Back ArrowLogo
Info
Profile
ਵਡੇਰਾ ਹੋਈ ਜਾਂਦਾ ਹੈ, ਤਿਵੇਂ ਤਿਵੇਂ ਉਸ ਦੀ ਅਪਣੱਤ ਦਾ ਘੇਰਾ ਵੀ ਮੋਕਲਾ ਹੋਈ ਜਾਂਦਾ ਹੈ। ਉਸ ਨੂੰ ਆਪਣੀ ਬੋਲੀ ਬੋਲਣ ਵਾਲੇ ਓਪਰਿਆਂ ਨਾਲ, ਆਪਣੇ ਵਰਗੀ ਜੀਵਨ-ਜਾਚ ਰੱਖਣ ਵਾਲੇ ਅਨਜਾਣੇ ਲੋਕਾਂ ਨਾਲ, ਆਪਣੇ ਵਰਗੇ ਧਰਮ ਦੇ ਮੰਨਣ ਵਾਲੇ ਅਣਵੇਖੋ ਲੋਕਾਂ ਨਾਲ, ਇਕ ਅਪਣੱਤ ਜਿਹੀ ਦਾ ਅਹਿਸਾਸ ਹੁੰਦਾ ਹੈ। ਇਹ ਅਪਣੱਤ ਕਿਸੇ ਲੋੜ ਉੱਤੇ ਆਧਾਰਿਤ ਨਹੀਂ ਹੁੰਦੀ ਅਤੇ ਨਾ ਹੀ ਉਹ ਇਸ ਵਿਚ ਕਿਸੇ ਉਪਯੋਗਿਤਾ ਦੀ ਲੋੜ ਸਮਝਦਾ ਹੈ। ਇਹ ਅਪਣੱਤ ਉਸ ਦੇ ਅਨੁਭਵ ਦੀ ਅਮੀਰੀ ਹੈ; ਉਸ ਦੇ ਅੰਦਰਲੇ ਦੀ ਸੁੰਦਰਤਾ ਹੈ। ਜੇ ਅੰਦਰਲੇ ਦੀ ਸੁੰਦਰਤਾ ਅਤੇ ਅਨੁਭਵ ਦੀ ਇਹ ਅਮੀਰੀ ਗਿਆਨ, ਵਿਗਿਆਨ, ਵਿੱਦਿਆ, ਵਿਚਾਰ, ਵਿਸ਼ਵਾਸ ਅਤੇ ਕਲਾ ਦੀ ਕੋਮਲਤਾ ਆਦਿਕ ਦਾ ਸਾਥ ਪ੍ਰਾਪਤ ਕਰ ਸਕੇ ਤਾਂ ਮਨੁੱਖੀ ਅਪਣੱਤ ਦਾ ਘੇਰਾ ਹੋਰ ਵਿਸ਼ਾਲ ਹੋ ਸਕਦਾ ਹੈ। ਉਸ ਦੀ ਅਪਣੱਤ ਦਾ ਜਾਚ, ਧਰਮਾਂ, ਕੇਸਾਂ, ਵਰਣਾਂ, ਦੇਸ਼ਾਂ, ਦਰਸ਼ਨਾਂ, ਸਭਿਅਤਾਵਾਂ, ਸੰਸਕ੍ਰਿਤੀਆਂ ਅਤੇ ਬੋਲੀਆਂ ਦੇ ਬੰਧਨ ਤੋੜ ਕੇ ਵਿਸ਼ਵ-ਵਿਆਪੀ ਹੋ ਸਕਦਾ ਹੈ।

