Back ArrowLogo
Info
Profile
ਸੁਤੰਤ੍ਰਤਾ ਨੂੰ ਸਲੀਬ ਦਿੱਤੀ ਜਾਂਦੀ ਹੈ। ਆਧੁਨਿਕ ਸੂਝਵਾਨ ਮਨੁੱਖ ਸਹਿਜੇ ਹੀ ਸੋਚ ਸਕਦਾ ਹੈ ਕਿ ਪੈਸਾ ਸਿੱਕਾ, ਨਕਦੀ ਜਾਂ ਮੁਦਰਾ ਦੀ ਵਿਕਸਿਤ ਸਨਅਤੀ ਸਮਾਜਾਂ ਵਿੱਚ ਕੀ ਥਾਂ ਹੈ। ਅਜੋਕੇ ਸਮਾਜ ਰੱਬ ਬਿਨਾਂ ਕਾਇਮ ਰਹਿ ਸਕਦੇ ਹਨ ਪਰ ਕੁਸੀ ਬਿਨਾਂ ਨਹੀਂ।

ਕੁੱਸੀ ਸਰਵ-ਵਿਆਪਕ ਹੋ ਰਹੀ ਹੈ। ਅਫ਼ਰੀਕਾ ਅਤੇ ਦੱਖਣੀ ਅਮਰੀਕਾ ਦੇ ਜੰਗਲੀ ਕਬੀਲਿਆਂ ਨਾਲ ਇਸ ਦੀ ਸਾਂਝ ਪੈਂਦੀ ਜਾ ਰਹੀ ਹੈ। ਇਸ ਦੇ ਨਾਲ ਨਾਲ ਗੁੱਸੀ ਇੱਕ ਵੀ ਹੁੰਦੀ ਜਾ ਰਹੀ ਹੈ। ਸਾਂਝੇ ਯੌਰਪ ਨੇ ਯੋਰ ਨਾਂ ਦਾ ਸਾਂਝਾ ਸਿੱਕਾ ਬਣਾ ਲਿਆ ਹੈ। ਇਸ ਦੀ ਕੀਮਤ ਅਮਰੀਕੀ ਡਾਲਰ ਦੇ ਨੇੜੇ ਤੇੜੇ ਹੈ। ਉਹ ਦਿਨ ਦੂਰ ਨਹੀਂ ਜਦੋਂ, ਇੱਕ ਰੱਬ ਵਾਂਗ, ਸਾਰੀ ਦੁਨੀਆਂ ਦਾ ਸਿੱਕਾ ਵੀ ਇੱਕ ਹੋ ਜਾਵੇਗਾ। ਸਾਰੀ ਦੁਨੀਆਂ ਦੇ ਮਨੁੱਖਾਂ ਦਾ ਇੱਕ ਸਾਂਝਾ ਸਿੱਕਾ, ਇੱਕ ਸਾਂਝੀ ਬੋਲੀ, ਇੱਕੋ ਜਿਹਾ ਸੁਰੱਖਿਅਤ, ਸਤਿਕਾਰਯੋਗ ਜੀਵਨ-ਪੱਧਰ ਇੱਕ ਜਹੇ ਮਨੋਰੰਜਨ, ਮਨੁੱਖਤਾ ਨਾਂ ਦਾ ਇੱਕ ਸਾਂਝਾ ਧਰਮ, ਸਾਂਝੇ ਤਿਉਹਾਰ, ਸਾਂਝੇ ਰਸਮੋ-ਰਿਵਾਜ...। ਖਿਮਾ ਕਰਨਾ, ਮੈਂ ਸੱਭਿਆਤਾਵਾਂ, ਕਲਚਰਾਂ ਅਤੇ ਸੰਸਕ੍ਰਿਤੀਆਂ ਦੇ ਮਹੱਤਵ ਨੂੰ ਭੁੱਲਣ ਦੀ ਭੁੱਲ ਕਰ ਗਿਆ ਹਾਂ। ਹੋ ਸਕਦਾ ਹੈ ਇੱਕ ਦੋ ਸਦੀਆਂ ਤਕ ਸਾਰੀ ਮਨੁੱਖਤਾ ਇਹ ਭੁੱਲ ਕਰਨ ਵਿੱਚ ਸਿਆਣਪ ਸਮਝਣ ਲੱਗ ਪਵੇ। ਜੇ ਪੰਜ-ਸੱਤ ਦਹਾਕਿਆਂ ਵਿੱਚ ਇਉਂ ਹੋ ਗਿਆ ਹੈ। ਕਿ ਪੰਜਾਹ ਸੱਠ ਅੰਗਰੇਜ਼ ਇਸਤ੍ਰੀ-ਪੁਰਸ਼, ਇੱਕ ਬੱਸ (ਡਬਲ ਟੈਂਕਰ) ਵਿੱਚ ਸਫ਼ਰ ਕਰ ਕੇ, ਬਗ਼ਦਾਦ ਇਸ ਲਈ ਚਲੇ ਗਏ ਹਨ ਕਿ ਜੇ ਅਮਰੀਕਾ ਅਤੇ ਬਰਤਾਨੀਆ ਨੇ ਇਰਾਕ ਉੱਤੇ ਹਮਲਾ ਕੀਤਾ ਤਾਂ ਉਹ ਬੰਬਾਂ ਦਾ ਪਹਿਲਾ ਨਿਸ਼ਾਨਾ ਬਣਨਗੇ; ਤਾਂ ਆਉਣ ਵਾਲੇ ਹਜ਼ਾਰ ਸਾਲਾਂ ਵਿੱਚ ਮਨੁੱਖੀ ਮਨ ਕਿਹੋ ਜਿਹਾ ਹੋ ਜਾਵੇਗਾ ? ਕੌਣ ਜਾਣੇ।

