Back ArrowLogo
Info
Profile
ਜਿਸ ਨੇ ਸਦਾਚਾਰ ਨੂੰ ਆਪਣੀ ਆਦਤ ਬਣਾ ਲਿਆ ਹੈ ਜਾਂ ਸਦਾਚਾਰ ਜਿਸ ਦੀ ਆਦਤ ਬਣ ਗਿਆ ਹੈ ਉਸ ਨਾਲੋਂ ਚੰਗੇਰੇ ਆਦਮੀ ਦਾ ਕਿਆਸ ਸੰਭਵ ਨਹੀਂ। ਅਰਸਤੂ ਕਹਿੰਦਾ ਸੀ ਕਿ 'ਆਦਤਾਂ (ਵਿਵਹਾਰ ਦੇ ਤੌਰ ਤਰੀਕੇ) ਸਾਡੇ ਮਨ ਨਾਲ ਉਵੇਂ ਹੀ ਸੰਬੰਧਤ ਹਨ ਜਿਵੇਂ ਸਾਡੇ ਸਰੀਰ ਨਾਲ ਸਾਡੇ ਵਸਤਰ। ਆਦਤਾਂ ਉਵੇਂ ਹੀ ਸਾਡੇ ਮਨ ਦੀ ਸੁੰਦਰਤਾ ਵਿੱਚ ਵਾਧਾ ਕਰਦੀਆਂ ਹਨ, ਜਿਵੇਂ ਸਾਡੇ ਮੇਚ ਦੇ ਵਸਤਰ ਸਾਡੀ ਸਰੀਰਕ ਸੁੰਦਰਤਾ ਵਿੱਚ ਵਾਧਾ ਕਰਦੇ ਹਨ। ਸ਼ਰਤ ਇਹ ਹੈ ਕਿ ਸਾਡੀਆਂ ਆਦਤਾਂ (ਸਾਡੇ ਵਸਤਰਾਂ ਵਾਂਗ) ਮੈਚ ਦੀਆਂ ਹੋਣ।" 'ਮੇਚ ਦੀਆਂ' ਤੋਂ ਉਸ ਦਾ ਭਾਵ ਸੀ 'ਸਾਡੇ ਸਮਾਜਕ ਸਥਾਨ ਦੇ ਅਨੁਕੂਲ'।

ਗੁੰਝਲਦਾਰ ਸੱਭਿਅ ਸਮਾਜਕ ਜੀਵਨ ਵਿੱਚ ਵਿਅਕਤੀ ਦਾ ਸਥਾਨ ਬਹੁ-ਪ੍ਰਕਾਰੀ ਹੈ। ਘਰ ਵਿੱਚ ਹੀ ਉਹ ਕਿਸੇ ਨਾਲੋਂ ਵੱਡਾ ਹੈ, ਕਿਸੇ ਨਾਲੋਂ ਛੋਟਾ; ਕਿਸੇ ਦਾ ਪੁੱਤ੍ਰ ਹੈ, ਕਿਸੇ ਦਾ ਪਿਤਾ। ਘਰੋਂ ਬਾਹਰਲੇ ਹਰ ਆਦਮੀ ਨਾਲ ਉਸ ਦਾ ਰਿਸ਼ਤਾ ਵੱਖਰਾ ਹੈ। ਕਿਸੇ ਲਈ ਓਪਰਾ ਹੈ, ਕਿਸੇ ਲਈ ਆਪਣਾ: ਕਿਸੇ ਲਈ ਅਵਸਰ ਹੈ, ਕਿਸੇ ਲਈ ਮਾਤਹਿਤ ਕਿਸੇ ਲਈ ਗਾਹਕ ਹੈ, ਕਿਸੇ ਲਈ ਦੁਕਾਨਦਾਰ: ਕਿਸੇ ਲਈ ਸਹਿਯੋਗੀ ਹੈ, ਕਿਸੇ ਦਾ ਪ੍ਰਤਿਦੰਦੀ। ਸੰਬੰਧਾਂ ਦੇ ਇਸ ਤਾਣੇ-ਬਾਣੇ ਵਿੱਚ ਉਲਝੇ ਹੋਏ ਆਦਮੀ ਨੂੰ ਜੇ ਹਰ ਮੌਕੇ ਉੱਤੇ ਸੋਚ-ਸਮਝ ਕੇ ਇਹ ਫੈਸਲਾ ਕਰਨਾ ਪਵੇ ਕਿ ਇਸ ਪਰਿਸਥਿਤੀ ਵਿੱਚ ਮੈਂ ਕਿਸ ਪ੍ਰਕਾਰ ਦਾ ਵਿਵਹਾਰ ਜਾਂ ਵਤੀਰਾ ਅਪਣਾਵਾਂ ਤਾਂ ਫ਼ੈਸਲਾਉਣ ਦੇ ਭਾਰ ਨਾਲ ਉਸ ਦਾ ਤੰਤੂ-ਪ੍ਰਬੰਧ ਹੀ ਵਿਗੜ ਜਾਵੇਗਾ। ਅਸਾਂ ਆਪਣੀ ਮਾਨਸਿਕਤਾ ਅਨੁਸਾਰ, ਵੱਖ ਵੱਖ ਪਰਿਸਥਿਤੀਆਂ ਵਿੱਚ ਵਰਤਣ ਵਿਵਹਾਰਨ ਦੀਆਂ ਆਦਤਾਂ ਬਣਾ ਲਈਆਂ ਹੋਈਆਂ ਹਨ ਜਿਨ੍ਹਾਂ ਸਦਕਾ ਜੀਵਨ ਸਰਲ ਅਤੇ ਸੁਖਾਵਾਂ ਬਣਿਆ ਹੋਇਆ ਹੈ। ਇਹ ਸਭ ਕੁਝ ਏਨੀ ਸਰਲਤਾ ਨਾਲ ਹੋ ਰਿਹਾ ਹੁੰਦਾ ਹੈ ਕਿ ਅਸੀਂ ਇਸ ਬਾਰੇ ਜਾਣਦੇ ਤਕ ਨਹੀਂ।

