Back ArrowLogo
Info
Profile
ਮਜ਼ਦੂਰ ਦੇ ਕਮਾਏ ਹੋਏ ਪੈਸਿਆਂ ਵਿੱਚ ਉਹ ਖ਼ੁਸ਼ੀ ਉਹ ਤਸੱਲੀ ਪਹਿਲਾਂ ਹੀ ਮੌਜੂਦ ਹੁੰਦੀ ਹੈ ਜਿਹੜੀ ਉਹ ਉਨ੍ਹਾਂ ਪੈਸਿਆਂ ਨਾਲ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਕੇ ਮਹਿਸੂਸ ਕਰਦਾ ਹੈ ?

ਇਸ ਪ੍ਰਸ਼ਨ ਦੇ ਦੋ ਉੱਤਰ ਦਿੱਤੇ ਜਾ ਸਕਦੇ ਹਨ; ਸ਼ਾਇਦ ਬਹੁੜੇ ਵੀ ਪਰ ਇਨ੍ਹਾਂ ਦੋਹਾਂ ਵਿੱਚ ਬਾਕੀ ਸਾਰਿਆਂ ਦਾ ਸਮਾਵੇਸ਼ ਹੈ। ਪਹਿਲਾ ਉੱਤਰ ਇਹ ਹੋ ਸਕਦਾ ਹੈ ਕਿ ਅਸੀਂ ਕਿਸੇ ਮਜ਼ਦੂਰ ਨੂੰ ਕਲਾਕਾਰ ਨਹੀਂ ਮੰਨਦੇ ਅਤੇ ਦੂਜਾ ਇਹ ਕਿ ਅਸੀਂ ਪੈਸੇ ਨੂੰ ਧਨ-ਦੌਲਤ ਅਤੇ ਦੋਲਤ ਨੂੰ ਮਾਇਆ, ਭਰਮ ਅਤੇ ਫਲਾਵਾ (illusion) ਕਹਿ ਕੇ ਤ੍ਰਿਸਕਾਰਦੇ ਹਾਂ। ਇਉਂ ਇੱਕ ਟੇਡੇ ਜਹੇ ਢੰਗ ਨਾਲ ਪੈਸਾ ਜਾਂ ਮੁਦਰਾ ਛਲ ਸਮਝਿਆ ਜਾਣ ਕਰਕੇ ਕੁਝ ਤ੍ਰਿਸਕਾਰਿਆ ਜਿਹਾ ਗਿਆ ਹੈ।

ਰੂਪਾਂਤਰ (ਜਨਵਰੀ-ਮਾਰਚ 2003) ਵਿੱਚ ਇੱਕ ਕਹਾਣੀ ਪੜ੍ਹੀ ਸੀ-'ਹਨੇਰਾ ਅਤੇ ਸਵੇਰਾ'। ਡੀ.ਆਰ. ਸਵਰਨਕਾਰ ਰਚਿਤ ਇਹ ਡੋਗਰੀ ਭਾਸ਼ਾ ਦੀ ਕਹਾਣੀ, ਅੰਮ੍ਰਿਤਪਾਲ ਭੋਂਸਲੇ ਜੀ ਨੇ ਪੰਜਾਬੀ ਵਿੱਚ ਉਲਬਾਈ ਸੀ। ਕਿਸੇ ਦਫ਼ਤਰ ਦੇ ਚੌਕੀਦਾਰ ਨੂੰ, ਪੋਟਲੀ ਵਿੱਚ  ਬੱਝੇ, ਦਫ਼ਤਰ ਦੇ ਬਰਾਂਡੇ ਵਿੱਚ ਫ਼ਰਸ਼ ਉੱਤੇ ਪਏ, ਦੋ ਸੌ ਰੁਪਏ ਲੱਭ ਪੈਂਦੇ ਹਨ। ਕੁਝ ਇੱਕ ਹਾਜ਼ਰ ਵਿਅਕਤੀਆਂ ਨੂੰ ਪੁੱਛ ਕੇ ਉਹ ਯਕੀਨ ਕਰ ਲੈਂਦਾ ਹੈ ਕਿ ਉਹ ਪੈਸੇ ਉਨ੍ਹਾਂ ਦੇ ਨਹੀਂ ਹਨ ਅਤੇ ਮਨ ਹੀ ਮਨ ਖ਼ੁਸ਼ ਹੋ ਜਾਂਦਾ ਹੈ ਕਿ ਉਹ ਉਨ੍ਹਾਂ ਪੈਸਿਆਂ ਨਾਲ ਆਪਣੇ ਬੱਚਿਆਂ ਲਈ ਨਵੇਂ ਕੱਪੜੇ, ਸਕੂਲ ਦੀ ਵਰਦੀ ਅਤੇ ਫ਼ੀਸ ਆਦਿਕ ਦਾ ਪ੍ਰਬੰਧ ਕਰ ਸਕੇਗਾ। ਸਵੇਰੇ ਸਵੇਰੇ ਜਮਾਲੇ ਜਮਾਂਦਾਰਨੀ ਕੁਝ ਲੱਭਦੀ ਫਿਰਦੀ ਨਜ਼ਰ ਆਈ ਤਾਂ ਪੁੱਛਦਾ ਹੈ ਕਿ ਮੁਆਮਲਾ ਕੀ ਹੈ। ਜਮਾਲ ਦੱਸਦੀ ਹੈ ਕਿ ਉਸ ਦੀ ਤਨਖ਼ਾਹ ਦੇ ਦੇ ਸੋ ਰੁਪਏ ਕਿਧਰੇ ਗੁਆਚ ਗਏ ਹਨ। ਉਸ ਨੇ ਸੋਚਿਆ ਸੀ ਕਿ ਉਹ ਆਪਣੇ ਪੁੱਤਰ ਲਈ ਸਕੂਲ ਦੀ ਵਰਦੀ ਅਤੇ ਲੋੜ ਦੀਆਂ ਕੁਝ ਹੋਰ ਚੀਜ਼ਾਂ ਖਰੀਦ ਸਕੇਗੀ। ਪਰ ਸਾਰੀਆਂ ਆਸਾਂ ਉੱਤੇ ਪਾਣੀ ਫਿਰ ਗਿਆ। ਬਦਰੀ ਚੌਕੀਦਾਰ ਆਪਣੇ ਦੰਦ ਉੱਤੇ ਕਾਬੂ ਪਾ ਕੇ ਉਹ ਰੁਪਏ ਜਮਾਲੋ ਨੂੰ ਦੇ ਦਿੰਦਾ ਹੈ। ਭਲਾ ਕਿਉਂ ?

