Back ArrowLogo
Info
Profile
ਨੀਵੇਂ ਦਰਜੇ ਦਾ ਆਦਮੀ ਸਮਝਣਾ ਛੋਟਾਪਨ ਹੈ; ਘਟੀਆਪਨ ਹੈ: ਕਮੀਨਾਪਨ ਹੈ। ਇਹ ਕਮੀਨਾਪਨ (meanness) ਕਿਸਾਨੇ ਯੁਗ ਦੇ ਮਨੁੱਖ ਨੂੰ ਅਧਿਆਤਮਵਾਦ ਵੱਲੋਂ ਮਿਲੀ ਹੋਈ ਦਾਤ ਹੈ। ਅਧਿਆਤਮਵਾਦ ਮਨੁੱਖੀ ਏਕਤਾ ਦਾ ਪਰਚਾਰ ਜ਼ਰੂਰ ਕਰਦਾ ਆਇਆ ਹੈ, ਪਰ ਮਨੁੱਖਾਂ ਨੂੰ ਗਿਆਨੀਆਂ ਅਤੇ ਅਗਿਆਨੀਆਂ, ਆਸਤਕਾਂ ਅਤੇ ਨਾਸਤਕਾਂ, ਭਗਤਾਂ ਅਤੇ ਸੰਸਾਰੀਆਂ, ਪੁੰਨੀਆਂ ਅਤੇ ਪਾਪੀਆਂ, ਮੋਮਨਾਂ ਅਤੇ ਕਾਫ਼ਰਾਂ, ਗੁਰਮੁਖਾਂ ਅਤੇ ਮਨਮੁਖਾਂ, ਸੰਤਾਂ ਅਤੇ ਨਿੰਦਕਾਂ, ਗੁਰੂ ਵਾਲਿਆਂ ਅਤੇ ਨਿਗੁਰਿਆਂ ਦੀਆਂ ਕਠੋਰ ਵੰਡਾਂ ਵਿੱਚ ਵੰਡਦਾ ਆਇਆ। ਇਨ੍ਹਾਂ ਵਿੱਚੋਂ ਇੱਕ ਵੰਡ ਸਿੱਧੀ ਸੁਰਗਾਂ ਨੂੰ ਜਾਂਦੀ ਰਹੀ ਹੈ ਅਤੇ ਦੂਜੀ ਸਦੀਵੀ ਨਰਕਵਾਸ ਜਾਂ ਚੁਰਾਸੀ ਦੇ ਗੇੜ ਨੂੰ ਪ੍ਰਾਪਤ ਹੁੰਦੀ ਆਈ ਹੈ।

ਸਨਅਤੀ ਯੁਗ ਦੇ ਵਿਗਿਆਨਕ ਮਨੁੱਖ ਨੂੰ ਇਨ੍ਹਾਂ ਵੰਡਾਂ ਵਿੱਚ ਵਿਸ਼ਵਾਸ ਰੱਖਣਾ ਸੋਭਾ ਨਹੀਂ ਦਿੰਦਾ। ਇਹ ਵਿਸ਼ਵਾਸ ਉਸ ਨੂੰ ਸਦਾ ਲਈ ਪਰਾਇਆਂ ਦੇ ਨੋੜ ਵਿੱਚ ਹੋਣ ਦਾ ਅਹਿਸਾਸ ਕਰਵਾ ਕੇ ਮਾਨਸਿਕ ਬਕਾਵਟ ਦਾ ਰੋਗੀ ਬਣਾ ਦੇਵੇਗਾ। ਮਾਨਸਿਕ ਤੌਰ ਉੱਤੇ ਧੱਕੇ ਹੋਏ ਆਦਮੀ ਲਈ ਜੇ ਕੋਈ ਪਨਾਹ ਜਾਂ ਠਾਹਰ ਹੈ ਤਾਂ ਕੇਵਲ ਆਪਣਾ ਪਰਿਵਾਰ। ਪਰੰਤੂ ਮਾਨਸਿਕ ਥਕਾਵਟ ਦਾ ਰੋਗੀ ਆਪਣੀ ਇਹ ਠਾਹਰ ਵੀ ਗਵਾ ਲੈਂਦਾ ਹੈ। ਉਹ ਆਪਣੇ ਪਰਿਵਾਰ ਦੇ ਜੀਆਂ ਨਾਲ ਖਿਝਣ ਲੱਗ ਪੈਂਦਾ ਹੈ। ਇਸ ਖਿਝ ਦਾ ਕਾਰਨ ਉਸ ਦੀ ਆਪਣੀ ਥਕਾਵਟ ਹੁੰਦੀ ਹੈ। ਪਰੰਤੂ ਉਹ ਇਹ ਮੰਨਣ ਨੂੰ ਤਿਆਰ ਨਹੀਂ ਹੁੰਦਾ ਕਿ ਉਸ ਦੀ ਮਾਨਸਿਕ ਬਕਾਵਟ ਉਸ ਦੇ ਪਰਿਵਾਰਕ ਜੀਵਨ ਵਿਚਲੀ ਅਸ਼ਾਂਤੀ ਦਾ ਕਾਰਨ ਬਣ ਰਹੀ ਹੈ। ਇਉਂ ਮੰਨਣ ਨਾਲ ਉਹ ਕਸੂਰਵਾਰ ਗਰਦਾਨਿਆ ਜਾਵੇਗਾ। ਉਹ ਇਹ ਕਹਿੰਦਾ ਹੈ ਕਿ ਮੇਰੀ ਮਾਨਸਿਕ ਬਕਾਵਟ ਜਾਂ ਖਿਝ ਦਾ ਕਾਰਨ ਮੇਰੇ ਪਰਿਵਾਰਕ ਜੀਵਨ ਵਿਚਲੀ ਅਸ਼ਾਂਤੀ ਹੈ। ਇਉਂ ਆਪਣੇ ਪਰਿਵਾਰ ਨੂੰ ਕਸੂਰਵਾਰ ਕਹਿ ਕੇ ਉਹ ਆਪ ਸੱਚਾ ਬਣਨ ਦੀ ਕੋਸ਼ਿਸ਼ ਕਰਦਾ ਹੈ।

