Back ArrowLogo
Info
Profile

ਚੁਗ਼ਲੀ

ਇੱਕ ਲੇਖ ਦੇ ਸਿਰਲੇਖ ਵਜੋਂ, ਸ਼ਬਦ ਚੁਗਲੀ' ਕਿੱਨਾ ਹਾਸੋਹੀਣਾ ਲੱਗਦਾ ਹੈ। ਕਾਸ਼। ਆਪਣੇ ਵਾਸਤਵਿਕ ਜੀਵਨ ਵਿੱਚ ਵੀ ਅਸੀਂ ਚੁਗਲੀ ਨੂੰ ਨਗੂਣੀ ਹਾਸੋਹੀਣੀ ਗੱਲ ਸਮਝ ਕੇ ਆਈ ਗਈ ਕਰ ਸਕਦੇ ਅਤੇ ਇਹ ਸਾਡੇ ਸੰਬੰਧਾਂ ਅਤੇ ਸਾਡੀਆ ਖੁਸ਼ੀਆਂ ਦੀ ਓਨੀ ਹਾਨੀ ਨਾ ਕਰ ਸਕਦੀ ਜਿੰਨੀ ਹੁਣ ਤਕ ਕਰਦੀ ਆ ਰਹੀ ਹੈ। ਚੁਗਲੀ ਕਾਰਨ ਸਾਡੇ ਸੰਬੰਧਾਂ ਵਿੱਚ ਪਈਆਂ ਤ੍ਰੇੜਾਂ ਅਤੇ ਸਾਡੀ ਪ੍ਰਸੰਨਤਾ ਦੀ ਹੋਈ ਹਾਨੀ ਦਾ ਵਿਸਥਾਰ ਕਰਨ ਦੀ ਲੋੜ ਨਹੀਂ। ਜੀਵਨ ਦਾ ਇਹ ਸੱਚ ਕਿਸੇ ਵਿਸਥਾਰ ਦਾ ਮੁਹਤਾਜ ਨਹੀਂ; ਇਹ ਸਰਵ-ਵਿਆਪਕ ਸੱਚ ਹੈ। ਚੁਗਲੀ ਨੇ, ਜੇ ਸਾਰਿਆਂ ਨੂੰ ਨਹੀਂ ਤਾਂ, ਅੱਧਿਓਂ ਬਹੁਤੇ ਇਸਤ੍ਰੀ-ਪੁਰਸ਼ਾਂ ਨੂੰ, ਜੀਵਨ ਵਿੱਚ ਕਿਸੇ ਨਾ ਕਿਸੇ ਸਮੇਂ, ਸ਼ਰਮਿੰਦਗੀ ਦੇ ਸਨਮੁੱਖ ਖਲੋਣ ਲਈ ਮਜਬੂਰ ਜ਼ਰੂਰ ਕੀਤਾ ਹੈ। ਇਹ ਸਾਡੇ ਅਹਿਸਾਸ ਅਤੇ ਸਾਡੀ ਇੱਛਾ ਨੂੰ ਸਿੱਧਾ ਪ੍ਰਭਾਵਿਤ ਕਰ ਕੇ ਸਾਡੇ ਕੋਲੋਂ ਉਹ ਕੁਝ ਕਰਵਾ ਲੈਂਦੀ ਹੈ ਜਿਸ ਉੱਤੇ ਸਾਡਾ ਬੌਧਿਕ ਅਧਿਕਾਰ ਨਹੀਂ ਹੁੰਦਾ। ਇਸ ਤੋਂ ਉਪਜਣ ਵਾਲੇ ਦੁਖਦਾਇਕ ਵਿਵਹਾਰ ਇਸ ਲਈ ਸਾਡੇ ਬੌਧਿਕ ਨਿਯੰਤ੍ਰਣ ਨਾਲ ਛਲ ਕਰ ਜਾਂਦੇ ਹਨ ਕਿ ਅਸਾਂ ਚੁਗ਼ਲੀ ਬਾਰੇ ਗੰਭੀਰਤਾ ਨਾਲ ਸੋਚਣਾ ਕਦੇ ਜਰੂਰੀ ਨਹੀਂ ਸਮਝਿਆ। ਇਸ ਦਾ ਥੋੜਾ ਜਿਹਾ ਬੌਧਿਕ ਵਿਸ਼ਲੇਸ਼ਣ ਇਸ ਨੂੰ ਸਾਡੀ ਖੁਸ਼ੀ ਨਾਲ ਖੇਡਣੋਂ ਖ਼ਬਰਦਾਰ ਕਰ ਸਕਦਾ ਹੈ।  ਚੁਗਲੀ ਕਿਸੇ ਵਿਅਕਤੀ ਪ੍ਰਤੀ ਪਰਗਟ ਕੀਤਾ ਹੋਇਆ ਸਾਡਾ ਉਹ ਖ਼ਿਆਲ ਜਾਂ ਗਿਲਾ ਜਾਂ ਮੁਲਾਂਕਣ ਹੈ ਜਿਹੜਾ ਕਿਸੇ ਕਾਰਨ ਅਸੀਂ ਉਸ ਵਿਅਕਤੀ ਦੀ ਹਾਜ਼ਰੀ ਵਿੱਚ ਨਹੀਂ ਕਰ ਸਕਦੇ ਜਾਂ ਨਹੀਂ ਕਰਨਾ ਚਾਹੁੰਦੇ।