ਮਨੁੱਖੀ ਮਨ ਦਾ ਇਹੋ ਜਿਹਾ ਵਿਕਾਸ ਹੀ ਅਸਲ ਵਿਚ ਜੀਵਨ ਦਾ ਮਨੋਰਥ ਹੈ। ਇਹ ਕੁਦਰਤੀ ਭਾਵੇਂ ਹੈ, ਪਰ ਸੋਖਾ ਨਹੀਂ। ਵਿਕਾਸ ਦੀ ਲੰਮੀ ਯਾਰਾ ਕਰਦੇ ਹੋਏ ਮਨ ਉੱਤੇ ਈਰਖਾ, ਕ੍ਰੋਧ, ਘਿਰਣਾ, ਸੁਆਰਥ, ਲੋਭ, ਵੈਰ, ਬਦਲੇ ਛੇ ਅਤੇ ਹੰਕਾਰ ਆਦਿਕ ਕਠੋਰ ਭਾਵਾਂ ਦਾ ਘੱਟਾ ਜੰਮ ਚੁੱਕਾ ਹੈ। ਮਨ ਦੀ ਇਹ ਮੈਲ ਧੋਣੀ ਖਰੀ ਕਠਨ ਹੈ। ਮੁਕਾਬਲੇ, ਤੋਖਲੇ ਅਤੇ ਤ੍ਰਿਸ਼ਨਾ ਭਰਪੂਰ ਜੀਵਨ ਦੀ ਜੁਗਰੀ ਪਹਿਲੀ ਮੈਲ ਵਿਚ ਵਾਧਾ ਕਰਨ ਦਾ ਕੰਮ ਕਰਦੀ ਹੈ। ਸਹਿਯੋਗੀ ਵਾਤਾਵਰਣ ਵਿਚ ਜੀਵੇ ਜਾਣ ਵਾਲੇ ਸੁਰੱਖਿਅਤ ਜੀਵਨ ਦਾ ਅਨੁਭਵ, ਸਾਰਿਆਂ ਵਿਚ ਇਕ ਆਪੇ ਦਾ ਅਹਿਸਾਸ ਜਗਾਉਣ ਵਾਲਾ ਧਰਮ, ਬੁੱਧੀ ਨੂੰ ਸੁਤੰਤਰ ਬਣਾਉਣ ਵਾਲੀ ਵਿੱਦਿਆ, ਮਨੁੱਖ ਨੂੰ ਕੋਮਲ-ਭਾਵੀ ਬਣਾਉਣ ਵਾਲੀ ਕਲਾ ਅਤੇ ਜੀਵਨ ਦੇ ਸੂਖਮ ਰਹੱਸ ਤਕ ਪਹੁੰਚਣ ਦੀ ਲਗਨ ਵਾਲਾ ਦਰਸ਼ਨ, ਇਹ ਸਾਰੇ ਮਿਲ ਕੇ ਮਨੁੱਖੀ ਮਨ ਦੇ ਸਾਤਵਿਕ ਵਿਕਾਸ ਵਿਚ ਸਹਾਈ ਹੋ ਸਕਦੇ ਹਨ। ਦੁੱਖ ਦੀ ਗੱਲ ਹੈ ਕਿ ਮਨੁੱਖ ਜਾਤੀ ਦੇ ਸਾਰੇ ਇਤਿਹਾਸ ਵਿਚ ਕਦੇ ਵੀ ਅਜਿਹਾ ਮੌਕਾ ਨਹੀਂ ਆਇਆ, ਜਦੋਂ ਇਨ੍ਹਾਂ ਸਾਰਿਆਂ ਨੇ ਇਕੱਠੇ ਹੋ ਕੇ ਮਨੁੱਖੀ ਮਨ ਦੇ ਸਾਤਵਿਕ ਸੌਂਦਰਯ ਨੂੰ ਆਪਣੇ ਯਤਨਾਂ ਦਾ ਮਨੋਰਥ ਮੰਨਿਆ ਹੋਵੇ। ਇਹ ਸਾਰੇ ਜੀਵਨ ਦੀ ਉਪਜ ਹੁੰਦੇ ਹੋਏ ਵੀ ਮਿਲ ਕੇ ਜੀਵਨ ਦੀ ਸੇਵਾ ਵਿਚ ਨਹੀਂ ਲੱਗੇ, ਸਗੋਂ ਜੀਵਨ ਦੇ ਸੁਆਮੀ ਬਣ ਕੇ ਉਸ ਨੂੰ ਆਪੇ ਆਪਣੇ ਹੁਕਮ ਅਨੁਸਾਰ ਆਪੋ ਆਪਣੀ ਸੇਵਾ ਵਿਚ ਲਾਉਣ ਦਾ ਯਤਨ ਕਰਦੇ ਰਹੇ ਹਨ।

ਜੀਵਨ ਉੱਤੇ ਪ੍ਰਭੁਤਾ ਪ੍ਰਾਪਤ ਕਰਨ ਦੇ ਯਤਨ ਵਿਚ ਜੁੱਟੇ ਹੋਏ ਇਨ੍ਹਾਂ ਸੇਵਕਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਰਿਹਾ ਕਿ ਕਦੋਂ ਇਹ ਸਾਰੇ, ਇਕ ਇਕ ਕਰਕੇ, ਸਿਆਸਤ ਦੀ ਸ਼ਰਨ ਜਾ ਪਏ ਹਨ। ਸਿਆਸਤ ਦੇ ਸਹਿਯੋਗ ਨਾਲ ਜੀਵਨ ਦੇ ਸੁਆਮੀ ਹੋਣ ਦੇ ਭੁਲੇਖੇ ਵਿਚ ਪਏ ਹੋਏ ਧਰਮ, ਦਰਸ਼ਨ, ਵਿੱਦਿਆ ਅਤੇ ਕਲਾ ਅਸਲ ਵਿਚ ਸਿਆਸਤ ਦੇ ਸੇਵਕ ਹਨ: ਇਹ ਗੱਲ ਸਾਰੇ ਮੱਧਕਾਲ ਵਿਚ ਇਨ੍ਹਾਂ ਦੀ ਸਮਝ ਵਿਚ ਨਹੀਂ ਆ ਸਕੀ ਅਤੇ ਨਾ ਹੀ ਅਜਿਹਾ ਹੋ ਸਕਣਾ ਸੌਖਾ ਸੀ।

ਸਿਆਸਤ ਨੇ ਵਿੱਦਿਆ, ਧਰਮ, ਦਰਸ਼ਨ ਅਤੇ ਕਲਾ, ਚੌਹਾਂ ਕੋਲੋਂ ਰੱਜ ਕੇ ਸੇਵਾ ਲਈ ਹੈ। ਧਰਮ ਨੇ ਮਨੁੱਖ ਮਾਤ੍ਰ ਦੀ ਏਕਤਾ ਦਾ ਸੰਕਲਪ ਪੈਦਾ ਕਰ ਕੇ ਮਨੁੱਖੀ ਸਾਂਝ ਦੇ ਘੇਰੇ ਵਿਕਸਾਉਣ ਦੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਸਨ। ਇਕ ਪਿਤਾ ਦੇ ਪੁੱਤ੍ਰ ਹੋਣ ਦਾ

91 / 140
Previous
Next