

ਜੀਵਨ ਤੋਂ ਬਾਹਰਲੇ ਆਦਰਸ਼ਾ ਦੀ ਪ੍ਰਾਪਤੀ ਦੇ ਸਾਧਨ ਵੀ ਸਾਧਾਰਨ ਜੀਵਨ ਤੋਂ ਵੱਖਰੀ ਭਾਂਤ ਦੇ ਚਿਤਵੇ ਗਏ ਹਨ। ਇਨ੍ਹਾਂ ਆਦਰਸ਼ਾਂ ਦੀ ਮੰਜ਼ਲ ਤਕ ਪੁੱਜੇ ਹੋਏ ਲੋਕਾਂ ਨੂੰ ਸਾਧਾਰਨ ਲੋਕਾਂ ਨਾਲੋਂ ਵੱਖਰਾ ਰੰਗ-ਰੂਪ ਦੇ ਕੇ, ਇਸ ਧਰਤੀ ਦੇ ਵਾਸੀ ਨਹੀਂ ਰਹਿਣ ਦਿੱਤਾ ਗਿਆ। ਕਿਸੇ ਵੀ ਧਰਮ ਦਾ ਚਿਤਵਿਆ ਹੋਇਆ ਆਦਰਸ਼ ਮਨੁੱਖ ਧਰਤੀ ਉਤਲੇ ਜੀਵਨ ਨਾਲ ਰੋਟੀ ਕੱਪੜੇ ਦੀ ਸੁਆਰਥਪੂਰਨ ਆਰਥਕ ਸਾਂਝ ਤੋਂ ਵੱਖਰੀ ਕੋਈ ਸਨੇਹ-ਸਾਂਝ ਨਹੀਂ ਰੱਖਦਾ, ਜੇ ਰੱਖਦਾ ਹੈ ਤਾਂ ਮਿੱਤਰਤਾ ਦੇ ਰੂਪ ਵਿਚ ਨਹੀਂ, ਸਗੋਂ ਉਪਕਾਰ ਅਤੇ ਅਹਿਸਾਨ ਦੇ ਰੂਪ ਵਿਚ। ਉਸ ਦੀ ਮੰਜਲ ਧਰਤੀ ਤੋਂ ਪਰ ਹੈ। ਉਸ ਮੰਜ਼ਲ ਵੱਲ ਜਾਣ ਵਾਲਾ ਰਸਤਾ ਧਰਤੀ ਉਤਲੇ ਜੀਵਨ ਦੀਆਂ ਸਾਧਾਰਨ ਖ਼ੁਸ਼ੀਆਂ ਅਤੇ ਖੂਬਸੂਰਤੀ ਨਾਲ ਖਹਿ ਕੇ ਨਹੀਂ ਲੰਘਦਾ, ਉਨ੍ਹਾਂ ਦੇ ਵਿਚੋਂ ਦੀ ਹੋ ਕੇ ਨਹੀਂ ਜਾਂਦਾ; ਸਗੋਂ ਧਰਤੀ ਉਤਲੇ ਜੀਵਨ ਤੋਂ ਪਰੇ ਪਰੇ ਰਹਿ ਕੇ ਉਸ ਤੋਂ ਕੰਨੀ ਕਤਰਾਅ ਕੇ ਲੰਘਣ ਵਿਚ ਆਪਣੀ ਵਡਿਆਈ ਵੇਖਦਾ ਹੈ। ਉਹ ਉਸ ਬੱਦਲ ਦਾ ਰਸਤਾ ਅਪਣਾਉਣ ਨੂੰ ਅਪਮਾਨ ਵਾਲੀ ਗੱਲ ਸਮਝਦਾ ਹੈ, ਜਿਹੜਾ ਧਰਤੀ ਦੇ ਕਿਸੇ ਕ੍ਰਿਸ਼ਮੇ ਵਸ ਧਰਤੀ ਵੱਲ ਖਿੱਚਿਆ ਜਾਦਾ ਹੈ ਅਤੇ ਜਿਸ ਵਿਚਲਾ ਪਾਣੀ ਧਰਤੀ ਉੱਤੇ ਵੱਸ ਕੇ, ਧਰਤੀ ਦੀ ਗੋਦ ਹਰਿਆਵਲਾ ਨਾਲ ਭਰ ਕੇ, ਧਰਤੀ ਉਤਲੇ ਜੀਵਨ ਨੂੰ ਖ਼ੁਸ਼ੀਆਂ ਅਤੇ ਖੇੜੇ ਬਖ਼ਸ਼ ਕੇ, ਧਰਤੀ ਦੇ ਮੋਹ ਨੂੰ ਆਪਣੀ ਮੰਜ਼ਲ ਦੇ ਰਾਹ ਦੀ ਰੁਕਾਵਟ ਬਣਾ ਲੈਂਦਾ ਹੈ ਅਤੇ ਆਪਣੇ ਅਸਲੇ, ਸਮੁੰਦਰ, ਨਾਲ ਅਭੇਦ ਹੋਏ ਬਿਨਾਂ ਹੀ ਮੁੜ ਉਸੇ ਚੱਕਰ ਵਿਚ ਪੈਣ ਦੀ ਭੁੱਲ ਕਰਦਾ ਹੈ। ਇਸ ਦੇ ਉਲਟ ਧਰਮ ਦੇ ਉਪਜਾਏ ਆਦਰਸ਼ ਪੁਰਸ਼ਾਂ ਨੇ ਉਸ ਬੱਦਲ ਦਾ ਰਾਹ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਧਰਤੀ ਦੇ ਮੋਹ ਤੋਂ 'ਮੁਕਤ' ਹੋ ਕੇ ਤੇਜ਼ ਹਵਾਵਾਂ ਦੀ ਸਵਾਰੀ ਕਰਦਾ ਹੋਇਆ, ਧਰਤੀ ਉਤਲੇ ਰੱਕੜਾਂ ਅਤੇ ਰੇਗਿਸਤਾਨਾਂ ਨੂੰ ਪਿੱਛੇ ਛੱਡਦਾ ਹੋਇਆ, ਸਿੱਧਾ ਸਮੁੰਦਰਾਂ ਉੱਤੇ ਜਾ ਵਰ੍ਹਿਆ ਹੈ ਅਤੇ ਆਪਣੇ ਅਸਲੇ ਵਿਚ ਅਭੇਦ ਹੋ ਜਾਣ ਦੇ ਸੁਆਰਥ ਨੂੰ ਧਰਤੀ ਦੀ ਉਸ ਸੁੰਦਰਤਾ ਨਾਲੋਂ ਕਿਤੇ ਵੱਧ ਕੀਮਤੀ ਸਮਝਣ ਦਾ ਮਾਣ ਕਰਦਾ ਹੈ, ਜਿਹੜੀ ਉਸ ਵਰਗੇ ਇਕ ਬੱਦਲ ਨੇ ਕਿਸੇ 'ਮੋਹ', ਕਿਸੇ 'ਅਗਿਆਨ', ਕਿਸੇ 'ਮਜਬੂਰੀ ਵੱਸ ਧਰਤੀ ਉੱਤੇ ਖਿਲਾਰ ਧਰੀ ਹੈ। ਉਸ ਦੀ ਆਪਣੇ ਅਸਲੇ ਨਾਲ ਅਭੇਦਤਾ ਦੀ ਵਾਸਤਵਿਕਤਾ ਕੀ ਹੈ ਅਤੇ ਇਸ ਅਭੇਦਤਾ ਦੀ ਉਮਰ ਕਿੰਨੀ ਕੁ ਹੈ ? ਇਸ ਦਾ ਉਸ ਨੂੰ ਪਤਾ ਨਹੀਂ; ਇਥੋਂ ਤਕ ਉਸ ਦੀ ਭਾਸ਼ਾ ਦੀ ਪਹੁੰਚ ਨਹੀਂ; ਇਹ ਗੱਲ ਅਰੀਅ ਹੈ: ਅਕਥਨੀਅ ਹੈ; ਹੋ ਸਕਦਾ ਹੈ ਭੁਲੇਖਾ ਹੀ ਹੋਵੇ।
ਧਰਮ ਦੇ ਚਿਤਵੇ ਹੋਏ ਆਦਰਸ਼ ਪੁਰਸ਼ਾਂ ਨੇ ਆਪਣੀ ਮਾਂ, ਧਰਤੀ ਉਤਲੇ ਜੀਵਨ ਨੂੰ ਮੂਲੋਂ ਹੀ ਵਿਸਾਰ ਛੱਡਣ ਦੀ ਬੇ-ਵਫ਼ਾਈ ਤੋਂ ਇਨਕਾਰ ਕਰਦਿਆਂ ਹੋਇਆਂ ਇਸ ਨਾਲ ਸਾਂਝ ਵੀ ਪਾਈ ਹੈ, ਪਰ ਉਸ ਘਨਘੋਰ ਘਟਾ ਵਰਗੀ ਨਹੀਂ, ਜਿਹੜੀ ਰਿੰਮ-ਙਿੰਮ, ਰਿੰਮ-ਙਿੰਮ ਵਰ ਕੇ, ਧਰਤੀ ਦੇ ਤਪਦੇ ਹਿਰਦੇ ਵਿਚ ਸ਼ਾਂਤੀ ਬਣ ਕੇ ਸਮਾਅ ਜਾਂਦੀ ਹੈ, ਸਗੋਂ ਉਸ ਮਹਾਂ ਮੇਘ ਵਰਗੀ ਹੈ ਜਿਹੜਾ ਮੋਹਲੇਧਾਰ ਕਰਦਾ ਹੈ ਅਤੇ ਹੜ੍ਹ ਦੇ ਰੂਪ ਵਿਚ ਸ਼ਕਤੀਸ਼ਾਲੀ ਵੇਗ