Back ArrowLogo
Info
Profile

ਜੋ ਜੀ.ਬੀ. ਸਾਅ ਅੱਜ ਆ ਕੇ ਵੇਖੋ ਕਿ ਈਥੋਪੀਆ ਵਰਗੇ ਦੇਸ਼ਾਂ ਦੀ ਧਰਤੀ ਨੂੰ ਕਾਸ਼ਤਕਾਰੀ ਦੀ ਥਾਂ ਚਰਾਗਾਹਾਂ ਲਈ ਵਰਤ ਕੇ ਯੌਰਪ ਦੇ ਲੋਕਾਂ ਲਈ ਲੀਨ ਮੀਟਾ ਉਪਜਾਉਣ ਦੀ ਕਿਰਿਆ ਨੇ ਇਥੋਪੀਆ ਦੇ ਲੋਕਾਂ ਨੂੰ ਅਕਾਲਾਂ ਦੇ ਸ਼ਿਕਾਰ ਬਣਾ ਦਿੱਤਾ ਹੈ ਤਾਂ ਉਹ ਆਪਣੇ ਸ਼ਾਕਾਹਾਰੀ ਹੋਣ ਉੱਤੇ ਸ਼ਰਮਿੰਦਾ ਨਹੀਂ ਹੋਵੇਗਾ, ਸਗੋਂ ਉਸ ਦਾ ਹਿਰਦਾ ਪਸੂਆਂ ਪ੍ਰਤੀ ਮਿਹਰ, ਮਿੱਤਰਤਾ ਅਤੇ ਭ੍ਰਾਤਰੀ-ਭਾਵ ਨਾਲ ਭਰ ਜਾਵੇਗਾ। ਅੱਜ ਜੇ ਮਹਾਤਮਾ ਟਾਲਸਟਾਏ ਇਸ ਸੰਸਾਰ ਵਿਚ ਆ ਜਾਵੇ ਤਾਂ ਵੇਖੋਗਾ ਕਿ ਮਨੁੱਖਤਾ ਨੇ ਉਸਦੇ 'ਵਾਰ ਐਂਡ ਪੀਸ' (War and Peace) ਤੋਂ ਬਹੁਤਾ ਕੁਝ ਨਹੀਂ ਸਿੱਖਿਆ। ਇਸ ਤੋਂ ਉਲਣ ਦੇ ਮਹਾਨ ਯੁੱਧਾਂ ਦੀ ਪੀੜ ਭੋਗੀ ਹੈ; ਜ਼ਹਿਰੀਲੀਆਂ ਗੈਸਾਂ ਅਤੇ ਬੀਮਾਰੀ ਦੇ ਕੀਟਾਣੂਆਂ ਦਾ ਮੀਂਹ ਵਰ੍ਹਾਉਣ ਵਾਲੇ    ਬੰਬ ਬਣਾਏ ਹਨ: : ਪ੍ਰਮਾਣੂ ਬੰਬਾਂ ਦੇ ਢੇਰ ਲਾਏ ਹਨ; ਫ਼ਿਰਕੂ-ਫਸਾਦਾਂ ਅਤੇ ਖ਼ਾਨਾ-ਜੰਗੀਆ ਵਿਚ ਨਿਰਦੈਤਾ ਅਤੇ ਨਿਰਲੱਜਤਾ ਦੀ ਹਰ ਲਕੀਰ ਟੱਪੀ ਹੈ: ਹਸਪਤਾਲਾਂ, ਸਕੂਲਾਂ ਅਤੇ ਉਨ੍ਹਾਂ ਸਾਰੀਆਂ ਥਾਵਾਂ ਉੱਤੇ ਬੰਬਾਂ ਦੀ ਵਰਖਾ ਕਰਨ ਵਿਚ ਉਚੇਚੀ ਤਸੱਲੀ ਅਤੇ ਖੁਸ਼ੀ ਮਹਿਸੂਸ ਕੀਤੀ ਹੈ, ਜਿਥੇ ਬੇਦੋਸ਼ੇ ਬੱਚੇ, ਨਿਹੱਥੇ ਨਾਗਰਿਕ ਅਤੇ ਲਾਚਾਰ ਰੋਗੀ ਭੁੱਖ ਅਤੇ ਬੀਮਾਰੀ ਕਾਰਣ ਏਨੇ ਨਿਰਬਲ ਹੋਏ ਬੈਠੇ ਸਨ ਕਿ ਛੇਤੀ ਨਾਲ ਦੌੜ ਕੇ ਕਿਸੇ ਸੁਰੱਖਿਅਤ ਥਾਂ ਤਕ ਜਾਣਾ ਵੀ ਉਨ੍ਹਾਂ ਲਈ ਔਖਾ ਸੀ। ਇਹ ਕੁਝ ਅਤੇ ਇਹੋ ਜਿਹਾ ਬੇਹਿਸਾਬਾ ਨਿੱਕ-ਸੁੱਕ ਵੇਖ ਕੇ ਉਹ ਸ਼ਾਇਦ ਸੋਚੇਗਾ ਕਿ ਮੈਂ ਜੰਗ ਨੂੰ ਮਨੁੱਖੀ ਫਿਤਰਤ ਦਾ ਹਿੱਸਾ ਆਖਣ ਦੀ ਭੁੱਲ ਕਿਉਂ ਕੀਤੀ: ਪਰ ਸੰਸਾਰ ਦੇ ਸਾਧਾਰਣ ਸੁਹਿਰਦ ਲੋਕ ਉਸ ਨੂੰ ਇਸ ਭੁੱਲ ਕਾਰਣ ਦੋਸ਼ੀਆਂ ਦੇ ਕਟਹਿਰੇ  ਵਿਚ ਖਲ੍ਹਾਰਨ ਦੀ ਥਾਂ ਹੱਥ ਜੋੜ ਕੇ ਬਿਨੈ ਕਰਨਗੇ, "ਬਾਬਾ, ਕੋਈ ਅਗਲਾ ਪਾਠ ਪੜ੍ਹਾ। ਕੋਈ ਅਜਿਹੀ ਸਬੀਲ ਦੱਸ, ਜਿਸ ਨਾਲ ਮਨੁੱਖ 'ਹੱਤਿਆ ਅਤੇ ਹਥਿਆਰ' ਨੂੰ ਜੀਵਨ ਦਾ ਹਿੱਸਾ ਮੰਨਣੋ ਹਟ ਜਾਵੇ।"

