Back ArrowLogo
Info
Profile
ਅਧਿਆਪਕਾਂ ਬਾਰੇ ਕਿਸੇ ਨੂੰ ਕੁਝ ਪਤਾ ਹੀ ਨਹੀਂ; ਪਤਾ ਕਰਨ ਦੀ ਲੋੜ ਹੀ ਨਹੀਂ। ਪ੍ਰੰਤੂ ਬੱਚਿਆਂ ਜਾਂ ਵਿਦਿਆਰਥੀਆਂ ਬਿਨਾਂ ਅਧਿਆਪਕ ਹੋਣਾ ਸੰਭਵ ਨਹੀਂ।

ਮੇਰਾ ਖ਼ਿਆਲ ਹੈ ਬੱਚੇ ਸਾਡੇ ਪੂਰਕ ਹਨ: ਸਾਨੂੰ ਬੱਚਿਆਂ ਦੀ ਸਹਾਇਤਾ ਦੀ ਲੋੜ ਹੈ; ਸਾਨੂੰ ਉਨ੍ਹਾਂ ਦੇ ਸ਼ੁਕਰਗੁਜਾਰ ਹੋਣਾ ਚਾਹੀਦਾ ਹੈ

ਜ਼ਰਾ ਧਿਆਨ ਨਾਲ ਵੇਖਿਆਂ ਪਤਾ ਲੱਗਦਾ ਹੈ ਕਿ ਦੁਨੀਆ ਦੇ ਸਾਰੇ ਲੋਕ ਆਪੋ ਆਪਣੀ ਸੂਝ ਅਤੇ ਸਮਰੱਥਾ ਅਨੁਸਾਰ ਜੀਵਨ ਦੀ ਸੁਖ-ਸੰਪਤੀ ਅਤੇ ਸੁੰਦਰਤਾ ਵਿੱਚ ਵਾਧਾ ਕਰਨ ਦੇ ਜਤਨਾਂ ਵਿੱਚ ਲੱਗੇ ਹੋਏ ਹਨ। ਸਾਰੇ ਜੀਵਨ ਦੀ ਦੌੜ-ਭੱਜ ਪਿੱਛੋਂ ਜੋ ਕੁਝ ਪ੍ਰਾਪਤ ਕਰਦੇ ਜਾਂ ਬਣਾਉਂਦੇ ਹਨ, ਉਹ ਆਪਣੇ ਬੱਚਿਆਂ ਨੂੰ ਸੌਂਪ ਕੇ ਇਹ ਸੰਸਾਰ ਛੱਡ ਜਾਂਦੇ ਹਨ। ਧਨ-ਦੋਲਤ ਅਤੇ ਜਾਇਦਾਦ ਦੀ ਮਾਲਕੀ ਹਰ ਪਲ ਇੱਕ ਦੇ ਹੱਥੋਂ ਨਿਕਲ ਕੇ ਦੂਜੇ ਕੋਲ ਜਾ ਰਹੀ ਹੈ। ਬੱਚੇ ਮਾਪਿਆਂ ਦੀ ਮਰਿਆਦਾ ਅਤੇ ਸੰਪਤੀ ਦੇ ਅਧਿਕਾਰੀ ਹਨ; ਹੱਕਦਾਰ  ਹਨ। ਜੇ ਬੱਚੇ ਹੱਕਦਾਰ ਹਨ ਤਾਂ ਇਸ ਦੀ ਦੇਖ-ਭਾਲ ਕਰਨ ਵਾਲਾ ਕੌਣ ਹੈ ? ਮਾਪੇ। ਰਖਵਾਲਿਆਂ ਨੂੰ ਹੱਕਦਾਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਆਪਣੇ ਬੱਚਿਆਂ ਦਾ ਸਤਿਕਾਰ ਨਾ ਕਰ ਕੇ ਮਾਪੇ ਬਹੁਤ ਵੱਡੀ ਕੁਤਾਹੀ ਕਰਦੇ ਹਨ।

ਬੁਢਾਪਾ ਬਹੁਤ ਵੱਡੀ ਅਯੋਗਤਾ ਹੈ; ਜਵਾਨੀ ਬਹੁਤ ਵੱਡੀ ਯੋਗਤਾ ਹੈ। ਅੱਜ ਦੇ ਬੱਚੇ ਕੱਲ੍ਹ ਦੇ ਜਵਾਨ ਹਨ। ਉਹ ਯੋਗਤਾ ਵੱਲ ਵਧ ਰਹੇ ਹਨ। ਅੱਜ ਦੇ ਜਵਾਨ ਕੱਲ੍ਹ ਦੇ ਬੁੱਢੇ ਹਨ, ਉਹ ਅਯੋਗਤਾ ਵੱਲ ਸਰਕ ਰਹੇ ਹਨ; ਇੱਕ ਅਜੇਹੀ ਅਯੋਗਤਾ ਵੱਲ, ਜਿਸ ਨੂੰ ਯੋਗਤਾ ਵਿੱਚ ਬਦਲਿਆ ਨਹੀਂ ਜਾ ਸਕਦਾ: ਜਿਸ ਨੂੰ ਉਸ ਦੇ ਉਸੇ ਰੂਪ ਵਿੱਚ ਸਵੀਕਾਰ ਕਰਨਾ ਪਵੇਗਾ। ਜਵਾਨ ਹੋ ਚੁੱਕੇ ਬੱਚੇ ਸਾਡੀ ਅਯੋਗਤਾ ਦਾ ਨਿਰਾਦਰ ਕਰਨਗੇ; ਸਾਡੀ ਅਯੋਗਤਾ ਨੂੰ ਸਹਿਣ ਕਰਨਗੇ ਜਾਂ ਸਾਡੀ ਅਯੋਗਤਾ ਦਾ ਸਤਿਕਾਰ ਕਰਨਗੇ ਇਹ ਫੈਸਲਾ ਅਸਾਂ ਆਪ ਕਰਨਾ ਹੈ; ਆਪਣੇ ਬੱਚਿਆਂ ਦੀ ਅਯੋਗਤਾ ਦਾ ਨਿਰਾਦਰ ਕਰ ਕੇ; ਆਪਣੇ ਬੱਚਿਆਂ ਦੀ ਅਯੋਗਤਾ ਨੂੰ ਸਹਿਣ ਕਰ ਕੇ; ਜਾਂ ਆਪਣੇ ਬੱਚਿਆਂ ਦੀ ਅਯੋਗਤਾ ਦਾ ਸਤਿਕਾਰ ਕਰ ਕੇ। ਰੱਖਿਆ ਜਾਂ ਪਿਆਰ ਕਰ ਕੇ ਨਹੀਂ: ਸਤਿਕਾਰ ਕਰ ਕੇ ਰੱਖਿਆ ਅਤੇ ਪਿਆਰ ਅਸੀਂ ਪਰਵਿਰਤੀ ਵੱਸ ਕਰਦੇ ਹਾਂ: ਅਸੀ ਨਹੀਂ ਕਰਦੇ ਸਾਡੇ ਕੋਲੋਂ ਹੁੰਦਾ ਹੈ; ਸਾਡੀ ਮਜਬੂਰੀ ਹੈ। ਸਤਿਕਾਰ ਸਾਝੀ ਸਾਧਨਾ ਹੈ; ਸੱਭਿਅ ਸਮਾਜਕ ਸਾਧਨਾ।

