Back ArrowLogo
Info
Profile
ਪਾਲਨ, ਮੁਕਾਬਲੇ ਅਤੇ ਸੰਘਰਸ਼ ਦਾ ਸ਼ੌਕ, ਜਿੱਤ ਦਾ ਵਿਸ਼ਵਾਸ, ਆਪਣੀ ਸ੍ਰੇਸ਼ਟਤਾ ਪ੍ਰਗਟ ਕਰਨ ਦੀ ਇੱਛਾ, ਲੋਭ ਅਤੇ ਸਵਾਰਥ ਰਜੋ ਗੁਣੀ ਸੁਭਾਅ ਦੇ ਪ੍ਰਮੁੱਖ ਅੰਗ ਹਨ। ਕਠੋਰ ਨੇਮਾਂ ਦਾ ਪਾਲਨ, ਜਿੱਤ ਦਾ ਵਿਸ਼ਵਾਸ ਅਤੇ ਸ੍ਰੇਸ਼ਟਤਾ ਦਾ ਖ਼ਿਆਲ ਮਨੁੱਖ ਨੂੰ ਰਜੋ ਗੁਣੀ ਬਣਾਉਂਦਾ ਅਤੇ ਬਣਾਈ ਰੱਖਦਾ ਹੈ। ਰਜੋ ਗੁਣ ਮਨੁੱਖ ਦੇ ਵਿਅਕਤੀਗਤ ਅਤੇ ਸਮਾਜਿਕ ਵਿਕਾਸ ਦੇ ਰਾਹ ਦੀ ਵੱਡੀ ਰੁਕਾਵਟ ਹੈ। ਜਵਾਨੀ ਦੀ ਉਮਰ ਰਜੋ ਗੁਣੀ ਮਾਨਸਿਕਤਾ ਦੀ ਉਮਰ ਹੈ। ਰਜੋ ਗੁਣੀ ਸਰੀਰ ਨੂੰ ਅੰਗਰੇਜ਼ੀ ਵਿੱਚ ਮੈਸੋਮਾਰਥਿਕ (Mesomorphic) ਅਤੇ ਰਜੋ ਗੁਣੀ ਮਾਨਸਿਕਤਾ ਨੂੰ ਸੁਮੈਟੋਟੋਨੀਆ (somutotonia) ਆਖਦੇ ਹਨ।