ਇਹ ਸਾਰੇ ਅਤੇ ਇਹੋ ਜਿਹੇ ਹੋਰ ਕਈ ਸਤੋਗੁਣੀ ਵਿਅਕਤੀ ਜੇ ਸੰਸਾਰ ਵਿਚ ਆ ਕੇ ਵੇਖਣ ਕਿ ਸਮਾਜਕ ਅਨਿਆਂ ਨਾਂ ਦੀ ਕੋਈ ਚੀਜ਼ ਇਥੇ ਹੈ ਹੀ ਨਹੀਂ ਅਤੇ ਮਨੁੱਖ ਜਾਤੀ ਪੂਰੇ ਸੁੱਖ ਅਤੇ ਸੌਂਦਰਯ ਨਾਲ ਜੀ ਰਹੀ ਹੈ ਤਾਂ ਉਸ ਹਾਲਤ ਵਿਚ ਵੀ ਇਹ ਉਦਾਸ, ਨਿਰਾਸ਼ ਅਤੇ ਨਿਰ-ਉਤਸ਼ਾਹਿਤ ਨਹੀਂ ਹੋਣਗੇ। ਇਹ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਸਨ ਅਤੇ ਮਨੁੱਖੀ ਜੀਵਨ ਵਿਚ ਸੁਖ ਅਤੇ ਸੁੰਦਰਤਾ ਦਾ ਸੰਚਾਰ ਕਿਸੇ ਨੂੰ ਪਿਆਰ ਕਰਨੋਂ ਕਦੇ ਵੀ ਨਹੀਂ ਰੋਕਦਾ। ਹਾਂ, ਵਿਸ਼ਵ-ਵਿਜੇਤਾ ਹੋਣ ਦੇ ਸ਼ੌਕ ਜਾਂ ਪਾਗਲਪਨ ਨਾਲ ਭਰਪੂਰ ਕੋਈ ਸਿਕੰਦਰ, ਚੰਗੇਜ਼, ਨੈਪੋਲੀਅਨ ਜਾਂ ਲੈਨਿਨ ਨਿਰਵਿਰੋਧ ਸਮਾਜ ਵਿਚ ਆਵੇ ਤਾਂ ਵਿਰੋਧ ਦੇ ਬੀਜ ਨਾਲ ਲੈ ਕੇ ਆਉਣਾ ਕਦੇ ਨਹੀਂ ਭੁੱਲੇਗਾ। ਨਿਰਵਿਰੋਧ ਸਮਾਜਾਂ ਵਿਚ ਅਜਿਹੇ ਲੋਕਾਂ ਦਾ ਦਰਜਾ ਬਾਗੀ ਦਾ ਨਹੀਂ, ਸਗੋਂ ਮੁਜਰਿਮ ਦਾ ਹੋਵੇਗਾ। ਹੁਣ ਤਕ ਤਾਂ ਇਹ ਨਿਰੇ ਵਿਅਕਤੀ ਹੀ ਨਹੀਂ, ਸਗੋਂ 'ਮਹਾਨ ਵਿਅਕਤੀ' ਵੀ ਮੰਨੇ ਜਾਂਦੇ ਹਨ।

ਹੀਗਲ ਵਰਗੇ ਵਿਚਾਰਵਾਨ ਇਨ੍ਹਾਂ ਨੂੰ ਮਾਨਵ ਜਾਤੀ ਦੇ ਇਤਿਹਾਸਕ ਵਿਕਾਸ ਦੇ ਚੌਖਟੇ ਵਿਚ ਰੱਖ ਕੇ 'ਮਹਾਨ ਵਿਅਕਤੀ' ਜਾਂ 'ਵਿਅਕਤੀ ਆਖਣਗੇ। ਉਨ੍ਹਾਂ ਦਾ ਸਿਧਾੜ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਆਪੋ ਆਪਣੇ ਸਮੇਂ ਅਨੁਸਾਰ ਸਮਾਜਕ ਡਾਇਆਲੈਕਟਿਕਸ ਨੂੰ ਅਗੇਰੇ ਤੋਰਿਆ ਹੈ। ਉਨ੍ਹਾਂ ਦਾ ਆਖਿਆ ਸਿਰ ਮੱਥੇ, ਪਰ ਸੱਚ ਇਹੋ ਬਣਿਆ ਰਿਹਾ ਕਿ

1. ਜਿਸ ਮਾਸ ਵਿਚ ਚਰਬੀ/ਚਿਕਨਾਈ ਘੱਟ ਹੋਵੇ। ਚਰਬੀ ਵਾਲਾ ਮਾਸ ਕਈ ਭਿਆਨਕ ਰੋਗ ਪੈਦਾ ਕਰਦਾ ਹੈ। ਇਸ ਲਈ ਲੀਨ ਮੀਟ ਦੀ ਮੰਗ ਯੌਰਪ ਵਿਚ ਬਹੁਤ ਵਧ ਗਈ ਹੈ।

99 / 140
Previous
Next