Back ArrowLogo
Info
Profile
ਸਮਾਜਕ ਘੇਰਾ ਉਨ੍ਹਾਂ ਵਿਅਕਤੀਆਂ ਤਕ ਸੀਮਿਤ ਰੱਖਣਾ ਚਾਹੁੰਦਾ ਹਾਂ ਜਿਨ੍ਹਾਂ ਉੱਤੇ ਮੈਨੂੰ ਭਰੋਸਾ ਹੋਵੇ ਅਤੇ ਜਿਨ੍ਹਾਂ ਨੂੰ ਮੇਰੇ ਉੱਤੇ ਭਰੋਸਾ ਹੋਵੇ; ਜਿਨ੍ਹਾਂ ਕੋਲੋਂ ਕੋਈ ਭੇਤ ਰੱਖਣ ਦੀ ਮੈਨੂੰ ਲੋਡ ਨਾ ਪੈਂਦੀ ਹੋਵੇ ਅਤੇ ਜਿਹੜੇ ਪੂਰੀ ਤਸੱਲੀ ਨਾਲ ਆਪਣੇ ਭੇਤ ਮੇਰੇ ਨਾਲ ਸਾਂਝੇ ਕਰ ਸਕਦੇ ਹੋਣ। ਅਜੇਹੇ ਭਰੋਸੇਯੋਗ ਘੇਰੇ ਵਿੱਚ ਵਿਚਰਨ ਵਾਲੇ ਵਿਅਕਤੀ ਨੂੰ ਜੇ ਕਦੇ ਆਪਣੀ ਸਾਫ਼-ਗੋਈ ਕਾਰਨ ਕੋਈ ਨੁਕਸਾਨ ਹੋ ਜਾਵੇ ਤਾਂ ਉਹ ਬਹੁਤਾ ਦੁਖੀ ਨਹੀਂ ਹੁੰਦਾ। ਲੰਮੇ ਅਭਿਆਸ ਨਾਲ ਸੰਚਿਤ ਕੀਤੀ ਹੋਈ ਪ੍ਰਸੰਨਤਾ ਨਿੱਕੇ ਵੱਡੇ ਸਦਮੇ ਨੂੰ ਸਹਿ ਲੈਣ ਜੋਗਾ ਸਹਿਜ ਪੈਦਾ ਕਰਨ ਵਿੱਚ ਸਮਰੱਥ ਹੁੰਦੀ ਹੈ।

