Back ArrowLogo
Info
Profile
2. ਲੰਡਨ ਵਿਖੇ, ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਦੇ ਸਾਲਾਨਾ ਸਮਾਗਮ ਦੇ ਸਟੇਜ ਸੈਕਟਰੀ ਦੀ ਸੇਵਾ ਨਿਭਾਉਂਦਿਆਂ ਹੋਇਆਂ, ਮੈਂ ਪੂਰੀ ਯੋਗਤਾ ਅਤੇ ਪੂਰੇ ਜਤਨ ਨਾਲ ਸਮਾਗਮ ਦੇ ਮਾਹੌਲ ਨੂੰ ਖ਼ੁਸ਼ਗਵਾਰ ਅਤੇ ਖ਼ੁਸ਼ੀ ਭਰਪੂਰ ਬਣਾਈ ਰੱਖਣ ਵਿੱਚ ਸਫਲ ਰਿਹਾ। ਦੋ ਕੁ ਘੰਟਿਆਂ ਦੇ ਪ੍ਰੋਗਰਾਮ ਵਿੱਚ ਸਰੋਤਿਆਂ ਨੂੰ ਅੱਠ ਦਸ ਵੇਰ ਖੁੱਲ੍ਹ ਕੇ ਹੱਸਣ ਦਾ ਮੌਕਾ ਮਿਲਿਆ। ਸਮਾਪਤੀ ਉੱਤੇ ਮੇਰੇ ਇੱਕ ਮਿੱਤ੍ਰ, ਸ੍ਰ. ਨਿਰੰਜਣ ਸਿੰਘ ਜੀ, ਨੇ ਮੇਰੇ ਕੰਨ ਵਿੱਚ ਕਿਹਾ, "ਤੁਸੀ ਥੋੜਾ ਜਿਹਾ ਗੰਭੀਰ ਰਹਿਣ ਦਾ ਜਤਨ ਕਰਿਆ ਕਰੋ। ਬੱਸ, ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿਣਾ ਤੁਸੀਂ ਆਪ ਸਿਆਣੇ ਹੋ।" ਮੈਨੂੰ ਗੰਭੀਰ ਹੋ ਕੇ ਸਿਆਣਪ ਦਾ ਸਬੂਤ ਦੇਣਾ ਪਿਆ। ਮੇਰੇ ਲਈ ਉਹ ਉਚੇਚਾ ਜਤਨ ਸੀ ਕਿਉਂਕਿ ਗੰਭੀਰਤਾ ਮੇਰੇ ਸੁਭਾਅ ਦਾ ਹਿੱਸਾ ਨਹੀਂ।

3. ਇਹ ਉਚੇਚਾ ਜਤਨ ਮੇਰੇ ਲਈ ਸਹਿਜ ਨਹੀਂ; ਜ਼ਰਾ ਕੁ ਮੁਸ਼ਕਿਲ ਹੈ। ਉਚੇਚੇ ਜਤਨ ਨਾਲ ਕਿਸੇ ਮੁਸ਼ਕਿਲ ਵਿੱਚ ਪੈਣਾ ਕਿਸੇ ਨੂੰ ਚੰਗਾ ਨਹੀਂ ਲੱਗਦਾ ਮੈਨੂੰ ਵੀ ਨਹੀਂ। ਕਈ ਇੱਕ ਮੁਆਮਲਿਆਂ ਵਿੱਚ ਮੈਥੋਂ ਇਸ ਮੁਸ਼ਕਿਲ ਵਿੱਚ ਪੈਣ ਦੀ ਮੰਗ ਕੀਤੀ ਗਈ ਜੋ ਮੈਂ ਪੂਰੀ ਨਾ ਕਰ ਸਕਿਆ।

