Back ArrowLogo
Info
Profile

ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਮਾਜਕ ਅਤੇ ਰਾਜਨੀਤਕ ਬੇ-ਬਸੀ ਦੀ ਹਾਲਤ ਵਿੱਚ ਇਸ ਵਿਚਾਰ ਨੇ ਭਾਰਤੀ ਜਨ-ਸਾਧਾਰਣ ਨੂੰ ਕੁਝ ਧਰਵਾਸ ਜ਼ਰੂਰ ਦਿੱਤਾ ਹੋਵੇਗਾ। ਇਸ ਗੱਲ ਦਾ ਸਭ ਤੋਂ ਪਹਿਲਾ ਤੇ ਵੱਡਾ ਸਬੂਤ ਇਹ ਹੈ ਕਿ ਭਗਤੀ ਲਹਿਰ ਦੇ ਸਮੇਂ ਦੇ ਸਾਰੇ ਸੁਧਾਰਕ ਇਸ ਵਿਚਾਰ ਨੂੰ ਮਨੁੱਖੀ ਵਿਸ਼ਵਾਸ ਦਾ ਰੂਪ ਦੇਣ ਦਾ ਸਿਰਤੋੜ ਜਤਨ ਕਰਦੇ ਰਹੇ ਹਨ। ਅਤੇ ਦੂਜਾ ਸਬੂਤ ਇਹ ਹੈ ਕਿ ਮਨੁੱਖਤਾ ਦੀ ਬਹੁ-ਗਿਣਤੀ, ਜੇ ਸਾਧਾਰਣ ਹਾਲਤ ਵਿੱਚ ਨਹੀਂ ਤਾਂ ਬੇ-ਬਸੀ ਦੀ ਹਾਲਤ ਵਿੱਚ ਇਸ ਵਿਚਾਰ ਨੂੰ ਵਿਸ਼ਵਾਸ ਦੇ ਰੂਪ ਵਿੱਚ ਮੰਨਣ ਅਤੇ ਵੇਖਣ ਵਿੱਚ ਧਰਵਾਸ ਦਾ ਅਨੁਭਵ ਕਰਦੀ ਹੈ; ਜਿੰਨੀ ਵੱਡੀ ਅਤੇ ਸੱਚੀ ਬੇ-ਬਸੀ, ਓਨਾ ਹੀ ਵੱਡਾ ਅਤੇ ਪੱਕਾ ਧਰਵਾਸ। ਮੌਤ ਸਭ ਤੋਂ ਵੱਡੀ ਬੇ- ਬਸੀ ਹੈ। ਇਸ ਬੇ-ਬਸੀ ਸਮੇਂ ਭਾਣੇ ਦੇ ਖ਼ਿਆਲ ਨੇ ਕਿਸੇ ਨੂੰ ਤਸੱਲੀ ਦੇਣੇ ਕਦੇ ਇਨਕਾਰ ਨਹੀਂ ਕੀਤਾ।

ਜਤਨ ਜੀਵਨ ਦਾ ਅਸਲਾ ਹੈ; ਸਾਧਾਰਣ ਹਾਲਤ ਵਿੱਚ ਜੀਵ ਸਿਰਤੋੜ ਜਤਨ ਕਰਦਾ ਹੈ: ਭਾਣਾ ਇੱਕ ਅਸਾਧਾਰਣ ਵਿਚਾਰ ਜਾਂ ਵਿਸ਼ਵਾਸ ਹੈ ਜਿਸ ਬਾਰੇ ਅਸਾਧਾਰਣ ਪਰਿਸਥਿਤੀਆਂ ਵਿੱਚ ਹੀ ਸੋਚਿਆ ਜਾਂਦਾ ਹੈ। ਇਸ ਵਿਸ਼ਵਾਸ ਦੀ ਚਰਚਾ ਕਰਨ ਵਾਲੇ ਲੋਕ ਵੀ ਇਸ ਦਾ ਜ਼ਿਕਰ ਅਸਾਧਾਰਣ ਪਰਿਸਥਿਤੀਆਂ ਦੇ ਹਵਾਲੇ ਨਾਲ ਹੀ ਕਰਦੇ ਹਨ। ਇਉਂ ਲੱਗਦਾ ਹੈ ਕਿ ਸਾਧਾਰਣ ਜੀਵਨ ਨਾਲ ਇਸ ਵਿਸ਼ਵਾਸ ਦਾ ਕੋਈ ਸੰਬੰਧ ਨਹੀਂ।

