Back ArrowLogo
Info
Profile
ਦਾ ਵਿਚਕਾਰਲਾ ਰਸਤਾ ਦੱਸ ਕੇ ਇਸ ਨੂੰ ਸਮਾਜਕ ਜੀਵਨ ਲਈ ਸਾਰਥਕ ਬਣਾਇਆ ਹੈ ਜਦ ਕਿ ਉਪਨਿਸ਼ਦਾਂ ਨੇ ਗਿਆਨ ਉੱਤੇ ਜ਼ੋਰ ਦੇ ਕੇ ਅਤੇ ਯੋਗ ਨੇ ਚਿੱਤ-ਵ੍ਰਿਤੀ ਦੇ ਨਿਰੋਧ ਦੀ ਸਰਦਾਰੀ ਥਾਪ ਕੇ ਇਸ ਨੂੰ ਵਿਅਕਤੀ ਦਾ ਨਿੱਜੀ ਮਨੋਰਥ (ਜਾਂ ਸਵਾਰਥ) ਬਣਾਉਣ ਦਾ ਜਤਨ ਕੀਤਾ ਹੈ। ਨਿਰਵਾਣ ਜਾਂ ਮੁਕਤੀ ਨੂੰ ਰੱਬ ਦੀ ਰਜ਼ਾ ਉੱਤੇ ਨਾ ਬੁੱਧ ਨੇ ਛੱਡਿਆ ਹੈ ਨਾ ਉਪਨਿਸ਼ਦਾਂ ਨੇ।

ਆਰੰਭ ਵਿੱਚ ਈਸਾਈਅਤ ਵੀ ਰੱਬੀ ਰਜਾ ਦੀ ਥਾਂ ਵਿਅਕਤੀਗਤ ਉੱਦਮ ਨੂੰ ਸ੍ਰੇਸ਼ਟ ਮੰਨਦੀ ਸੀ। ਯਸੂ ਮਸੀਹ ਜੀ ਦਾ ਉਪਦੇਸ਼ ਹੈ "ਅੱਧਮ ਤੋਂ ਉੱਤਮ ਬਣਨ ਲਈ ਆਪਣੀ ਮਾਨਸਿਕਤਾ ਦਾ ਨਵ-ਨਿਰਮਾਣ ਕਰੋ" ਹਰ ਨਵਾਂ ਧਰਮ ਵਿਅਕਤੀਗਤ ਉੱਦਮ ਦਾ ਪ੍ਰੇਰਕ ਹੁੰਦਾ ਹੈ ਅਤੇ ਸੱਤਾ ਦਾ ਸੰਬੰਧੀ ਬਣ ਜਾਣ ਉੱਤੇ ਰੱਬੀ ਰਜ਼ਾ ਦਾ ਰਾਗ ਅਲਾਪਣ ਲੱਗ ਪੈਂਦਾ ਹੈ। ਭਗਤਾਂ ਉੱਤੇ ਇਹ ਨੇਮ ਲਾਗੂ ਨਹੀਂ ਹੁੰਦਾ। ਭਗਤੀ ਲਹਿਰ ਕਿਸੇ ਨਵੇਂ ਧਰਮ ਦੀ ਉਤਪਤੀ ਦੇ ਉਦੇਸ਼ ਨਾਲ ਹੋਂਦ ਵਿੱਚ ਨਹੀਂ ਸੀ ਆਈ। ਇਹ ਰਜੋਗੁਣੀ ਬਲਵਾਨ ਦੇ ਟਾਕਰੇ ਵਿੱਚ ਹਾਰੇ ਹੋਏ ਸਤੋਗੁਣੀ ਸਾਊ ਦੀ ਦੀਨ-ਦਸ਼ਾ ਦੇ ਅਹਿਸਾਸ ਦੀ ਅਭੀਵਿਅੰਜਨਾ ਸੀ, ਜਿਸ ਦੇ ਸਮਾਜਕ ਕਾਰਨਾਂ ਦਾ ਵਿਸ਼ਲੇਸ਼ਣ ਕਰਨਾ ਆਪਣੇ ਮੂੰਹ ਉੱਤੇ ਚਪੇੜ ਮਾਰਨ ਤੁੱਲ ਸੀ ਅਤੇ ਸਿਆਸੀ ਕਾਰਨ ਕਿਸੇ ਵਿਸ਼ਲੇਸ਼ਣ ਦੇ ਮੁਹਤਾਜ ਨਹੀਂ ਸਨ। ਇੱਕ ਹੋਣੀ ਵਾਪਰ ਚੁੱਕੀ ਸੀ। ਜਿਸ ਨੂੰ ਅਣਹੋਈ ਕਰ ਸਕਣਾ ਸੰਭਵ ਨਹੀਂ ਸੀ। ਭਗਤੀ ਲਹਿਰ ਸਮੇਂ ਭਾਰਤੀ ਸਮਾਜ ਮੌਤ ਵਰਗੀ ਬੇ-ਬਸੀ ਦੇ ਸਨਮੁਖ ਖਲੋਤਾ ਹੋਇਆ ਸੀ ਅਤੇ ਇਹ ਮੌਤ ਉਸ ਆਦਰਸ਼ ਦੀ ਸੀ ਜੋ ਦਇਆ ਨੂੰ ਧਰਮ ਦਾ ਮੂਲ ਮੰਨਦਾ ਸੀ; ਜਿਹੜਾ ਸਾਰੇ ਜੀਆਂ ਵਿੱਚ ਆਪਾ ਵੇਖਣ ਦੀ ਸਿੱਖਿਆ ਅਤੇ ਸਿਖਲਾਈ ਦੇਣ ਦੇ ਸੁਪਨੇ ਉਲੀਕਦਾ ਸੀ; ਅਤੇ ਜਿਸ ਨੇ ਮੁਕਤੀ ਅਤੇ ਨਿਰਵਾਣ ਦੇ ਰੂਪ ਵਿੱਚ ਵਿਅਕਤੀਗਤ ਵਿਕਾਸ ਦੀ ਅੰਤਿਮ ਪਰੀਭਾਸ਼ਾ ਨਿਯਤ ਕਰ ਰੱਖੀ ਸੀ। ਇਸ ਅਟੱਲ ਹੋਣੀ ਨੂੰ ਅਕਾਲ ਪੁਰਖ ਦਾ ਭਾਣਾ ਜਾਂ ਮਾਲਕ ਦੀ ਰਜ਼ਾ ਸਮਝਣ ਨਾਲ ਵਡੇਰੀ ਸਿਆਣਪ ਕਿਆਸੀ ਹੀ ਨਹੀਂ ਸੀ ਜਾ ਸਕਦੀ; ਉਂਝ ਹੈ ਸੀ ਇਹ ਮਜਬੂਰੀ।