ਕੁੱਸੀ ਸਾਡੇ ਜੀਵਨ ਨੂੰ ਸੁਖਾਵਾਂ ਅਤੇ ਸਰਲ ਬਣਾਉਣ ਦਾ ਸਾਧਨ ਹੈ। ਇਹ ਸਾਧਨ ਧਨ ਦਾ ਸਹਿਯੋਗੀ ਹੋਣ ਕਰਕੇ ਥੋੜਾ ਜਿਹਾ ਬਦਨਾਮ ਹੋ ਗਿਆ ਹੈ। ਧਨ ਦੀ ਪ੍ਰਾਪਤੀ ਲਈ ਲੋਕ ਯੋਗ-ਅਯੋਗ ਦੀ ਚਿੰਤਾ ਕਰਨੀ ਛੱਡ ਦਿੰਦੇ ਹਨ। ਧਨ ਦਾ ਮੋਹ ਅਨੈਤਿਕਤਾ ਦੀ ਪ੍ਰੇਰਣਾ ਦੇਣ ਦਾ ਦੋਸ਼ੀ ਹੈ। ਪਰੰਤੂ ਦੋਸ਼ੀ ਧਨ ਨਹੀਂ; ਧਨ ਦਾ ਮੋਹ ਹੈ। ਧਨ ਦੇ ਮੋਹ ਪਿੱਛੇ ਸੁਰੱਖਿਆ ਦੀ ਅਤੇ ਸੁਰੱਖਿਆ ਦੇ ਭਰੋਸੇ ਦੀ ਘਾਟ ਹੈ। ਮੋਹ ਮਨੁੱਖੀ ਮਨ ਦਾ ਇੱਕ ਝੁਕਾਅ, ਇੱਕ ਰੁਚੀ ਹੈ। ਸੁਰੱਖਿਅਤ ਜੀਵਨ ਕੋਲ ਇਸ ਰੁਚੀ ਦੀ ਤ੍ਰਿਪਤੀ-ਸੰਤੁਸ਼ਟੀ ਲਈ ਹੋਰ ਬਹੁਤ ਸਾਰੇ ਸਾਧਨ ਹੋਣਗੇ। ਸੁਰੱਖਿਆ ਦੇ ਭਰੋਸੇ ਵਾਲੇ ਜੀਵਨ ਨੂੰ ਧਨ ਦੇ ਮੋਹ ਵਿੱਚ ਉਸੇ ਤਰ੍ਹਾਂ ਦੀ ਸ਼ਰਮ ਮਹਿਸੂਸ ਹੋ ਸਕਦੀ ਹੈ ਜਿਸ ਤਰ੍ਹਾਂ ਦੀ ਸ਼ਰਮ ਸੱਭਿਅ ਸਾਊ ਮਨੁੱਖ ਨੂੰ ਵਸਤਰਹੀਣ ਹੋਣ ਵਿੱਚ ਜਾਂ ਚੋਰੀ ਕਰਨ ਵਿੱਚ ਹੁੰਦੀ ਹੈ।

