Back ArrowLogo
Info
Profile

ਆਪਸੀ ਸੰਚਾਰ ਦੀ ਕਮਜ਼ੋਰੀ ਕਾਰਨ ਅਤੇ ਕੁਝ ਲਿੱਪੀ ਦੀ ਸਮੱਸਿਆ ਕਾਰਨ ਅਸੀਂ ਇਕ ਦੂਜੇ ਦੇ ਸਾਹਿਤ ਅਤੇ ਆਲੋਚਨਾ ਤੋਂ ਵੰਚਿਤ ਰਹਿ ਰਹੇ ਹਾਂ । ਇਸਦੇ ਬਾਵਜੂਦ ਵੀ ਪਾਕਿਸਤਾਨੀ ਪੰਜਾਬ ਦੇ ਆਲੋਚਕ ਨਜਮ ਹੁਸੈਨ ਸੱਯਦ ਦੀਆਂ ਆਲੋਚਨਾਤਮਕ ਪੁਸਤਕਾਂ ਨੂੰ ਭਾਰਤੀ ਪੰਜਾਬ ਵਿਚ ਲਿਪੀ ਅੰਤਰ ਕੀਤਾ ਗਿਆ ਹੈ। ਇਸ ਆਲੋਚਕ ਦੀ ਆਲੋਚਨਾ ਭਾਰਤੀ ਪੰਜਾਬੀ ਆਲੋਚਨਾ ਨਾਲੋਂ ਇਕੋ ਸਮੇਂ ਕਈ ਪੱਖਾਂ ਤੋਂ ਵੱਖਰੀ ਸੁਰ ਵਾਲੀ ਹੈ, ਇਹ ਇਸਦੀ ਡੂੰਘਾਈ ਕਾਰਨ ਹੈ। "ਇਸ ਪੁਸਤਕ (ਸੋਧਾ, ਸਾਰਾ ਤੇ ਹੋਰ ਲੇਖ ਵਿਚ ਅੰਕਿਤ ਲੇਖ ਪੜ੍ਹਕੇ ਇਹ ਗੱਲ ਪ੍ਰਵਾਨ ਕਰਨੀ ਅਸੰਭਵ ਹੋ ਗਈ ਕਿ ਪੰਜਾਬੀ ਸਾਹਿਤ ਸੰਬੰਧੀ ਇਤਨੀ ਸੁਗਮ, ਇਤਨੀ ਸਾਰਥਕ ਤੇ ਇਤਨੀ ਡੂੰਘੀ ਸਮੀਖਿਆ ਭਾਰਤੀ ਪੰਜਾਬ ਵਿਚ ਕਦੇ ਨਹੀਂ ਰਚੀ ਗਈ। 79

ਨਜਮ ਹੁਸੈਨ ਸੱਯਦ ਦੀ ਆਲੋਚਨਾ ਦੀ ਨਿਖੜਵੀਂ ਪਛਾਣ, ਸਾਹਿਤਕ ਰਚਨਾ ਦੇ ਪਾਠ ਦੀ ਸਮੁੱਚਤਾ ਵਿਚ ਗ੍ਰਹਿਣ-ਸ਼ੀਲਤਾ ਅਤੇ ਉਸਦੀ ਭਰਪੂਰ ਵਿਆਖਿਆ ਤੇ ਵਿਸ਼ਲੇਸ਼ਣਮਈ ਜੁਗਤਾਂ ਵਿਚ ਨਿਹਤ ਹੈ। ਉਹ ਸਾਹਿਤਕ ਰਚਨਾਵਾਂ ਦਾ ਪਾਠ ਸਮਾਜਕਤਾ ਅਤੇ ਇਤਿਹਾਸਕਤਾ ਤੋਂ ਵਿਛੁੰਨ ਕੇ ਨਹੀਂ ਕਰਦਾ ਸਗੋਂ ਪਰੰਪਰਾ ਦੇ ਪ੍ਰਸੰਗ ਰਾਹੀਂ ਅਰਥ ਭਰਪੂਰ ਬਣਾਉਂਦਾ ਹੈ। ਪਰੰਪਰਾ ਅਤੇ ਰਚਨਾ ਪ੍ਰਤੀ ਉਸਦਾ ਵਿਚਾਰ ਹੈ, "ਪੰਜਾਬੀ ਸ਼ਾਇਰੀ ਦੀ ਵੱਡੀ ਰੀਤ ਨਾਲ ਆਪਣਾ ਸੰਬੰਧ ਦੱਸਿਆ ਜਾਵੇ ਪਈ ਮੇਰੀ ਕਿਰਤ ਨੂੰ ਪਰਖਣ, ਪੜ੍ਹਨ ਤੇ ਸਮਝਣ ਦਾ ਰਾਹ ਏਸੇ ਰੀਤ ਰਾਹੀਂ ਜੇ, ਹੋਰ ਕੋਈ ਨਹੀਂ। 80