ਇਹ ਠੀਕ ਹੈ ਕਿ ਪਰਿਵਾਰਕ ਸਮੱਸਿਆਵਾਂ ਸਾਡੇ ਲਈ ਮਾਨਸਿਕ ਕਲੇਬ ਦਾ ਕਾਰਨ ਹੁੰਦੀਆਂ ਹਨ। ਪਰ ਇਹ ਬਹੁਤ ਘੱਟ ਹਾਲਤਾਂ ਵਿਚ ਹੁੰਦਾ ਹੈ; ਅਤੇ ਜਦੋਂ ਹੁੰਦਾ ਹੈ ਉਦੋਂ ਇਹ (ਆਮ ਕਰਕੇ) ਅਸਾਧ ਰੋਗ ਦਾ ਰੂਪ ਧਾਰ ਲੈਂਦਾ ਹੈ। ਆਮ ਤੌਰ ਉੱਤੇ ਸਾਡੀ ਮਾਨਸਿਕ ਥਕਾਵਟ ਸਾਡੇ ਪਰਿਵਾਰੋਂ ਬਾਹਰਲੇ ਸੰਬੰਧਾਂ ਕਰਕੇ ਹੁੰਦੀ ਹੈ ਅਤੇ ਪਰਿਵਾਰ ਸਾਡਾ ਸ਼ਾਂਤੀ ਨਿਕੇਤਨ ਹੁੰਦਾ ਹੈ। ਇਸ ਨਿਕੇਤਨ ਵਿਚਲੀ ਸ਼ਾਂਤੀ ਦਾ ਪੂਰਾ ਪੂਰਾ ਸਤਿਕਾਰ ਕਰਦਿਆਂ ਹੋਇਆ ਪਰਾਇਆਂ ਨੂੰ ਅਪਣੱਤ ਦਾ ਭਰੋਸਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਪਣਾਏ ਜਾਣ ਦੀ ਇੱਛਾ ਬਹੁਤੀ ਸਫਲ ਨਹੀਂ ਹੁੰਦੀ, ਅਪਣਾਉਣ ਦਾ ਜਤਨ ਬਹੁਤ ਘੱਟ ਨਿਸਫਲ ਹੁੰਦਾ ਹੈ। ਅਪਣਾਏ ਜਾਣ ਦੀ ਇੱਛਾ ਦੂਜਿਆਂ ਉੱਤੇ ਨਿਰਭਰ ਹੋਣ ਦੀ ਭਾਵਨਾ ਦੀ ਉਪਜ ਹੈ; ਅਪਣਾਉਣ ਦਾ ਜਤਨ ਆਪਣੇ ਆਪ ਨੂੰ ਵਿਕਸਾਉਣ ਦੀ ਰੀਝ ਦਾ ਲਖਾਇਕ ਹੈ। ਅਪਣਾਏ ਜਾਣ ਦੀ ਇੱਛਾ ਬਚਪਨ ਦਾ ਸੁਭਾਅ ਹੈ ਜੋ ਬੱਚਿਆਂ ਨੂੰ ਹੀ ਸੋਭਦਾ ਹੈ; ਅਪਣਾਉਣ ਦਾ ਜਤਨ ਸੱਭਿਅ ਸਾਊ ਮਨੁੱਖ ਦਾ ਵਤੀਰਾ ਹੈ। ਕਿਸਾਨੇ ਯੁਗ ਦਾ ਅਧਿਆਤਮਕਵਾਦੀ ਮਨੁੱਖ ਅਪਣਾਇਆ ਜਾਣ ਲਈ ਬੱਚਿਆਂ ਵਾਂਗ ਤਰਲੇ ਲੈਂਦਾ ਸੀ: ਸਨਅਤੀ ਵਿਗਿਆਨਕ ਮਨੁੱਖ ਅਪਣਾਉਣ ਦੀ ਉਦਾਰਤਾ ਪੈਦਾ ਕਰ ਰਿਹਾ ਹੈ।

ਉਦਾਰਤਾ, ਖੁੱਲ੍ਹ-ਦਿਲੀ ਜਾਂ ਜ਼ਿੰਦਾ-ਦਿਲੀ ਪਰਾਇਆ ਵਿੱਚ ਅਪਣੱਤ ਦੇ ਅਹਿਸਾਸ ਦਾ ਨਾਂ ਹੈ। ਇਸ ਅਹਿਸਾਸ ਨਾਲ ਸਾਡੀ ਪ੍ਰਸੰਨਤਾ ਦਾ ਡੂੰਘਾ ਸੰਬੰਧ ਹੈ, ਇਸ ਨੂੰ ਸਵੀਕਾਰ ਕਰ ਲੈਣ ਵਿੱਚ ਹੀ ਇਸ ਅਹਿਸਾਸ ਦੀ ਜੜ੍ਹ ਹੈ। ਇਸ ਸੱਚ ਨੂੰ ਮੰਨ ਲੈਣ ਪਿੱਛੋਂ ਮਨੁੱਖ ਪਰਾਇਆਂ ਵਿੱਚ ਪਰਾਇਆਪਨ ਵੇਖਣੋਂ ਇਨਕਾਰ ਕਰਨ ਦੀ ਜਾਚ ਸਿੱਖਣ ਲੱਗ ਪੈਂਦਾ ਹੈ।

143 / 174
Previous
Next