Back ArrowLogo
Info
Profile

ਭਾਸ਼ਾ ਵਿਗਿਆਨ ਤੇ ਖਾਸ ਤੌਰ ਤੇ ਇਸਦੀ ਇਕਕਾਲਕ ਪਹੁੰਚ ਦਾ ਪ੍ਰਭਾਵ ਸੀ । ਇਸੇ ਤਰ੍ਹਾਂ ਪਰਾਗ ਲਿੰਗੁਇਸਟਿਕਸ ਸਕੂਲ ਦੇ ਧੁਨੀ ਵਿਗਿਆਨ ਦੇ ਖੇਤਰ ਵਿਚ ਕੀਤੇ ਕੰਮ ਦੇ ਆਧਾਰਤ ਸਾਂਸਕ੍ਰਿਤਕ ਸਿਰਜਣਾਵਾਂ ਦੀ ਆਂਤਰਿਕ ਸੰਰਚਨਾ ਨੂੰ ਡੂੰਘੇਰੀ ਪੱਧਰ ਤੇ ਜਾ ਕੇ ਸਮਝਿਆ ਜਾ ਸਕਦਾ ਹੈ। ਮਾਸਕੇ ਤਾਰਤੂ ਗਰੁੱਪ ਦਾ ਚਿੰਤਕ ਯੂਰੀ ਲੈਟਮਾਨ ਜਿਸਦੇ ਅਧਿਐਨ ਦੀ ਮੂਲ ਦਿਸ਼ਾ ਸੰਸਕ੍ਰਿਤੀ ਸੀ, ਉਸਦਾ ਅਧਿਐਨ ਸੰਸਕ੍ਰਿਤੀ ਨੂੰ ਵਿਸ਼ਾਲਤਾ ਦਿੰਦਾ ਰਿਹਾ ਹੈ । ਉਸਦੇ ਅਧਿਐਨ ਦਾ ਵਿਸ਼ੇਸ਼ ਜ਼ੋਰ ਇਸ ਗੱਲ ਤੇ ਸੀ ਕਿ ਸੰਸਕ੍ਰਿਤੀ ਦੇ ਅੰਗਾਂ ਦਾ ਅਧਿਐਨ ਸਮਾਜਕ ਇਤਿਹਾਸਕ ਪ੍ਰਸੰਗ ਵਿਚ ਕੀਤਾ ਜਾਣਾ ਚਾਹੀਦਾ ਹੈ। ਤਾਂ ਹੀ ਅਸੀਂ ਸੰਸਕ੍ਰਿਤੀ ਦੀ ਦਵੰਦਾਤ- ਮਕਤਾ ਨੂੰ ਸਮਝ ਕੇ ਮਨੁੱਖੀ ਜੀਵਨ ਦੀ ਸਾਰਥਕਤਾ ਨੂੰ ਸਮਝ ਸਕਦੇ ਹਾਂ।

ਮਾਸਕੇ ਤਾਰਤੂ ਗਰੁੱਪ ਦੇ ਵੱਖ ਵੱਖ ਸਮੇਂ ਲਾਏ ਗਏ ਚਾਰ ਸਕੂਲਾਂ (1960 ਤੋਂ 1970) ਨੇ ਚਿੰਨ੍ਹ ਵਿਗਿਆਨ ਨੂੰ ਗਹਿਰਾਈ ਪ੍ਰਦਾਨ ਕੀਤੀ। ਇਨ੍ਹਾਂ ਸਕੂਲਾਂ ਵਿਚ ਚਿੰਨ੍ਹ ਵਿਗਿਆਨ ਭਖਵੀਂ ਬਹਿਸ ਦਾ ਮੁੱਦਾ ਬਣਿਆ। ਚਿੰਨ੍ਹ ਵਿਗਿਆਨ ਦੇ ਇਤਿਹਾਸ ਵਿਚ ਇਨ੍ਹਾਂ ਸਕੂਲਾਂ ਦੀ ਮਹੱਤਤਾ ਇਹ ਹੈ ਕਿ ਪਦਾਰਥਵਾਦੀ ਦ੍ਰਿਸ਼ਟੀ ਤੋਂ ਚਿੰਨ੍ਹ ਵਿਗਿਆਨ ਨੂੰ ਘੋਖਣ ਪਰਖਣ ਦੀ ਕੋਸਿਸ਼ ਕੀਤੀ ਗਈ। ਇਸ ਸਕੂਲ ਦੀ ਇਹ ਦੇਣ ਵੀ ਉਲੇਖਯੋਗ ਹੈ ਕਿ ਇਸਨੇ ਚਿੰਨ੍ਹ ਵਿਗਿਆਨਕ ਦਿਸ਼ਾ ਨੂੰ ਪਰੰਪਰਾ ਅਤੇ ਇਤਿਹਾਸਕ ਮਹੱਤਤਾ ਵੱਲ ਤੋਰਿਆ। ਉਨ੍ਹਾਂ ਨੇ ਸਕੂਲਾਂ ਵਿਚ ਪ੍ਰਸਤੁਤ ਖੋਜ-ਪੱਤਰਾਂ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਵਿਚਾਰਨ ਦੀ ਸਿਫਾਰਸ ਕੀਤੀ ਤਾਂ ਜੋ ਇਸ ਨੂੰ ਆਦਰਸ਼ਵਾਦ ਅਤੇ ਰੂਪਵਾਦ ਦੇ ਘੇਰੇ ਚੋਂ ਰੱਢ ਕੇ ਸਮਾਜਕ ਸਾਰ ਦੀ ਨਿਰੰਤਰ ਪ੍ਰਕਿਰਿਆ ਨਾਲ ਜੋੜ ਕੇ ਸਾਰਥਕ ਸਿੱਟੇ ਕੱਢੇ ਜਾਣ । ਰੂਸੀ ਚਿੰਤਕਾਂ ਦਾ ਅਧਿਐਨ ਸੰਸਕ੍ਰਿਤੀ ਦੇ ਨਵੇਂ ਪਾਸਾਰ ਖੋਲ੍ਹਦਾ ਹੈ ਅਤੇ ਮੌਲਿਕ ਚਿੰਤਨ ਪ੍ਰਸਤੁਤ ਕਰਦਾ ਹੈ। ਇਨ੍ਹਾਂ ਬਾਰੇ ਇਕ ਚਿੰਤਕ ਦਾ ਕਥਨ ਉਲੇਖਯੋਗ ਹੈ, ਸੇਵੀਅਤ ਚਿੰਨ੍ਹ ਵਿਗਿਆਨੀਆਂ ਰਾਹੀਂ ਮਾਡਲਾਂ ਦੀ ਧਾਰਨਾ ਨੇ ਮਨੁੱਖ ਅਤੇ ਪਦਾਰਥਕ ਜਗਤ ਦੇ ਆਪਸੀ ਸੰਬੰਧਾਂ ਦਾ ਮੌਲਿਕ ਸਿਧਾਂਤ ਵਿਕਸਿਤ ਕੀਤਾ।"1" ਇਸ ਸਮੇਂ ਦੌਰਾਨ ਫਰਾਂਸ ਵਿਚ ਟੈਲਕੁਐਲ (Telquel) ਗਰੁੱਪ ਵਿਚ ਇਸ ਪ੍ਰਤੀ ਰੁਚੀ ਨੇ ਚਿੰਨ੍ਹ ਵਿਗਿਆਨ ਦੇ ਖੇਤਰ ਨੂੰ ਵਿਸਤਾਰਿਆ। ਅਮਰੀਕਾ ਵਿਚ ਚਿੰਨ੍ਹ ਵਿਗਿਆਨ ਪ੍ਰਤੀ ਸੋਚ ਦੀ ਪੁਨਰ ਸਿਰਜਣਾ ਹੋਈ ਅਤੇ ਇਟਲੀ ਵਿਚ ਵੀ ਇਸ ਬਾਰੇ ਚਰਚਾ ਹੋਣੀ ਸ਼ੁਰੂ ਹੋਈ।

