Back ArrowLogo
Info
Profile
ਖਿੱਝ, ਉਦਾਸੀ, ਝੋਰੇ, ਬੇ-ਲੋੜੇ ਹੋਣ ਦੇ ਅਹਿਸਾਸ, ਭੂਤਕਾਲ ਦੀਆਂ ਯਾਦਾਂ ਅਤੇ ਭਵਿੱਖ ਬਾਰੇ ਸ਼ੰਕਿਆਂ ਨਾਲ ਬੁੜ੍ਹਾਪੇ ਦਾ ਸੰਬੰਧ ਆਮ ਹੈ, ਪਰ ਕੁਦਰਤੀ ਅਤੇ ਜ਼ਰੂਰੀ ਨਹੀਂ।

ਉਂਞ ਤਾਂ ਹਰ ਆਦਮੀ ਆਪਣੇ ਆਪ ਵਿੱਚ ਅਦੁੱਤੀ ਇਕਾਈ ਮੰਨਿਆ ਜਾ ਸਕਦਾ। ਹੈ ਅਤੇ ਹਰ ਆਦਮੀ ਦਾ ਬੁੜ੍ਹਾਪਾ ਵੱਖਰੀ ਪ੍ਰਕਾਰ ਦਾ ਆਖਿਆ ਜਾ ਸਕਦਾ ਹੈ, ਪਰ ਮਨੁੱਖਾਂ ਵਿਚਲੀ ਸਮਾਨਤਾ ਵੀ ਇੱਕ ਸੱਚ ਹੈ, ਜਿਸ ਦੇ ਆਧਾਰ ਉੱਤੇ ਮਨੁੱਖੀ ਬੁੜ੍ਹਾਪੇ ਨੂੰ ਸ਼੍ਰੇਣੀ-ਬੱਧ ਕੀਤਾ ਜਾ ਸਕਦਾ ਹੈ। ਮੈਂ ਬੁੜਾਪੇ ਦੀਆਂ ਤਿੰਨ ਕਿਸਮਾਂ ਜਾਂ ਵੰਝਾਂ ਕਰਦਾ ਹਾਂ। ਇਨ੍ਹਾਂ ਵੰਡਾ ਦੀ ਵਿਆਖਿਆ ਵਿੱਚ ਉਸ ਵਿਧੀ ਦਾ ਵਿਸਥਾਰ ਭੀ ਸ਼ਾਮਿਲ ਹੈ, ਜਿਸ ਨੂੰ ਅਪਣਾਅ ਕੇ ਬੁੜ੍ਹਾਪਾ ਸੁੰਦਰ, ਸਤਿਕਾਰਯੋਗ ਅਤੇ ਪ੍ਰਸੰਨ ਹੋ ਸਕਦਾ ਹੈ।