ਭਾਣੇ ਦੇ ਵਿਸ਼ਵਾਸ ਨੂੰ ਜਿਸ ਅਲੋਕਿਕ ਰੂਪ ਵਿੱਚ ਵੇਖਿਆ, ਵਿਚਾਰਿਆ ਅਤੇ ਦੱਸਿਆ ਜਾਂਦਾ ਹੈ ਉਸ ਅਲੌਕਿਕ ਰੂਪ ਦਾ ਲੌਕਿਕ ਜਾਂ ਦੁਨਿਆਵੀ ਜੀਵਨ ਦੀਆਂ ਸਾਧਾਰਣ ਪਰਿਸਥਿਤੀਆਂ ਨਾਲ ਕੋਈ ਸੰਬੰਧ ਵੇਖਿਆ ਵਿਚਾਰਿਆ ਜਾਣਾ ਕਿਸੇ ਤਰ੍ਹਾਂ ਸੌਖਾ ਨਹੀਂ, ਕਿਉਂਜੁ ਬਹੁਤਾ ਕੁਝ "ਸਾਡੇ ਵੱਸ" ਹੁੰਦਾ ਹੈ। ਜਿਥੇ ਕੋਈ ਗੱਲ ਸਾਡੇ ਵੱਸੋਂ ਬਾਹਰ ਹੋਵੇ ਓਥੇ ਅਸੀਂ ਯੋਗ-ਅਯੋਗ ਸਾਧਨ ਵਰਤ ਕੇ ਸਫਲਤਾ ਪ੍ਰਾਪਤ ਕਰ ਲੈਣ ਪਿੱਛੋਂ ਇਹ ਕਹਿਣ ਵਿੱਚ ਕੋਈ ਬੁਰਾਈ ਨਹੀਂ ਮੰਨਦੇ ਕਿ "ਸਾਰੀ ਖੇਡ ਹੁਕਮ ਦੀ ਹੈ, ਉਸ ਦੀ ਮਿਹਰ ਨਾਲ ਕਾਰਜ  ਸਿੱਧ ਹੋਇਆ ਹੈ, ਆਦਮੀ ਵਿਚਾਰਾ ਕਿਸ ਯੋਗ ਹੈ।"

ਮੇਰਾ ਖ਼ਿਆਲ ਹੈ ਕਿ ਜੇ ਭਾਣੇ ਦੇ ਵਿਸਵਾਸ ਨੂੰ ਕੇਵਲ ਬੇ-ਬਸੀ ਵੇਲੇ ਧਰਵਾਸ ਦਾ ਸਾਧਨ ਨਾ ਮੰਨ ਕੇ ਸਾਧਾਰਣ ਜੀਵਨ ਦੀਆਂ ਸਾਧਾਰਣ ਪਰਿਸਥਿਤੀਆਂ ਨਾਲ ਇਸ ਦਾ ਸੰਬੰਧ ਲੱਭਿਆ ਜਾ ਸਕੇ ਤਾਂ ਜੀਵਨ ਦੀ ਸਾਧਾਰਣ ਖ਼ੁਸ਼ੀ ਵਿੱਚ ਚੋਖਾ ਵਾਧਾ ਹੋ ਸਕਦਾ ਹੈ। ਸਾਰੀ ਅਲੋਕਿਕਤਾ ਅਸਾਧਾਰਣ ਹੈ ਜਿਸ ਕਰਕੇ ਸਾਧਾਰਣ ਜੀਵਨ ਨਾਲ ਇਸ ਦਾ ਸਿਹਤਮੰਦ ਸੰਬੰਧ ਖ਼ਤਮ ਹੁੰਦਾ ਜਾ ਰਿਹਾ ਹੈ। ਜੇ ਅਸੀਂ ਭਾਣੇ ਦੇ ਵਿਸ਼ਵਾਸ ਅਤੇ ਸਾਧਾਰਣ ਜੀਵਨ ਵਿੱਚ ਕੋਈ ਸੰਬੰਧ ਪੈਦਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਵਿਸ਼ਵਾਸ ਦਾ ਕੋਈ ਵਿਗਿਆਨਿਕ ਰੂਪ ਲੱਭਣਾ ਪਵੇਗਾ। ਅਜੇਹਾ ਕੋਈ ਰੂਪ ਲੱਭਣ ਤੋਂ ਪਹਿਲਾਂ ਇਸ ਵਿਸ਼ਵਾਸ ਦੀ ਅਲੋਕਿਕਤਾ ਵਿੱਚ ਝਾਤੀ ਪਾਉਣੀ ਜ਼ਰੂਰੀ ਹੈ।

ਜਦੋਂ ਕਿਸੇ ਸਨੇਹੀ ਦੇ ਸਦੀਵੀ ਵਿਛੋੜੇ ਜਾਂ ਕਿਸੇ ਹੋਰ ਅਟੱਲ ਬੇ-ਬਸੀ ਦੀ ਹਾਲਤ ਵਿੱਚ ਇਹ ਆਖਿਆ ਜਾਂਦਾ ਹੈ ਕਿ 'ਇਹ ਕੁਝ ਅਕਾਲ ਪੁਰਖ ਦੇ ਭਾਣੇ ਵਿੱਚ ਹੋਇਆ ਹੈ' ਉਦੋਂ ਇਸ ਦਾ ਇੱਕੋ ਇੱਕ ਭਾਵ 'ਆਪਣੀ ਬੇ-ਬਸੀ ਦਾ ਪ੍ਰਗਟਾਵਾ' ਹੁੰਦਾ ਹੈ। ਅਕਾਲ ਪੁਰਖ ਦੇ ਭਾਣੇ ਨੂੰ ਜਾਣ ਸਕਣਾ ਸੰਭਵ ਨਹੀਂ; ਨਾ ਹੀ ਇਹ ਕਹਿਣਾ ਠੀਕ ਹੈ ਕਿ ਕਿਸੇ ਪਰਿਵਾਰ ਦੇ ਹੱਸਦੇ ਵੱਸਦੇ ਜੀਵਨ ਵਿੱਚ ਸੋਗ ਬੀਜਣ ਦੀ ਇੱਛਾ ਅਧੀਨ ਅਕਾਲ ਪੁਰਖ ਕੁਝ ਕਰਨ ਲਈ ਕਾਹਲਾ ਪਿਆ ਰਹਿੰਦਾ ਹੈ। ਕਿਸੇ ਪਰਮਾਤਮਾ ਜਾਂ ਪਰਮੋਸ਼ਰ ਨੂੰ ਕਿਸੇ ਵਿਧਵਾ ਮਾਂ

135 / 174
Previous
Next