ਨਾਲ ਬਹੁ-ਸਾਗਰ ਵੱਲ ਦੌੜਦਾ ਹੋਇਆ,
ਜੀਵਨ ਦੀਆਂ ਕਈ ਕੁਰੂਪਤਾਵਾਂ ਦੇ ਨਾਲ ਨਾਲ ਇਸ ਦੀ ਕਿੰਨੀ ਸਾਰੀ ਮਾਸੂਮੀਅਤ ਨੂੰ ਵੀ ਰੋੜ ਕੇ ਲੈ ਜਾਂਦਾ ਹੈ। ਜੇ ਇਹ ਆਦਰਸ਼-ਪੁਰਸ਼ '
ਬ੍ਰਹਮ-ਗਿਆਨੀ'
ਬਣਿਆ ਤਾਂ ਇਸ ਨੂੰ ਹਰ ਸਾਧਾਰਨ ਆਦਮੀ ਮਾਇਆ ਦੇ ਭੁਲੇਖੇ ਅਤੇ ਅਗਿਆਨ ਦੇ ਅੰਧਕਾਰ ਵਿਚ ਭਟਕਦਾ ਦਿਸਿਆ: ਜੇ ਇਹ '
ਯੋਗੀ'
ਬਣਿਆ ਤਾਂ ਜੀਵਨ ਦੀ ਹਰ ਕੌੜੀ-ਵਿੱਕੀ ਵਾਸਤਵਿਕਤਾ ਵੱਲੋਂ ਇਸ ਨੇ ਅੱਖਾਂ ਮੀਟ ਲਈਆਂ: ਜੇ ਇਹ '
ਨਾਥ'
ਬਣਿਆ ਤਾਂ ਜੀਵਨ ਦੇ ਭੋਲੇ-ਪਨ ਨੂੰ ਨੱਥ ਕੇ ਆਪਣੀ ਆਗਿਆ ਵਿਚ ਤੋਰਨ ਦੀ ਕ੍ਰਿਸ਼ਨਾ ਨਾਲ ਭਰ ਗਿਆ;
ਜੇ ਇਹ '
ਗੁਰਮੁਖ'
ਬਣਿਆ ਤਾਂ ਇਸ ਨੇ ਸੋਚ ਦੀ ਸੁਤੰਤਰਤਾ ਦੇ ਮੱਥੇ ਉੱਤੇ ਮਨਮੁੱਖਤਾ ਦਾ ਲੇਬਲ ਲਾ ਦਿੱਤਾ। ਜੇ ਇਹ '
ਕਰਮ-ਯੋਗੀ'
ਬਣਿਆ ਤਾਂ ਹੁਣ ਤਥ ਆਪਣਿਆਂ ਪਰਾਇਆਂ ਨੂੰ ਪੂਰੀ ਨਿਰਲੇਪਤਾ ਨਾਲ ਮਾਰਨ ਦੀ ਨਿਰਲੱਜਤਾ ਕਰਦਾ ਆ ਰਿਹਾ ਹੈ;
ਜੇ ਇਹ '
ਸੂਫ਼ੀ'
ਬਣਿਆ ਤਾਂ ਇਸ ਨੇ ਮਰਿਆਦਾ ਦਾ ਮੂੰਹ ਕਾਲਾ ਕਰਨ ਨੂੰ ਸਰਵੋਤਮ ਕਾਮਯਾਬੀ ਮੰਨਿਆ;
ਜੋ ਇਹ '
ਰਿਸ਼ੀ'
ਬਣਿਆ ਤਾਂ ਇਸ ਦੀ ਪਾਰਦਰਸ਼ੀ ਅੱਖ ਨੂੰ ਜੀਵਨ ਦੀ ਵਾਸਤਵਿਕਤਾ ਦਿਸਣੋਂ ਹੀ ਹਟ ਗਈ;
ਜੇ ਇਹ '
ਬ੍ਰਾਹਮਣ'
ਬਣਿਆ ਤਾਂ ਦੂਜਿਆਂ ਨੂੰ ਨੀਚ ਸਿੱਧ ਕਰਨਾ ਇਸ ਦਾ ਮਨੋਰਥ ਬਣ ਗਿਆ;
ਜੇ ਪਾਲ ਵਰਗਾ ਕੋਈ '
ਸੇਂਟ'
ਬਣਿਆ ਤਾਂ ਇਸ ਨੇ ਯਿਸੂ ਦੀ ਗਰੀਬੀ,
ਨਿਮਰਤਾ ਅਤੇ ਨਿਸ਼ਕਾਮਤਾ ਨੂੰ ਪ੍ਰਬੰਧਾਂ,
ਵਿਸਥਾਰਾਂ ਅਤੇ ਵੱਕਾਰਾਂ ਦੇ ਭਾਰ ਹੇਠਾਂ ਦੱਬ ਦਿੱਤਾ;
ਅਤੇ ਜੇ ਇਹ '
ਮਰਦ-ਏ-ਮੁਜਾਹਦ'
ਬਣਿਆ ਤਾਂ ਧਰਤੀ ਉਤਲਾ ਕਿੰਨਾ ਸਾਰਾ ਕਲਾਤਮਕ ਸੌਂਦਰਯ ਇਸ ਦੇ ਕੋਪ ਦਾ ਨਿਸ਼ਾਨਾ ਬਣ ਗਿਆ: ਕਿੰਨੀਆਂ ਸਾਰੀਆਂ ਮਨੁੱਖੀ ਸਾਂਝਾਂ ਨੇ ਇਸ ਦੀ ਦਹਿਲੀਜ਼ ਉੱਤੇ ਦਮ ਤੋੜਿਆ ਅਤੇ ਕਿੰਨੀਆਂ ਅੱਜ ਵੀ ਤੋੜ ਰਹੀਆਂ ਹਨ।
