ਸਭ ਤੋਂ ਪਹਿਲਾਂ ਇਹ ਮੰਨਣ ਦੀ ਲੋੜ ਹੈ ਕਿ ਸਾਡੀ ਪ੍ਰਸੰਨਤਾ ਪਰਾਇਆ ਨਾਲ ਵੀ ਸੰਬੰਧਤ ਹੈ। ਅਸੀਂ ਆਪਣੀ ਸੋਚ ਨੂੰ ਬਦਲਣ ਵਿੱਚ ਹੇਠੀ ਮਹਿਸੂਸ ਕਰਦੇ ਹਾਂ। ਇਹ ਇੱਕ ਲੰਮਾ ਚੌੜਾ ਕਜੀਆ ਹੈ। ਕੌਣ ਕਰੋ ?
ਇਸ ਲਈ ਅਸੀਂ ਸਨਾਤਨੀ ਬਣ ਕੇ ਪਰੰਪਰਾਗਤ ਤਰੀਕਾ ਅਪਣਾ ਲੈਂਦੇ ਹਾਂ। ਜਦੋਂ ਵੀ ਪਰਾਇਆਂ ਨਾਲ ਸਾਡਾ ਵਾਹ ਪੈਂਦਾ ਹੈ ਉਦੋਂ '
ਇਹ ਮਿੱਤ੍ਰ ਹੈ ਜਾਂ ਬੜ੍ਹ ਹੈ ਇਸ ਫੈਸਲੇ ਦੀ ਦੁਚਿੱਤੀ ਵਿੱਚ ਪੈਣੋਂ ਬਚਣ ਲਈ ਅਸੀਂ ਸਿੱਧਾ,
ਸਾਫ਼ ਅਤੇ ਛੋਟਾ ਰਸਤਾ (Shortout)
ਅਪਣਾ ਲੈਂਦੇ ਹਾਂ। ਅਸੀਂ ਉਸ ਅਣਜਾਣ ਪਰਾਏ ਨੂੰ ਸ਼ਰੂ ਸਮਝਣ ਵਿੱਚ ਹੀ ਸਿਆਣਪ ਅਤੇ ਸਰੁੱਖਿਆ ਸਮਝਦੇ ਹਾਂ। ਹੌਲੀ ਹੌਲੀ ਸਾਰਾ ਸੰਸਾਰ ਸਾਡੇ ਵਿਰੋਧੀਆਂ ਨਾਲ ਕਰ ਜਾਂਦਾ ਹੈ। ਵਿਰੋਧੀਆਂ ਵਿੱਚ ਰਹਿੰਦਿਆਂ ਹੋਇਆਂ ਸੁਰੱਖਿਆ ਦਾ ਭਰਮ ਪਾਲਿਆ ਜਾ ਸਕਦਾ ਹੈ,
ਪ੍ਰਸੰਨਤਾ ਦਾ ਭਰੋਸਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਐਪੀਕਿਊਰਸ ਦਾ ਖ਼ਿਆਲ ਸੀ ਪ੍ਰਸੰਨਤਾ ਲਈ ਮਨੁੱਖ ਨੂੰ ਅਰੋਗ ਸਰੀਰ, ਚਿੰਤਾ- ਰਹਿਤ ਮਨ ਅਤੇ ਆਪਣਿਆਂ ਦੇ ਸਾਥ ਦੀ ਲੋੜ ਹੈ। ਸਾਰਿਆਂ ਨੂੰ ਆਪਣੇ ਬਣਾਉਣਾ ਸੰਭਵ ਨਹੀਂ; ਆਪਣੇ ਸੁਭਾਅ ਵਿੱਚ ਅਪਣੱਤ ਪੈਦਾ ਕਰਨੀ ਸੰਭਵ ਹੈ, ਸੋਖੀ ਭਾਵੇਂ ਨਹੀਂ। ਪ੍ਰਾਪਤੀ ਅਤੇ ਉੱਨਤੀ ਦੇ ਪ੍ਰਸੰਨਤਾ ਵਿਰੋਧੀ ਤਰੀਕਿਆਂ ਲਈ ਵੱਡੇ ਵੱਡੇ ਜਤਨ ਕਰ ਸਕਣ ਵਾਲੇ ਆਦਮੀ ਲਈ ਅਪਣੱਤ ਦਾ ਸੁਭਾਅ ਪੈਦਾ ਕਰਨ ਦੇ ਜਤਨਾਂ ਨੂੰ ਔਖੇ ਆਖਣਾ ਸੋਭਦਾ ਨਹੀਂ।