Back ArrowLogo
Info
Profile
ਬੈਠਾ ਪੁਸਤਕ ਪੜ੍ਹਨ ਦਾ ਜਤਨ ਜਾਂ ਪਾਖੰਡ ਕਰਦਾ ਰਹਿੰਦਾ ਸਾਂ। ਨੇਹਲ ਨੂੰ ਭਰੋਸਾ ਹੁੰਦਾ ਸੀ ਕਿ ਉਸ ਦਾ ਕੋਈ ਆਪਣਾ ਉਸ ਦੇ ਨੇੜੇ ਤੇੜੇ ਮੌਜੂਦ ਹੈ। ਅੱਧੀ ਛੁੱਟੀ ਸਮੇਂ ਮੈਂ ਉਸ ਨੂੰ ਘਰ ਲੈ ਆਉਂਦਾ ਸਾਂ । ਸਾਰਾ ਦਿਨ ਸਕੂਲ ਵਿਚ ਰਹਿਣ ਲਈ ਉਹ ਤਿਆਰ ਨਹੀਂ ਸੀ। ਉਸ ਦੀ ਅਧਿਆਪਕਾ ਮੈਨੂੰ ਦੱਸਦੀ ਸੀ ਕਿ 'ਉਹ ਸਾਰਾ ਸਮਾਂ ਟਿਕਟਿਕੀ ਲਾ ਕੇ ਘੜੀ ਵੱਲ ਵੇਖਦੀ ਰਹਿੰਦੀ ਹੈ।'

ਜਦੋਂ ਮੇਰੀ ਹਾਜ਼ਰੀ ਦੇ ਸਹਾਰੇ ਨੇਹਲ ਅੱਧਾ ਦਿਨ ਸਕੂਲ ਵਿੱਚ ਰਹਿਣਾ ਸਿੱਖ ਗਈ ਤਾਂ ਉਸ ਨੂੰ ਇਸ ਸਹਾਰੇ ਦੀ ਮੁਬਾਜੀ ਤੋਂ ਮੁਕਤ ਕਰਨ ਲਈ ਮੈਨੂੰ ਘਰ ਜਾਣ ਲਈ ਆਖ ਦਿੱਤਾ ਗਿਆ। ਪਤਾ ਨਹੀਂ ਉਸ ਨੂੰ ਕਿਵੇਂ ਪਤਾ ਲੱਗ ਗਿਆ ਕਿ ਉਸ ਦਿਨ ਮੈਂ ਸਕੂਲ ਦੇ ਕਿਸੇ ਕਮਰੇ ਵਿਚ ਬੈਠਾ ਰਹਿਣ ਦੀ ਥਾਂ ਘਰ ਚਲੇ ਜਾਣ ਵਾਲਾ ਸਾਂ। ਸਕੂਲ ਦੇ ਗੇਟੋ ਬਾਹਰ ਹੋ ਕੇ ਜਿਉਂ ਹੀ ਮੈਂ ਕਾਰ ਦਾ ਦਰਵਾਜ਼ਾ ਖੋਲ੍ਹਿਆ ਉਹ ਦੌੜ ਕੇ ਕਾਰ ਵਿੱਚ ਵੜਨ ਲੱਗੀ। ਉਸ ਦੇ ਪਿੱਛੇ ਪਿੱਛੇ ਦੌੜੀ ਆ ਰਹੀ ਅਧਿਆਪਕਾ ਨੇ ਉਸ ਨੂੰ ਪਕੜ ਲਿਆ। ਮੈਂ ਉਨ੍ਹਾਂ ਦੇ ਪਿੱਛੇ ਪਿੱਛੇ ਸਕੂਲ ਵਿੱਚ ਚਲਾ ਗਿਆ, ਉਸ ਨੂੰ ਇਹ ਭਰੋਸਾ ਦਿਵਾਉਣ ਲਈ ਕਿ ਮੈਂ ਘਰ ਜਾਣ ਦੀ ਥਾਂ ਓਥੇ  ਸਕੂਲ ਵਿੱਚ ਹੀ ਬੈਠਾ ਰਹਾਂਗਾ। ਉਸ ਨੇ ਭਰੋਸਾ ਕੀਤਾ ਜਾਂ ਨਹੀਂ ? ਮੈਨੂੰ ਪਤਾ ਨਹੀਂ। ਤਾਂ ਅੱਧੀ ਛੁੱਟੀ ਵੇਲੇ ਜਦੋਂ ਮੈਂ ਉਸ ਨੂੰ ਲੈਣ ਗਿਆ ਤਾਂ ਉਹ ਮੇਰੇ ਗਲ ਲੱਗ ਕੇ ਬਹੁਤ ਰੋਈ; ਬਹੁਤ ਰੋਈ। ਉਸ ਦੇ ਨੀਰ ਵਹਾਉਂਦੇ ਨੇਤ੍ਰ ਅਤੇ ਉਸ ਦਾ ਮਾਸੂਮ ਮਨ ਮੈਨੂੰ ਧੋਖੇਬਾਜ਼ ਹੋਣ ਦਾ ਉਲਾਹਮਾ ਦੇ ਰਹੇ ਸਨ।

