Back ArrowLogo
Info
Profile
ਸਾਡੇ ਸਾਧਾਰਣ ਸਮਾਜਕ ਸੰਬੰਧ ਲੋੜ ਦੀ ਉਪਜ ਹਨ; ਭਰੋਸਾ ਇਨ੍ਹਾਂ ਸੰਬੰਧਾਂ ਦੀ ਉਮਰ ਲੰਮੀ ਕਰਦਾ ਹੈ; ਅਤੇ ਸਤਿਕਾਰ ਇਨ੍ਹਾਂ ਸੰਬੰਧਾਂ ਨੂੰ ਸੁੰਦਰ ਬਣਾਉਂਦਾ ਹੈ। ਪਰਿਵਾਰਕ ਸੰਬੰਧ ਪਰਵਿਰਤੀ ਮੂਲਕ ਹੋਣ ਕਰਕੇ ਭਰੋਸੇ ਦੀ ਉਚੇਚੀ ਮੁਥਾਜੀ ਮਹਿਸੂਸ ਨਹੀਂ ਕਰਦੇ। ਆਪਣੇ ਬੱਚਿਆਂ ਦਾ ਭਰੋਸਾ ਜਿੱਤਣ ਲਈ ਮਾਪਿਆਂ ਨੂੰ ਕੋਈ ਉਚੇਚ ਨਹੀਂ ਕਰਨਾ ਪੈਂਦਾ। ਉਨ੍ਹਾਂ ਦੇ ਸੰਬੰਧਾਂ ਵਿੱਚ ਭਰੋਸਾ ਪਹਿਲਾਂ ਹੀ ਮੌਜੂਦ ਹੁੰਦਾ ਹੈ। ਇਸ ਦਿਸ਼ਾ ਵਿੱਚ ਕੀਤਾ ਗਿਆ ਹਰ ਉਚੇਚ ਹਾਨੀਕਾਰਕ ਸਿੱਧ ਹੁੰਦਾ ਹੈ। ਬਚਪਨ ਦੀ ਮਿੱਤ੍ਰਤਾ ਇੱਕ ਪ੍ਰਕਾਰ ਦਾ ਪਰਿਵਾਰਕ ਸੰਬੰਧ ਹੈ।

ਪਰਿਵਾਰਕ ਜਾਂ ਪਰਵਿਰਤੀ-ਮੂਲਕ ਸੰਬੰਧਾਂ ਵਿਚਲਾ ਭਰੋਸਾ ਵੀ ਪਰਵਿਰਤੀ ਮੂਲਕ ਹੁੰਦਾ ਹੈ। ਪਰੰਤੂ ਇਸ ਦਾ ਇਹ ਭਾਵ ਨਹੀਂ ਕਿ ਭੇਤ ਜਾਂ ਪਰਦਾਦਾਰੀ ਇਸ ਭਰੋਸੇ ਦੀ ਹਾਨੀ ਨਹੀਂ ਕਰਦੀ। ਭੋਤ ਅਤੇ ਭਰੋਸਾ ਇੱਕ ਵਿਅਕਤੀ ਵਿੱਚ ਨਹੀਂ ਵੱਸ ਸਕਦੇ। ਭੇਤ ਅਤੇ ਭਰੋਸੇ ਵਿੱਚ ਉਲਟ ਅਨੁਪਾਤੀ ਸੰਬੰਧ ਹੈ। ਉਸ ਦੇ ਉਲਟ ਭਰੋਸੇ ਅਤੇ ਪ੍ਰਸੰਨਤਾ ਵਿੱਚ ਸਿੱਧਾ ਅਨੁਪਾਤੀ ਸੰਬੰਧ ਹੈ। ਇੱਕ ਦਾ ਵਾਧਾ ਦੂਜੇ ਨੂੰ ਵਧਾਉਂਦਾ ਹੈ। ਅਸੀਂ ਉਨ੍ਹਾਂ ਲੋਕਾਂ ਦੇ ਸੰਬੰਧ-ਸੰਪਰਕ ਵਿੱਚ ਖੁਸ਼ੀ ਮਹਿਸੂਸ ਕਰਦੇ ਹਾਂ ਜਿਨ੍ਹਾਂ ਉੱਤੇ ਸਾਨੂੰ ਭਰੋਸਾ ਹੋਵੇ ਅਤੇ ਜਿਨ੍ਹਾਂ ਨੂੰ ਸਾਡੇ ਉੱਤੇ ਭਰੋਸਾ ਹੋਵੇ। ਭੇਤਾਚਾਰ ਮੁੱਢਲੇ ਰੂਪ ਵਿੱਚ ਛਲ ਹੈ; ਧੋਖਾ ਹੈ। ਸਫਲ ਧੋਖੇਬਾਜ਼ ਆਪਣੀ ਸਫਲਤਾ ਦਾ ਗੌਰਵ ਕਰ ਸਕਦਾ ਹੈ ਪਰੰਤੂ ਪ੍ਰਸੰਨ ਨਹੀਂ ਹੋ ਸਕਦਾ। ਪ੍ਰਸੰਨਤਾ ਗੌਰਵ ਨਹੀਂ, ਸਿਰਫ਼ ਪ੍ਰਸੰਨਤਾ ਹੈ; ਇਹ ਆਪਣੇ ਆਪ ਵਿੱਚ ਮਨੋਰਥ ਹੈ; ਕਿਸੇ ਗੋਰਵਮਈ ਮਨੋਰਥ ਦੀ ਪ੍ਰਾਪਤੀ ਦਾ ਸਾਧਨ ਨਹੀਂ। ਜਿੱਤ, ਚਾਹੇ ਉਹ ਕਿਸੇ ਧੋਖਾਬਾਜ਼ੀ ਦੀ ਜਿੱਤ ਹੋਵੇ ਚਾਹੇ ਆਦਰਸ਼ ਦੇ ਪਾਲਣ ਦੀ ਜਿੱਤ, ਮਨੁੱਖੀ ਮਨ ਨੂੰ ਗੌਰਵ ਅਤੇ ਗਰਵ ਨਾਲ ਭਰਪੂਰ ਕਰਦੀ ਹੈ, ਪ੍ਰਸੰਨ ਨਹੀਂ ਕਰਦੀ। ਇਹ ਵੱਖਰੀ ਗੱਲ ਹੈ ਕਿ ਅਸੀਂ ਗਰਵ ਅਤੇ ਪ੍ਰਸੰਨਤਾ ਵਿੱਚ ਫ਼ਰਕ ਨਹੀਂ ਸਮਝਦੇ। ਸਤਿਵਾਦੀ ਹਰੀਸ਼ ਚੰਦ੍ਰ ਗੌਰਵਮਈ ਮਹਾਨ ਪੁਰਸ਼ ਭਾਵੇਂ ਹੋਵੇ, ਪ੍ਰਸੰਨ ਚਿੱਤ ਵਿਅਕਤੀ ਨਹੀਂ। ਮਹਾਨਤਾ ਪ੍ਰਸੰਨਤਾ ਨਹੀਂ, ਨਾ ਹੀ ਪ੍ਰਸੰਨਤਾ ਦਾ ਸਾਧਨ ਹੈ।

ਇਹ ਜਾਣਨਾ ਮੁਸ਼ਕਿਲ ਹੈ ਕਿ ਸਾਡੇ ਨਾਲ ਵਰਤਣ ਵਾਲੇ ਵਿਅਕਤੀ ਭੇਤਾਚਾਰੀ ਜਾਂ ਛਲੀਏ ਹਨ ਕਿ ਸਾਫ਼-ਗੋ ਅਤੇ ਭਰੋਸੇਯੋਗ ਵਿਅਕਤੀ ਹਨ। ਇਸ ਲਈ ਆਪਣੀ ਨਿਰਛਲਤਾ ਨੂੰ ਕਿਸੇ ਨਿਰਣੇ ਉੱਤੇ ਨਿਰਭਰ ਨਹੀਂ ਹੋਣ ਦੇਣਾ ਚਾਹੀਦਾ। ਦੂਜਿਆਂ ਦੇ ਵਤੀਰੇ ਪਿੱਛੇ ਕੰਮ ਕਰਦੀਆਂ ਭਾਵਨਾਵਾਂ ਦੀ ਪਰਖ-ਪੜਚੋਲ ਵਿੱਚ ਲੱਗਾ ਹੋਇਆ ਮਨ ਨਿਰਛਲ ਹੋਣ ਦਾ ਦਾਅਵਾ ਨਹੀਂ ਕਰ ਸਕਦਾ। ਯੋਗ ਮੁੱਲ ਉੱਤੇ ਖਰਾ ਸੌਦਾ ਵੇਚਣ ਵਾਲਾ ਵਪਾਰੀ ਸਿਆਣਾ ਅਖਵਾਏਗਾ ਪਰ ਉਸ ਦੀ ਸਿਆਣਪ ਘੱਟ ਮੁੱਲ ਤਾਰਨ ਵਾਲੇ ਦੇ ਸੌਦੇ ਵਿੱਚ ਮਿਲਾਵਟ ਕਰਨ ਦੀ ਸਲਾਹ ਵੀ ਦੋਵੇਗੀ। ਇਸ ਲਈ ਸਾਵ-ਗੋਈ ਅਤੇ ਸਰਲਤਾ ਸਾਡੀ ਫ਼ਿਤਰਤ ਹੋਣੀ ਚਾਹੀਦੀ ਹੈ, ਸਿਆਣਪ ਨਹੀਂ।

ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ਹੁਣ ਤਕ ਦਾ ਸਮੁੱਚਾ ਜੀਵਨ ਅਸੁਰੱਖਿਅਤ ਅਤੇ ਤੋਖਲੇ ਭਰਪੂਰ ਰਿਹਾ ਹੋਣ ਕਰਕੇ ਭੌਤ ਜਾਂ ਪਰਦਾਦਾਰੀ ਨੂੰ ਬਹੁਤ ਸਤਿਕਾਰ ਪ੍ਰਾਪਤ ਹੈ। ਇਸ ਨੂੰ ਸਿਆਣਪ ਅਤੇ ਸੁੰਦਰਤਾ ਤਕ ਦੇ ਪਦ ਪ੍ਰਾਪਤ ਹਨ। ਹਰ ਕਿਸੇ ਉੱਤੇ ਭਰੋਸਾ ਕਰਨ ਵਾਲੇ ਨੂੰ ਲਾਈ-ਲੱਗ, ਬੁੱਧੂ ਅਤੇ ਕੰਨਾਂ ਦਾ ਕੱਚਾ ਆਖਿਆ ਜਾਂਦਾ ਹੈ। ਹਰ ਸ਼ੱਕੀ ਅਤੇ ਭੇਤਾਚਾਰੀ ਇਫਲਾਤੂਨ ਅਤੇ ਅਰਸਤੂ ਦਾ ਹਮ-ਜਮਾਤ ਮੰਨਿਆ ਜਾਂਦਾ ਹੈ। ਅਜੇਹੀ ਹਾਲਤ ਵਿੱਚ ਭੇਤਾਚਾਰ ਇੱਕ ਜ਼ਰੂਰਤ ਬਣ ਗਿਆ ਹੈ। ਮੈਂ ਅਜੇਹਾ ਕਰਨ ਦੇ ਹੱਕ ਵਿੱਚ ਨਹੀਂ ਹਾਂ। ਨਾ ਹੀ ਬੁੱਧ ਜਾਂ ਕ੍ਰੈਡਲੱਸ (Credulous) ਮੰਨਿਆ ਜਾਣਾ ਚਾਹੁੰਦਾ ਹਾਂ। ਇਸ ਲਈ ਆਪਣਾ

147 / 174
Previous
Next