸੰਸਾਰ ਦੇ ਸਿਆਸਤਦਾਨਾਂ ਅਤੇ ਅਰਥ-ਸ਼ਾਸਤਰੀਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਮਾਜਕ ਵਿਕਾਸ ਦੀ ਸੋਧ ਕੀ ਹੈ।

87 / 140
Previous
Next