ਨਜਮ ਹੁਸੈਨ ਸੱਯਦ ਸਾਹਿਤ ਦੇ ਸਰਲ ਅਰਥਾਂ ਦੀ ਬਜਾਏ ਉਸਦੇ ਲੁਪਤ ਅਰਥਾਂ ਨੂੰ ਸਮਾਜਕ ਅਤੇ ਸਭਿਆਚਾਰਕ ਪ੍ਰਸੰਗ ਰਾਹੀਂ ਦ੍ਰਿਸ਼ਟੀਗੋਚਰ ਕਰਦਾ ਹੈ। ਇਸੇ ਕਰਕੇ ਉਸਦੀ ਆਲੋਚਨਾ ਕਿਸੇ ਪ੍ਰਣਾਲੀ ਦੇ ਸਿਧੇ ਸਾਦੇ ਮਕਾਨਕੀ ਢੰਗ ਨਾਲ ਪ੍ਰਸੜਤ ਨਹੀਂ ਹੁੰਦੀ। ਪੱਛਮ ਵਿਚ ਪ੍ਰਚਲਤ ਸਾਹਿਤਕ ਰਚਨਾਵਾਂ ਦੇ ਚਿੰਨ੍ਹਾਤਮਕ ਵਿਸ਼ਲੇਸ਼ਣ ਨੂੰ ਚਿੰਨ੍ਹਾਂ ਤੱਕ ਸੀਮਿਤ ਨਾ ਕਰਕੇ ਉਸ ਨੂੰ ਸਮਾਜਕ ਕੀਮਤਾ ਦੇ ਵਿਸ਼ੇਸ਼ ਟਕਰਾਉ ਰਾਹੀਂ ਹੀ ਖੋਲ੍ਹਦਾ ਹੈ। ਉਹ ਸਾਹਿਤਕ ਰਚਨਾਵਾਂ ਦੀਆਂ ਅੰਦਰਲੀਆਂ ਰਮਜ਼ਾਂ ਨੂੰ ਸਮਝਣ ਤੇ ਪ੍ਰਗਟਾਉਣ ਲਈ ਯਤਨਸ਼ੀਲ ਹੈ। ਉਹ ਹੀਰ ਤੇ ਰਾਂਝੇ  ਪੂਰਨ ਰਸਾਲੂ ਨੂੰ ਪ੍ਰਤੀਕ ਰੂਪਾਂ 'ਚ ਉਘਾੜ ਕੇ ਉਨ੍ਹਾਂ ਕਿੱਸਿਆਂ ਵਿਚ ਪੇਸ਼ ਮਨੁੱਖੀ ਅਨੁਭਵ ਸਾਰ, ਸੰਕਟ ਸਮਾਜਕ ਕਦਰਾਂ ਕੀਮਤਾਂ ਦਾ ਅੰਦਰਲਾ ਵਿਰੋਧ ਫੜਦਾ ਹੈ। "ਸੱਯਦ ਆਲੋਚਨਾ ਦੀ ਇਕ ਵਿਲੱਖਣ ਪ੍ਰਾਪਤੀ ਕਿਸੇ ਸਾਹਿਤ ਰਚਨਾ ਦੇ ਵਿਸ਼ਲੇਸ਼ਣ ਵਿਚ ਰਚਨਾ ਵਿਚ ਪੇਸ਼ ਵੱਖ ਵੱਖ ਚਿੰਨ੍ਹਾਂ (Signs) ਨੂੰ ਆਪਣੇ ਅਧਿਐਨ ਦਾ ਆਧਾਰ ਬਣਾਉਣ ਵਿਚ ਹੈ। ਉਹ ਰਚਨਾ ਦੇ ਪਾਠ ਵਿਚੋਂ ਪਾਤਰ, ਘਟਨਾਵਾਂ, ਸ਼ਬਦਾਂ ਅਤੇ ਸੰਕਲਪਾਂ ਨੂੰ ਵਿਸ਼ੇਸ਼ ਚਿੰਨ੍ਹਾਂ ਵਜੋਂ ਗ੍ਰਹਿਣ ਕਰਦਿਆਂ, ਇਨ੍ਹਾਂ ਨੂੰ ਸਾਡੀ ਸੰਸਕ੍ਰਿਤੀ, ਸਮਾਜ ਅਤੇ ਇਤਿਹਾਸ ਦੇ ਸੰਦਰਭ ਵਿਚ ਰੱਖ ਕੇ ਵਿਆਖਿਆਉਣ ਦਾ ਯਤਨ ਕਰਦਾ ਹੈ।"81