ਇਸ ਤੋਂ ਬਿਨਾਂ ਸਮੇਂ ਸਮੇਂ ਹੋਰ ਵਿਦਵਾਨ ਰੋਮਨ ਜਾਕਬਸਨ, ਸੀਸਾਰੇ ਸੈਗਰੇ (Semi- otics and Literary Criticism) ਐਮ ਵੈਲਿਸ  (Arts and Signs) ਨੇ ਚਿੰਨ੍ਹ ਵਿਗਿਆਨ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ। 1970 ਤੋਂ ਬਾਅਦ ਲੈਵੀ ਸਤ੍ਰਾਸ ਨੇ ਸੰਰਚਨਾ ਦੇ ਸੰਕਲਪ ਨੂੰ ਆਦਿ ਕਾਲੀਨ ਸਮਾਜ ਦੇ ਕਬੀਲਿਆਂ ਦੀ ਹੋਂਦ ਵਿਧੀ ਨੂੰ ਸਮਝਣ ਲਈ ਵਿਕਸਤ ਕੀਤਾ। ਜੈਕ ਲਾਕਾ ਨੇ ਮਨੋਵਿਗਿਆਨ ਲਈ ਸੰਰਚਨਾਤਮਕ ਭਾਸ਼ਾ ਵਿਗਿਆਨ ਦੀ ਵਰਤੋਂ ਕੀਤੀ। ਮਿਸ਼ੈਲ ਫੂਕੇ ਨੇ ਤੱਤ ਸ਼ਾਸਤਰ (Epistomology) ਵਿਚ ਸਾਰਥਕ ਸਿੱਟੇ ਕੱਢੇ ਹਨ। ਇਸੇ ਤਰ੍ਹਾਂ ਯਲਮਜ਼ਲੇਵ, ਟਰੱਬਟਸਕੀ ਆਦਿ ਵਿਦਵਾਨ ਦਾ ਵੀ ਇਸ ਖੇਤਰ ਵਿਚ ਮਹੱਤਵ ਪੂਰਨ ਯੋਗਦਾਨ ਹੈ।

ਉਪਰੋਕਤ ਵਿਦਵਾਨਾਂ ਦੇ ਅਧਿਐਨ ਨਾਲ ਚਿੰਨ੍ਹ ਵਿਗਿਆਨ ਵਿਸਤ੍ਰਿਤ ਗਿਆਨ- ਅਨੁਸ਼ਾਸਨਾਂ ਵਿਚ ਮਹੱਤਵਪੂਰਨ ਵਿਗਿਆਨਕ ਸਿੱਟਿਆਂ ਤੇ ਪਹੁੰਚਦਾ ਹੈ। ਇਸ ਨਾਲ ਹੀ ਇਸ ਚਿੰਨ੍ਹ ਵਿਗਿਆਨਕ ਸਾਹਿਤ ਸਮੀਖਿਆ ਵਿਧੀ ਨੂੰ ਸਮਝਣ ਤੋਂ ਪਹਿਲਾਂ ਚਿੰਨ੍ਹਾਂ ਨੂੰ ਸਮਝਣਾ

153 / 159
Previous
Next