ਅਜੋਕੇ ਵਿਗਿਆਨਿਕ ਮਨੁੱਖ ਨੂੰ ਦਿਮਾਗ਼ ਵਿੱਚ ਉਪਜਣ ਵਾਲੀ ਰਸਾਇਣਿਕ ਕਿਰਿਆ ਅਤੇ ਇਸ ਕਿਰਿਆ ਤੋਂ ਪੈਦਾ ਹੋਣ ਵਾਲੀਆਂ ਬਿਜਲੀ ਦੀਆਂ ਕਰਟਾਂ ਜਾਂ ਲਹਿਰਾਂ ਦਾ ਪੂਰਾ ਪੂਰਾ ਗਿਆਨ ਹੈ। ਉਹ ਇਹ ਜਾਣਦਾ ਹੈ ਕਿ ਇਨ੍ਹਾਂ ਇਲੈਕਟ੍ਰਿਕ ਕਰੋਟਸ ਤੋਂ ਹੀ ਭਾਵਾਂ ਅਤੇ ਵਿਚਾਰਾਂ ਰੂਪੀ ਕਿਰਿਆ ਦਾ ਜਨਮ ਹੁੰਦਾ ਹੈ। ਉਸ ਨੂੰ ਇਹ ਪਤਾ ਹੈ ਕਿ ਸਾਡੇ ਵਿਚਾਰ ਭਾਸ਼ਾ ਜਾਂ ਕਿਰਿਆ ਵਿੱਚ ਉਲਥਾਏ ਜਾਣ ਤੋਂ ਪਹਿਲਾਂ ਹੀ ਸਾਡੇ ਦਿਮਾਗ਼ ਰੂਪੀ ਟ੍ਰਾਂਸਮਿਟਰ ਦਵਾਰਾ, ਬਿਜਲ ਚੁੰਬਕੀ ਲਹਿਰਾਂ ਦੇ ਰੂਪ ਵਿੱਚ, ਉਵੇਂ ਹੀ ਪ੍ਰਸਾਰਿਤ ਜਾਂ ਟ੍ਰਾਂਸਮਿਟ ਕੀਤੇ ਜਾਂਦੇ ਹਨ ਜਿਵੇਂ ਕਿਸੇ ਰੇਡੀਓ ਸਟੇਸ਼ਨ ਤੋਂ ਆਵਾਜ਼ ਟ੍ਰਾਂਸਮਿਟ ਕੀਤੀ ਜਾਂਦੀ ਹੈ। ਦਿਮਾਗ਼ ਦਵਾਰਾ ਟ੍ਰਾਂਸਮਿਟ ਕੀਤੇ ਗਏ ਇਨ੍ਹਾਂ ਵਿਚਾਰ ਸਿਗਨਲਜ਼ ਨੂੰ ਉਵੇਂ ਹੀ ਪਕੜਿਆ ਜਾਂ ਰਿਸੀਵ ਕੀਤਾ ਜਾ ਸਕਦਾ ਹੈ ਜਿਵੇਂ ਰੇਡੀਓ ਦੇ ਟ੍ਰਾਂਸਮਿਟਰ ਦਵਾਰਾ ਭੇਜੇ ਗਏ ਸਿਗਨਲਜ਼ ਨੂੰ ਰਿਸੀਵ ਕੀਤਾ ਜਾਂਦਾ ਹੈ।

ਉਹ ਦਿਨ ਬਹੁਤੀ ਦੂਰ ਨਹੀਂ ਜਦੋਂ, ਇੱਕ ਨਿੱਕੀ ਜਹੀ ਮਸ਼ੀਨ ਦੀ ਸਹਾਇਤਾ ਨਾਲ, ਹਰ ਕੋਈ ਅੰਤਰਯਾਮੀ ਹੋਣ ਦੇ ਸਮਰੱਥ ਹੋ ਜਾਵੇਗਾ। ਉਦੋਂ ਭੇਤ ਪਾਲਣੇ ਅਸੰਭਵ ਹੋ ਜਾਣਗੇ, ਭੇਡਾਚਾਰ ਸਿਆਣਪ ਦੀ ਥਾਂ ਸ਼ਰਮਿੰਦਗੀ ਨਾਲ ਸੰਬੰਧਤ ਹੋ ਜਾਵੇਗਾ; ਮਨੁੱਖੀ ਰਿਸ਼ਤਿਆਂ ਵਿੱਚ ਵਿੱਕ ਪੈਣੀ ਸ਼ੁਰੂ ਹੋ ਜਾਵੇਗੀ; ਜੀਵਨ ਨੀਰਸ ਅਤੇ ਬੋਝਲ ਬਣ ਜਾਵੇਗਾ। ਇਹ ਅਵਸਥਾ ਅਸਹਿ ਹੋ ਜਾਵੇਗੀ ਕਿਉਂਕਿ ਅਸੀ ਰੱਬ-ਹੀਣ ਦੁਨੀਆ ਵਿੱਚ ਰਹਿ ਸਕਦੇ ਹਾਂ, ਪਿਆਰ-ਹੀਣ ਦੁਨੀਆ ਵਿੱਚ ਨਹੀਂ ਰਹਿ ਸਕਦੇ। ਇਸ ਲਈ ਅਸੀਂ ਭੌਤਾਚਾਰ ਦਾ ਤਿਆਗ ਕਰ ਕੇ ਭਰੋਸੇ ਵਿੱਚ ਪਰਵੇਸ਼ ਕਰਨ ਦੀ ਜਾਚ ਸਿੱਖ ਲਵਾਂਗੇ।

148 / 174
Previous
Next