ਸਤੋ ਗੁਣੀ ਸਰੀਰ ਦੁਬਲਾ, ਪਤਲਾ ਹੁੰਦਾ ਹੈ ਜਾਂ ਇਹ ਕਹਿ ਸਕਦੇ ਹਾਂ ਕਿ ਮਜਬੂਰ ਪੱਠਿਆਂ ਅਤੇ ਵੱਡੀਆਂ ਹੱਡੀਆਂ ਵਾਲਾ ਨਹੀਂ ਹੁੰਦਾ। ਸਤੋ ਗੁਣੀ ਮਾਨਸਿਕਤਾ ਅੰਤਰਮੁਖੀ ਹੁੰਦੀ ਹੈ। ਇਸ ਪ੍ਰਕਾਰ ਦੀ ਮਾਨਸਿਕਤਾ ਆਪਣੇ ਤੋਂ ਬਾਹਰਲੇ ਜਗਤ ਨਾਲ ਨਾ ਤਾਂ ਸ੍ਰੇਸ਼ਟਤਾ ਅਤੇ ਪ੍ਰਭੁਤਾ ਦਾ ਰਿਸ਼ਤਾ ਰੱਖਦੀ ਹੈ ਅਤੇ ਨਾ ਹੀ ਗੁਰੂ ਪਿਆਰ ਵਾਲਾ (ਜਾਂ ਮੋਹ ਵਾਲਾ) ਜਜ਼ਬਾਤੀ ਰਿਸ਼ਤਾ ਰੱਖਦੀ ਹੈ। ਇਸ ਪ੍ਰਕਾਰ ਦੀ ਮਾਨਸਿਕਤਾ ਨੂੰ ਆਪਣੀ ਦਿਮਾਗ਼ੀ ਅਤੇ ਕਲਪਨਾਮਈ ਦੁਨੀਆ ਵਿੱਚ ਵੱਸਣਾ ਚੰਗਾ ਲੱਗਦਾ ਹੈ। ਇਹ ਪ੍ਰਭੁਤਾ, ਜਿੱਤ, ਸ੍ਰੇਸ਼ਟਤਾ, ਲੋਭ, ਸੰਘਰਸ਼ ਅਤੇ ਮੋਹ ਆਦਿਕ ਤੋਂ ਪਰੇ ਰਹਿ ਕੇ 'ਜੀਣ ਅਤੇ ਜੀਣ ਦੇਣ' ਵਿੱਚ ਅਮਲੀ ਵਿਸ਼ਵਾਸ ਰੱਖਣ ਵਾਲੀ ਮਾਨਸਿਕਤਾ ਹੈ। ਇਹ ਮਾਨਸਿਕਤਾ ਨਾ ਸੁਖ ਰਹਿਣੀ ਹੈ, ਨਾ ਆਲਸੀ। ਨਾ ਤਾਂ ਇਹ ਕਿਸੇ ਕਠੋਰ ਨੇਮ ਦੀ ਪਾਲਣਾ ਵਿੱਚ ਕਿਸੇ ਗੌਰਵ ਦਾ ਅਨੁਭਵ ਕਰਦੀ ਹੈ ਅਤੇ ਨਾ ਹੀ ਨੇਮ-ਹੀਣਤਾ ਦਾ ਸਤਿਕਾਰ ਕਰਦੀ ਹੈ। ਇਹ ਮਾਨਸਿਕਤਾ ਗੌਤਮ ਬੁੱਧ ਵਾਲੇ ਮੱਧ ਮਾਰਗ ਦਾ ਸਤਿਕਾਰ ਕਰਦੀ ਹੈ; ਵਿਕਾਸ ਦੀਆਂ ਸੰਭਾਵਨਾਵਾਂ ਨਾਲ ਸੰਬੰਧ ਰੱਖਦੀ ਹੈ।

ਸਤੋ ਗੁਣੀ ਸਰੀਰ ਨੂੰ ਅੰਗਰੇਜ਼ੀ ਵਿੱਚ ਐਕਟੋਮਾਰਥਿਕ (Ectomorphic) ਅਤੇ ਮਾਨਸਿਕਤਾ ਨੂੰ ਸੈਰੀਬ੍ਰਿਟਾਨਿਕ (Cerebrotonic) ਆਖ ਲੈਂਦੇ ਹਨ। ਇਹ ਮਾਨਸਿਕਤਾ ਮਨੁੱਖੀ ਥੁੜਾਪੇ ਨਾਲ ਮੇਲ ਖਾਂਦੀ ਹੈ।"