ਅਗਲੇ ਦਿਨ ਉਹ ਚੁੱਪ-ਚਾਪ ਕਲਾਸ ਵਿੱਚ ਚਲੇ ਗਈ। ਮੈਂ ਚੁੱਪ-ਚਾਪ ਆਪਣੀ ਕਾਰ ਵੱਲ ਆ ਗਿਆ। ਨੋਹਲ ਨੇ ਮੇਰੇ ਵੱਲ ਵੇਖਿਆ ਵੀ ਨਾ। ਇਹ ਉਸਦੀ ਬੇ-ਬਸੀ ਦੀ ਪਰਵਾਨਗੀ ਸੀ ਜਾਂ ਉਸ ਦਾ ਆਪਣਿਆਂ ਉੱਤੇ ਕੀਤਾ ਹੋਇਆ ਗਿਲਾ ਸੀ; ਮੈਨੂੰ ਪਤਾ ਨਹੀਂ।

ਜਦੋਂ ਨੇਹਲ ਦਾ ਛੋਟਾ ਵੀਰ, ਨਿਖਿਲ, ਸਕੂਲ ਜਾਣਾ ਆਰੰਭ ਕਰੇਗਾ, ਉਸ ਨੂੰ ਨੇਹਲ ਵਾਲੀ ਪਰੇਸ਼ਾਨੀ ਨਹੀਂ ਹੋਵੇਗੀ। ਉਹ ਲਗਪਗ ਹਰ ਰੋਜ਼ ਨੇਹਲ ਨੂੰ ਸਕੂਲ ਛੱਡਣ ਅਤੇ ਲੈਣ ਜਾਂਦਾ ਹੋਣ ਕਰਕੇ ਸਕੂਲ ਦੇ ਰਸਤੇ ਅਤੇ ਵਾਤਾਵਰਣ ਤੋਂ ਜਾਣੂ ਹੋ ਰਿਹਾ ਹੈ। ਇਸ ਤੋਂ ਇਲਾਵਾ ਉਸ ਨੂੰ ਆਪਣੀ ਦੀਦੀ ਦੇ ਨੇੜ ਦਾ ਭਰੋਸਾ ਵੀ ਪ੍ਰਾਪਤ ਹੋਵੇਗਾ।

