Back ArrowLogo
Info
Profile
ਦਾ ਇੱਕੋ ਇੱਕ ਸਹਾਰਾ ਖੋਹ ਲੈਣਾ ਕਿਵੇਂ ਭਾ ਸਕਦਾ ਹੈ ? ਕਿਸੇ ਜੱਬਾਰ ਅਤੇ ਕਹਾਰਾਂ ਨੂੰ ਇਹ ਨਹੀਂ ਭਾਉਂਦਾ ਕਿ ਉਹ ਨਿਰਬਲਾਂ ਨਿਤਾਣਿਆਂ ਉੱਤੇ ਕਹਿਰ ਕਰ ਕੇ ਆਪਣੇ ਆਪ ਨੂੰ ਹੋਛਾ ਅਤੇ ਹਾਸੋਹੀਣਾ ਬਣਾ ਲਵੇ। ਸਾਰੀਆਂ ਬੇਇਨਸਾਫ਼ੀਆਂ ਜਿਸ ਦੇ ਹੁਕਮ ਵਿੱਚ ਹੁੰਦੀਆਂ ਹਨ ਉਸ ਨੂੰ 'ਨੇਕੀ ਕੁੱਲ' ਕਹਿਣ ਵਿੱਚ ਸਿਆਣਪ ਨਹੀਂ: ਹਾਂ, ਇਉਂ ਕਹਿਣਾ ਵੀ ਇੱਕ ਪ੍ਰਕਾਰ ਦੀ ਬੇ-ਬਸੀ ਹੀ ਹੈ।

ਮੇਰਾ ਭਾਵ ਇਹ ਹੈ ਕਿ "ਭਾਣਾ ਮੰਨਣਾ" ਕਿਸੇ ਅਲੋਕਿਕਤਾ ਦੇ 'ਗਿਆਨੀ' ਅਤੇ ਕਿਸੇ ਅਧਿਆਤਮਕਤਾ ਦੇ 'ਧਾਰਨੀ' ਹੋਣਾ ਨਹੀਂ; ਆਪਣੀ ਮੌ-ਬਸੀ ਨੂੰ 'ਕਬੂਲਣਾ" ਹੈ। ਇਹ ਨਿਰੋਲ ਮਨੋਵਿਗਿਆਨਕ ਅਮਲ ਹੈ ਜਿਸ ਦੀ ਸੰਸਾਰਕ ਸਾਰਥਕਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਸਾਧਾਰਣ ਉਦਾਸੀਆਂ ਦੇ ਸਮੇਂ ਮਨੁੱਖੀ ਮਨ ਨੂੰ ਸਹਾਰਾ ਦੇਣ ਦੀ ਅਪਾਰ ਯੋਗਤਾ ਰੱਖਣ ਵਾਲਾ ਇਹ ਵਿਸ਼ਵਾਸ ਸਾਧਾਰਣ ਜੀਵਨ ਦੀਆਂ ਸਾਧਾਰਣ ਪਰਿਸਥਿਤੀਆਂ ਵਿੱਚ ਨਿਰਾ ਸਹਾਰਾ ਬਣਨ ਦੀ ਥਾਂ ਪ੍ਰਸੰਨਤਾ ਦਾ ਸਰੋਤ ਵੀ ਬਣ ਸਕਦਾ ਹੈ। ਲੋੜ ਸਿਰਫ਼ ਇਸ ਗੱਲ ਦੀ ਹੈ ਕਿ ਆਦਮੀ ਆਪਣੀ ਸਰੀਰਕ ਸ਼ਕਤੀ, ਬੌਧਿਕ ਸਮਰੱਥਾ ਅਤੇ ਮਾਨਸਕ ਯੋਗਤਾ ਤੋਂ ਥੋੜਾ ਜਿਹਾ ਜਾਣੂ ਹੋਵੇ।

ਇਹ ਜਾਣਕਾਰੀ ਸੌਖੀ ਹੋਣ ਦੇ ਬਾਵਜੂਦ ਬਹੁਤੀ ਆਮ ਨਹੀਂ। ਸੌਖੀ ਇਸ ਲਈ ਹੈ ਕਿ ਮਨੁੱਖ ਬਚਪਨ ਤੋਂ ਹੀ ਆਪਣੀਆਂ ਕਮਜ਼ੋਰੀਆਂ ਦਾ ਅਨੁਭਵੀ ਹੋਣਾ ਆਰੰਭ ਕਰ ਦਿੰਦਾ ਹੈ। ਇਹ ਜਾਣਕਾਰੀ ਆਮ ਇਸ ਕਰਕੇ ਨਹੀਂ ਕਿ ਜੀਵਨ ਨੂੰ ਸੰਘਰਸ਼ ਜਾਂ ਮਹਾਂਭਾਰਤ ਮੰਨਦਾ ਹੋਣ ਕਰਕੇ ਮਨੁੱਖ ਆਪਣੇ ਹਰ ਜਤਨ ਨੂੰ ਜਿੱਤ ਵਿੱਚ ਸਮਾਪਤ ਹੁੰਦਾ ਵੇਖਣ ਦੀ ਇੱਛਾ ਕਰਦਾ ਹੈ। ਜੀਵਨ ਨੂੰ ਸਹਿਯੋਗ ਸਮਝਣ ਵਾਲੇ ਮਨੁੱਖ ਲਈ ਜਿੱਤ ਅਤੇ ਹਾਰ ਦੋਹਾਂ ਦੀ ਹੋਂਦ ਸਮਾਪਤ ਹੋ ਜਾਂਦੀ ਹੈ। ਪਰੰਤੂ ਅਜੋਕੀ ਹਾਲਤ ਵਿੱਚ ਇਹ ਗੱਲ ਨਿਰੋਲ ਆਦਰਸ਼ਵਾਦ ਜਾਂ ਕੋਰੀ ਕਲਪਨਾ ਤੋਂ ਜ਼ਿਆਦਾ ਕੁਝ ਨਹੀਂ ਸਮਝੀ ਜਾਵੇਗੀ। ਸਾਡੇ ਕੋਲ ਏਨਾ ਸਮਾਂ ਵੀ ਨਹੀਂ ਕਿ ਅਸੀਂ ਸਹਿਯੋਗੀ ਜੀਵਨ-ਜਾਚ ਦੀ ਉਡੀਕ ਕਰ ਸਕੀਏ। ਇਸ ਲਈ ਆਪਣੀਆਂ ਕਮਜ਼ੋਰੀਆਂ ਅਤੇ ਯੋਗਤਾਵਾਂ ਦੀ ਸੀਮਾ ਤੋਂ ਜਾਣੂੰ ਹੋਣ ਤੋਂ ਸਿਵਾ ਸਾਡੇ ਕੋਲ ਕੋਈ ਚਾਰਾ ਨਹੀਂ। ਇਹ ਵੀ ਇੱਕ ਬੇ-ਬਸੀ ਹੈ ਪਰ ਹੈ ਬਹੁਤ ਸੁਖਾਵੀ।