ਕਿਉਂਕਿ ਡੀ.ਆਰ. ਸਵਰਨਕਾਰ ਦਾ ਬਦਰੀ ਚੌਕੀਦਾਰ ਕਲਾਕਾਰ ਹੈ। ਉਹ ਉਨ੍ਹਾਂ ਰੁਪਿਆਂ ਵਿੱਚ ਆਪਣੇ ਬੱਚੇ ਦੀ ਵਰਦੀ ਵੇਖ ਸਕਿਆ ਸੀ। ਇਉਂ ਵੇਖ ਲੈਣ ਪਿੱਛੋਂ ਉਸ ਵਿਚਲਾ ਕਲਾਕਾਰ ਦੂਜੇ ਵਕਤੀ ਕਲਾਕਾਰਾਂ ਵਾਂਗ ਨਸ਼ਾ ਪੀ ਕੇ ਸੋਂ ਨਹੀਂ ਸੀ ਗਿਆ। ਉਹ ਸਦੀਵੀ ਕਲਾਕਾਰ ਹੈ। ਉਸ ਵਿਚਲੇ ਕਲਾਕਾਰ ਨੇ ਉਨ੍ਹਾਂ ਰੁਪਿਆ ਜਾਂ ਨੋਟਾਂ ਵਿੱਚ ਜਮਾਲੋ ਦੇ ਬੱਚੇ ਦੀ ਵਰਦੀ ਵੇਖਣ ਦੀ ਕਲਾਕਾਰੀ ਕੀਤੀ। ਜੇ ਅਸੀਂ ਮਜ਼ਦੂਰ ਵਿਚਲੇ ਕਲਾਕਾਰ ਨੂੰ ਪਛਾਣ ਨਹੀਂ ਸਕਦੇ ਤਾਂ ਭੁੱਲ ਸਾਡੀ ਹੈ ਮਜ਼ਦੂਰ ਦੀ ਨਹੀਂ; ਉਂਵ ਬਦਰੀ ਸੱਚਾ ਕਲਾਕਾਰ ਹੈ। ਸਾਡਾ ਦੂਜਾ ਉੱਤਰ ਇਹ ਹੈ ਕਿ ਪੈਸਾ ਧਨ ਦਾ ਪ੍ਰਤੀਕ ਹੋਣ ਕਰਕੇ ਛਲ, ਭਰਮ ਜਾਂ ਮਾਇਆ ਮੰਨਿਆ ਗਿਆ ਹੈ ਅਤੇ ਇਉਂ ਮੰਨਿਆ ਜਾਣ ਕਰਕੇ ਤ੍ਰਿਸਕਾਰਿਆ ਗਿਆ ਹੈ। ਇਸ ਵਿੱਚ ਤੀਖਣ ਅਹਿਸਾਸਾਂ, ਸੂਖਮ ਵਿਚਾਰਾਂ ਅਤੇ ਉਚੇਰਿਆਂ ਆਦਰਸ਼ਾਂ ਦੀ ਮੌਜੂਦਗੀ ਮੰਨਣਾ ਕੁਝ ਓਪਰਾ ਜਿਹਾ ਲੱਗਦਾ ਹੈ। ਇਹ ਉੱਤਰ ਆਧੁਨਿਕ ਵਿਗਿਆਨਿਕ ਆਦਮੀ ਦਾ ਨਹੀਂ; ਮੱਧ ਕਾਲੀਨ ਮਨੁੱਖ ਦਾ ਹੈ। ਹੁਣ ਵਿਗਿਆਨਿਕ ਵਿਚਾਰ-ਵਿਧੀ ਨੇ ਮਨੁੱਖੀ ਮਨ ਉੱਤੇ ਇਫਲਾਤੂਨੀ ਫ਼ਲਸਫ਼ੇ ਦਾ "ਤਾਰ" ਅਤੇ ਅਧਿਆਤਮਵਾਦੀ ਮਹਾਂਵਾਕਾਂ ਦਾ "ਡੇ" ਕੁਝ ਪਰੇ ਕਰ ਦਿੱਤਾ ਹੈ। ਹੁਣ ਸੰਗਮਰਮਰੀ ਸਵਰਨ-ਮੰਦਰਾਂ ਵਿੱਚ ਬੈਠ ਕੇ ਧਨ ਨੂੰ ਮਾਇਆ ਜਾਂ ਭਰਮ ਦੱਸਣ ਵਿੱਚ ਬਹੁਤੀ ਸੁਹਿਰਦਤਾ ਨਹੀਂ ਰਹੀ। ਇਹ ਉਦੋਂ ਦੇ ਢਕਾਉਂਸਲੇ ਹਨ ਜਦੋਂ ਸੋਚ ਦੀ

155 / 174
Previous
Next