ਆਦਤਾਂ ਸਾਡੇ ਵਿਵਹਾਰ ਦੀ ਨਿਸਚਿਤ ਅਤੇ ਭਰੋਸੇਯੋਗ ਰੂਪ-ਰੇਖਾ ਉਲੀਕ ਕੇ ਸਾਨੂੰ ਮਾਨਵ ਤੋਂ 'ਵਿਅਕਤੀ' ਬਣਾਉਂਦੀਆਂ ਹਨ। ਵੱਖ ਵੱਖ ਆਦਮੀਆਂ ਦੀਆਂ ਆਦਤਾਂ ਵਿਚਲੀ ਸਾਂਭ ਅਤੇ ਇੱਕ-ਸੁਰਤਾ ਸਮਾਜ ਦੀ ਸਥਿਰਤਾ ਅਤੇ ਸੁੰਦਰਤਾ ਦਾ ਆਧਾਰ ਹੁੰਦੀ ਹੈ। ਆਦਤਾਂ ਬਿਨਾਂ ਵਿਅਕਤੀ ਅਤੇ ਰਿਵਾਜਾਂ ਬਿਨਾਂ ਸਮਾਜ ਸੰਭਵ ਨਹੀਂ। ਤਾਂ ਵੀ ਆਦਤ ਅਤੇ ਰਿਵਾਜ ਵਿੱਚ ਇੱਕ ਵੱਡਾ ਫਰਕ ਹੈ। ਕੋਈ ਵਿਅਕਤੀ ਆਪਣੀ ਆਦਤ ਦਾ ਵਿਰੋਧ ਨਹੀਂ ਕਰਦਾ ਜਾਂ ਉਸ ਵਿੱਚ ਆਪਣੀ ਆਦਤ ਦਾ ਵਿਰੋਧ ਕਰਨ ਦੀ ਇੱਛਾ ਨਹੀਂ ਹੁੰਦੀ; ਪਰੰਤੂ ਹਰ ਸਮਾਜ ਵਿੱਚ ਇੱਕਾ-ਦੁੱਕਾ ਅਜੋਹੇ ਵਿਅਕਤੀ ਹੁੰਦੇ ਹਨ ਜਿਹੜੇ ਪ੍ਰਚੱਲਤ ਰਿਵਾਜਾਂ ਨਾਲ ਅਸਹਿਮਤੀ ਜਾਂ ਵਿਰੋਧ ਪਰਗਟ ਕਰਦੇ ਹਨ। ਇਸ ਸੰਬੰਧ ਵਿੱਚ ਅੱਗੇ ਚੱਲ ਕੇ ਕੁਝ ਆਖਾਂਗਾ।

ਅਸਾਂ ਇਹ ਕਦੀ ਨਹੀਂ ਸੋਚਿਆ ਕਿ ਆਦਤ ਸਾਡਾ ਵਿਅਕਤਿਤਵ ਹੈ। ਇਸ ਦਾ ਕਾਰਨ ਇਹ ਹੈ ਕਿ ਅਸਾਂ ਆਦਤ ਸ਼ਬਦ ਦੇ ਗਲਤ ਅਰਥ ਪੱਲੇ ਬੰਨ੍ਹ ਰੱਖੇ ਹਨ। ਅਸਾਂ ਆਦਤ ਅਤੇ ਬੁਰਾਈ ਵਿੱਚ ਸਮਾਨਤਾ ਜਾਂ ਇੱਕ-ਰੂਪਤਾ ਪੈਦਾ ਕਰ ਲਈ ਹੈ। ਅਸੀਂ ਕਹਿੰਦੇ ਹਾਂ ਫਲਾਣੇ ਨੂੰ ਜੂਆ ਖੇਡਣ ਦੀ ਆਦਤ ਹੈ; ਅਮਕੇ ਨੂੰ ਸਿਗਰਟ ਜਾਂ ਸ਼ਰਾਬ ਪੀਣ ਦੀ ਆਦਤ ਹੈ। ਝੂਠ ਬੋਲਣ ਦੀ ਆਦਤ, ਚੋਰੀ ਕਰਨ ਦੀ ਆਦਤ, ਝਗੜਾ ਕਰਨ ਦੀ ਆਦਤ, ਫਜ਼ੂਲ- ਖ਼ਰਚੀ ਦੀ ਆਦਤ, ਨਿੰਦਾ ਦੀ ਆਦਤ, ਚੁਗਲੀ ਦੀ ਆਦਤ, ਰੁੱਸਣ ਦੀ ਆਦਤ, ਗੱਲ ਕੀ ਹਰ ਪ੍ਰਕਾਰ ਦੀ 'ਬੁਰਾਈ ਦੀ ਆਦਤ ਤੋਂ ਅਸੀਂ ਜਾਣੂ ਹਾਂ । ਪਰੰਤੂ ਸਹਾਇਤਾ ਦੀ ਆਦਤ, ਮਿੱਤ੍ਰਤਾ ਦੀ ਆਦਤ, ਆਦਰ ਦੀ ਆਦਤ, ਨਿਮ੍ਰਤਾ ਦੀ ਆਦਤ ਜਾਂ ਅਪਣੱਤ ਦੀ ਆਦਤ

129 / 174
Previous
Next