ਅਸੀਂ ਆਪਣੀਆਂ ਯੋਗਤਾਵਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਆਪਣੀਆਂ ਅਯੋਗਤਾਵਾਂ ਜਾਂ ਕਮਜ਼ੋਰੀਆਂ ਲਈ ਅਸੀਂ ਬਰਮਸਾਰ ਹੁੰਦੇ ਹਾਂ। ਉਨ੍ਹਾਂ ਨੂੰ ਲੁਕਾਉਂਦੇ ਹਾਂ, ਉਨ੍ਹਾਂ ਨੂੰ ਅਪਣਾਉਣ ਲਈ ਤਿਆਰ ਨਹੀਂ ਹਾਂ। ਯੋਗਤਾਵਾਂ ਅਤੇ ਅਯੋਗਤਾਵਾਂ ਹਰ ਵਿਅਕਤੀ ਵਿੱਚ ਹਨ। ਜਿਹੜਾ ਵਿਅਕਤੀ ਆਪਣੀਆਂ ਅਯੋਗਤਾਵਾਂ ਤੋਂ ਜਾਣੂ ਨਹੀਂ ਉਹ ਆਪਣੇ ਪੂਰੇ ਆਪੇ ਤੋਂ ਜਾਣੂੰ ਨਹੀਂ। ਜਿਹੜਾ ਆਪਣੀਆਂ ਅਯੋਗਤਾਵਾਂ ਨੂੰ ਲੁਕਾਉਂਦਾ ਹੈ ਉਹ ਆਪਣੇ ਅੱਧੇ ਆਪੇ ਤੋਂ ਸ਼ਰਮਸਾਰ ਹੋਣ ਕਰਕੇ ਆਪਣੇ ਸ੍ਵੈ ਦਾ ਸੰਪੂਰਣ ਪ੍ਰਗਟਾਵਾ ਕਰਨ ਤੋਂ ਅਸਮਰੱਥ ਹੈ। ਆਪਣੇ ਆਪ ਦੇ ਇੱਕ ਹਿੱਸੇ ਨੂੰ ਅਪਣਾਉਣ ਇਨਕਾਰ ਕਰਕੇ ਕੋਈ ਵਿਅਕਤੀ ਪ੍ਰਸੰਨਤਾ ਦੀ ਆਸ ਨਹੀਂ ਕਰ ਸਕਦਾ। ਬਚਪਨ ਕਿਸੇ ਪ੍ਰਾਪਤੀ ਕਰਕੇ ਪ੍ਰਸੰਨ ਨਹੀਂ ਹੁੰਦਾ, ਸਗੋਂ ਆਪਣੇ ਸਮੁੱਚੇ ਆਪੇ ਨੂੰ ਅਪਣਾਉਣ ਅਤੇ ਪ੍ਰਗਟਾਉਣ ਕਰਕੇ ਪ੍ਰਸੰਨਤਾ ਦਾ ਅਧਿਕਾਰੀ ਬਣਦਾ ਹੈ।

ਚੇਤਾ ਰਹੇ ਕਿ ਮੈਂ ਵੱਡੀਆਂ ਵੱਡੀਆਂ ਅਖ਼ਲਾਕੀ ਕਮਜ਼ੋਰੀਆਂ ਦਾ ਜ਼ਿਕਰ ਨਹੀਂ ਕਰ ਰਿਹਾ। ਉਨ੍ਹਾਂ ਕਮਜ਼ੋਰੀਆਂ ਵਾਲੇ ਵਿਅਕਤੀਆਂ ਨੂੰ ਸਾਧਾਰਣ ਦੀ ਥਾਂ ਰੋਗੀ ਆਖਿਆ ਜਾਣਾ

––––––––––––––––

1. ਜਾਧਰ ਅਤੇ ਕਹਿਰਵਾਨ-ਇਬਰਾਨੀ ਮਜਹਬ ਰੱਥ ਨੂੰ ਜੱਬਾਰ ਅਤੇ ਕੱਹਾਰ ਵੀ ਮੰਨਦੇ ਹਨ।

136 / 174
Previous
Next