ਬਹੁਤੇ ਬੱਚਿਆਂ ਲਈ ਸਕੂਲ ਦੇ ਪਹਿਲੇ ਕੁਝ ਦਿਨ ਉਦਾਸੀ, ਇਕੱਲ, ਉਦਰੇਵੇਂ ਅਤੇ ਭੈ-ਭਰਪੂਰ ਹੁੰਦੇ ਹਨ। ਕਿਉਂ ? ਇਸ ਕਿਉਂ ਦਾ ਉੱਤਰ ਮਨੁੱਖ ਦੀ ਪਰਵਿਰਤੀ ਵਿੱਚ ਹੈ; ਕੇਵਲ ਮਨੁੱਖ ਹੀ ਨਹੀਂ ਸਾਰੇ ਜੀਵਾਂ ਦੀ ਪਰਵਿਰਤੀ ਵਿੱਚ ਹੈ। ਹਰ ਜੀਵ ਆਪਣਿਆਂ ਵਿੱਚ ਰਹਿ ਕੇ ਸੁਰੱਖਿਅਤ ਮਹਿਸੂਸ ਕਰਦਾ ਹੈ ਅਤੇ ਪਰਾਇਆਂ ਕੋਲੋਂ ਪਰੇ ਹੋ ਜਾਣ ਵਿੱਚ ਭਲਾ ਮਨਾਉਂਦਾ ਹੈ। ਹਰ ਜੀਵ ਨੇ ਆਪਣਿਆਂ ਨਾਲ ਰਾਗ (ਅਪਣੱਤ-ਪਿਆਰ) ਅਤੇ ਓਪਰਿਆਂ ਨਾਲ ਦੇਸ਼ (ਦੁੱਪਰਿਆਰ) ਦਾ ਰਿਸ਼ਤਾ ਬਣਾਉਣਾ ਹੁੰਦਾ ਹੈ। ਜਦੋਂ ਜੀਵ ਨੂੰ ਆਪਣਿਆ ਅਤੇ ਓਪਰਿਆਂ ਬਾਰੇ ਪਤਾ ਹੁੰਦਾ ਹੈ ਉਦੋਂ ਉਸ ਨੂੰ ਇਹ ਫ਼ੈਸਲਾ ਕਰਨ ਵਿੱਚ ਕੋਈ ਔਖ ਨਹੀਂ ਹੁੰਦੀ ਕਿ ਉਸ ਨੇ ਉਨ੍ਹਾਂ ਨਾਲ ਕਿਸ ਪ੍ਰਕਾਰ ਦਾ ਸੰਬੰਧ ਕਾਇਮ ਕਰਨਾ ਹੈ। ਇਸੇ ਤਰ੍ਹਾਂ ਸੁਖਦਾਇਕ ਅਤੇ ਦੁਖਦਾਇਕ ਪਰਿਸਥਿਤੀਆਂ ਦੀ ਜਾਣਕਾਰੀ ਉਸ ਨੂੰ ਇਹ ਫੈਸਲਾ ਕਰਨ ਵਿੱਚ ਸਹਾਈ ਹੁੰਦੀ ਹੈ ਕਿ ਉਹ ਉਸ ਪਰਿਸਥਿਤੀ ਵਿੱਚ ਕਿਵੇਂ ਵਰਤੇ-ਵਿਚਰੇ।

ਜਿੰਨਾ ਚਿਰ ਜੀਵ ਨੂੰ ਇਹ ਪਤਾ ਨਾ ਲੱਗੇ ਕਿ ਓਪਰਾ ਜੀਵ ਜਾਂ ਵਿਅਕਤੀ ਆਪਣਾ ਹੈ ਜਾਂ ਪਰਾਇਆ, ਓਨਾ ਚਿਰ ਉਹ ਆਪਣੇ ਵਤੀਰੇ ਬਾਰੇ ਫੈਸਲਾ ਨਹੀਂ ਕਰ ਸਕਦਾ ਅਤੇ "ਦੁਚਿੱਤੀ" ਵਿੱਚ ਰਹਿੰਦਾ ਹੈ। ਦੁਚਿੱਤੀ ਜਾਂ ਦੁਬਿਧਾ ਦੀ ਹਾਲਤ ਬਹੁਤ ਦੁਖਦਾਈ ਹੁੰਦੀ

140 / 174
Previous
Next