ਨਜਮ ਹੁਸੈਨ ਸੱਯਦ ਦੀ ਆਲੋਚਨਾ ਦਾ ਇਕ ਪੱਖ ਸਾਹਿਤਕ ਕਿਰਤਾਂ ਦੇ ਅੰਦਰ ਸਿਧਾਂਤ ਖੋਜਣ ਪ੍ਰਤੀ ਵੀ ਹੈ। ਅਜਿਹਾ ਅਧਿਐਨ ਪੰਜਾਬੀ ਵਿਚ ਪਹਿਲੀ ਵਾਰ ਉਤਪੰਨ ਹੋਇਆ। ਉਸਦਾ ਪਰਖ ਬਾਰੇ ਮੀਆ ਮੁਹੰਮਦ ਬਖ਼ਸ਼ ਦਾ ਵਿਚਾਰ' ਇਸ ਦ੍ਰਿਸ਼ਟੀ ਤੋਂ ਮਹੱਤਵਪੂਰਨ ਨਿਬੰਧ ਹੈ। ਇਸ ਵਿਚ ਆਲੋਚਕ ਇਕ ਸਿਰਜਣਾਤਮਕ ਲੇਖਕ ਦੀਆਂ ਵਿਵੇਕਸ਼ੀਲ ਉਕਤੀਆਂ ਨੂੰ ਪਰਖ ਲੇਖ ਲਈ ਵਿਸ਼ਲੇਸ਼ਤ ਕਰਦਾ ਹੈ। ਮੀਆਂ ਦੀ ਰਚਨਾ ਵਿਚਲੇ ਕਾਵਿ ਸਿਧਾਂਤ ਬਾਰੇ ਉਸਦਾ ਵਿਚਾਰ ਹੈ, "ਲਫਜ਼ ਤੇ ਰਮਜ, ਹਯਾਤੀ ਦਾ ਜ਼ਾਹਰ ਤੇ ਥਾਤਨ, ਇੰਜ ਇਕ ਜੁੱਸਾ ਹੋਏ ਪਏ ਹਨ ਜਿਵੇਂ ਗੁਪਤੀ

59 / 159
Previous
Next