ਤਮੋ ਗੁਣ, ਰਜੋ ਗੁਣ ਅਤੇ ਸਤੋ ਗੁਣ ਦੇ ਆਧਾਰ ਉੱਤੇ ਮਨੁੱਖਾਂ ਨੂੰ ਤਿੰਨ ਪ੍ਰਧਾਨ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਸੰਸਾਰ ਦੇ ਸਾਰੇ ਮਨੁੱਖ ਤਾਮਸਿਕ, ਰਾਜਸਿਕ ਅਤੇ ਸਾਤਵਿਕ ਸੁਭਾਅ ਵਾਲੇ ਹੋ ਸਕਦੇ ਹਨ। ਹਰ ਜੀਵ ਅਤੇ ਵਸਤੂ ਵਿੱਚ ਇਹ ਤਿੰਨ ਗੁਣ ਸਦਾ ਮੌਜੂਦ ਮੰਨੇ ਜਾਂਦੇ ਹਨ। ਜਿਸ ਕਿਸੇ ਵਿਅਕਤੀ ਵਿੱਚ ਜਿਸ ਗੁਣ ਦੀ ਬਹੁਲਤਾ ਜਾਂ ਪ੍ਰਧਾਨਤਾ ਹੁੰਦੀ ਹੈ, ਉਹ ਵਿਅਕਤੀ ਉਸ ਸ਼੍ਰੇਣੀ ਵਿੱਚ ਮਿਥ ਲਿਆ ਜਾਂਦਾ ਹੈ। ਵਿੱਦਿਆ, ਆਯੂ, ਅਨੁਭਵ ਅਤੇ ਅਭਿਆਸ ਨਾਲ ਮਨੁੱਖ ਤਾਮਸਿਕ ਤੋਂ ਰਾਜਸਿਕ ਅਤੇ (ਜਾਂ) ਰਾਜਸਿਕ ਤੋਂ ਸਾਰਵਿਕ ਸੁਭਾਅ ਵਾਲਾ ਬਣ ਸਕਦਾ ਹੈ। ਇਹ ਕੰਮ ਬਹੁਤਾ ਸੋਖਾ ਨਹੀਂ। ਵਿੱਦਿਆ ਤੋਂ ਮੇਰਾ ਭਾਵ ਕੇਵਲ ਸਕੂਲ ਜਾਂ ਕਾਲਜ ਦੀ ਤਾਲੀਮ ਨਹੀਂ, ਸਗੋਂ ਉਹ ਸ੍ਰੇਸ਼ਟ ਸਾਹਿਤ ਵੀ ਹੈ, ਜਿਸ ਨੂੰ ਪੜ੍ਹ ਕੇ ਮਨੁੱਖ ਆਪਣੇ ਆਚਾਰ ਅਤੇ ਆਚਰਣ ਦੇ ਵਿਕਾਸ ਦੀ ਪ੍ਰੇਰਣਾ ਪ੍ਰਾਪਤ ਕਰ ਸਕੇ।

ਤਿੰਨ ਗੁਣਾਂ ਦਾ ਮਿਸ਼ਰਣ ਏਨਾ ਅਸੀਮ ਅਤੇ ਅਨੰਤ ਹੈ ਕਿ ਸੰਸਾਰ ਦਾ ਹਰ ਵਿਅਕਤੀ ਦੂਜੇ ਨਾਲੋਂ ਭਿੰਨ ਹੋ ਸਕਦਾ ਹੈ। ਇਨ੍ਹਾਂ ਵਿਚਲੀ ਸਾਂਝ ਏਨੀ ਪ੍ਰਬਲ ਹੈ ਕਿ ਦੁਨੀਆ ਦੇ ਦੋ ਵੱਖ ਵੱਖ ਭੂਗੋਲਿਕ ਅਤੇ ਸਮਾਜਿਕ ਵਾਤਾਵਰਣਾਂ ਵਿੱਚ ਵਿਚਰਣ-ਵੱਸਣ ਵਾਲੇ ਵਿਅਕਤੀਆਂ  ਦੇ ਸੁਭਾਵਾਂ ਵਿੱਚ ਦੋ ਜੌੜੇ ਭਰਾਵਾਂ ਜਿੰਨੀ ਸਾਂਝ ਸੰਭਵ ਹੈ।