ਇਸ ਲੇਖ ਦੇ ਆਰੰਭ ਵਿੱਚ ਮੈਂ ਕਿਹਾ ਹੈ ਕਿ ਮਨੁੱਖ ਦਾ ਸਮਾਜਿਕ ਵਿਕਾਸ ਸ਼ਕਤੀ ਅਤੇ ਅਰਥ ਦੀ ਅਗਵਾਈ ਵਿੱਚ ਹੋਇਆ ਹੈ। ਸਿਆਸੀ ਪਿੜ ਵਿੱਚ ਸ਼ਕਤੀ ਅਤੇ ਹਿੱਸਾ ਦੀ ਲੋੜ ਹੈ, ਇਹ ਗੱਲ ਕਿਸੇ ਕੋਲੋਂ ਲੁਕੀ ਹੋਈ ਨਹੀਂ। ਆਰਥਿਕ ਖੇਤਰ ਵਿੱਚ ਵੀ ਸ਼ਕਤੀ ਦੀ ਲੋੜ ਸਿਆਸੀ ਖੇਤਰ ਜਿੰਨੀ ਹੀ ਹੈ, ਪਰੰਤੂ ਇਸ ਦੀ ਵਰਤੋਂ ਜ਼ਰਾ ਵੱਖਰੀ ਹੈ। ਸ਼ਕਤੀ ਅਤੇ ਅਰਥ ਦਾ ਵਧਿਆ ਹੋਇਆ ਮਹੱਤਵ ਮਨੁੱਖ ਦੇ ਰੂਹਾਨੀ ਜਾਂ ਧਾਰਮਿਕ ਜਗਤ ਵਿੱਚ ਵੀ ਪ੍ਰਵੇਸ਼ ਕਰ ਗਿਆ ਹੈ। ਰੂਹਾਨੀ ਵਿਕਾਸ ਲਈ ਕੀਤੀ ਜਾਣ ਵਾਲੀ ਸਾਧਨਾ ਨੂੰ 'ਕਮਾਈ' ਆਖਿਆ ਜਾਂਦਾ ਹੈ। ਸਫਲ ਸਾਧਕ ਨੂੰ 'ਜੋਤੂ' ਜਾਂ ਸਾਰੇ 'ਜੱਗ ਦਾ ਜੇਤੂ' ਕਹਿ ਕੇ ਸ਼ਕਤੀ ਅਤੇ ਸੰਘਰਸ਼ ਦੀ ਸ੍ਰੇਸ਼ਟਤਾ ਅਤੇ ਸਰਵ-ਵਿਆਪਕਤਾ ਨੂੰ ਸਵੀਕਾਰ ਕੀਤਾ ਜਾਂਦਾ ਹੈ। ਹਰ ਧਰਮ ਮਨੁੱਖ ਨੂੰ ਰੱਬ ਦੁਆਰਾ ਆਪਣੇ ਰੂਪ ਵਿੱਚ, ਆਪਣੇ ਦੱਸੇ ਮਨੋਰਥ ਦੀ ਪ੍ਰਾਪਤੀ ਲਈ ਉਪਜਾਇਆ ਹੋਇਆ ਦੱਸ ਕੇ ਉਸ ਵਿੱਚ ਸ੍ਰੇਸ਼ਟਤਾ ਦਾ ਵਿਸ਼ਵਾਸ ਜਾਂ ਵਹਿਮ ਪੈਦਾ ਕਰਦਾ ਹੈ। ਇਹ ਸਾਰਾ ਨਿੱਕ-ਸੁੱਕ  ਰਜੋ ਗੁਣੀ ਮਾਨਸਿਕਤਾ ਦਾ ਹਿੱਸਾ ਹੈ।

ਸਾਡੀ ਦੁਨੀਆ ਨਾ ਬੱਚਿਆਂ ਲਈ ਹੈ, ਨਾ ਬੁੱਢਿਆਂ ਲਈ; ਇਹ ਜਵਾਨਾਂ ਦੀ ਦੁਨੀਆ ਹੈ। ਸਾਡਾ ਚੋਗਿਰਦਾ ਅਤੇ ਸਾਡੀ ਵਿੱਦਿਆ ਪੂਰੇ ਯਤਨ ਨਾਲ ਬੱਚੇ ਵਿੱਚੋਂ ਸਾਧ, ਸਹਾਇਤਾ, ਸਹਿਯੋਗ ਅਤੇ ਸੁਖ ਦੀ ਤਮੋ ਗੁਣੀ ਮਾਨਸਿਕਤਾ ਨੂੰ ਮਾਰ ਮੁਕਾਅ ਕੇ ਉਸ ਨੂੰ ਸੰਘਰਸ਼ੀ,

–––––––––––––

1. ਇਹ ਤਿੰਨ ਵੰਡਾਂ ਪ੍ਰਸਿੱਧ ਮਨੋ-ਵਿਗਿਆਨੀ ਸ਼ੈਲਡਨ ਦੀਆਂ ਕੀਤੀਆਂ ਹੋਈਆਂ ਹਨ।

123 / 174
Previous
Next