Back ArrowLogo
Info
Profile
ਵਿਸ਼ਵ-ਨਾਗਰਿਕਤਾ ਦੀ ਭਾਵਨਾ ਦੇ ਵਿਕਾਸ ਦੀ ਲੋੜ ਜਿੰਨੀ ਅੱਜ ਹੈ, ਓਨੀ ਪਹਿਲਾਂ ਕਦੇ ਨਹੀਂ ਸੀ। ਧਰਮ ਦੇ ਦ੍ਰਿਸ਼ਟੀਕੋਣ ਤੋਂ ਇਹ ਭਾਵਨਾ ਵਿਅਕਤੀ-ਵਿਕਾਸ ਦੀ ਸੀਮਾ ਸੀ। ਆਪਣੇ ਆਪ ਨੂੰ ਧਰਤੀ ਦਾ ਜਾਇਆ ਜਾਣਨ ਵਾਲਾ ਮਨੁੱਖ ਸਮਾਜਕ ਪੱਖੋਂ ਭਾਵੇਂ ਸਫਲ ਮਨੁੱਖਾਂ ਜਿੰਨਾ ਮਹਾਨ ਨਾ ਲੱਗੇ, ਮਾਨਸਿਕ ਸੁੰਦਰਤਾ ਦੇ ਪੱਖੋਂ ਉਹ ਅਦੁੱਤੀ ਸੀ। ਇਸ ਮਾਨਸਿਕ ਸੁੰਦਰਤਾ ਦੀ ਵਿਅਕਤੀਗਤ ਮਹਾਨਤਾ ਨੂੰ ਹਰ ਕੋਈ ਪਰਵਾਨ ਕਰਦਾ ਸੀ ਪਰ ਇਸ ਦੀ ਸਮਾਜਕ ਉਪਯੋਗਤਾ ਬਾਰੇ ਸੋਚਿਆ ਜਾਣਾ ਬਹੁਤਾ ਜਰੂਰੀ ਨਹੀਂ ਸੀ ਸਮਝਿਆ ਜਾਂਦਾ। ਮਨੁੱਖ ਦੀ ਵਿਗਿਆਨਕ ਉੱਨਤੀ ਨੇ ਹਾਲਤ ਬਦਲ ਦਿੱਤੀ ਹੈ। ਅੱਜ ਇਸ ਸੁੰਦਰਤਾ ਦੇ ਵਿਅਕਤੀਗਤ ਕੇਂਦਰੀਕਰਣ ਦੀ ਥਾਂ ਸਮਾਜਕ ਵਿਸਥਾਰ ਦੀ ਲੋੜ ਹੈ। ਆਪਣੇ ਮਿੱਤਰ ਸਰਵਨ ਸਿੰਘ 'ਅਮੋਲਕ' ਜੀ ਦੀ ਇਕ ਕਵਿਤਾ (ਜਿਹੜੀ ਇਸ ਸਮਾਜਕ ਲੋੜ ਵੱਲ ਸੰਕੇਤ ਕਰਦੀ ਹੈ) ਦੀਆਂ ਕੁਝ ਪੰਕਤੀਆਂ ਨਾਲ ਮੈਂ ਆਪਣੇ ਇਸ ਲੇਖ ਨੂੰ ਸਮਾਪਤ ਕਰਨ ਦੀ

ਆਗਿਆ ਮੰਗਦਾ ਹਾਂ:

"ਇਸ ਧਰਤੀ ਦੀ ਪਿਆਰੀ ਕੁੱਖੇ,

ਸੈ ਨੂਰਾਂ ਦੇ ਸੂਰਜ ਸੁੱਤੇ;

ਫੁੱਲਾਂ ਦੇ ਕੁਆਰੇ ਹਾਸੇ,

ਰੂਪ ਦੀਆਂ ਮਨਮੋਹਕ ਨੁਹਾਰਾਂ:

ਗੀਤ ਅਗੰਮੀ ਪੰਛੀ ਗਾਉਂਦੇ,

ਨੱਚਦੀ ਪੈਲੀਆਂ ਵਿਚ ਹਯਾਤੀ:

ਵਿਚ ਪਰਬਤਾਂ ਉਛਲਦੀਆਂ ਨਦੀਆਂ,

ਭੰਗੜੇ ਪਾਉਂਦੇ ਆਦਮ ਜਾਏ;

ਵਿਦਿਆਲੇ ਨੂੰ ਜਾਂਦੇ ਪਾੜ੍ਹੇ,

ਬੋਲ ਜਿਨ੍ਹਾਂ ਦੇ ਮਾਖਿਉਂ ਮਿੱਠੇ,

ਮੁੱਖ ਜਿਨ੍ਹਾਂ ਦੇ ਵਾਂਗ ਗੁਲਾਬਾਂ।

ਉਏ, ਅਰਸ਼ੀ ਚੰਨ ਦਿਉ ਚਾਹਕੋ,

ਫ਼ਰਸ਼ ਦਿਆਂ ਚੰਦਾਂ ਵੱਲ ਙਾਕੋ।

ਐਟਮ ਦੇ ਇਕ ਧਮਾਕੇ ਕਾਰਨ,

ਸਦਾ ਵਾਸਤੇ ਰੁਕ ਨਾ ਜਾਵਣ,

ਸੁੱਕ ਨਾ ਜਾਵਣ ਜੀਵਨ-ਸੋਮੇ:

ਬਣ ਨਾ ਜਾਵਣ ਸੱਧਰਾਂ ਦੀਆਂ ਕਬਰਾਂ,

ਰੀਝਾਂ ਹੋ ਨਾ ਜਾਵਣ ਕੋਲੇ;

ਤੇ ਦੀਪਕ ਦੀ ਮਾਰੂ ਤਾਨ,

ਸਾੜ ਨਾ ਸੁੱਟੇ ਸੁਰ ਮਲ੍ਹਾਰ ਦੀ।"

ਵਿਸ਼ਵ ਲੋਕਤਾ ਕੂਕ ਰਹੀ ਹੈ।

94 / 140
Previous
Next