ਹਰ ਇੱਕ ਗੁਣ ਮਨੁੱਖ ਦੇ ਸਰੀਰਕ ਅਤੇ ਮਾਨਸਿਕ ਗੁਣਾਂ ਦਾ ਲਖਾਇਕ ਹੈ। ਤਮੋ ਗੁਣ ਮਾਨਸਿਕ ਤੌਰ ਉੱਤੇ ਸਾਥ, ਸਹਾਇਤਾ ਅਤੇ ਸੁਖ ਦੀ ਇੱਛਾ ਦਾ ਲਖਾਇਕ ਹੈ। ਇਸ ਗੁਣ ਕਾਰਨ ਹੀ ਮਨੁੱਖ ਨੂੰ ਸਮਾਜਿਕ ਪਸ਼ੂ ਆਖਿਆ ਜਾਂਦਾ ਹੈ। ਸਰੀਰਕ ਪੱਖੋਂ ਇਹ ਗੁਣ ਸੁਖ ਰਹਿਣੇ, ਭੋਜਨ-ਪ੍ਰੇਮੀ, ਮੋਟੋ ਅਤੇ ਕੋਮਲ ਸਰੀਰ ਦਾ ਲਖਾਇਕ ਹੈ। ਅੰਗਰੇਜ਼ੀ ਭਾਸ਼ਾ ਵਿੱਚ ਤਮੋ ਗੁਣੀ ਸਰੀਰਕ ਬਣਤਰ ਨੂੰ ਐਂਡਮਾਰਫਿਕ (Endomorphic) ਅਤੇ ਤਮੋ ਗੁਣੀ ਮਾਨਸਿਕ ਝੁਕਾਅ ਨੂੰ ਵਿਸੈਰੋਟੋਨੀਆ (Vis-cerotonia) ਆਖਿਆ ਜਾਂਦਾ ਹੈ। ਇਸ ਸੁਭਾਅ ਵਾਲਾ ਆਦਮੀ ਇਕਾਂਤ ਤੋਂ ਡਰਦਾ ਹੈ; ਸਾਥ ਲਈ ਤਾਂਘਦਾ ਹੈ; ਬਹੁਤਾ ਭਾਵੁਕ ਹੁੰਦਾ ਹੈ; ਆਪਣੇ ਭਾਵਾਂ ਨੂੰ ਨਿਸੰਗ ਹੋ ਕੇ ਪ੍ਰਗਟ ਕਰਦਾ ਹੈ; ਆਪਣੇ ਦਿਲ ਦੀ ਗੱਲ ਕਹਿੰਦਾ ਹੈ; ਦੂਜੇ ਦੀ ਸੁਣਦਾ ਹੈ। ਮਨੁੱਖ ਦਾ ਬਚਪਨ ਵਿਸੈਰੋਟੋਨੀਆ ਜਾਂ ਤਮੋ ਗੁਣੀ ਮਾਨਸਿਕਤਾ ਦਾ ਧਾਰਨੀ ਹੁੰਦਾ ਹੈ। ਇਹ ਮਾਨਸਿਕਤਾ ਵਿਕਾਸ ਦੀਆਂ ਸੰਭਾਵਨਾਵਾਂ ਨਾਲ ਭਰਪੂਰ ਹੁੰਦੀ ਹੈ।

ਰਜੋ ਗੁਣੀ ਸਰੀਰ ਮੋਟੀਆਂ ਹੱਡੀਆਂ ਅਤੇ ਮਜਬੂਤ ਪੱਠਿਆਂ ਵਾਲੇ ਹੁੰਦੇ ਹਨ। ਮਾਨਸਿਕ ਤੌਰ ਉੱਤੇ ਇਹ ਗੁਣ ਕਿਰਿਆਸ਼ੀਲਤਾ, ਚੁਸਤੀ, ਸਾਵਧਾਨੀ, ਉੱਦਮ, 'ਸ਼ਕਤੀ-ਪ੍ਰੇਮ' ਅਤੇ ਪ੍ਰਭੂਤਾ ਦੀ ਇੱਛਾ ਦਾ ਲਖਾਇਕ ਹੈ। ਰਜੋ ਗੁਣੀ ਮਨੁੱਖ ਆਪਣੀ ਅਤੇ ਦੂਜਿਆਂ ਦੀ ਪੀੜ ਤੋਂ ਇੱਕੋ ਜਿਹਾ ਅਭਿੱਜ ਅਤੇ ਅਣਜਾਣ ਹੁੰਦਾ ਹੈ। ਕਠੋਰ ਨੇਮਾਂ ਦਾ

122 / 174
Previous
Next