Back ArrowLogo
Info
Profile
ਤੋਂ ਪਹਿਲਾਂ ਹੀ ਖ਼ਤਮ ਹੋ ਗਿਆ ਸੀ; ਜਾਂ ਇਉਂ ਆਖੋ ਕਿ ਬਣਿਆ ਹੀ ਨਹੀਂ ਸੀ। ਕਿਉਂ?

ਇਸ ਲਈ ਕਿ ਇਹ ਸੰਬੰਧ ਪਰਿਵਾਰਕ ਹੁੰਦਿਆਂ ਹੋਇਆਂ ਵਿਵਹਾਰਕ ਨਹੀਂ ਸੀ। ਵਿਵਹਾਰਕ ਹੋਣ ਦੀ ਹਾਲਤ ਵਿੱਚ ਸਾਡੇ ਸੰਬੰਧ ਪੜਦਾਦਿਆਂ ਤੋਂ ਅਗੇਰੇ ਵੀ ਜਾ ਸਕਦੇ ਹਨ, ਪਰੰਤੂ ਇਹ ਗੱਲ ਜਰਾ ਮੁਸ਼ਕਿਲ ਹੈ। ਮਨੁੱਖ ਦੀ ਜੀਵਨ-ਚੰਦ ਏਨੀ ਲੰਮੀ ਨਹੀਂ ਕਿ ਉਹ ਤਿੰਨ ਚਾਰ ਪੀੜ੍ਹੀਆਂ ਦੇ ਜੀਵਨ ਦਾ ਕਾਰਜਸ਼ੀਲ ਜਾਂ ਵਿਹਾਰਕ ਹਿੱਸੇਦਾਰ ਬਣਿਆ। ਰਹਿ ਸਕੇ। ਪੋਤੇ-ਪੋਤੀਆਂ ਨਾਲ ਖੇਡਣਾ ਤਾਂ ਬਥੇਰੇ ਲੋਕਾਂ ਨੂੰ ਨਸੀਬ ਹੋ ਜਾਂਦਾ ਹੈ ਪਰ ਪੜਪੋਤਿਆਂ ਦੀ ਵਧਾਈ ਸੁਣਨ ਤਕ ਕੋਈ ਵਿਰਲੇ ਹੀ ਕੌਨ ਕਾਇਮ ਰਹਿੰਦੇ ਹਨ।

ਮੈਂ ਆਪਣੇ ਬਾਬਾ ਜੀ ਨੂੰ ਨਹੀਂ ਵੇਖਿਆ। ਉਨ੍ਹਾਂ ਨਾਲ ਮੇਰਾ ਰਿਸ਼ਤਾ ਪਰਿਵਾਰਕ ਹੁੰਦਿਆਂ ਹੋਇਆਂ ਵਿਹਾਰਕ ਨਹੀਂ। ਜੇ ਮੇਰੇ ਬਾਬਾ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਸੇਵਾ ਕਰ ਕੇ ਕੋਈ ਜਾਗੀਰ ਪ੍ਰਾਪਤ ਕਰ ਲਈ ਹੁੰਦੀ ਜਾਂ 1857 ਦੇ ਅਖਾਉਤੀ ਗ਼ਦਰ ਸਮੇਂ ਅੰਗਰੇਜ਼ਾਂ ਦੀ ਮਦਦ ਕਰ ਕੇ ਮਲਕਾ ਵਿਕਟੋਰੀਆ ਦੀ ਅਸੀਸ ਲੈ ਲਈ ਹੁੰਦੀ ਤਾਂ ਬਾਬਾ ਜੀ ਨਾਲ ਮੇਰਾ ਸੰਬੰਧ ਵਿਹਾਰਕ ਨਾ ਹੁੰਦਿਆਂ ਹੋਇਆ ਲੰਮੇਰਾ, ਘਣੇਰਾ ਅਤੇ ਗੌਰਵਮਈ ਬਣ ਜਾਣਾ ਸੀ। ਇਸ ਸੰਬੰਧ ਵਿਚਲੀਆਂ ਵਿਸ਼ੇਸ਼ਤਾਵਾਂ ਦਾ ਆਧਾਰ ਇਹ ਪ੍ਰਾਪਤੀਆਂ ਹੋਣੀਆਂ ਸਨ, ਜਿਨ੍ਹਾਂ ਨੂੰ ਹਾਸਲ ਕਰਨ ਵਿੱਚ ਮੈਂ ਕਦੇ ਕੋਈ ਹਿੱਸਾ ਨਹੀਂ ਸੀ। ਪਾਇਆ। ਇਸ ਅਵਿਵਹਾਰਕ ਸੰਬੰਧ ਕਾਰਨ ਮੇਰੇ ਵਿਅਕਤੀਗਤ ਆਚਾਰ ਅਤੇ ਸਮਾਜਕ ਵਿਵਹਾਰ ਵਿੱਚ ਆਖ਼ਰਾਂ ਦਾ ਅੰਤਰ ਆ ਜਾਣਾ ਸੀ।