ਆਮ ਤੌਰ ਉੱਤੇ ਅਸੀਂ ਨਿੰਦਾ ਅਤੇ ਚੁਗਲੀ ਨੂੰ ਇੱਕੋ ਚੀਜ਼ ਸਮਝਦੇ ਹਾਂ। ਇਹ ਦੋ ਵੱਖ ਵੱਖ ਕਿਰਿਆਵਾਂ ਹਨ ਜਿਹੜੀਆਂ ਆਪੋ ਵਿੱਚ ਇੱਕ-ਮਿੱਕ ਹੋ ਜਾਣ ਦੀ ਰੁਚੀ ਰੱਖਦੀਆਂ ਹਨ। ਨਿੰਦਾ ਆਮ ਕਰਕੇ ਈਰਖਾ ਦੇ ਭਾਵ ਨਾਲ ਸੰਬੰਧਤ ਹੁੰਦੀ ਹੈ ਜਦ ਕਿ ਚੁਗਲੀ ਦੇ ਵੱਖ ਵੱਖ ਰੂਪ ਵੱਖ ਵੱਖ ਭਾਵਾਂ ਵਿੱਚੋਂ ਉਪਜੇ ਹੋਏ ਹੁੰਦੇ ਹਨ। ਸਾਡੇ ਅਧਿਆਤਮਵਾਦੀ ਰਹਿਬਰਾਂ ਨੇ ਕਿਸੇ ਵਿਅਕਤੀ ਜਾਂ ਵਿਚਾਰ ਨਾਲ ਹਰ ਪ੍ਰਕਾਰ ਦੀ ਅਸਹਿਮਤੀ ਨੂੰ ਨਿੰਦਾ ਦੀ ਪਦਵੀ ਦਿੱਤੀ ਹੋਈ ਹੈ। ਨਤੀਜਾ ਇਹ ਹੈ ਕਿ ਅਸੀਂ ਵਿਸ਼ਲੇਸ਼ਣ ਨਾਲੋਂ ਵਿਸ਼ਵਾਸਣ ਨੂੰ ਵਧੀਆ ਮੰਨਦੇ ਹੋਏ ਆਪਣੇ ਬੌਧਿਕ ਵਿਕਾਸ ਦੀ ਹਾਨੀ ਕਰ ਲੈਂਦੇ ਹਾਂ।

ਚੁਗਲੀ ਵਿੱਚ ਨਿੰਦਾ ਦੀ ਭਾਵਨਾ ਮੌਜੂਦ ਹੋ ਸਕਦੀ ਹੈ ਪਰੰਤੂ ਚੁਗਲੀ ਆਪਣੇ ਅਸਲੇ ਵਜੋਂ ਨਿੰਦਾ ਨਹੀਂ। ਜਿੱਥੇ ਪੁੱਜ ਕੇ ਚੁਗਲੀ ਨਿੰਦਾ ਬਣ ਜਾਂਦੀ ਹੈ ਉਥੇ ਉਹ ਚੁਗਲੀ ਨਹੀਂ ਰਹਿੰਦੀ ਸਗੋਂ ਈਰਖਾ ਦਾ ਪ੍ਰਗਟਾਵਾ ਬਣ ਜਾਂਦੀ ਹੈ। ਅਸੀਂ ਏਨੀ ਦੂਰ ਨਹੀਂ ਜਾਣਾ ਚਾਹੁੰਦੇ, ਖ਼ਾਸ ਤੌਰ ਉੱਤੇ ਇਸ ਲੇਖ ਵਿੱਚ। ਏਨੀ ਦੂਰ ਪੁੱਜੇ ਹੋਏ ਲੋਕਾਂ ਉੱਤੇ ਹੱਤਕ-ਇੱਜ਼ਤ (Defamation) ਦਾ ਕੇਸ ਚੱਲ ਸਕਦਾ ਹੈ। ਅਸੀਂ ਉਨ੍ਹਾਂ ਨਿੱਕੇ ਨਿੱਕੇ ਰੋਸਿਆਂ ਦੀ ਗੱਲ

149 / 174
Previous
Next