'ਆਨੰਦ' ਅਤੇ ਖੁਸ਼ੀ ਦੋਹਾਂ ਦੇ ਵਿੱਚ-ਵਿਚਾਲੇ ਇੱਕ ਹੋਰ ਤੀਜੀ ਮਾਨਸਿਕ ਅਵਸਥਾ ਹੈ ਜਿਸ ਨੂੰ ਰਸ ਮਗਨਤਾ ਆਖਿਆ ਜਾ ਸਕਦਾ ਹੈ। ਮਨੁੱਖੀ ਮਨ ਦੀ ਇਹ ਅਵਸਥਾ ਕਲਾ ਦੀ ਉਪਾਸਨਾ ਨਾਲ ਸੰਬੰਧਤ ਹੈ। ਇਸ ਅਵਸਥਾ ਨੂੰ ਵੀ 'ਆਨੰਦ' ਆਖ ਲਿਆ ਜਾਂਦਾ, ਪਰ ਇਸ ਦਾ ਇਹ ਨਾਂ ਬਹੁਤਾ ਢੁੱਕਵਾਂ ਨਹੀਂ। ਰਸ-ਮਗਨਤਾ ਅਧਿਆਤਮਕ ਅਰਥਾਂ ਵਿੱਚ ਆਨੰਦ ਨਹੀਂ, ਕਿਉਂਜੁ ਇਹ ਚਿਤ-ਵ੍ਰਿਤੀ ਦਾ ਨਿਰੋਧ ਨਹੀਂ; ਇਹ ਮਨੋਵੇਗਾਂ ਉੱਤੇ ਆਧਾਰਤ ਹੈ। ਇਹ ਖ਼ੁਸ਼ੀ ਦੀ ਨਹੀਂ ਕਿਉਂਜੁ ਇਹ ਵਾਸਤਵਿਕ ਸੰਬੰਧਾਂ ਉੱਤੇ ਆਧਾਰਤ ਨਹੀਂ ਅਤੇ ਇਸ ਵਿੱਚ ਕਰੁਣਾ, ਵਿਯੋਗ ਅਤੇ ਵਿਸਮਾਦ ਆਦਿਕ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਖੁਸ਼ੀ ਨਹੀਂ ਕਿਹਾ ਜਾ ਸਕਦਾ। ਆਪਣੇ ਸ੍ਰੇਸ਼ਟ ਅਤੇ ਸੂਖਮ ਰੂਪ ਨੂੰ ਪੁੱਜੀ ਹੋਈ ਰਸ-ਲੀਨਤਾ ਆਨੰਦ ਦੇ ਏਨੀ ਨੇੜੇ ਹੋ ਜਾਂਦੀ ਹੈ ਕਿ ਉਸ ਦੀ ਥਾਂ ਲੈਣ ਦੇ ਯੋਗ ਬਣ ਜਾਂਦੀ ਹੈ। ਘਟੀਆ ਅਤੇ ਸਥੂਲ ਪ੍ਰਕਾਰ ਦੀ ਰਸ-ਮਗਨਤਾ ਮਨੁੱਖੀ ਖ਼ੁਸ਼ੀ ਦੀ ਘਾਤਕ ਅਤੇ ਮਨੋਰੋਗਾਂ ਦਾ ਕਾਰਨ ਵੀ ਬਣ ਸਕਦੀ ਹੈ।
ਮੱਧਕਾਲ ਨੂੰ ਅਸਾਧਾਰਣ ਆਦਰਸ਼ਾਂ ਦਾ ਕਾਲ ਆਖਿਆ ਜਾ ਸਕਦਾ ਹੈ। ਉਨ੍ਹਾਂ ਆਦਰਸ਼ਾਂ ਦਾ ਇਸ ਧਰਤੀ ਉੱਤੇ ਸਾਕਾਰ ਹੋ ਸਕਣਾ ਸੰਭਵ ਨਹੀਂ ਸੀ ਮੰਨਿਆ ਜਾਂਦਾ। ਧਰਤੀ ਉਤਲੇ ਸਾਧਾਰਣ ਜੀਵਨ ਦੀ ਹਰ ਗੱਲ ਓਨਾ ਚਿਰ ਨਿਗੁਣੀ ਅਤੇ ਬੇ-ਅਰਥੀ ਗਿਣੀ ਜਾਂਦੀ ਸੀ, ਜਿੰਨਾ ਚਿਰ ਉਹ ਦੇਸ਼ ਦੇ ਰਾਜਾ ਜਾਂ ਦੁਨੀਆ ਦੇ ਰੱਬ ਨਾਲ ਸੰਬੰਧਤ ਨਹੀਂ ਕੀਤੀ ਜਾਂਦੀ। ਦੇਸ਼ਾਂ ਅਤੇ ਸਮਾਜਾਂ ਦੇ ਸੰਬੰਧਾਂ ਅਤੇ ਪ੍ਰਬੰਧਾਂ ਨੂੰ ਧੁਰੋਂ ਆਏ ਸਦੀਵੀ ਅਤੇ ਅਟੱਲ ਮੰਨਿਆ ਜਾਂਦਾ ਸੀ। ਰਾਜੇ-ਰਜਵਾੜਿਆਂ, ਸੂਰਬੀਰਾਂ-ਯੋਧਿਆਂ, ਪੀਰਾਂ-ਪੈਗੰਸਰਾਂ ਅਤੇ ਸੰਤਾਂ ਸਤਿਗੁਰੂਆਂ ਦੇ ਡਰ ਹੁਕਮ ਅਤੇ ਅਦਬ ਵਿੱਚ ਵਿਚਰਨ ਵਾਲੇ ਜਨ-ਸਾਧਾਰਣ ਦੀਆਂ ਰੀਝਾਂ, ਇੱਛਾਵਾਂ, ਖੁਸ਼ੀਆਂ, ਗਮੀਆਂ ਅਤੇ ਕੁੱਖਾਂ-ਪੀੜਾਂ ਨੂੰ ਗੰਭੀਰ ਵਿਚਾਰ ਦਾ ਵਿਸ਼ਾ ਨਹੀਂ ਸੀ ਸਮਝਿਆ ਜਾਂਦਾ। ਇਨ੍ਹਾਂ ਨੂੰ ਆਦਮੀ ਦਾ ਅਗਿਆਨ, ਭਰਮ, ਮੋਹ ਜਾਂ ਹਉਮੈ ਆਦਿਕ ਕਹਿ ਕੇ ਧਰਤੀ ਤੋਂ ਪਰੇ ਦੇ ਮੁਆਮਲਿਆਂ ਨੂੰ ਮਹੱਤਵ ਦਿੱਤੇ ਜਾਣ ਵਿੱਚ ਜੀਵਨ ਦਾ ਕਲਿਆਣ ਮੰਨਿਆ ਜਾਂਦਾ ਸੀ। ਸਮਾਜਾਂ ਦੇ ਸੁਆਮੀਆਂ ਕੋਲ ਸਮੁੱਚੇ ਸੰਸਾਰਕ ਜੀਵਨ ਨੂੰ ਖੁਸ਼, ਖੁਸ਼ਹਾਲ ਅਤੇ ਖੂਬਸੂਰਤ ਬਣਾ ਸਕਣ ਦੀ ਸਮਰਥਾ ਵੀ ਨਹੀਂ ਸੀ ਅਤੇ ਅਜਿਹਾ ਸੰਕਲਪ ਵੀ ਉਨ੍ਹਾਂ ਕੋਲ ਨਹੀਂ ਸੀ। ਜੀਵਨ ਨੂੰ ਦੁਖ-ਰੂਪ ਮੰਨਣ ਦੀ ਮਜਬੂਰੀ ਸੀ। ਇਨ੍ਹਾਂ ਅਤੇ ਇਹੋ ਜਿਹੇ ਹੋਰ ਕਾਰਨਾਂ ਕਰਕੇ ਮੱਧਕਾਲ ਦੇ ਵਿਚਾਰਵਾਨਾਂ ਨੇ ਖ਼ੁਸ਼ੀ ਵਰਗੀ ਸੰਸਾਰਕ ਅਤੇ ਨਿਗੁਣੀ ਜਹੀ ਮਨੋ-ਅਵਸਥਾ ਦਾ ਜ਼ਿਕਰ ਨਾ ਕਰ ਕੇ 'ਆਨੰਦ' ਦੇ ਅਧਿਆਤਮਕ ਆਦਰਸ਼ ਨੂੰ ਆਪਣੀ ਵਿਚਾਰ ਦਾ ਵਿਸ਼ਾ ਬਣਾਇਆ ਹੈ। ਇਸ ਦੀ ਭਰਪੂਰ ਵਿਆਖਿਆ ਅਤੇ ਢੁੱਕਵੀਂ ਉਸਤਰ ਕੀਤੀ ਹੈ। ਮੱਧਕਾਲ ਦੇ ਜਿਹੜੇ ਆਦਰਸ਼ ਆਧੁਨਿਕ ਮਨੁੱਖ ਲਈ ਸਤਿਕਾਰਯੋਗ ਹਨ, ਉਨ੍ਹਾਂ ਵਿੱਚ 'ਆਨੰਦ' ਵੀ ਸ਼ਾਮਲ ਹੈ।
ਸੰਸਾਰ ਦੇ ਸਾਰੇ ਧਰਮ ਇੱਕ ਹੱਥ ਨੂੰ ਸਭਨਾਂ ਦਾ ਸਾਂਝਾ ਸਿਰਜਣਹਾਰ ਦੱਸਦੇ ਹੋਏ ਮਨੁੱਖੀ ਭੂਪਣ ਦੀ ਗੱਲ ਕਰਦੇ ਹਨ ਤਾਂ ਵੀ ਮਨੁੱਖ ਦੇ ਸਾਰੇ ਅਧਿਆਤਮਕ ਆਦਰਸ਼ ਵਿਅਕਤੀਵਾਦੀ ਕਿਸਮ ਦੇ ਹਨ। ਮੁਕਤੀ, ਨਿਰਵਾਣ, ਸਮਾਧੀ, ਸਹਿਜ, ਬ੍ਰਹਮ ਗਿਆਨ, ਜਨਤ ਅਤੇ 'ਆਨੰਦ' ਆਦਿਕ ਸਾਰੇ ਆਦਰਸ਼ ਹਰ ਵਿਅਕਤੀ ਦੇ ਨਿਰੋਲ ਨਿੱਜੀ ਅਮੂਰਤ ਅਤੇ ਰਹੱਸਵਾਦੀ ਆਦਰਸ਼