ਮੇਰੇ ਛੋਟੇ ਵੀਰ, ਵੀਰੇਂਦ੍ਰ ਸਿੰਘ ਦੇ ਲੜਕੇ, ਵਰਣੀਤ, ਲਈ ਰਿਸ਼ਤਾ ਲੱਭਣ ਦੀ ਕੋਸ਼ਿਸ਼ ਦੋ ਤਿੰਨ ਸਾਲ ਜਾਰੀ ਰਹੀ। ਕਦੇ ਕੁੜੀ ਨੂੰ ਮੁੰਡਾ ਪਸੰਦ ਨਹੀਂ ਸੀ ਆਉਂਦਾ ਅਤੇ ਕਦੇ ਮੁੰਡੇ ਨੂੰ ਕੁੜੀ ਚੰਗੀ ਨਹੀਂ ਸੀ ਲੱਗਦੀ। ਤਿੰਨ ਕੁ ਨਾਕਾਮੀਆਂ ਪਿੱਛੋਂ ਮੇਰੇ ਬੱਚਿਆਂ ਦੇ ਮਾਤਾ ਜੀ, ਸ੍ਰੀਮਤੀ ਕੁਲਵੰਤ ਕੌਰ, ਨੇ ਘਰ ਵਿੱਚ ਐਲਾਨ ਕਰ ਦਿੱਤਾ ਕਿ "ਅੱਗੇ ਤੋਂ ਕੁੜੀ ਵੇਖਣ ਜਾਣ ਸਮੇਂ ਤੁਹਾਡੇ ਪਾਪਾ ਨੂੰ ਨਾਲ ਨਹੀਂ ਲੈ ਜਾਇਆ ਜਾਵੇਗਾ। ਇਨ੍ਹਾਂ ਨੂੰ ਸੰਜੀਦਾ ਹੋਣਾ ਨਹੀਂ ਆਉਂਦਾ। (ਉਹ 'ਗੰਭੀਰ' ਦੀ ਥਾਂ ਸ਼ਬਦ 'ਸੰਜੀਦਾ' ਦੀ ਵਰਤੋਂ ਕਰਦੇ ਹਨ) ਜਿਥੇ ਜਾਂਦੇ ਹਨ ਓਥੇ ਆਪਣੀ ਫਿਲਾਸਫ਼ੀ ਦੱਸਣ ਲੱਗ ਪੈਂਦੇ ਹਨ ਜਾਂ ਹਾਸੇ ਦੀਆਂ ਗੱਲਾਂ ਕਰ ਕੇ ਸਾਰਾ ਮਾਹੌਲ ਵਿਗਾੜ ਦਿੰਦੇ ਹਨ।" ਉਨ੍ਹਾਂ ਦੇ ਹੁਕਮ ਦੀ ਪਾਲਣਾ ਹੋਣ ਲੱਗ ਪਈ।