ਇਹ ਕਹਿਣਾ ਕਿ ਪਰਿਵਾਰਕ ਸੰਬੰਧਾਂ ਕਾਰਨ ਅਸੀਂ ਆਪਣੇ ਵਡੇਰਿਆਂ ਦੀਆਂ ਪ੍ਰਾਪਤੀਆਂ ਦੇ ਮਾਲਕ ਮੰਨੇ ਜਾਂਦੇ ਹਾਂ ਅਤੇ ਇਉਂ ਮੰਨੇ ਜਾਣ ਕਾਰਨ ਸਾਡੇ ਆਚਾਰ-ਵਿਵਹਾਰ ਵਿੱਚ ਵਿਸ਼ੇਸ਼ ਪ੍ਰਕਾਰ ਦੀਆਂ ਤਬਦੀਲੀਆਂ ਆਉਂਦੀਆਂ ਹਨ, ਸੰਪੂਰਣ ਤੌਰ ਉੱਤੇ ਸੱਚ ਨਹੀਂ। ਸਿੱਖ ਇਤਿਹਾਸ ਵਿੱਚ ਬੰਦ ਬੰਦ ਕਰ ਕੇ ਕੱਟੇ ਜਾਣ ਵਾਲਿਆਂ, ਖੋਪਰੀਆਂ ਲੁਹਾਉਣ ਵਾਲਿਆਂ ਅਤੇ ਆਰੇ ਨਾਲ ਚੀਰੇ ਜਾਣ ਵਾਲਿਆਂ  ਦਾ ਜ਼ਿਕਰ ਹੈ। ਉਨ੍ਹਾਂ ਨਾਲ ਮੇਰਾ ਪਰਿਵਾਰਕ ਅਤੇ ਵਿਵਹਾਰਕ ਸੰਬੰਧ ਨਹੀਂ। ਉਨ੍ਹਾਂ ਨਾਲ ਜੇ ਮੇਰਾ ਕੋਈ ਸੰਬੰਧ ਹੈ ਤਾਂ ਇਤਿਹਾਸਕ  ਸਮ੍ਰਿਤੀ ਉੱਤੇ ਆਧਾਰਿਤ ਅਵਿਵਹਾਰਕ ਸੰਬੰਧ ਹੈ। ਇਹ ਸੰਬੰਧ ਮੇਰਾ ਆਚਾਰ ਅਤੇ ਵਿਵਹਾਰ ਨੂੰ ਓਨਾ ਹੀ ਪ੍ਰਭਾਵਿਤ ਕਰ ਸਕਦਾ ਹੈ ਜਿੰਨਾ ਵੱਡੀਆਂ ਪ੍ਰਾਪਤੀਆਂ ਵਾਲੇ ਬਾਬੇ ਨਾਲ ਮੇਰਾ ਅਵਿਵਹਾਰਕ-ਪਰਿਵਾਰਕ ਸੰਬੰਧ ਕਰਦਾ ਹੈ।