ਇਸ ਸਾਧਨਾ ਵਿੱਚ ਕੁਤਾਹੀ ਨਹੀਂ ਹੋਣੀ ਚਾਹੀਦੀ । ਆਦਰ ਨਾ ਕਰਨ ਵਿੱਚ ਕੁਤਾਹੀ ਹੈ। ਅਨਾਦਰ ਕਰਨ ਵਿੱਚ ਅਪਰਾਧ ਹੈ। ਇਹ ਅਪਰਾਧ ਬਹੁਤ ਆਮ ਹੈ। ਬੱਚਿਆਂ ਨੂੰ ਝਿੜਕਣਾ, ਧੌਲ-ਧੱਛਾ ਕਰਨਾ, ਸ਼ਰਮਿੰਦੇ ਕਰਨਾ, ਗੱਲ ਗੱਲ ਉੱਤੇ ਜਵਾਬ ਤਲਬੀ ਕਰਨੀ, ਘੂਰੀ ਕੱਢ ਕੇ ਡਰਾਉਣਾ, ਉਨ੍ਹਾਂ ਕੋਲੋਂ ਈਨ ਮਨਵਾਉਣੀ, ਉਨ੍ਹਾਂ ਨੂੰ ਮੁਆਫ਼ੀ ਮੰਗਣ ਉੱਤੇ ਮਜਬੂਰ ਕਰਨਾ, ਉਨ੍ਹਾਂ ਨੂੰ ਸ਼ਰਤਬੰਦ ਕਰਨਾ  (ਜੇ ਐਹ ਨਹੀਂ ਕਰੋਗੇ ਤਾਂ ਔਹ ਨਹੀਂ ਮਿਲੇਗਾ), ਉਨ੍ਹਾਂ ਉੱਤੇ ਸ਼ੱਕ ਕਰਨਾ, ਉਨ੍ਹਾਂ ਨੂੰ ਨਾਲਾਇਕ, ਸ਼ੈਤਾਨ, ਸ਼ਰਾਰਤੀ, ਨਿਕੰਮਾ, ਢੀਠ ਆਦਿਕ ਆਖਣਾ, ਉਨ੍ਹਾਂ ਨੂੰ ਧਮਕੀਆਂ ਦੇਣੀਆਂ, ਉਨ੍ਹਾਂ ਨਾਲ ਨਿਰਾਦਰ ਭਰੇ ਲਹਿਜੇ ਵਿੱਚ ਬੋਲਣਾ, ਵਡੇਰੀ ਉਮਰ ਦੇ ਮਿੱਤ੍ਰ ਜਾਂ ਮਹਿਮਾਨ ਦੇ ਆਉਣ ਉੱਤੇ ਉਨ੍ਹਾਂ ਨੂੰ ਕੁਰਸੀ ਆਦਿਕ ਛੱਡਣ ਲਈ ਆਖਣਾ, ਉਨ੍ਹਾਂ ਨੂੰ ਨੌਕਰਾਂ ਵਾਂਗ ਵਰਤਣਾ, ਉਨ੍ਹਾਂ ਉੱਤੇ ਖਿਝਣਾ ਅਤੇ ਇਹ ਸਭ ਕਰਦਿਆਂ ਹੋਇਆਂ ਉਨ੍ਹਾਂ ਨੂੰ ਆਪਣੇ ਨਾਲੋਂ ਵੱਡਿਆਂ ਦੇ ਸਤਿਕਾਰ ਦਾ ਉਪਦੇਸ਼ ਦੇਣਾ, ਉਨ੍ਹਾਂ ਦਾ ਨਿਰਾਦਰ ਕਰਨਾ ਹੈ। ਇਹ ਸਾਡੇ ਘਰਾਂ ਵਿੱਚ ਬਹੁਤ ਆਮ ਹੈ।

ਅਸੀਂ ਆਪਣਾ ਸਾਰਾ ਜੀਵਨ ਆਪਣੀਆਂ ਇੱਛਾਵਾਂ, ਅਕਾਂਕਸ਼ਾਵਾਂ, ਪਰਵਿਰਤੀਆਂ,

102 / 174
Previous
Next