Back ArrowLogo
Info
Profile

ਸਫਲਤਾ ਅਤੇ ਪ੍ਰਸੰਨਤਾ

ਸਫਲ (ਸ+ ਫਲ) ਦੇ ਅਰਥ ਹਨ—ਫਲ ਨਾਲ, ਫਲ ਵਾਲਾ, ਫਲਦਾਰ; ਅਤੇ ਇਸ ਸ਼ਬਦ ਦਾ ਮੁੱਢਲਾ ਸੰਬੰਧ ਬਨਸਪਤੀ ਨਾਲ ਹੈ। ਬਨਸਪਤੀ ਜਾਂ ਬੇਲ ਬੂਟਿਆਂ ਨੂੰ ਸਫਲ ਹੋਣ ਲਈ ਕੋਈ ਉਚੇਚਾ ਉਪਰਾਲਾ ਕਰਨਾ ਪੈਂਦਾ ਹੋਵੇ, ਇਹ ਗੱਲ ਭਲੀ-ਭਾਂਤ ਪ੍ਰਗਟ ਨਹੀਂ। ਬਨਸਪਤੀ ਵਿਗਿਆਨੀ ਕੁਝ ਪਿਆ ਆਖੇ, ਸਾਧਾਰਣ ਮਨੁੱਖ ਦਾ ਸਾਧਾਰਣ ਅਨੁਭਵ ਇਹੋ ਹੈ ਕਿ ਬੇਲ-ਬੂਟੇ ਨਿਰਯਤਨ ਅਤੇ ਨਿਰਇੱਛਿਤ ਹੀ ਸਫਲ ਹੋ ਜਾਂਦੇ ਹਨ। ਪਸ਼ੂ-ਜੀਵਨ ਵਿੱਚ ਸਫਲਤਾ ਨਾ ਏਨੀ ਸੁਭਾਵਕ ਹੈ ਨਾ ਏਨੀ ਸ਼ਰਲ। ਪਸੂ-ਜੀਵਨ ਵਿੱਚ ਸਫਲਤਾ ਦੀ ਚੇਤਨਾ, ਇੱਛਾ ਅਤੇ ਜਤਨ ਕਲੀ-ਭਾਂਤ ਵੇਖੇ ਜਾ ਸਕਦੇ ਹਨ। ਮਨੁੱਖੀ ਜੀਵਨ ਵਿੱਚ ਸਫਲਤਾ ਦੀ ਚੇਤਨਾ, ਇੱਛਾ ਅਤੇ ਜਤਨ ਦੇ ਨਾਲ ਨਾਲ ਫਲ ਦੀ ਬੌਧਿਕ ਵਿਆਖਿਆ ਵੀ ਆ ਸ਼ਾਮਲ ਹੋਈ ਹੈ। ਇਸ ਵਿਆਖਿਆ ਨੇ ਬਨਸਪਤੀ ਵਿਚਲੀ ਸਹਿਜ ਅਤੇ ਸਰਲ ਜਹੀ ਸਫਲਤਾ ਨੂੰ ਮਨੁੱਖੀ ਜੀਵਨ ਦੇ ਅੰਤਲੇ ਉਦੇਸ਼ ਅਤੇ ਗੀਤਾ ਵਿਚਲੇ ਕਰਮਯੋਗ ਦੇ ਗੁੰਝਲਦਾਰ ਰੂਪ ਪ੍ਰਦਾਨ ਕਰ ਦਿੱਤੇ ਹਨ।