ਆਪਣੀਆਂ ਪ੍ਰਾਪਤੀਆਂ ਕਾਰਨ ਹਰ ਕੋਈ ਪ੍ਰਸੰਨ ਹੁੰਦਾ ਹੈ। ਅਸਾਧਾਰਣ ਪ੍ਰਾਪਤੀਆਂ ਦੀ ਚਰਚਾ ਹੁੰਦੀ ਹੈ ਜਿਹੜੀ ਪ੍ਰਸੰਨਤਾ ਦੀ ਥਾਂ ਉਤੇਜਨਾ ਪੈਦਾ ਕਰਦੀ ਹੈ। ਚਿਰਜੀਵੀ ਚਰਚਾ ਉਤੇਜਨਾ ਨੂੰ ਪ੍ਰਤਿਸ਼ਠਾ ਵਿੱਚ ਬਦਲ ਦਿੰਦੀ ਹੈ। ਉਂਞ ਤਾਂ ਉਤੇਜਨਾ ਵੀ ਪ੍ਰਸੰਨਤਾ ਦੀ ਹਾਨੀ ਕਰਦੀ ਹੈ ਪਰੰਤੂ ਪ੍ਰਤਿਸ਼ਠਾ ਸਾਡੀ ਪ੍ਰਸੰਨਤਾ ਨਾਲ ਵਡੇਰਾ ਛਲ ਕਰਦੀ ਹੈ। ਉਤੇਜਨਾ ਵਿੱਚੋਂ ਉਪਜਣ ਵਾਲਾ ਵਿਵਹਾਰ ਸਹਿਜ ਸੁਭਾਵਕ ਜਾਂ ਆਪ-ਮੁਹਾਰਾ ਹੁੰਦਾ ਹੈ। ਇਸ ਵਿੱਚ ਕੋਈ ਉਚੇਚ ਨਹੀਂ ਹੁੰਦਾ। ਇਸ ਲਈ ਇਹ ਸਾਡੀ ਪ੍ਰਸੰਨਤਾ ਦੀ ਬਹੁਤੀ ਹਾਨੀ ਨਹੀਂ ਕਰਦਾ। ਪ੍ਰਤਿਸ਼ਠਾ ਨਾਲ ਸੰਬੰਧਤ ਵਤੀਰਾ ਸਾਡੀਆਂ ਆਪਣੀਆਂ ਪ੍ਰਾਪਤੀਆਂ ਨਾਲ ਸੰਬੰਧਤ ਨਹੀਂ ਹੁੰਦਾ। ਇਹ ਨਿਰਉਚੇਚ ਜਾਂ ਆਪ-ਮੁਹਾਰਾ ਵੀ ਨਹੀਂ ਹੁੰਦਾ। ਇਹ ਸੋਚ ਸਮਝ ਕੇ, ਉਚੇਚੇ ਜਤਨ ਨਾਲ ਅਪਣਾਇਆ ਹੋਇਆ ਅਜੇਹਾ ਵਤੀਰਾ ਹੁੰਦਾ ਹੈ ਜਿਸ ਦੀ, ਸਾਡੇ ਆਲੇ ਦੁਆਲੇ ਵੱਸਣ ਵਾਲੇ ਲੋਕਾਂ ਨੂੰ, ਸਾਡੇ ਕੋਲੋਂ ਆਸ ਹੋਵੇ। ਇਹ ਵਤੀਰਾ ਖੁਸ਼ੀ ਦੀ ਥਾਂ ਗੌਰਵ ਪੈਦਾ ਕਰਦਾ ਹੈ; ਗੌਰਵ ਵਿੱਚੋਂ ਪ੍ਰਸੰਨਤਾ ਦੀ ਪ੍ਰਾਪਤੀ ਦਾ ਲੰਮਾ ਅਭਿਆਸ ਆਦਮੀ ਨੂੰ ਅਭਿਮਾਨੀ ਬਣਾ ਸਕਦਾ ਹੈ; ਸਿਰਫ਼ ਵਿਅਕਤੀ ਨੂੰ ਹੀ ਨਹੀਂ, ਸਗੋਂ ਸਾਰੇ ਸਮਾਜ ਜਾਂ ਸਮੁੱਚੀ ਕੌਮ ਨੂੰ ਵੀ।

161 / 174
Previous
Next