ਮਨੁੱਖ ਦੇ ਧਰਮ ਨੂੰ ਆਪਣੇ ਹਿੰਦੂ, ਬੋਧੀ, ਜੈਨੀ, ਯਹੂਦੀ, ਈਸਾਈ, ਇਸਲਾਮੀ ਅਤੇ ਤਾਈ ਆਦਿਕ ਹਰ ਰੂਪ ਵਿਚ ਆਪਣੀ ਪੂਰੀ ਵਾਹ ਲਾਉਣ ਦਾ ਮੌਕਾ ਮਿਲਿਆ ਹੈ ਪਰ ਇਹ ਇਕ ਰੱਬ ਦੇ ਪੁੱਤਾਂ ਨੂੰ ਭਰੱਪਣ ਦੇ ਭਾਵ ਨਾਲ ਭਰਪੂਰ ਨਹੀਂ ਕਰ ਸਕਿਆ। ਧਰਮ ਇਸ ਸੱਚ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਆਇਆ ਹੈ ਕਿ ਤਰੱਪਣ ਧਰਤੀ ਉੱਤੇ ਦੱਸਣ ਵਾਲੇ ਲੋਕਾਂ ਵਿਚ ਵਿਕਸਣ ਵਾਲਾ ਉਹ ਰਿਸ਼ਤਾ ਹੈ, ਜਿਸ ਦੀਆਂ ਜੜ੍ਹਾਂ ਧਰਤੀ ਉਤਲੇ ਜੀਵਨ ਵਿਚ ਹਨ, ਕਿਸੇ ਕਾਲਪਨਿਕ ਅਸਮਾਨੀ ਪਿਤਾ ਦੇ ਪਿਤੱਪਣ ਵਿਚ ਨਹੀਂ। ਜੋ ਧਰਤੀ ਉੱਤੇ ਵੱਸਣ ਵਾਲੇ ਭਰਾਵਾਂ ਦਾ ਧਰਤੀ ਉੱਤੇ ਵੱਸਣ ਵਾਲਾ ਪਿਤਾ, ਆਪਣੇ ਪਿਤਾਮੇ ਦਾ ਵਾਸਤਾ ਪਾ ਕੇ ਉਨ੍ਹਾਂ ਦੇ ਵਿਰੋਧ-ਰੋਗ ਦਾ ਦਾਰੂ ਨਹੀਂ ਬਣ ਸਕਦਾ ਤਾਂ ਅਸਮਾਨਾਂ ਵਿਚ ਬੈਠਾ ਹੋਇਆ ਕਾਲਪਨਿਕ ਪਿਤਾ ਕਿੰਨਾ ਕੁ ਸਫਲ ਹੋ ਸਕਦਾ ਹੈ। ਸਾਰੀ ਦੁਨੀਆਂ ਦਾ ਸਾਂਝਾ ਪਿਤਾ ਸਾਧਾਰਣ ਲੋਕਾਂ ਲਈ ਇਕ ਅਸੰਭਵ ਜਿਹੀ ਕਲਪਨਾ ਹੈ: ਇਕ ਸੁਣੀ ਸੁਣਾਈ ਗੱਲ ਹੈ। ਕੁਝ ਇਕ ਅਨੁਭਵੀ ਲੋਕਾਂ ਲਈ ਬੇ-ਸ਼ੱਕ ਇਹ ਇਕ ਵੱਡੀ ਵਾਸਤਵਿਕਤਾ ਹੀ ਕਿਉਂ ਨਾ ਹੋਵੇ ਪਰ ਸਾਧਾਰਣ ਆਦਮੀ ਲਈ ਇਹ ਅਲੌਕਿਕ ਉਚਾਈਆਂ ਅਪਹੁੰਚ ਹਨ।
ਸਾਧਾਰਣ ਆਦਮੀ ਦੀ ਅਪਣੱਤ ਦਾ ਘੇਰਾ ਆਪਣੇ ਪਰਿਵਾਰ, ਨਜ਼ਦੀਕੀ ਰਿਸ਼ਤੇਦਾਰਾਂ ਅਤੇ ਆਪਣੇ ਲਾਗੇ ਵਸਣ ਵਾਲੇ ਵਾਕੜਾ ਅਤੇ ਮਿੱਤਰਾਂ ਜਾਂ ਜਾਣੂਆਂ-ਪਛਾਣੂਆਂ ਤਕ ਹੀ ਸੀਮਿਤ ਹੁੰਦਾ ਹੈ। ਇਹ ਅਪਣੱਤ ਸਮਾਜਕ ਰੀਤੀ-ਰਿਵਾਜਾਂ, ਦੈਨਿਕ ਜੀਵਨ ਦੀਆਂ ਲੋੜਾਂ ਅਤੇ ਪਰਵਿਰਤੀਆਂ ਉੱਤੇ ਆਧਾਰਿਤ ਹੁੰਦੀ ਹੈ। ਜਿਵੇਂ ਜਿਵੇਂ ਉਸ ਦਾ ਜੀਵਨ-ਅਨੁਭਵ