ਚਾਰ ਕੁ ਨਾਕਾਮੀਆਂ ਪਿੱਛੋਂ ਪੰਜਵੀਂ ਥਾਂ ਰਿਸ਼ਤੇ ਦੀ 'ਹਾਂ' ਹੋ ਗਈ। ਜਦੋਂ ਸਾਰਾ ਪਰਿਵਾਰ ਰਿਸ਼ਤੇ ਦੀ ਗੱਲ ਪੱਕੀ ਕਰ ਕੇ ਸ਼ਾਮ ਨੂੰ ਨਾਟਿੰਘਮ ਤੋਂ ਵਾਪਸ ਘਰ ਆਇਆ ਤਾਂ ਦਰਵਾਜ਼ਾ ਖੁੱਲ੍ਹਦਿਆਂ ਹੀ ਮੇਰੇ ਬੱਚਿਆਂ ਦੇ ਮਾਤਾ ਜੀ ਨੇ ਸ਼ੁਭ ਕਾਰਜ ਸੰਪੰਨ ਹੋਣ ਦੀ ਵਧਾਈ ਇਨ੍ਹਾਂ ਸ਼ਬਦ ਵਿੱਚ ਦਿੱਤੀ, "ਵੇਖਿਆ, ਸਾਰਾ ਕੰਮ ਸੁਖੀ-ਸਾਂਦੀ ਸਿਰੇ ਚੜ੍ਹ ਗਿਆ। ਜੇ ਤੁਸੀਂ ਨਾਲ ਗਏ ਹੁੰਦੇ ਤਾਂ ਸਮੋਸੇ-ਚਾਹ ਖਾ-ਪੀ ਕੇ ਘਰ ਮੁੜਨਾ ਪੈਣਾ ਸੀ।" ਮੈਂ ਇਹ ਨਾ ਕਹਿ ਸਕਿਆ, "ਇਸ ਕਾਮਯਾਬੀ ਪਿੱਛੇ ਮੁੰਡੇ-ਕੁੜੀ ਦੀ ਮਨਜ਼ੂਰੀ ਦਾ ਹੱਥ ਹੋਵੇਗਾ; ਇਸ ਤੋਂ ਪਹਿਲਾਂ ਵੀ ਤੁਸੀਂ ਚਾਰ ਵੇਰ ਮੇਰੇ ਤੋਂ ਬਿਨਾਂ ਗਏ ਹੋ।" ਮੇਰੇ ਬੱਚਿਆਂ ਦੇ ਮਾਤਾ ਜੀ ਆਪਣੇ ਪ੍ਰਸ਼ਨ ਦਾ ਉੱਤਰ ਸੁਣਨਾ ਪਸੰਦ ਕਰਦੇ ਹਨ; ਪਰ ਆਪਣੀ ਗੱਲ ਦੇ ਟਾਕਰੇ ਵੀ ਆਖੀ ਗਈ ਗੱਲ ਉਨ੍ਹਾਂ ਨੂੰ ਪਸੰਦ ਨਹੀਂ ਆਉਂਦੀ। ਖ਼ਾਮੋਸ਼ੀ ਅਤੇ ਖ਼ੁਸ਼ੀ ਦਾ ਖ਼ੁਸ਼ਾਮਦੀ ਮਿਸ਼ਰਣ ਮੂੰਹ ਉੱਤੇ ਮਲੀ ਮੈਂ ਉਨ੍ਹਾਂ ਦੇ ਪਿੱਛੇ ਪਿੱਛੇ ਡ੍ਰਾਇੰਗਰੂਮ ਵਿੱਚ ਆ ਗਿਆ। ਮੇਰਾ ਖ਼ਿਆਲ ਹੈ ਕਿ ਜੀਵਨ ਵਿੱਚ ਇਸ ਪ੍ਰਕਾਰ ਦਾ ਤਜਰਬਾ ਹਰ ਕਿਸੇ ਨੂੰ

ਹੋਇਆ ਹੈ। ਜਵਾਨ ਹੋ ਰਹੇ ਬੱਚਿਆਂ ਨੂੰ ਇਹ ਗੱਲ ਆਖੀ ਜਾਣੀ ਆਮ ਹੁੰਦੀ ਸੀ-"ਐਵੇਂ ਹੀ-ਹੀ ਨਾ ਕਰਦਾ ਰਿਹਾ ਕਰ; ਕੁਝ ਅਕਲ ਸਿੱਖ।"

ਸਾਡੀਆਂ ਸਭਿਆਚਾਰਕ ਅਤੇ ਸਮਾਜਕ ਲੋੜਾਂ ਸਾਨੂੰ ਅਕਲ ਸਿੱਖਣ ਲਈ ਆਖਦੀਆਂ ਹਨ। ਮੈਂ ਅਕਲ ਨੂੰ ਪ੍ਰਸੰਨਤਾ ਨਾਲੋਂ ਨੀਵੀਂ ਚੀਜ਼ ਨਹੀਂ ਕਹਿੰਦਾ: ਨਾ ਹੀ ਮੈਂ ਪ੍ਰਸੰਨਤਾ ਨੂੰ

173 / 174
Previous
Next