ਇਸਲਾਮ ਰਾਹੀਂ ਭਾਰਤੀ ਸਮਾਜ ਦੀ ਇੱਕ ਅਜੇਹੇ ਰੱਬ ਨਾਲ ਸਾਂਝ ਪੈ ਗਈ ਸੀ ਜਿਹੜਾ ਈਰਖਾ, ਘਿਰਣਾ ਅਤੇ ਬਦਲੇ ਵਰਗੇ ਕਠੋਰ ਮਨੁੱਖੀ ਭਾਵਾਂ ਨਾਲ ਭਰਪੂਰ ਹੋਣ ਦੇ ਨਾਲ ਨਾਲ ਮਨੁੱਖ ਦੇ ਦੁਨਿਆਵੀ ਕੰਮਾਂ ਵਿੱਚ ਪੂਰੀ ਪੂਰੀ ਦਖ਼ਲ-ਅੰਦਾਜ਼ੀ ਵੀ ਕਰਦਾ ਸੀ। ਉਸ ਦਾ ਪ੍ਰਬੰਧ ਬਿਲਕੁਲ ਦੁਨਿਆਵੀ ਢੰਗ ਦਾ ਸੀ। ਉਸ ਦੇ ਜੰਨਤ ਵਿਚਲੇ ਸੁਖ ਦੁਨਿਆਵੀ ਸਨ ਅਤੇ ਉਸ ਦੇ ਦੋਜ਼ਖ਼ ਵਿਚਲੀਆਂ ਸਜ਼ਾਵਾਂ ਵੀ ਦੁਨਿਆਵੀ ਸਨ। ਉਹ ਸਰਵ-ਵਿਆਪਕ ਅਤੇ ਨਿਰਗੁਣ ਬ੍ਰਹਮ ਨਹੀਂ ਸੀ ਸਗੋਂ ਅਪਾਰ ਸ਼ਕਤੀ ਦਾ ਮਾਲਕ ਮਨੁੱਖੀ ਰੂਪ ਸੀ ਜਿਸ ਦੇ ਨਮੂਨੋ ਉੱਤੇ ਪਹਿਲਾਂ ਸੁਦਰਸ਼ਨ ਅਤੇ ਗੁਰਜਧਾਰੀ ਵਿਸ਼ਨੂੰ ਦੀ ਸਰਦਾਰੀ ਥਾਪੀ ਗਈ ਅਤੇ ਪਿੱਛੋਂ ਮਰਿਆਦਾ-ਮੁਕਤ ਜਾਂ ਮਰਿਆਦਾਹੀਣ ਕ੍ਰਿਸ਼ਨ ਦੀ ਸ਼ਰਨ ਲਈ ਗਈ।

ਇਸ ਬੇ-ਬਸੀ ਦੀ ਹਾਲਤ ਵਿੱਚੋਂ ਉਪਜਿਆ ਸੀ ਇਹ ਖ਼ਿਆਲ ਕਿ "ਰੱਬ ਦੀ ਮਰਜ਼ੀ ਜਾਂ ਆਗਿਆ ਦੇ ਬਰੀਰ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ।" ਏਥੋਂ ਤਕ ਕਿ ਗਿਆਨ, ਕਰਮ ਅਤੇ ਭਗਤੀ ਆਦਿਕ ਦੇ ਸਾਰੇ ਤਰੀਕੇ ਜਾਂ ਯੋਗ ਵੀ ਉਦੋਂ ਤਕ ਸਫਲ ਨਹੀਂ ਹੁੰਦੇ ਜਦੋਂ ਤਕ ਉੱਪਰ ਵਾਲੇ ਦੀ ਰਜ਼ਾ ਜਾਂ ਮਿਹਰ ਨਾ ਹੋਵੇ। ਰਜ਼ਾਮੰਦ ਜਾਂ ਮਿਹਰਬਾਨ ਹੋਣਾ ਉਸ ਦੀ ਮਰਜ਼ੀ ਦੀ ਖੇਡ ਹੈ: ਕੋਈ ਮਨੁੱਖੀ ਜਤਨ ਕਾਰਗਰ ਨਹੀਂ ਹੋ ਸਕਦਾ।

––––––––––––––––

1. Be ye transformed with the renewal of your own mind.

134 / 174
Previous
Next