ਵਲ ਅਤੇ ਸਫਲਤਾ ਨਾਲ ਸੰਬੰਧਿਤ ਅਧਿਆਤਮਕ ਅਤੇ ਦਾਰਸ਼ਨਿਕ ਬਾਰੀਕੀਆਂ ਦੇ ਨਾਲ ਨਾਲ ਇੱਕ ਸਮਾਜਿਕ ਕਠੋਰਤਾ ਵੀ ਸਾਂਝ ਪਾ ਬੈਠੀ ਹੈ, ਜਿਸ ਦੇ ਕਾਰਨ ਸਫਲਤਾ ਦੇ ਅਰਥ 'ਜਿੱਤ' ਕੀਤੇ ਜਾਣ ਲੱਗ ਪਏ ਹਨ। ਇਸ ਅਰਥ-ਵਿਕਾਸ ਜਾਂ ਅਰਬ-ਵਿਗਾੜ ਦਾ ਕਾਰਨ 'ਮੁਕਾਬਲਾ' ਹੈ। ਮੁਕਾਬਲੇ ਨੂੰ ਮਨੁੱਖੀ ਜੀਵਨ ਦੀ ਸਰਵ-ਵਿਆਪਕ ਵਾਸਤਵਿਕਤਾ ਜਾਂ ਸੱਚਾਈ ਮੰਨ ਲਿਆ ਜਾਣ ਕਰਕੇ ਸੱਭਿਅ ਮਨੁੱਖ ਜੀਵਨ ਦੇ ਹਰ ਮੌੜ ਉੱਤੇ ਜਿੱਤ-ਹਾਰ ਵਿਚਲੀ ਸੂਖਮ ਸਰਹੱਦ ਉੱਤੇ ਖਲੋਤਾ ਮਹਿਸੂਸ ਕਰਦਾ ਹੈ। ਨਤੀਜਾ ਇਹ ਹੈ ਕਿ ਜਿਹੜੀ ਸਫਲਤਾ ਬਨਸਪਤੀ ਵਿੱਚ ਵਿਕਾਸ ਰੂਪ ਹੈ ਅਤੇ ਪਸ਼ੂ-ਜੀਵਨ ਵਿੱਚ ਪ੍ਰਾਪਤੀ ਰੂਪ ਹੈ, ਉਹ ਸਫਲਤਾ ਮਨੁੱਖੀ ਜੀਵਨ ਵਿੱਚ ਜਿੱਤ ਰੂਪ ਹੋ ਕੇ ਮਨੁੱਖ ਦੇ ਸੰਬੰਧਾਂ ਵਿਚਲੀ ਸੁੰਦਰਤਾ ਦੀ ਹਾਨੀ ਕਰਨ ਦੀ ਦੋਸ਼ੀ ਹੈ। ਮਨੁੱਖੀ ਇਤਿਹਾਸ ਵਿਚਲੀਆਂ ਬਹੁਤ ਸਾਰੀਆਂ ਜਿੱਤਾਂ ਪ੍ਰਾਪਤੀਆਂ ਦੀ ਥਾਂ ਹਾਨੀਆਂ ਉਪਜਾਉਣ ਦੀਆਂ ਦੋਸ਼ੀ ਹਨ ਤਾਂ ਵੀ ਜਿੱਤਾਂ ਹੋਣ ਕਰਕੇ ਸਫਲਤਾਵਾਂ ਆਖੀਆਂ  ਜਾਂਦੀਆਂ ਹਨ। ਭਾਰਤੀ ਮੰਦਰਾਂ, ਮੂਰਤੀਆਂ ਅਤੇ ਵਿਸ਼ਵ-ਵਿਦਿਆਲਿਆਂ ਨੂੰ ਬਰਬਾਦ ਕਰਨਾ ਇਸਲਾਮੀ ਹਮਲਾਵਰਾਂ ਦੀ ਸਫਲਤਾ (ਜਿੱਤ) ਆਖੀ ਜਾਂਦੀ ਰਹੀ ਹੈ। ਇਹ ਸਫਲਤਾ ਜੇਤੂਆਂ ਨੂੰ ਹੈਂਕੜ ਅਤੇ ਹਾਰਿਆਂ ਨੂੰ ਨਮੋਸ਼ੀ ਦਿੰਦੀ ਆਈ ਹੈ। ਪ੍ਰਸੰਨਤਾ ਨਾਲੋਂ ਇਸ ਦਾ ਨਾਤਾ ਟੁੱਟਦਾ ਗਿਆ ਹੈ। ਅਜੋਕਾ ਮਨੁੱਖ ਪ੍ਰਸਨਤਾ ਦੇ ਮੁੱਲੇ ਸਫਲਤਾ ਦੇ ਸੌਦੇ ਨੂੰ ਲਾਹੇਵੰਦਾ ਵਪਾਰ ਸਮਝਣ ਦੀ ਨਾਦਾਨੀ ਕਰਦਾ ਹੈ।

ਭਾਰਤੀ ਵਿਚਾਰ ਵਿਧੀ ਨੇ ਸੁਰੱਖਿਅਤ, ਸਮਰਿੱਧ, ਸਤਿਕਾਰਯੋਗ ਅਤੇ ਸੁੰਦਰ ਸੰਸਾਰਕ ਜੀਵਨ ਨੂੰ ਆਪਣਾ ਵਿਸ਼ਾ ਕਦੇ ਨਹੀਂ ਬਣਾਇਆ। ਇਹ ਸਮਾਜਿਕ ਜੀਵਨ ਦੀ ਵਾਸਤਵਿਕਤਾ ਨੂੰ ਭਰਮ, ਬੰਧਨ ਅਤੇ ਪਿਛਲੇ ਜਨਮਾਂ ਵਿੱਚ ਕੀਤੇ ਪਾਪਾਂ ਦੀ ਸਜ਼ਾ ਅਤੇ

115 / 174
Previous
Next