ਜਿਸ ਦੇ ਆਲੇ ਦੁਆਲੇ ਅਸੁਰੱਖਿਅਤ ਲੋਕ ਵੱਸਦੇ ਹੋਣ, ਉਹ ਸਗਲ ਸ੍ਰਿਸ਼ਟ ਦਾ ਰਾਜਾ ਹੋ ਕੇ ਵੀ ਸੁਰੱਖਿਆ ਦੇ ਭਰੋਸੇ ਵਿੱਚ ਨਹੀਂ ਹੋ ਸਕਦਾ। ਧਨਵਾਨ ਧਨ ਦੇ ਮਾਲਕ ਨਹੀਂ ਹੁੰਦੇ, ਪ੍ਰਬੰਧਕ ਹੁੰਦੇ ਹਨ। ਸੁਰੱਖਿਅਤ ਸਮਾਜਾਂ ਦੀ ਮਾਨਸਿਕਤਾ ਵਿੱਚ ਇਹ ਸੰਕਲਪ ਸਹਿਜੇ ਹੀ ਪਰਵੇਸ਼ ਕਰ ਜਾਂਦੇ ਹਨ। ਪਰੰਤੂ ਇਹ ਗੱਲਾਂ ਦੂਰ ਦੀਆਂ ਹਨ। ਇਸ ਸਮੇਂ ਅਸੀਂ ਇਹ ਵੇਖ ਰਹੇ ਹਾਂ ਕਿ ਹੁਣ ਦੀ ਹਾਲਤ ਵਿੱਚ  ਸਾਡੀ ਪ੍ਰਸੰਨਤਾ ਦਾ ਪੈਸੇ ਨਾਲ ਕੀ ਸੰਬੰਧ ਹੈ।

ਸਾਡੇ ਭਾਵ, ਵਿਸ਼ਵਾਸ, ਵਿਚਾਰ ਅਤੇ ਸਾਡੀਆ ਪਰਵਿਰਤੀਆਂ ਸਾਡੀ ਵਿੱਦਿਆ, ਸਾਡਾ ਰੁਤਬਾ, ਕਾਰੋਬਾਰ ਅਤੇ ਸਾਡਾ ਸਮਾਜਕ ਸਥਾਨ ਸਾਡੇ ਸ਼ੱਕ, ਮਨੋਰੰਜਨ ਅਤੇ ਸਾਡੀਆਂ ਰੀਝਾਂ (ਸਾਰੇ ਮਿਲ ਕੇ) ਬਾਹਰਲੇ ਜਗਤ ਨਾਲ ਸਾਡੇ ਸੰਬੰਧਾਂ ਦਾ ਆਧਾਰ ਬਣਦੇ ਹਨ। ਇਹ ਸਾਰੇ ਮਿਲ ਕੇ ਸਾਡੀ ਸ਼ਖ਼ਸੀਅਤ ਜਾਂ ਸਾਡਾ ਵਿਅਕਤਿਤਵ ਬਣਾਉਂਦੇ ਹਨ। ਸਾਡੀ ਸ਼ਖਸੀਅਤ ਦੇ ਸਾਰੇ ਅੰਗ ਕਿਸੇ ਨਾ ਕਿਸੇ ਢੰਗ ਨਾਲ "ਪੈਸੇ" ਨਾਲ ਸੰਬੰਧਤ ਹਨ। ਇਹ ਪੈਸੇ ਨੂੰ ਪ੍ਰਭਾਵਿਤ

156 / 174
Previous
Next